Live Update: UP-MP ਅਤੇ ਛੱਤੀਸਗੜ੍ਹ ਤੋਂ ਬਾਅਦ ਹੁਣ ਓਡੀਸ਼ਾ ਸਰਕਾਰ ਦਾ ਅਗਨੀਵੀਰਾਂ ਨੂੰ ਤੋਹਫਾ | today breaking news aaj ki taaja khabar live updates latest news punjabi samachar daily breaking 26th july 2024 Punjabi news - TV9 Punjabi

Live Update: UP-MP ਅਤੇ ਛੱਤੀਸਗੜ੍ਹ ਤੋਂ ਬਾਅਦ ਹੁਣ ਓਡੀਸ਼ਾ ਸਰਕਾਰ ਦਾ ਅਗਨੀਵੀਰਾਂ ਨੂੰ ਤੋਹਫਾ

Updated On: 

27 Jul 2024 07:50 AM

News Live Updates:ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: UP-MP ਅਤੇ ਛੱਤੀਸਗੜ੍ਹ ਤੋਂ ਬਾਅਦ ਹੁਣ ਓਡੀਸ਼ਾ ਸਰਕਾਰ ਦਾ ਅਗਨੀਵੀਰਾਂ ਨੂੰ ਤੋਹਫਾ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 26 Jul 2024 09:25 PM (IST)

    UP-MP ਅਤੇ ਛੱਤੀਸਗੜ੍ਹ ਤੋਂ ਬਾਅਦ ਹੁਣ ਓਡੀਸ਼ਾ ਸਰਕਾਰ ਦਾ ਅਗਨੀਵੀਰਾਂ ਨੂੰ ਤੋਹਫਾ

    ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਪੁਲਿਸ ਸਮੇਤ ਸਾਰੀਆਂ ਸੇਵਾਵਾਂ ਵਿੱਚ ਅਗਨੀਵੀਰਾਂ ਲਈ 10% ਕੋਟਾ ਅਤੇ 5 ਸਾਲ ਦੀ ਉਮਰ ਵਿੱਚ ਛੋਟ ਦਾ ਐਲਾਨ ਕੀਤਾ ਹੈ।

  • 26 Jul 2024 05:18 PM (IST)

    ਅਗਨੀਵੀਰਾਂ ਨੂੰ ਯੂਪੀ ਪੁਲਿਸ ਵਿੱਚ ਮਿਲੇਗਾ ਰਾਖਵਾਂਕਰਨ: ਸੀਐਮ ਯੋਗੀ

    ਸੀਐਮ ਯੋਗੀ ਨੇ ਅਗਨੀਵੀਰਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸੂਬਾ ਸਰਕਾਰ ਅਗਨੀਵੀਰਾਂ ਨੂੰ ਯੂਪੀ ਪੁਲਿਸ ਅਤੇ ਪੀਏਸੀ ਵਿੱਚ ਰਾਖਵੇਂਕਰਨ ਦਾ ਲਾਭ ਦੇਵੇਗੀ।

  • 26 Jul 2024 03:17 PM (IST)

    ਕਮਲਾ ਹੈਰਿਸ ਨੂੰ ਸਾਡਾ ਪੂਰਾ ਸਮਰਥਨ- ਬਰਾਕ ਓਬਾਮਾ

    ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਫਤੇ ਦੇ ਸ਼ੁਰੂ ‘ਚ ਅਸੀਂ ਕਮਲਾ ਹੈਰਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਅਮਰੀਕਾ ਦੀ ਮਹਾਨ ਰਾਸ਼ਟਰਪਤੀ ਹੋਵੇਗੀ। ਉਸ ਨੂੰ ਸਾਡਾ ਪੂਰਾ ਸਮਰਥਨ ਹੈ।

  • 26 Jul 2024 01:44 PM (IST)

    ਰਾਜ ਸਭਾ ‘ਚ ਕਿਸਾਨਾਂ ‘ਤੇ ਚਰਚਾ ਦੌਰਾਨ ਹੰਗਾਮਾ

    ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਰਾਜ ਸਭਾ ‘ਚ ਕਿਸਾਨਾਂ ‘ਤੇ ਚਰਚਾ ਦੌਰਾਨ ਹੰਗਾਮਾ ਹੋਇਆ। ਚੇਅਰਮੈਨ ਧਨਖੜ ਨੇ ਰਣਦੀਪ ਸੁਰਜੇਵਾਲਾ ਨੂੰ ਬਾਹਰ ਜਾਣ ਲਈ ਕਿਹਾ।

  • 26 Jul 2024 01:01 PM (IST)

    ਸੁਪਰੀਮ ਕੋਰਟ ਦਾ ਅੰਤਰਿਮ ਹੁਕਮ ਜਾਰੀ ਰਹੇਗਾ

    ਕਾਂਵੜ ਰੂਟ ਨੇਮਪਲੇਟ ਮਾਮਲੇ ‘ਚ ਸੁਪਰੀਮ ਕੋਰਟ ਦਾ ਅੰਤਰਿਮ ਹੁਕਮ ਜਾਰੀ ਰਹੇਗਾ। ਸੁਪਰੀਮ ਕੋਰਟ ਨੇ ਆਪਣੇ ਹੁਕਮ ‘ਚ ਨੇਮਪਲੇਟ ਲਗਾਉਣ ‘ਤੇ ਰੋਕ ਲਗਾ ਦਿੱਤੀ ਸੀ।

  • 26 Jul 2024 12:17 PM (IST)

    ਸ਼ਹੀਦਾਂ ਲਈ ਰੱਖਿਆ ਗਿਆ ਮੌਨ

    ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲੋਕ ਸਭਾ ਵਿੱਚ ਇਸ ਸਮੇਂ ਪ੍ਰਸ਼ਨ ਕਾਲ ਚੱਲ ਰਿਹਾ ਹੈ।

  • 26 Jul 2024 11:37 AM (IST)

    ਪੀਣ ਯੋਗ ਨਹੀਂ ਪੰਜਾਬ ਦਾ ਪਾਣੀ

    ਕੇਂਦਰੀ ਰਾਜ ਜਲ ਸ਼ਕਤੀ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਅੱਜ ਸੰਸਦ ‘ਚ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਸਵਾਲ ‘ਤੇ ਦਿੱਤਾ ਹੈ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ। ਕਈ ਜ਼ਿਲ੍ਹਿਆਂ ਦੇ ਪਾਣੀ ਵਿੱਚ ਘਾਤਕ ਧਾਤੂ ਦਾ ਮਿਸ਼ਰਣ ਹੁੰਦਾ ਹੈ, ਜੋ ਤੁਹਾਨੂੰ ਕੈਂਸਰ ਦੇ ਸਕਦਾ ਹੈ।

  • 26 Jul 2024 10:50 AM (IST)

    ਪਾਕਿਸਤਾਨ ਨੇ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ

    ਪੀਐਮ ਮੋਦੀ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ ਹੈ। ਅਸੀਂ ਕਾਰਗਿਲ ਯੁੱਧ ਵਿੱਚ ਸੱਚਾਈ, ਸੰਜਮ ਅਤੇ ਦਲੇਰੀ ਦਿਖਾਈ ਹੈ। ਭਾਰਤ ਉਸ ਸਮੇਂ ਸ਼ਾਂਤੀ ਲਈ ਕੋਸ਼ਿਸ਼ ਕਰ ਰਿਹਾ ਸੀ, ਬਦਲੇ ਵਿੱਚ ਪਾਕਿਸਤਾਨ ਨੇ ਆਪਣਾ ਅਵਿਸ਼ਵਾਸ ਭਰਿਆ ਚਿਹਰਾ ਦਿਖਾਇਆ। ਪਾਕਿਸਤਾਨ ਦੇ ਨਾਪਾਕ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ।

  • 26 Jul 2024 10:22 AM (IST)

    PM ਮੋਦੀ ਨੇ ਕਾਰਗਿਲ ‘ਚ ਸ਼ਿੰਕੁਨ ਲਾ ਸੁਰੰਗ ਦਾ ਨੀਂਹ ਪੱਥਰ ਰੱਖਿਆ

    ਪ੍ਰਧਾਨ ਮੰਤਰੀ ਮੋਦੀ ਨੇ ਕਾਰਗਿਲ ਵਿੱਚ ਸ਼ਿੰਕੁਨ ਲਾ ਸੁਰੰਗ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਲੇਹ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗਾ ਅਤੇ ਜਦੋਂ ਪੂਰਾ ਹੋ ਜਾਵੇਗਾ, ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ।

  • 26 Jul 2024 09:44 AM (IST)

    ਕਾਰਗਿਲ ਵਾਰ ਮੈਮੋਰੀਅਲ ਪਹੁੰਚੇ PM

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਾਰ ਮੈਮੋਰੀਅਲ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਅੱਜ ਕਾਰਗਿਲ ਜੰਗ ਦੀ ਜਿੱਤ ਦੀ 25ਵੀਂ ਵਰ੍ਹੇਗੰਢ ਹੈ।

Exit mobile version