Live Update: ਪੁਤਿਨ ਨਾਲ ਮੁਲਾਕਾਤ ਵਿੱਚ ਪੀਐਮ ਮੋਦੀ ਦਾ ਧਿਆਨ ਆਰਥਿਕ ਮੁੱਦਿਆਂ ਉੱਤੇ ਰਹੇਗਾ | today breaking news aaj ki taaja khabar live updates latest news punjabi samachar daily breaking 8th july 2024 Punjabi news - TV9 Punjabi

Live Update: ਪੁਤਿਨ ਨਾਲ ਮੁਲਾਕਾਤ ਵਿੱਚ ਪੀਐਮ ਮੋਦੀ ਦਾ ਧਿਆਨ ਆਰਥਿਕ ਮੁੱਦਿਆਂ ਉੱਤੇ ਰਹੇਗਾ

Updated On: 

09 Jul 2024 00:01 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਪੁਤਿਨ ਨਾਲ ਮੁਲਾਕਾਤ ਵਿੱਚ ਪੀਐਮ ਮੋਦੀ ਦਾ ਧਿਆਨ ਆਰਥਿਕ ਮੁੱਦਿਆਂ ਉੱਤੇ ਰਹੇਗਾ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 08 Jul 2024 11:33 PM (IST)

    ਪੁਤਿਨ ਨਾਲ ਮੁਲਾਕਾਤ ਵਿੱਚ ਪੀਐਮ ਮੋਦੀ ਦਾ ਧਿਆਨ ਆਰਥਿਕ ਮੁੱਦਿਆਂ ਉੱਤੇ ਰਹੇਗਾ

    ਪੀਐਮ ਮੋਦੀ ਦੇ ਰੂਸ ਦੌਰੇ ਨੂੰ ਲੈ ਕੇ ਚਰਚਾ ਹੈ ਕਿ ਪ੍ਰਧਾਨ ਮੰਤਰੀ ਪੁਤਿਨ ਨਾਲ ਮੁਲਾਕਾਤ ‘ਚ ਆਰਥਿਕ ਮੁੱਦਿਆਂ ‘ਤੇ ਧਿਆਨ ਦੇਣ ਦੀ ਸੰਭਾਵਨਾ ਹੈ। ਊਰਜਾ, ਵਪਾਰ, ਨਿਰਮਾਣ ਅਤੇ ਖਾਦਾਂ ‘ਤੇ ਗੱਲਬਾਤ ਹੋ ਸਕਦੀ ਹੈ।

  • 08 Jul 2024 10:21 PM (IST)

    ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 12 ਲੋਕਾਂ ਦੀ ਮੌਤ

    ਬਿਹਾਰ ਵਿੱਚ ਪਿਛਲੇ 24 ਘੰਟਿਆਂ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਇਹ ਜਾਣਕਾਰੀ ਸੋਮਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਇਸ ਨਾਲ 1 ਜੁਲਾਈ ਤੋਂ ਹੁਣ ਤੱਕ ਅਸਮਾਨੀ ਬਿਜਲੀ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ ਹੈ। ਇਨ੍ਹਾਂ ਵਿੱਚ 10 ਲੋਕ ਸ਼ਾਮਲ ਹਨ ਜਿਨ੍ਹਾਂ ਦੀ ਮੌਤ ਐਤਵਾਰ ਨੂੰ ਹੋਈ ਸੀ ਅਤੇ ਨੌਂ ਲੋਕਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਸੀ।

  • 08 Jul 2024 10:20 PM (IST)

    ਮਰਾਠਵਾੜਾ ਵਿੱਚ 2024 ਦੇ ਪਹਿਲੇ 6 ਮਹੀਨਿਆਂ ਵਿੱਚ 430 ਕਿਸਾਨਾਂ ਨੇ ਕੀਤੀ ਖੁਦਕੁਸ਼ੀ

    ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿੱਚ 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਕੁੱਲ 430 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 101 ਮੌਤਾਂ ਬੀਡ ਜ਼ਿਲ੍ਹੇ ਵਿੱਚ ਹੋਈਆਂ ਹਨ। ਬੀਡ ਰਾਜ ਦੇ ਖੇਤੀਬਾੜੀ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨੇਤਾ ਧਨੰਜੈ ਮੁੰਡੇ ਦਾ ਘਰੇਲੂ ਹਲਕਾ ਹੈ। ਬੀਡ ਵਿੱਚ ਖੁਦਕੁਸ਼ੀ ਦੇ 101 ਕੇਸਾਂ ਵਿੱਚੋਂ 46 ਕੇਸ ਇੱਕ ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦੇ ਯੋਗ ਸਨ, ਪੰਜ ਕੇਸ ਅਯੋਗ ਕਰਾਰ ਦਿੱਤੇ ਗਏ ਅਤੇ 50 ਕੇਸ ਵਿਚਾਰ ਅਧੀਨ ਹਨ।

  • 08 Jul 2024 08:59 PM (IST)

    ਕਠੂਆ ‘ਚ 4 ਜਵਾਨ ਸ਼ਹੀਦ

    ਜੰਮੂ-ਕਸ਼ਮੀਰ ਦੇ ਕਠੂਆ ‘ਚ ਹੋਏ ਅੱਤਵਾਦੀ ਹਮਲੇ ‘ਚ 4 ਜਵਾਨ ਸ਼ਹੀਦ ਹੋ ਗਏ ਹਨ, ਜਦਕਿ 6 ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਸੁਰੱਖਿਆ ਬਲਾਂ ਵੱਲੋਂ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

  • 08 Jul 2024 08:59 PM (IST)

    ਨਵੀਂ ਮੁੰਬਈ ਵਿੱਚ 9 ਜੁਲਾਈ ਨੂੰ ਸਾਰੇ ਸਕੂਲ ਬੰਦ ਰਹਿਣਗੇ

    ਮਹਾਰਾਸ਼ਟਰ ‘ਚ ਨਵੀਂ ਮੁੰਬਈ ਨਗਰ ਨਿਗਮ ਨੇ ਆਪਣੀ ਸੀਮਾ ਦੇ ਅੰਦਰ ਸਾਰੇ ਸਕੂਲਾਂ ‘ਚ 9 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਹੈ। NMMC ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਭਾਰੀ ਮੀਂਹ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

  • 08 Jul 2024 06:10 PM (IST)

    ਮੁੰਬਈ ਦੇ ਵਰਲੀ ਹਿੱਟ ਐਂਡ ਰਨ ਕੇਸ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ

    ਮੁੰਬਈ ਦੇ ਵਰਲੀ ਹਿੱਟ ਐਂਡ ਰਨ ਮਾਮਲੇ ਦੇ ਮੁੱਖ ਦੋਸ਼ੀ ਰਾਜੇਸ਼ ਸ਼ਾਹ ਨੂੰ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਰਾਜੇਸ਼ ਸ਼ਾਹ ਨੂੰ 15,000 ਰੁਪਏ ਦੀ ਆਰਜ਼ੀ ਨਕਦ ਰਾਸ਼ੀ ‘ਤੇ ਜ਼ਮਾਨਤ ਦੇ ਦਿੱਤੀ ਹੈ।

  • 08 Jul 2024 06:09 PM (IST)

    PM ਮੋਦੀ ਨੂੰ ਮਾਸਕੋ ਵਿੱਚ ਜਿਨਪਿੰਗ ਨਾਲੋਂ ਵੱਧ ਸਨਮਾਨ ਮਿਲਿਆ

    ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਪੀਐਮ ਨਰਿੰਦਰ ਮੋਦੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲੋਂ ਵੱਧ ਸਨਮਾਨ ਦਿੱਤਾ ਹੈ। ਪੁਤਿਨ ਨੇ ਮਾਸਕੋ ਹਵਾਈ ਅੱਡੇ ‘ਤੇ ਪੀਐਮ ਮੋਦੀ ਦਾ ਸਵਾਗਤ ਕਰਨ ਲਈ ਸੀਨੀਅਰ ਨੇਤਾ ਨੂੰ ਭੇਜਿਆ ਸੀ। ਉਥੇ ਹੀ ਜਿਨਪਿੰਗ ਦਾ ਸਵਾਗਤ ਰੂਸ ਦੇ ਜੂਨੀਅਰ ਡਿਪਟੀ ਪੀ.ਐੱਮ. ਨੇ ਕੀਤਾ ਸੀ।

  • 08 Jul 2024 05:37 PM (IST)

    ਮਾਸਕੋ ਪਹੁੰਚੇ ਪ੍ਰਧਾਨ ਮੰਤਰੀ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੀ ਰਾਜਧਾਨੀ ਮਾਸਕੋ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਮਾਸਕੋ ਵਿੱਚ 22ਵੇਂ ਭਾਰਤ-ਰੂਸ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਮੁੱਦਿਆਂ ‘ਤੇ ਚਰਚਾ ਹੋਵੇਗੀ।

  • 08 Jul 2024 04:29 PM (IST)

    NEET-UG ਮਾਮਲੇ ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ, 11 ਜੁਲਾਈ ਨੂੰ ਅਗਲੀ ਸੁਣਵਾਈ

    NEET-UG 2024 ਵਿੱਚ ਕਥਿਤ ਘੁਟਾਲੇ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ, ਇਕ ਗੱਲ ਸਾਫ਼ ਹੈ ਕਿ ਪ੍ਰਸ਼ਨ ਪੱਤਰ ਲੀਕ ਤਾਂ ਹੋਇਆ ਹੈ। ਸਵਾਲ ਇਹ ਹੈ ਕਿ ਇਸ ਦੀ ਪਹੁੰਚ ਕਿੰਨੀ ਦੂਰ ਤੱਕ ਹੈ? ਪੇਪਰ ਲੀਕ ਹੋਣਾ ਇੱਕ ਪ੍ਰਵਾਨਿਤ ਤੱਥ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 11 ਜੁਲਾਈ ਨੂੰ ਹੋਵੇਗੀ।

  • 08 Jul 2024 04:05 PM (IST)

    BRS ਨੇਤਾ ਕੇ ਕਵਿਤਾ ਦੀ ਜ਼ਮਾਨਤ ਪਟੀਸ਼ਨ ‘ਤੇ CBI ਨੂੰ ਨੋਟਿਸ ਜਾਰੀ

    ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਘੁਟਾਲੇ ਨਾਲ ਸਬੰਧਤ ਸੀਬੀਆਈ ਕੇਸ ਵਿੱਚ ਗ੍ਰਿਫ਼ਤਾਰ ਬੀਆਰਐਸ ਆਗੂ ਕੇ ਕਵਿਤਾ ਨੇ ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰਕੇ ਡਿਫਾਲਟ ਜ਼ਮਾਨਤ ਦੀ ਮੰਗ ਕੀਤੀ ਹੈ। ਦਿੱਲੀ ਹਾਈ ਕੋਰਟ ਮਾਮਲੇ ਦੀ ਅਗਲੀ ਸੁਣਵਾਈ 12 ਜੁਲਾਈ ਨੂੰ ਕਰੇਗਾ।

  • 08 Jul 2024 03:24 PM (IST)

    NEET-UG: ਅਸੀਂ ਪੇਪਰ ਰੱਦ ਕਰ ਸਕਦੇ ਹਾਂ: CJI

    NEET-UG ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਦੇ CJI ਚੰਦਰਚੂੜ ਨੇ ਕਿਹਾ ਕਿ ਇੱਥੇ 23 ਲੱਖ ਤੋਂ ਵੱਧ ਵਿਦਿਆਰਥੀ ਹਨ ਅਤੇ ਜੇਕਰ ਲੋਕ ਵੱਡੇ ਪੱਧਰ ‘ਤੇ ਸ਼ਾਮਲ ਪਾਏ ਗਏ ਤਾਂ ਸਾਨੂੰ ਪੇਪਰ ਰੱਦ ਕਰਨੇ ਪੈਣਗੇ। ਸੀਜੇਆਈ ਨੇ ਕਿਹਾ ਕਿ ਜੇਕਰ ਪੇਪਰ ਆਨਲਾਈਨ, ਡਿਜੀਟਲ ਜਾਂ ਸੋਸ਼ਲ ਮੀਡੀਆ ਰਾਹੀਂ ਲੀਕ ਹੁੰਦਾ ਹੈ, ਤਾਂ ਇਹ ਹਰ ਕਿਸੇ ਤੱਕ ਆਸਾਨੀ ਨਾਲ ਪਹੁੰਚਣ ਦਾ ਸਾਧਨ ਹੈ। ਇਸ ਲਈ ਅਸੀਂ ਪੇਪਰ ਲੀਕ ਦੀ ਸਮਾਂਰੇਖਾ ਜਾਣਨਾ ਚਾਹੁੰਦੇ ਹਾਂ।

  • 08 Jul 2024 03:14 PM (IST)

    NEET-UG ਮਾਮਲਾ ‘ਚ ਸੁਣਵਾਈ ਜਾਰੀ

    NEET-UG ਪ੍ਰੀਖਿਆ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਚੱਲ ਰਹੀ ਹੈ। ਸੀਜੇਆਈ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਕਰ ਰਹੀ ਹੈ।

  • 08 Jul 2024 02:18 PM (IST)

    ਮਣੀਪੁਰ ਦੌਰੇ ‘ਤੇ ਰਾਹੁਲ ਗਾਂਧੀ

    ਲੋਕਸਭਾ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਮਣੀਪੁਰ ਦੌਰੇ ‘ਤੇ ਹਨ। ਉਹ ਹਿੰਸਾ ਪੀੜਤਾਂ ਰਾਜਧਾਨੀ ਇੰਫਾਲ ‘ਚ ਮੁਲਾਕਾਤ ਕਰ ਰਹੇ ਹਨ।

  • 08 Jul 2024 01:21 PM (IST)

    ਹਾਥਰਸ ਮਾਮਲੇ ‘ਚ 2 ਫੌਜੀ ਗ੍ਰਿਫਤਾਰ

    ਪੁਲਿਸ ਨੇ ਹਾਥਰਸ ਮਾਮਲੇ ‘ਚ 2 ਹੋਰ ਗ੍ਰਿਫਤਾਰੀਆਂ ਕੀਤੀਆਂ ਹਨ। ਪੁਲਿਸ ਨੇ ਦੁਰਗੇਸ਼ ਅਤੇ ਦਲਬੀਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਸਤਿਸੰਗ ਵਾਲੇ ਦਿਨ ਮੌਕੇ ‘ਤੇ ਮੌਜੂਦ ਸਨ। ਸਤਿਸੰਗ ਦੌਰਾਨ ਦੋਵੇਂ ਸੇਵਕ ਸਨ। ਦੋਵਾਂ ਦੀ ਬਹੁਤ ਸਰਗਰਮ ਭੂਮਿਕਾ ਸੀ। ਉਹ ਸਤਿਸੰਗ ਦੇ ਆਯੋਜਨ ਅਤੇ ਪ੍ਰਬੰਧ ਲਈ ਜ਼ਿੰਮੇਵਾਰ ਸੀ।

  • 08 Jul 2024 12:49 PM (IST)

    NEET UG ‘ਤੇ ਫੈਸਲਾ ਅੱਜ

    ਸੁਪਰੀਮ ਕੋਰਟ ਅੱਜ NEET UG 2024, ਅੰਡਰਗਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ ਦੌਰਾਨ ਕਥਿਤ ਬੇਨਿਯਮੀਆਂ ਦੇ ਸਬੰਧਤ ਪਟੀਸ਼ਨਾਂ ‘ਤੇ ਬੈਚ ਸੁਣਵਾਈ ਕਰੇਗੀ। ਅੱਜ ਇਹ ਫੈਸਲਾ ਹੋਵੇਗਾ ਕਿ NEET ਦਾ ਰਿਜ਼ਲਟ ਕੈਂਸਿਲ ਕੀਤਾ ਜਾਵੇਗਾ ਜਾਂ ਨਹੀਂ।

  • 08 Jul 2024 10:52 AM (IST)

    ਆਸਟਰੀਆ ਸਾਡਾ ਭਰੋਸੇਮੰਦ ਸਾਥੀ ਹੈ- PM

    ਆਸਟ੍ਰੀਆ ਦੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਆਸਟ੍ਰੀਆ ਸਾਡਾ ਸਥਿਰ ਅਤੇ ਭਰੋਸੇਮੰਦ ਸਾਥੀ ਹੈ, ਅਸੀਂ ਲੋਕਤੰਤਰ ਅਤੇ ਬਹੁਲਵਾਦ ਦੇ ਆਦਰਸ਼ਾਂ ਨੂੰ ਸਾਂਝਾ ਕਰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ, “ਮੈਂ ਸਾਡੀ ਸਾਂਝੇਦਾਰੀ ਨੂੰ ਨਵੇਂ ਖੇਤਰਾਂ ਅਤੇ ਹੋਰ ਉਚਾਈਆਂ ਤੱਕ ਲਿਜਾਣ ਲਈ ਵਿਚਾਰ-ਵਟਾਂਦਰੇ ਦੀ ਉਮੀਦ ਕਰਦਾ ਹਾਂ।”

  • 08 Jul 2024 10:36 AM (IST)

    ਪੰਚਕੂਲਾ ਵਿੱਚ ਬੱਸ ਪਲਟ ਗਈ, 40 ਤੋਂ ਵੱਧ ਵਿਦਿਆਰਥੀ ਜ਼ਖ਼ਮੀ

    ਹਰਿਆਣਾ ਦੇ ਪੰਚਕੂਲਾ ਦੇ ਪਿੰਜੌਰ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਪਿੰਜੌਰ ਦੇ ਪਿੰਡ ਨੌਲਤਾ ਨੇੜੇ ਵਾਪਰਿਆ ਜਿੱਥੇ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਗਈ। ਇਸ ਹਾਦਸੇ ‘ਚ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਪਿੰਜੌਰ ਹਸਪਤਾਲ ਅਤੇ ਸੈਕਟਰ-6 ਸਿਵਲ ਹਸਪਤਾਲ ਪੰਚਕੂਲਾ ਲਿਆਂਦਾ ਗਿਆ ਹੈ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦਾ ਕਾਰਨ ਬੱਸ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਨੂੰ ਦੱਸਿਆ ਜਾ ਰਿਹਾ ਹੈ।

Exit mobile version