ਜਰਮਨੀ 'ਚ ਹੋਵੇਗੀ ਨਿਊਜ਼-9 ਗਲੋਬਲ ਸਮਿਟ, PM ਮੋਦੀ ਸਮੇਤ ਦੇਸ਼ ਅਤੇ ਦੁਨੀਆ ਦੇ ਦਿੱਗਜ ਕਰਨਗੇ ਸ਼ਿਰਕਤ | tv9-group-news-9-global-summit-will be held in Germany-pm-modi-& india world leaders will-participat detail in punjabi Punjabi news - TV9 Punjabi

ਜਰਮਨੀ ‘ਚ ਹੋਵੇਗੀ ਨਿਊਜ਼-9 ਗਲੋਬਲ ਸਮਿਟ, PM ਮੋਦੀ ਸਮੇਤ ਦੇਸ਼ ਅਤੇ ਦੁਨੀਆ ਦੇ ਦਿੱਗਜ ਕਰਨਗੇ ਸ਼ਿਰਕਤ

Updated On: 

11 Nov 2024 17:31 PM

TV9 ਗਰੁੱਪ ਦਾ News-9 ਗਲੋਬਲ ਸੰਮੇਲਨ ਇਸ ਵਾਰ ਜਰਮਨੀ ਵਿੱਚ ਹੋਵੇਗਾ। ਇਸ ਵਿਚ ਕਈ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਟੀਵੀ-9 ਗਰੁੱਪ ਦੇ ਐਮਡੀ ਅਤੇ ਸੀਈਓ ਬਰੁਣ ਦਾਸ ਨੇ ਕਿਹਾ ਕਿ ਸੰਮੇਲਨ ਵਿੱਚ ਦੁਨੀਆ ਦੇ ਵੱਡੇ ਚਿਹਰੇ ਨਜ਼ਰ ਆਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗਲੋਬਲ ਸਮਿਟ ਵਿੱਚ ਹਿੱਸਾ ਲੈਣਗੇ।

ਜਰਮਨੀ ਚ ਹੋਵੇਗੀ ਨਿਊਜ਼-9 ਗਲੋਬਲ ਸਮਿਟ, PM ਮੋਦੀ ਸਮੇਤ ਦੇਸ਼ ਅਤੇ ਦੁਨੀਆ ਦੇ ਦਿੱਗਜ ਕਰਨਗੇ ਸ਼ਿਰਕਤ

ਜਰਮਨੀ 'ਚ ਹੋਵੇਗੀ News-9 ਸਮਿਟ, PM ਸਮੇਤ ਦੇਸ਼-ਦੁਨੀਆ ਦੇ ਦਿੱਗਜ ਹੋਣਗੇ ਸ਼ਾਮਲ

Follow Us On

TV9 ਗਰੁੱਪ ਦਾ ਨਿਊਜ਼-9 ਗਲੋਬਲ ਸੰਮੇਲਨ ਇਸ ਵਾਰ ਜਰਮਨੀ ਵਿੱਚ ਹੋਵੇਗਾ। ਇਸ ਵਿਚ ਕਈ ਅੰਤਰਰਾਸ਼ਟਰੀ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਟੀਵੀ-9 ਗਰੁੱਪ ਦੇ ਐਮਡੀ ਅਤੇ ਸੀਈਓ ਬਰੁਣ ਦਾਸ ਨੇ ਕਿਹਾ ਕਿ ਸੰਮੇਲਨ ਵਿੱਚ ਦੁਨੀਆ ਦੇ ਵੱਡੇ ਚਿਹਰੇ ਨਜ਼ਰ ਆਉਣਗੇ। ਇਸ ‘ਚ ਭਾਰਤ ਅਤੇ ਜਰਮਨੀ ਵਿਚਾਲੇ ਵਿਕਾਸ ‘ਤੇ ਚਰਚਾ ਹੋਵੇਗੀ। ਇਹ ਸਮਾਗਮ 21 ਤੋਂ 23 ਨਵੰਬਰ ਤੱਕ ਚੱਲੇਗਾ। ਪ੍ਰਧਾਨ ਮੰਤਰੀ ਮੋਦੀ ਅਤੇ ਦੇਸ਼ ਅਤੇ ਦੁਨੀਆ ਦੇ ਵੱਡੇ ਚਿਹਰੇ ਇਸ ‘ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ 22 ਨਵੰਬਰ ਨੂੰ ਸੰਮੇਲਨ ਨੂੰ ਸੰਬੋਧਨ ਕਰਨਗੇ। ਦੁਨੀਆ ਦੇ ਕਿਹੜੇ ਖੇਤਰਾਂ ਵਿੱਚ ਵਿਕਾਸ ਦੀ ਉਮੀਦ ਹੈ, ਪੀਐਮ ਮੋਦੀ ਇਸ ਬਾਰੇ ਆਪਣੇ ਵਿਚਾਰ ਰੱਖਣਗੇ। ਸੰਮੇਲਨ ਦਾ ਆਯੋਜਨ ਜਰਮਨੀ ਦੇ ਸਟਟਗਾਰਟ, ਐਮਐਚਪੀ ਏਰਿਨਾ ਸਟੇਡੀਅਮ ਵਿੱਚ ਹੋਵੇਗਾ।

ਵੱਖ-ਵੱਖ ਸੈਸ਼ਨਾਂ ਵਿੱਚ ਵਿਚਾਰ ਪੇਸ਼ ਕਰਨਗੇ ਦੇਸ਼ ਅਤੇ ਦੁਨੀਆ ਦੇ ਦਿੱਗਜ

21 ਨਵੰਬਰ ਨੂੰ ਭਾਰਤ ਅਤੇ ਜਰਮਨੀ ਦੇ ਰਾਸ਼ਟਰੀ ਗੀਤਾਂ ਨਾਲ ਸੰਮੇਲਨ ਸ਼ੁਰੂ ਹੋਵੇਗਾ। ਪਹਿਲੇ ਸੈਸ਼ਨ ‘ਚ ਭਾਰਤ ਅਤੇ ਜਰਮਨੀ ਦੇ ਵਿਕਾਸ ਦੇ ਮੁੱਦੇ ‘ਤੇ ਚਰਚਾ ਹੋਵਗੀ। ਨਾਲ ਹੀ ਵਿਕਾਸ ਦੇ ਨਾਲ ਜੁੜੇ ਹੋਰਨਾ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਵਿੱਚ ਵੱਖ-ਵੱਖ ਸੈਸ਼ਨਾਂ ਵਿੱਚ ਦੇਸ਼ ਅਤੇ ਦੁਨੀਆਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਆਪਣੇ ਵਿਚਾਰ ਪੇਸ਼ ਕਰਨਗੀਆਂ। ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ।

ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਕਾਨਮੀ ‘ਤੇ ਹੋਵੇਗੀ ਗੱਲਬਾਤ

ਸੰਮੇਲਨ ਦੇ ਦੂਜੇ ਦਿਨ 22 ਨਵੰਬਰ ਨੂੰ ਭਾਰਤ ਅਤੇ ਜਰਮਨੀ ਦੇ ਟਿਕਾਊ ਵਿਕਾਸ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਸੰਮੇਲਨ ‘ਚ ਕਈ ਹੋਰ ਵਿਸ਼ਿਆਂ ਅਤੇ ਮੁੱਦਿਆਂ ‘ਤੇ ਲੰਬੀ ਚਰਚਾ ਹੋਵੇਗੀ। ਭਾਰਤ ਅਤੇ ਜਰਮਨੀ ਦੇ ਵਪਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ TV9 ਨੈੱਟਵਰਕ ਦੁਆਰਾ ਆਯੋਜਿਤ ਇਸ ਕਾਨਫਰੰਸ ਵਿੱਚ ਭਾਰਤ ਅਤੇ ਜਰਮਨੀ ਦੇ ਕਈ ਵਪਾਰਕ ਅਤੇ ਸਿਆਸੀ ਨੇਤਾ, ਕੇਂਦਰੀ ਮੰਤਰੀ ਅਤੇ ਪ੍ਰਤੀਨਿਧੀ ਹਿੱਸਾ ਲੈਣਗੇ।

Exit mobile version