Uttarkashi Tunnel Rescue: ਸੁਰੰਗ ਦੇ ਅੰਦਰ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਾਰੇ ਮਜ਼ਦੂਰ ਠੀਕ

Updated On: 

28 Nov 2023 18:32 PM

Uttarkashi Tunnel Rescue Updates: 12 ਨਵੰਬਰ ਤੋਂ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਉੱਤਰਕਾਸ਼ੀ ਦੀ ਸੁਰੰਗ 'ਚੋਂ ਕੱਢਣ ਦਾ ਬਚਾਅ ਕਾਰਜ ਆਖਰੀ ਪੜਾਅ 'ਤੇ ਹੈ।ਇਹ ਮਜ਼ਦੂਰ ਕਿਸੇ ਵੀ ਸਮੇਂ ਬਾਹਰ ਨਿਕਲ ਸਕਦੇ ਹਨ। ਇਕ-ਇਕ ਕਰਕੇ ਸਾਰਿਆਂ ਨੂੰ ਬਾਹਰ ਕੱਢਿਆ ਜਾਵੇਗਾ। ਮਜ਼ਦੂਰਾਂ ਨੂੰ ਬਾਹਰ ਕੱਢਣ ਤੋਂ ਬਾਅਦ ਐਂਬੂਲੈਂਸ ਵਿੱਚ ਹਸਪਤਾਲ ਲੈ ਜਾਇਆ ਜਾਵੇਗਾ, ਜਿਸ ਲਈ ਰਾਹ ਵੀ ਬਣਾਇਆ ਜਾ ਰਿਹਾ ਹੈ।

Uttarkashi Tunnel Rescue: ਸੁਰੰਗ ਦੇ ਅੰਦਰ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਾਰੇ ਮਜ਼ਦੂਰ ਠੀਕ
Follow Us On

ਉੱਤਰਕਾਸ਼ੀ ਦੀ ਸੁਰੰਗ ਵਿੱਚ ਪਿਛਲੇ 17 ਦਿਨਾਂ ਤੋਂ ਫਸੇ ਮਜ਼ਦੂਰ ਕੁਝ ਹੀ ਪਲਾਂ ਵਿੱਚ ਬਾਹਰ ਆਉਣ ਵਾਲੇ ਹਨ। ਮਜ਼ਦੂਰਾਂ ਨੂੰ ਸੁਰੰਗ ਤੋਂ ਬਾਹਰ ਆਉਣ ਤੋਂ ਤੁਰੰਤ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇਗਾ। ਸਾਰੇ ਮਜ਼ਦੂਰਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ। ਸੁਰੰਗ ਦੇ ਬਾਹਰੋਂ ਹਸਪਤਾਲ ਤੱਕ ਪਹੁੰਚਣ ਲਈ ਇੱਕ ਗ੍ਰੀਨ ਕੋਰੀਡੋਰ ਵੀ ਬਣਾਇਆ ਗਿਆ ਹੈ।

ਏਮਜ਼ ਰਿਸ਼ੀਕੇਸ਼ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ: ਨਰਿੰਦਰ ਕੁਮਾਰ ਅਨੁਸਾਰ ਸੁਰੰਗ ਤੋਂ ਬਾਹਰ ਆਉਣ ਤੋਂ ਬਾਅਦ ਮਜ਼ਦੂਰਾਂ ਨੂੰ ਪਹਿਲਾਂ ਉੱਤਰਕਾਸ਼ੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇਗਾ। ਜੇ ਇੱਥੇ ਡਾਕਟਰੀ ਇਲਾਜ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਹਨ, ਤਾਂ ਹੀ ਉਨ੍ਹਾਂ ਨੂੰ ਏਮਜ਼ ਰਿਸ਼ੀਕੇਸ਼ ਦੇ ਟਰੌਮਾ ਸੈਂਟਰ ਵਿੱਚ ਦਾਖਲ ਕਰਵਾਇਆ ਜਾਵੇਗਾ। ਟਰਾਮਾ ਸੈਂਟਰ ਵਿੱਚ 20 ਬੈੱਡ ਲਗਾਏ ਗਏ ਹਨ।

ਉੱਤਰਾਖੰਡ ਦੇ ਸਕੱਤਰ ਨੀਰਜ ਖੈਰਵਾਲ ਨੇ ਦੱਸਿਆ ਹੈ ਕਿ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। 55.3 ਮੀਟਰ ਡਰਿਲਿੰਗ ਪੂਰੀ ਹੋ ਚੁੱਕੀ ਹੈ। ਹੁਣ ਮਜ਼ਦੂਰ ਦੋ ਮੀਟਰ ਤੋਂ ਵੀ ਘੱਟ ਦੂਰੀ ਤੇ ਹਨ। ਸ਼ਾਮ ਤੱਕ ਚੰਗੀ ਖਬਰ ਦੀ ਉਮੀਦ ਹੈ। ਅੰਦਰ ਜਾਣ ਲਈ 1 ਪਾਈਪ ਅਤੇ ਵੈਲਡਿੰਗ। ਵਰਕਰਾਂ ਨੂੰ ਇਕ-ਇਕ ਕਰਕੇ ਬਾਹਰ ਕੱਢਿਆ ਜਾਵੇਗਾ। ਅਸੀਂ ਹਰ ਸਥਿਤੀ ਲਈ ਤਿਆਰ ਹਾਂ।

Exit mobile version