Live Updates: ਆਸਟ੍ਰੇਲੀਆ ਲਈ ਰਵਾਨਾ ਹੋਈ ਟੀਮ ਇੰਡੀਆ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਟੀਮ ਇੰਡੀਆ ਆਸਟ੍ਰੇਲੀਆ ਲਈ ਰਵਾਨਾ ਹੋ ਗਈ ਹੈ
ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਲਈ ਰਵਾਨਾ ਹੋ ਗਈ ਹੈ। ਟੀਮ ਨੇ ਮੁੰਬਈ ਹਵਾਈ ਅੱਡੇ ਤੋਂ ਉਡਾਣ ਭਰੀ। ਭਾਰਤੀ ਟੀਮ ਇਸ ਮਹੀਨੇ ਦੇ ਅੰਤ ‘ਚ 22 ਨਵੰਬਰ ਤੋਂ ਬਾਰਡਰ-ਗਾਵਸਕਰ ਟਰਾਫੀ ਲਈ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ।
-
ਦਿੱਲੀ ਸਕੱਤਰੇਤ ਵਿੱਚ ਆਤਿਸ਼ੀ ਕੈਬਨਿਟ ਦੀ ਮੀਟਿੰਗ, ਬੱਸ ਮਾਰਸ਼ਲਾਂ ਨੂੰ ਬਹਾਲ ਕਰਨ ਦੀ ਸਿਫਾਰਸ਼
ਆਤਿਸ਼ੀ ਕੈਬਨਿਟ ਦੀ ਬੈਠਕ ਦਿੱਲੀ ਸਕੱਤਰੇਤ ‘ਚ ਹੋਈ। ਇਸ ਮੀਟਿੰਗ ਵਿੱਚ ਮੰਤਰੀ ਮੰਡਲ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ। ਰਿਪੋਰਟ ਵਿੱਚ ਤੁਰੰਤ ਪ੍ਰਭਾਵ ਨਾਲ ਬੱਸਾਂ ਵਿੱਚ ਮਾਰਸ਼ਲਾਂ ਨੂੰ ਬਹਾਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਦਿੱਲੀ ਦੀਆਂ ਬੱਸਾਂ ਵਿੱਚ 10,000 ਮਾਰਸ਼ਲ ਦੁਬਾਰਾ ਲਗਾਏ ਜਾਣਗੇ। ਹੁਣ ਇਹ ਪ੍ਰਸਤਾਵ LG ਨੂੰ ਭੇਜਿਆ ਜਾਵੇਗਾ।
-
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਮੁੱਠਭੇੜ, 4 ਜਵਾਨ ਜ਼ਖਮੀ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ਹੈ। ਇਸ ਮੁਕਾਬਲੇ ‘ਚ 4 ਜਵਾਨ ਜ਼ਖਮੀ ਹੋਏ ਹਨ। ਆਪਰੇਸ਼ਨ ਅਜੇ ਵੀ ਜਾਰੀ ਹੈ। ਮੁੱਠਭੇੜ ‘ਚ 3-4 ਅੱਤਵਾਦੀਆਂ ਦੇ ਫਸੇ ਹੋਣ ਦੀ ਸੂਚਨਾ ਹੈ।
-
ਗੈਂਗਸਟਰ ਅਰਸ਼ ਡੱਲਾ ਨੂੰ ਪੁਲਿਸ ਨੇ ਲਿਆ ਹਿਰਾਸਤ ਚ- ਸੂਤਰ
ਸੂਤਰਾਂ ਅਨੁਸਾਰ ਕੈਨੇਡਾ ਵਿੱਚ ਗੈਂਗਸਟਰ ਅਰਸ਼ ਡੱਲਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਅਨੁਸਾਰ 27-28 ਅਕਤੂਬਰ ਨੂੰ ਇੱਕ ਸ਼ੂਟ ਆਉਟ ਹੋਇਆ ਸੀ। ਜਿਸ ਵਿੱਚ ਡੱਲਾ ਨੂੰ ਕਾਬੂ ਕੀਤਾ ਗਿਆ ਹੈ। ਡੱਲਾ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਆਪਣੀ ਪਤਨੀ ਨਾਲ ਕੈਨੇਡਾ ਚ ਰਹਿ ਰਿਹਾ ਸੀ।
-
ਕਾਂਗਰਸ ਨੂੰ ਝਟਕਾ, ਚੌਧਰੀ ਮਤੀਨ ਅਹਿਮਦ ‘ਆਪ’ ‘ਚ ਸ਼ਾਮਲ
ਸੀਨੀਅਰ ਕਾਂਗਰਸੀ ਆਗੂ, 5 ਵਾਰ ਵਿਧਾਇਕ ਰਹੇ ਚੌਧਰੀ ਮਤੀਨ ਅਹਿਮਦ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
-
SGPC ਦੀ ਅੰਤਰਿਮ ਕਮੇਟੀ ਦੀ ਬੈਠਕ 12 ਨਵੰਬਰ ਨੂੰ ਹੋਵੇਗੀ
ਜਨਰਲ ਇਜਲਾਸ ਤੋਂ ਬਾਅਦ ਚੁਣੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਪਲੇਠੀ ਬੈਠਕ 12 ਨਵੰਬਰ ਨੂੰ ਹੋਵੇਗੀ। ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੀ ਇਸ ਮੀਟਿੰਗ ਦੀ ਅਗਵਾਈ ਕਰਨਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ। ਸ਼੍ਰੋਮਣੀ ਕਮੇਟੀ ਦਾ ਸੁਚਾਰੂ ਪ੍ਰਬੰਧ ਚਲਾਉਣ, ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਦੇ ਕੰਮ ਕਾਜ ਸਬੰਧੀ ਤੇ ਪੰਥਕ ਮਸਲਿਆਂ ਨੂੰ ਲੈ ਕੇ ਵਿਚਾਰਾਂ ਹੋਣਗੀਆਂ।
-
ਮੈਕਸੀਕਨ ਬਾਰ ‘ਚ ਅੰਨ੍ਹੇਵਾਹ ਗੋਲੀਬਾਰੀ, 10 ਦੀ ਮੌਤ ਤੇ 7 ਜ਼ਖਮੀ
ਮੱਧ ਮੈਕਸੀਕੋ ਵਿੱਚ ਬੰਦੂਕਧਾਰੀਆਂ ਨੇ ਇੱਕ ਬਾਰ ਵਿੱਚ ਗੋਲੀਬਾਰੀ ਕੀਤੀ। ਇਸ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 7 ਹੋਰ ਜ਼ਖਮੀ ਹੋਏ ਹਨ।
-
ਸਾਡੇ ਸਾਰਿਆਂ ਲਈ ਬਹੁਤ ਚਿੰਤਾ ਦਾ ਵਿਸ਼ਾ: ਡਾ: ਦਰਖਸ਼ਨ ਅੰਦਰਾਬੀ
7 ਨਵੰਬਰ ਨੂੰ ਵੀਡੀਜੀ ਮੈਂਬਰਾਂ ‘ਤੇ ਅੱਤਵਾਦੀ ਹਮਲਾ। ਜੰਮੂ-ਕਸ਼ਮੀਰ ਵਕਫ਼ ਬੋਰਡ ਦੇ ਚੇਅਰਪਰਸਨ ਅਤੇ ਭਾਜਪਾ ਨੇਤਾ ਡਾ: ਦਰਖਸ਼ਾਨ ਅੰਦਰਾਬੀ ਦਾ ਕਹਿਣਾ ਹੈ ਕਿ ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ। ਇਹ ਦੁਸ਼ਮਣਾਂ ਦੀ ਚਾਲ ਹੈ। ਉਹ ਨਹੀਂ ਚਾਹੁੰਦੇ ਕਿ ਜੰਮੂ ਵਿੱਚ ਸ਼ਾਂਤੀ ਬਣੀ ਰਹੇ। ਨਾ ਹੀ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਪਿਆਰ ਹੈ, ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀ ਖੁਸ਼ਹਾਲੀ ਪਸੰਦ ਨਹੀਂ ਹੈ, ਇਸ ਲਈ ਉਹ ਇੱਥੇ ਆ ਕੇ ਮੁੜ ਅਰਾਜਕਤਾ ਪੈਦਾ ਕਰਨਾ ਚਾਹੁੰਦੇ ਹਨ।
#WATCH | Terrorist attack on VDG members on November 7 | J&K Waqf Board Chairperson & BJP leader, Dr Darakhshan Andrabi says, “It is a matter of great concern for all of us that such incidents have started again. And this is the trick of the enemies. They do not want peace to pic.twitter.com/FDxdvH1EST
— ANI (@ANI) November 10, 2024
-
ਬਰੈਂਪਟਨ ਮੰਦਿਰ ਵਿੱਚ ਹਿੰਸਕ ਪ੍ਰਦਰਸ਼ਨ ‘ਚ ਸ਼ਾਮਲ ਇੱਕ ਵਿਅਕਤੀ ਗ੍ਰਿਫਤਾਰ
21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਅਤੇ ਰਣਨੀਤਕ ਜਾਂਚ ਟੀਮ ਦੇ ਜਾਂਚਕਰਤਾਵਾਂ ਨੇ ਬਰੈਂਪਟਨ ਮੰਦਿਰ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋਸ਼ ਲਗਾਏ ਹਨ। ਇਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਬਰੈਂਪਟਨ ਦੇ 35 ਸਾਲਾ ਇੰਦਰਜੀਤ ਗੋਸਲ ਵਜੋਂ ਹੋਈ ਹੈ। 8 ਨਵੰਬਰ, 2024 ਨੂੰ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਕ ਹਥਿਆਰ ਨਾਲ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਉਸ ਨੂੰ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਾ ਤੈਅ ਹੈ: ਕੈਨੇਡੀਅਨ ਪੀਲ ਰੀਜਨ ਪੁਲਿਸ
Investigators from the 21 Division Criminal Investigations Bureau and Strategic Investigation Team (SIT) have arrested and charged another individual involved in the violent demonstration at a Brampton Mandir. One of the individuals has since been identified as 35-year-old pic.twitter.com/RVtBhaPgwY
— ANI (@ANI) November 9, 2024