Live Update: 'ਆਪ' ਹਰਿਆਣਾ ਦੇ ਹਰ ਪਿੰਡ 'ਚ ਪ੍ਰਚਾਰ ਕਰੇਗੀ: ਸੰਦੀਪ ਪਾਠਕ | today breaking news aaj ki taaja khabar live updates latest news punjabi samachar daily breaking 16th september 2024 Punjabi news - TV9 Punjabi

Live Update: ਰਾਹੁਲ ‘ਤੇ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਵਿਧਾਇਕ ਖਿਲਾਫ ਐੱਫ.ਆਈ.ਆਰ

Updated On: 

17 Sep 2024 00:16 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਰਾਹੁਲ ਤੇ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਵਿਧਾਇਕ ਖਿਲਾਫ ਐੱਫ.ਆਈ.ਆਰ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 16 Sep 2024 08:44 PM (IST)

    ਯੂਐਸ ਸੀਕ੍ਰੇਟ ਸਰਵਿਸ ਨੂੰ ਹੋਰ ਮਦਦ ਦੀ ਲੋੜ ਹੈ: ਰਾਸ਼ਟਰਪਤੀ ਜੋਅ ਬਾਈਡਨ

    ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਹੈ ਕਿ ਟਰੰਪ ਦੇ ਕਤਲ ਦੀ ਕੋਸ਼ਿਸ਼ ਤੋਂ ਬਾਅਦ ਸੀਕ੍ਰੇਟ ਸਰਵਿਸ ਨੂੰ ਹੋਰ ਮਦਦ ਦੀ ਲੋੜ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ‘ਤੇ ਇੱਕ ਵਾਰ ਗੋਲੀਬਾਰੀ ਕੀਤੀ ਗਈ ਸੀ ਅਤੇ ਦੂਜੀ ਵਾਰ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

  • 16 Sep 2024 06:32 PM (IST)

    ‘ਆਪ’ ਹਰਿਆਣਾ ਦੇ ਹਰ ਪਿੰਡ ‘ਚ ਪ੍ਰਚਾਰ ਕਰੇਗੀ: ਸੰਦੀਪ ਪਾਠਕ

    ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਰਣਨੀਤੀ ਲਈ ਸੂਬਾ ਇੰਚਾਰਜਾਂ ਨਾਲ ਅਹਿਮ ਮੀਟਿੰਗ ਕੀਤੀ ਹੈ। ‘ਆਪ’ ਨੇ ਅਗਲੇ 15 ਦਿਨਾਂ ਲਈ ਚੋਣ ਪ੍ਰਚਾਰ ਪ੍ਰੋਗਰਾਮ ਤਿਆਰ ਕਰ ਲਿਆ ਹੈ। ਪਾਠਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ ਦੇ ਹਰ ਪਿੰਡ ਵਿਚ ਜਾ ਕੇ ਚੋਣ ਪ੍ਰਚਾਰ ਕਰੇਗੀ। ਬਹੁਤ ਜਲਦੀ ਕੇਜਰੀਵਾਲ ਚੋਣ ਪ੍ਰਚਾਰ ਲਈ ਹਰਿਆਣਾ ਆਉਣਗੇ।

  • 16 Sep 2024 05:30 PM (IST)

    ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ‘ਚ ਸਿੰਗਲ ਵਿੰਡੋ ਆਈਟੀ ਸਿਸਟਮ ਦਾ ਉਦਘਾਟਨ ਕੀਤਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿੱਚ 8000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਸਿੰਗਲ ਵਿੰਡੋ ਆਈਟੀ ਸਿਸਟਮ ਦਾ ਵੀ ਉਦਘਾਟਨ ਕੀਤਾ।

  • 16 Sep 2024 05:23 PM (IST)

    ਮੰਤਰੀ ਗੋਪਾਲ ਰਾਏ ਤੇ ਕੈਲਾਸ਼ ਗਹਿਲੋਤ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਪਹੁੰਚੇ

    ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਅਤੇ ਕੈਲਾਸ਼ ਗਹਿਲੋਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਮੁੱਖ ਮੰਤਰੀ ਨਿਵਾਸ ਪਹੁੰਚੇ ਹਨ। ਸੌਰਭ ਭਾਰਦਵਾਜ, ਆਤਿਸ਼ੀ ਅਤੇ ਦੁਰਗੇਸ਼ ਪਾਠਕ ਵੀ ਮੁੱਖ ਮੰਤਰੀ ਨਿਵਾਸ ਪਹੁੰਚ ਗਏ ਹਨ।

  • 16 Sep 2024 03:56 PM (IST)

    ਰਵਨੀਤ ਸਿੰਘ ਬਿੱਟੂ ਨੂੰ ਸ਼ਰਮ ਆਉਣੀ ਚਾਹੀਦੀ ਹੈ: ਕਾਂਗਰਸੀ ਆਗੂ ਪ੍ਰਮੋਦ ਤਿਵਾੜੀ

    ਕਾਂਗਰਸੀ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਰਾਹੁਲ ਗਾਂਧੀ ਬਾਰੇ ਅਜਿਹੀ ਟਿੱਪਣੀ ਕਰਨ ‘ਤੇ ਸ਼ਰਮ ਆਉਣੀ ਚਾਹੀਦੀ ਹੈ, ਜਿਸ ਦਾ ਪਰਿਵਾਰਕ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ ਅਤੇ ਜਿਸ ਨੇ ਤੁਹਾਨੂੰ ਤਿੰਨ ਵਾਰ ਲੋਕ ਸਭਾ ਮੈਂਬਰ ਬਣਾਇਆ ਹੈ। ਵਿਰੋਧੀ ਧਿਰ ‘ਤੇ ਬਿੱਟੂ ਦੀ ਇਸ ਹਾਸੋਹੀਣੀ ਟਿੱਪਣੀ ਲਈ ਆਗੂਆਂ ਨੂੰ ਪ੍ਰਧਾਨ ਮੰਤਰੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਬਿੱਟੂ ਤੋਂ ਅਸਤੀਫਾ ਮੰਗਣਾ ਚਾਹੀਦਾ ਹੈ।

  • 16 Sep 2024 03:13 PM (IST)

    ਕਸ਼ਮੀਰ ‘ਚ ਕਦੇ ਦੋ ਝੰਡੇ ਨਹੀਂ ਹੋ ਸਕਦੇ, ਇੱਥੇ ਸਿਰਫ ਸਾਡਾ ਤਿਰੰਗਾ ਹੋਵੇਗਾ – ਅਮਿਤ ਸ਼ਾਹ

    ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਧਾਰਾ 370 ਨੂੰ ਦੁਬਾਰਾ ਲਾਗੂ ਕਰਨਗੇ। ਕੀ ਧਾਰਾ 370 ਵਾਪਿਸ ਆਉਣੀ ਚਾਹੀਦੀ ਹੈ? ਉਨ੍ਹਾਂ ਕਿਹਾ ਕਿ ਧਾਰਾ 370 ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ। ਭਾਰਤ ਦੇ ਸੰਵਿਧਾਨ ਵਿੱਚ ਧਾਰਾ 370 ਲਈ ਕੋਈ ਥਾਂ ਨਹੀਂ ਹੈ। ਕਸ਼ਮੀਰ ਵਿੱਚ ਕਦੇ ਵੀ ਦੋ ਪ੍ਰਧਾਨ ਮੰਤਰੀ, ਦੋ ਸੰਵਿਧਾਨ ਅਤੇ ਦੋ ਝੰਡੇ ਨਹੀਂ ਹੋ ਸਕਦੇ। ਇੱਕ ਹੀ ਝੰਡਾ ਹੋਵੇਗਾ ਅਤੇ ਉਹ ਹੈ ਸਾਡਾ ਤਿਰੰਗਾ ਹੈ।

  • 16 Sep 2024 01:30 PM (IST)

    ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ

    ਖਡੂਰ ਸਾਹਿਬ ਤੋਂ ਸਾਂਸਦ ਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਚੁਣੌਤੀ ਦਿੱਤੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ।

  • 16 Sep 2024 11:03 AM (IST)

    ਵੰਦੇ ਮੈਟਰੋ ਦਾ ਨਾਮ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਰੱਖਾ ਗਿਆ

    ਪੀਐਮ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਦੇਸ਼ ਦੀ ਪਹਿਲੀ ਵੰਦੇ ਮੈਟਰੋ ਦਾ ਨਾਮ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਭੁਜ ਤੋਂ ਅਹਿਮਦਾਬਾਦ ਤੱਕ ਭਾਰਤ ਦੀ ਪਹਿਲੀ ਵੰਦੇ ਮੈਟਰੋ ਨੂੰ ਹਰੀ ਝੰਡੀ ਦੇਣਗੇ।

  • 16 Sep 2024 10:12 AM (IST)

    ਸ੍ਰੀ ਗੁਰੂ ਰਾਮਦਾਸ ਦਾ ਗੁਰਤਾ ਗੱਦੀ ਦਿਵਸ

    ਸ੍ਰੀ ਗੁਰੂ ਰਾਮਦਾਸ ਦਾ ਗੁਰਤਾ ਗੱਦੀ ਦਿਵਸ ਮੌਕੇ ਵੱਡੀ ਗਿਣਤੀ ਦੇ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਹੈ। ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ।

Exit mobile version