Live Updates: ਨਵੇਂ ਚੁਣੇ ਸਰਪੰਚਾਂ ਨੇ ਲਈ ਹਲਫ, ਸੀਐਮ ਮਾਨ ਨੂੰ ਸਹੁੰ ਚੁੱਕਾਈ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
CM ਮਾਨ ਤੇ ਕੇਜਰੀਵਾਲ ਦੀ ਮੌਜੂਦਗੀ ‘ਚ ਨਵੇਂ ਸਰਪੰਚ ਲੈਣਗੇ ਹਲਫ
ਪੰਜਾਬ ਦੇ ਨਵੇਂ ਬਣੇ ਸਰਪੰਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਦੀ ਮੌਜੂਦਗੀ ‘ਚ ਹਲਫ ਲੈਣਗੇ। ਸੂਬੇ ਦੇ 19 ਜਿਲ੍ਹਿਆਂ ਦੇ 10 ਹਜ਼ਾਰ ਸਰਪੰਚ ਅੱਜ ਸਹੁੰ ਚੁੱਕਣਗੇ।
-
ਸੱਤਾ ‘ਚ ਆਉਣ ‘ਤੇ ਕਾਂਗਰਸ ਬੰਦ ਕਰੇਗੀ ਲਾਡਲੀ ਬੇਹਨਾ ਸਕੀਮ: PM ਮੋਦੀ
ਮਹਾਰਾਸ਼ਟਰ ਦੇ ਧੂਲੇ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਸੱਤਾ ‘ਚ ਆਉਣ ‘ਤੇ ਲਾਡਲੀ ਬੇਹਨਾ ਸਕੀਮ ਬੰਦ ਕਰ ਦੇਵੇਗੀ। ਇਸ ਦੇ ਖਿਲਾਫ ਕਾਂਗਰਸ ਅਦਾਲਤ ਪਹੁੰਚ ਗਈ ਹੈ। ਕਾਂਗਰਸ ਇਸ ਸਕੀਮ ਨੂੰ ਰੋਕਣਾ ਚਾਹੁੰਦੀ ਹੈ।
-
AMU ਦਾ ਘੱਟ ਗਿਣਤੀ ਦਾ ਦਰਜਾ ਬਰਕਰਾਰ ਰਹੇਗਾ, SC ਨੇ 4-3 ਨਾਲ ਸੁਣਾਇਆ ਫੈਸਲਾ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਘੱਟ ਗਿਣਤੀ ਦਰਜੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਏਐਮਯੂ ਦਾ ਘੱਟ ਗਿਣਤੀ ਦਰਜਾ ਬਰਕਰਾਰ ਰਹੇਗਾ। ਸੁਪਰੀਮ ਕੋਰਟ ਦੇ ਸੱਤ ਜੱਜਾਂ ਦੀ ਬੈਂਚ ਨੇ ਇਹ ਫੈਸਲਾ 4-3 ਦੇ ਬਹੁਮਤ ਨਾਲ ਦਿੱਤਾ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਧਾਰਾ 30 ਤਹਿਤ ਘੱਟ ਗਿਣਤੀ ਦਾ ਦਰਜਾ ਪ੍ਰਾਪਤ ਹੈ।
-
ਸਲਮਾਨ ਖਾਨ ਨੂੰ ਫਿਰ ਮਿਲੀ ਧਮਕੀ, ਕੰਟਰੋਲ ਰੂਮ ਨੂੰ ਮਿਲਿਆ ਮੈਸੇਜ
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਲਾਰੈਂਸ ਵਿਸ਼ਨੋਈ ਗੈਂਗ ਤੋਂ ਧਮਕੀ ਮਿਲੀ ਹੈ। ਮੁੰਬਈ ਦੇ ਟ੍ਰੈਫਿਕ ਕੰਟਰੋਲ ਰੂਮ ‘ਚ ਇਹ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਸ਼ਾਹਰੁਖ ਖਾਨ ਨੂੰ ਕੱਲ੍ਹ ਧਮਕੀ ਮਿਲੀ ਸੀ। ਫੈਜ਼ਾਨ ਨਾਂ ਦੇ ਵਿਅਕਤੀ ਨੇ ਉਸ ਨੂੰ ਇਹ ਧਮਕੀ ਦਿੱਤੀ ਸੀ। ਹਾਲਾਂਕਿ ਮੁੰਬਈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
-
ਜੰਮੂ-ਕਸ਼ਮੀਰ ਦੇ ਸੋਪੋਰ ‘ਚ ਮੁੱਠਭੇੜ, ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਿਆ, ਆਪਰੇਸ਼ਨ ਜਾਰੀ
ਜੰਮੂ-ਕਸ਼ਮੀਰ ਦੇ ਸੋਪੋਰ ‘ਚ ਦੂਜੇ ਦਿਨ ਵੀ ਮੁਕਾਬਲਾ ਜਾਰੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਆਪਰੇਸ਼ਨ ਜਾਰੀ ਹੈ।
-
ਨਹੀਂ ਰਹੇ ਟੀਵੀ ਐਕਟਰ ਨਿਤਿਨ ਚੌਹਾਨ, 35 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ਟੀਵੀ ਐਕਟਰ ਨਿਤਿਨ ਚੌਹਾਨ ਦੀ ਵੀਰਵਾਰ ਨੂੰ ਮੁੰਬਈ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਉਮਰ ਸਿਰਫ਼ 35 ਸਾਲ ਸੀ। ਨਿਤਿਨ ਯੂਪੀ ਦੇ ਅਲੀਗੜ੍ਹ ਦਾ ਰਹਿਣ ਵਾਲੇ ਸਨ ਅਤੇ ਰਿਐਲਿਟੀ ਸ਼ੋਅ ‘ਦਾਦਾਗਿਰੀ 2’ ਜਿੱਤ ਚੁੱਕੇ ਸਨ। ਇਸ ਸ਼ੋਅ ਤੋਂ ਉਨ੍ਹਾਂ ਨੂੰ ਕਾਫੀ ਪਛਾਣ ਮਿਲੀ। ਇੰਨਾ ਹੀ ਨਹੀਂ ਉਹ MTV ਦੇ ‘Splitsvilla ਸੀਜ਼ਨ 5’ ਦੇ ਵਿਨਰ ਵੀ ਰਹਿ ਚੁੱਕੇ ਹਨ।
-
ਪੰਜਾਬ ‘ਚ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ, 4 ਜ਼ਿਲ੍ਹਿਆਂ ਦੇ ਸਰਪੰਚ ਬਾਅਦ ‘ਚ ਚੁੱਕਣਗੇ ਸਹੁੰ
ਸੀਐੱਮ ਮਾਨ ਅੱਜ ਸੂਬੇ ਦੇ 19 ਜਿਲ੍ਹਿਆਂ ਦੇ 10,031 ਸਰਪੰਚਾਂ ਨੂੰ ਸਹੁੰ ਚੁਕਾਉਣਗੇ। ਇਸ ਦੇ ਲਈ ਲੁਧਿਆਣਾ ਦੇ ਧਨਾਨਸੂ ਵਿਖੇ ਸੂਬਾ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ।
-
ਅੱਜ ਤੋਂ ਸ਼ੁਰੂ ਹੋਵੇਗੀ ਕਾਂਗਰਸ ਦੀ ‘ਦਿੱਲੀ ਨਿਆਏ ਯਾਤਰਾ’
ਕਾਂਗਰਸ ਦੀ ਨਿਆਏ ਯਾਤਰਾ ਅੱਜ ਤੋਂ ਦਿੱਲੀ ਵਿੱਚ ਸ਼ੁਰੂ ਹੋਵੇਗੀ। ਇਹ ਯਾਤਰਾ ਸਵੇਰੇ 8.30 ਵਜੇ ਰਾਜਘਾਟ ਤੋਂ ਸ਼ੁਰੂ ਹੋਵੇਗੀ। ਨਿਆਏ ਯਾਤਰਾ ਪੂਰੀ ਤਰ੍ਹਾਂ ਪਦਯਾਤਰਾ ਦੀ ਤਰ੍ਹਾਂ ਹੋਵੇਗੀ। ਕਾਂਗਰਸ ਦੀ ਇਹ ਨਿਆਏ ਯਾਤਰਾ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾਵਾਂ ‘ਚੋਂ ਲੰਘੇਗੀ। ਇਸ ਯਾਤਰਾ ਰਾਹੀਂ ਕਾਂਗਰਸ ਦਿੱਲੀ ‘ਚ ਆਪਣਾ ਗੁਆਚਿਆ ਸਿਆਸੀ ਆਧਾਰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਰਾਹੁਲ ਗਾਂਧੀ ਅੱਜ ਪਹਿਲੇ ਦਿਨ ਦੇ ਦੌਰੇ ਵਿੱਚ ਹਿੱਸਾ ਨਹੀਂ ਲੈਣਗੇ।
-
ਡੋਨਾਲਡ ਟਰੰਪ ਨੇ ਸੂਜ਼ੀ ਵਾਈਲਸ ਨੂੰ ਚੀਫ ਆਫ ਸਟਾਫ ਨਿਯੁਕਤ ਕੀਤਾ
ਡੋਨਾਲਡ ਟਰੰਪ ਦੀ ਇਤਿਹਾਸਕ ਚੋਣ ਜਿੱਤ ਤੋਂ ਬਾਅਦ, ਸੂਜ਼ੀ ਵਾਈਲਸ ਨੂੰ ਉਨ੍ਹਾਂ ਦੇ ਵ੍ਹਾਈਟ ਹਾਊਸ ਚੀਫ ਆਫ ਸਟਾਫ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਵਾਈਲਸ ਟਰੰਪ ਦੀ ਮੁਹਿੰਮ ਦੇ ਸਹਿ-ਮੁਖੀ ਸਨ। ਉਨ੍ਹਾਂ ਨੇ ਟੀਮ ਦੇ ਨਾਲ ਆਪਣੀ ਰਣਨੀਤੀ ਅਤੇ ਅਗਵਾਈ ਨਾਲ ਬਹੁਤ ਕੁਝ ਕੀਤਾ। ਟਰੰਪ ਨੇ ਕਈ ਮੌਕਿਆਂ ‘ਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ ਸੀ। ਸੂਜ਼ਨ ਵਾਈਲਸ ਟਰੰਪ ਦੇ ਨੌਂ ਹੀਰਿਆਂ ਵਿੱਚੋਂ ਇੱਕ ਹਨ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।