Fire in Game Zone: ਰਾਜਕੋਟ ਦੇ ਗੇਮ ਜ਼ੋਨ 'ਚ ਲੱਗੀ ਭਿਆਨਕ ਅੱਗ, 17 ਦੀ ਮੌਤ, ਕਈ ਫਸੇ | rajkot gujarat Fire in Game Zone update know full in punjabi Punjabi news - TV9 Punjabi

Fire in Game Zone: ਰਾਜਕੋਟ ਦੇ ਗੇਮ ਜ਼ੋਨ ‘ਚ ਲੱਗੀ ਭਿਆਨਕ ਅੱਗ, 28 ਦੀ ਮੌਤ, ਅੱਗ ਲੱਗਣ ਦੀ ਵਜ੍ਹਾ ਆਈ ਸਾਹਮਣੇ

Updated On: 

25 May 2024 23:58 PM

ਰਾਜਕੋਟ ਦੇ ਗੇਮ ਜ਼ੋਨ 'ਚ ਅੱਗ ਲੱਗਣ ਤੋਂ ਬਾਅਦ ਉੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਕਰੀਬ ਇੱਕ ਕਿਲੋਮੀਟਰ ਤੱਕ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ। ਇਸ ਹਾਦਸੇ ਵਿੱਚ 28 ਲੋਕਾਂ ਦੀ ਜਾਨ ਚਲੀ ਗਈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ 'ਚ ਲੱਗੀ ਹੋਈ ਹੈ।

Fire in Game Zone: ਰਾਜਕੋਟ ਦੇ ਗੇਮ ਜ਼ੋਨ ਚ ਲੱਗੀ ਭਿਆਨਕ ਅੱਗ, 28 ਦੀ ਮੌਤ, ਅੱਗ ਲੱਗਣ ਦੀ ਵਜ੍ਹਾ ਆਈ ਸਾਹਮਣੇ

ਕੀ ਹੁੰਦਾ ਹੈ ਗੇਮਿੰਗ ਜੋਨ, ਬੱਚਿਆਂ ਦਾ ਇਸ ਵੱਲ ਕਿਉਂ ਵੱਧ ਰਿਹਾ ਰੁਝਾਨ?

Follow Us On

ਗੁਜਰਾਤ ਦੇ ਰਾਜਕੋਟ ‘ਚ ਨਾਨਾ ਮਾਵਾ ਰੋਡ ‘ਤੇ ਸਥਿਤ ਟੀਆਰਪੀ ਗੇਮ ਜ਼ੋਨ ‘ਚ ਸ਼ਨੀਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਹੁਣ ਤੱਕ 28 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ‘ਚ ਬੱਚੇ ਵੀ ਸ਼ਾਮਲ ਹਨ। ਇਸ ਦਰਦਨਾਕ ਘਟਨਾ ਲਈ ਜ਼ਿੰਮੇਵਾਰ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਗੇਮ ਜ਼ੋਨ ਅੱਗ ਹਾਦਸੇ ਵਿੱਚ ਯੁਵਰਾਜ ਸਿੰਘ ਸੋਲੰਕੀ, ਪ੍ਰਕਾਸ਼ ਜੈਨ, ਰਾਹੁਲ ਰਾਠੌੜ, ਮਹਿੰਦਰ ਸਿੰਘ ਸੋਲੰਕੀ ਦੇ ਨਾਂ ਸਾਹਮਣੇ ਆਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਗੇਮ ਜ਼ੋਨ ਦੇ ਤਿੰਨ ਮਾਲਕ ਹਨ। ਪੁਲਿਸ ਨੇ 3 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸਥਾਨਕ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮੌਕੇ ‘ਤੇ ਮੌਜੂਦ ਸਥਾਨਕ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਹਤ ਅਤੇ ਬਚਾਅ ਕੰਮ ‘ਚ ਜੁਟੀਆਂ ਹੋਈਆਂ ਹਨ। ਇਸ ਦੌਰਾਨ, ਗੇਮ ਜ਼ੋਨ ਨੂੰ ਅੱਗ ਕਿਵੇਂ ਲੱਗੀ? ਇਸ ਦਾ ਵੱਡਾ ਕਾਰਨ ਸਾਹਮਣੇ ਆਇਆ ਹੈ।

ਏਸੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ

ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਗੇਮ ਜ਼ੋਨ ਵਿੱਚ ਲੱਗੇ ਇੱਕ ਏਸੀ ਵਿੱਚ ਜ਼ਬਰਦਸਤ ਧਮਾਕਾ ਹੋਇਆ। ਏ.ਸੀ. ਵਿੱਚ ਸ਼ਾਰਟ ਸਰਕਟ ਹੋਣ ਕਾਰਨ ਫੈਬਰੀਕੇਸ਼ਨ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲ ਗਈ। ਕਾਲੇ ਧੂੰਏਂ ਦਾ ਗੁਬਾਰ ਕਈ ਮੀਟਰ ਦੀ ਉਚਾਈ ਤੱਕ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਗੇਮ ਜ਼ੋਨ ਕੰਪਲੈਕਸ ‘ਚ ਹਫੜਾ-ਦਫੜੀ ਮਚ ਗਈ। ਅੱਗ ਪੂਰੇ ਗੇਮ ਜ਼ੋਨ ਕੰਪਲੈਕਸ ਵਿਚ ਫੈਲ ਗਈ। ਅੱਗ ਅਤੇ ਧੂੰਏਂ ਤੋਂ ਬਚਣ ਲਈ ਲੋਕਾਂ ਵਿੱਚ ਭਗਦੜ ਮੱਚ ਗਈ। ਇਹ ਹਾਦਸਾ ਕਾਫੀ ਭਿਆਨਕ ਸੀ।

ਕਈ ਲੋਕ ਬੁਰੀ ਤਰ੍ਹਾਂ ਝੁਲਸ ਗਏ

ਸਥਾਨਕ ਅਧਿਕਾਰੀ ਨੇ ਦੱਸਿਆ ਕਿ ਗੇਮ ਜ਼ੋਨ ‘ਚ ਅੱਗ ਲੱਗਣ ਤੋਂ ਬਾਅਦ ਇਕ ਕਿਲੋਮੀਟਰ ਤੱਕ ਧੂੰਏਂ ਦਾ ਗੁਬਾਰ ਦੇਖਿਆ ਗਿਆ। ਗੇਮ ਜ਼ੋਨ ਕੰਪਲੈਕਸ ਤੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਅੱਗ ਲੱਗਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹੁਣ ਤੱਕ ਬੱਚਿਆਂ ਸਮੇਤ ਕੁੱਲ 28 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਈ ਲੋਕ ਗੰਭੀਰ ਰੂਪ ਨਾਲ ਝੁਲਸ ਗਏ ਹਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਲਾਸ਼ਾਂ ਦੀ ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ

ਇਸ ਮਾਮਲੇ ਵਿੱਚ ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਦੱਸਿਆ ਕਿ ਗੇਮ ਜ਼ੋਨ ਯੁਵਰਾਜ ਸਿੰਘ ਸੋਲੰਕੀ ਨਾਮਕ ਵਿਅਕਤੀ ਦੀ ਮਲਕੀਅਤ ਹੈ। ਉਸ ਦੇ ਖਿਲਾਫ ਲਾਪਰਵਾਹੀ ਅਤੇ ਨਤੀਜੇ ਵਜੋਂ ਮੌਤ ਦਾ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 28 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਗੰਭੀਰ ਰੂਪ ਨਾਲ ਝੁਲਸ ਗਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਦੀ ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ।

ਪੀਐਮ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ

ਪੀਐਮ ਮੋਦੀ ਨੇ ਰਾਜਕੋਟ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਉਹ ਰਾਜਕੋਟ ਵਿੱਚ ਅੱਗ ਦੀ ਘਟਨਾ ਤੋਂ ਬਹੁਤ ਦੁਖੀ ਹਨ। ਉਨ੍ਹਾਂ ਦੀ ਹਮਦਰਦੀ ਉਨ੍ਹਾਂ ਸਾਰਿਆਂ ਨਾਲ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਨਾਲ ਹੀ, ਪੀਐਮ ਮੋਦੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਇੱਕ ਟੀਮ ਅੱਗ ਵਿੱਚ ਸੜੇ ਲੋਕਾਂ ਦੇ ਸਹੀ ਇਲਾਜ ਲਈ ਕੰਮ ਕਰ ਰਹੀ ਹੈ।

ਸੀਐਮ ਭੂਪੇਂਦਰ ਪਟੇਲ ਨੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ

ਇਸ ਹਾਦਸੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਹਾ ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਝੁਲਸਣ ਵਾਲੇ ਲੋਕਾਂ ਦੇ ਤੁਰੰਤ ਇਲਾਜ ਦੇ ਪ੍ਰਬੰਧ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਨੂੰ ਢੁੱਕਵੇਂ ਨਿਰਦੇਸ਼ ਦਿੱਤੇ ਗਏ ਹਨ।

Exit mobile version