Live Update: ਲੁਧਿਆਣਾ ‘ਚ ਬਿਹਾਰ ਸੂਬੇ ਵੱਲੋਂ ਨਿਵੇਸ਼ ਮਿਲਣੀ, ਲੱਖ ਕਰੋੜ ਦਾ ਨਿਵੇਸ਼ ਦਾ ਟੀਚਾ – Punjabi News

Live Update: ਲੁਧਿਆਣਾ ‘ਚ ਬਿਹਾਰ ਸੂਬੇ ਵੱਲੋਂ ਨਿਵੇਸ਼ ਮਿਲਣੀ, ਲੱਖ ਕਰੋੜ ਦਾ ਨਿਵੇਸ਼ ਦਾ ਟੀਚਾ

Updated On: 

22 Oct 2024 13:53 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਲੁਧਿਆਣਾ ਚ ਬਿਹਾਰ ਸੂਬੇ ਵੱਲੋਂ ਨਿਵੇਸ਼ ਮਿਲਣੀ, ਲੱਖ ਕਰੋੜ ਦਾ ਨਿਵੇਸ਼ ਦਾ ਟੀਚਾ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

LIVE NEWS & UPDATES

  • 22 Oct 2024 07:22 PM (IST)

    ਬਿਹਾਰ ਸੂਬੇ ਵੱਲੋਂ ਨਿਵੇਸ਼ ਮਿਲਣੀ ਦਾ ਪ੍ਰਬੰਧਨ

    ਲੁਧਿਆਣਾ ਦੇ ਵਿੱਚ ਬਿਹਾਰ ਸੂਬੇ ਵੱਲੋਂ ਨਿਵੇਸ਼ ਮਿਲਣੀ ਦਾ ਪ੍ਰਬੰਧਨ ਕੀਤਾ ਗਿਆ ਹੈ ਜਿਸ ਵਿੱਚ ਬਿਹਾਰ ਸਰਕਾਰ ਦੇ ਨੁਮਾਇੰਦੇ ਪੰਜਾਬ ਦੇ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਸਨਅਤਕਾਰਾਂ ਨੂੰ ਨਿਵੇਸ਼ ਦੇ ਲਈ ਆਕਰਸ਼ਿਤ ਕਰ ਰਹੇ ਹਨ।

  • 22 Oct 2024 06:00 PM (IST)

    ਅਕਾਲੀ ਦਲ ਵਫਦ ਅੱਜ ਅੰਮ੍ਰਿਤਸਰ, ਗਿਆਨੀ ਰਘਬੀਰ ਸਿੰਘ ਨਾਲ ਕਰਨਗੇ ਮੁਲਾਕਾਤ

    ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਹੇਠ ਅਕਾਲੀ ਦਲ ਦਾ ਇੱਕ ਉੱਚ ਪੱਧਰੀ 7 ਮੈਂਬਰੀ ਵਫਦ ਅੱਜ ਅੰਮ੍ਰਿਤਸਰ ਪਹੁੰਚਿਆ। ਸ਼ਾਮ 7 ਵਜੇ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਜਾਵੇਗੀ।

  • 22 Oct 2024 04:35 PM (IST)

    BJP ਨੇ ਜ਼ਿਮਣੀ ਚੋਣ ਲਈ 3 ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ

    ਭਾਰਤੀ ਜਨਤਾ ਪਾਰਟੀ ਨੇ ਪੰਜਾਬ ‘ਚ ਜ਼ਿਮਣੀ ਚੋਣ ਲਈ 3 ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਢਿੱਲੋਂ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘਨ ਕਾਹਲੋਂ ਨੂੰ ਉਮੀਦਵਾਰ ਬਣਾਇਆ ਹੈ।

  • 22 Oct 2024 03:56 PM (IST)

    ਗੋਲਡੀ ਨੇ AAP ਪਾਰਟੀ ਛੱਡਣ ਦਾ ਕੀਤਾ ਐਲਾਨ

    ਦਲਬੀਰ ਸਿੰਘ ਗੋਲਡੀ ਨੇ AAP ਪਾਰਟੀ ਛੱਡਣ ਦਾ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਉਹ ਹੁਣ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹਨ।

  • 22 Oct 2024 03:52 PM (IST)

    ਅੰਮ੍ਰਿਤਸਰ ‘ਚ ਮੁਲਜ਼ਮ ਗ੍ਰਿਫ਼ਤਾਰ , 3 ਪਿਸਤੌਲ ਤੇ 5 ਲੱਖ ਰੁਪਏ ਬਰਾਮਦ

    ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ।

  • 22 Oct 2024 03:05 PM (IST)

    ਰਿਪੁਦਮਨ ਮਲਿਕ ਕਤਲ ਕੇਸ ‘ਚ 2 ਨੂੰ ਦੋਸ਼ੀ ਕਰਾਰ

    ਰਿਪੁਦਮਨ ਮਲਿਕ ਕਤਲ ਕੇਸ ‘ਚ 2 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਲਈ 31 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਏਅਰ ਇੰਡੀਆ ਬਲਾਸਟ ਮਾਮਲੇ ‘ਚ ਬਰੀ ਹੋਏ ਸੀ।

  • 22 Oct 2024 01:55 PM (IST)

    CM ਮਾਨ ਨੇ ਬੱਚਿਆਂ ਨਾਲ ਰਾਬਤਾ ਕੀਤਾ ਕਾਇਮ

    ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਨਾਲ ਰਾਬਤਾ ਕਾਇਮ ਕੀਤਾ ਹੈ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ ਹੈ। ਇਸ ਸਮੇਂ ਪੂਰੇ ਪੰਜਾਬ ‘ਚ ਮੈਗਾ PTM ਚੱਲ ਰਹੀ ਹੈ।

  • 22 Oct 2024 11:11 AM (IST)

    ਦਿੱਲੀ ਸਰਕਾਰ GRAP 2 ਨੂੰ ਲਾਗੂ ਕਰਨ ਨੂੰ ਲੈ ਕੇ ਕਰੇਗੀ ਮੀਟਿੰਗ

    ਦਿੱਲੀ ਵਿੱਚ GRAP 2 ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਨੂੰ ਲੈ ਕੇ ਅੱਜ ਸਕੱਤਰੇਤ ਵਿੱਚ ਮੀਟਿੰਗ ਕੀਤੀ ਜਾਵੇਗੀ। ਦੁਪਹਿਰ 1 ਵਜੇ ਵਾਤਾਵਰਣ ਮੰਤਰੀ ਗੋਪਾਲ ਰਾਏ ਸਾਰੇ ਵਿਭਾਗਾਂ ਦੀ ਮੀਟਿੰਗ ਕਰਨਗੇ। ਮੀਟਿੰਗ ਵਿੱਚ ਗਰੁੱਪ 2 ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਬਣਾਈ ਜਾਵੇਗੀ। GRAP 2 ਨੂੰ ਜ਼ਮੀਨੀ ਪੱਧਰ ‘ਤੇ ਕਿਵੇਂ ਲਾਗੂ ਕਰਨਾ ਹੈ, ਇਸ ਬਾਰੇ ਰਣਨੀਤੀ ਬਣਾਈ ਜਾਵੇਗੀ।

  • 22 Oct 2024 08:17 AM (IST)

    ਪ੍ਰਧਾਨ ਮੰਤਰੀ ਮੋਦੀ 16ਵੇਂ ਬ੍ਰਿਕਸ ਸੰਮੇਲਨ ਲਈ ਰੂਸ ਲਈ ਰਵਾਨਾ ਹੋਏ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੀ ਪ੍ਰਧਾਨਗੀ ਹੇਠ ਕਾਜ਼ਾਨ ਵਿੱਚ ਹੋਣ ਵਾਲੇ 16ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਰੂਸ ਲਈ ਰਵਾਨਾ ਹੋਏ, ਜਿਸ ਦਾ ਵਿਸ਼ਾ ਹੈ ਗਲੋਬਲ ਵਿਕਾਸ ਅਤੇ ਸੁਰੱਖਿਆ ਲਈ ਬਹੁਪੱਖੀਵਾਦ ਨੂੰ ਮਜ਼ਬੂਤ ​​ਕਰਨਾ। ਪ੍ਰਧਾਨ ਮੰਤਰੀ ਵੱਲੋਂ ਬ੍ਰਿਕਸ ਮੈਂਬਰ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਦੁਵੱਲੀ ਮੀਟਿੰਗਾਂ ਕਰਨ ਦੀ ਵੀ ਉਮੀਦ ਹੈ।

  • 22 Oct 2024 07:52 AM (IST)

    ਅੱਜ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ, ਜ਼ਿਮਨੀ ਚੋਣਾਂ ਸਣੇ ਕਈ ਮੁੱਦਿਆਂ ‘ਤੇ ਚਰਚਾ

    ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਰਣਨੀਤੀ ਬਣਾਈ ਜਾਵੇਗੀ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਦਫਤਰ ਵਿਖੇ ਹੋਵੇਗੀ। ਜਦਕਿ ਮੀਟਿੰਗ ਦੀ ਅਗਵਾਈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰਨਗੇ।

  • 22 Oct 2024 07:46 AM (IST)

    ਦਿਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ‘ਖਰਾਬ’, AQI ਵਧ ਕੇ 318 ਪਹੁੰਚੀ

    CPCB (ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ) ਦੇ ਸਮੀਰ ਐਪ ਦੇ ਮੁਤਾਬਕ, ਅੱਜ ਦਿੱਲੀ ਵਿੱਚ AQI ਪੱਧਰ ਹੋਰ ਵੱਧ ਗਿਆ ਹੈ। ਅੱਜ ਦਿੱਲੀ ਦਾ ਕੁੱਲ AQI 318 ਹੈ ਅਤੇ ਕੱਲ੍ਹ ਇਹ 307 ਸੀ। ਦਿੱਲੀ ਦਾ AQI ਦੋ ਦਿਨਾਂ ਤੋਂ ਬੇਹੱਦ ਖ਼ਰਾਬ ਸ਼੍ਰੇਣੀ ਵਿੱਚ ਹੈ।

  • 22 Oct 2024 07:45 AM (IST)

    ਪੰਜਾਬ ਸਰਕਾਰ ਨੇ ਬੇਅਦਬੀ ਮਾਮਲਿਆਂ ‘ਚ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ

    ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪੰਜਾਬ ਸਰਕਾਰ ਨੇ ਬੇਅਦਬੀ ਨਾਲ ਸਬੰਧਤ ਤਿੰਨ ਮਾਮਲਿਆਂ ਵਿੱਚ ਰਾਮ ਰਹੀਮ ‘ਤੇ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਹੁਣ ਫਰੀਦਕੋਟ ਅਦਾਲਤ ਵਿੱਚ ਹੋਵੇਗੀ। ਜੇਕਰ ਕੇਸ ਸਬੰਧੀ ਲੋੜ ਪਈ ਤਾਂ ਡੇਰਾ ਮੁਖੀ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ।

  • 22 Oct 2024 07:36 AM (IST)

    J&K ਦੇ ਗਗਨਗੀਰ ਅੱਤਵਾਦੀ ਹਮਲੇ ਦੇ ਖਿਲਾਫ ਪੁਲਵਾਮਾ ‘ਚ ਲੋਕਾਂ ਨੇ ਕੈਂਡਲ ਮਾਰਚ ਕੱਢਿਆ

    ਜੰਮੂ-ਕਸ਼ਮੀਰ ਦੇ ਗਗਨਗੀਰ ਅੱਤਵਾਦੀ ਹਮਲੇ ਦੇ ਖਿਲਾਫ ਪੁਲਵਾਮਾ ‘ਚ ਲੋਕਾਂ ਨੇ ਕੈਂਡਲ ਮਾਰਚ ਕੱਢਿਆ।

  • 22 Oct 2024 06:59 AM (IST)

    ਬੁਲੰਦਸ਼ਹਿਰ ਸਿਲੰਡਰ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 6 ਪਹੁੰਚੀ

    ਬੁਲੰਦਸ਼ਹਿਰ ਦੇ ਡੀਐਮ ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਵਿੱਚ ਕੁੱਲ 6 ਲਾਸ਼ਾਂ ਆਈਆਂ ਹਨ, ਜਿਨ੍ਹਾਂ ਵਿੱਚੋਂ 3 ਮਰਦ ਅਤੇ 3 ਔਰਤਾਂ ਦੀਆਂ ਲਾਸ਼ਾਂ ਹਨ। ਇਹ ਸਿਕੰਦਰਾਬਾਦ ਦੁਖਾਂਤ ਦੇ ਪੀੜਤ ਹਨ। ਮੈਂ ਸਹੀ ਨੰਬਰ ਨਹੀਂ ਦੱਸ ਸਕਦਾ। ਮੇਰੀ ਡਿਊਟੀ ਜ਼ਿਲ੍ਹਾ ਹਸਪਤਾਲ ਵਿੱਚ ਹੈ ਅਤੇ ਇੱਥੇ 6 ਲਾਸ਼ਾਂ ਆਈਆਂ ਹਨ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Exit mobile version