LIVE Updates: ਸਦਨ ਵਿੱਚ ਖ਼ਜਾਨਾ ਮੰਤਰੀ ਨੇ ਪੇਸ਼ ਕੀਤਾ ਆਰਥਿਕ ਸਰਵੇ, ਪੇਪਰ ਲੀਕ ਤੇ ਸਦਨ ‘ਚ ਚਰਚਾ

Updated On: 

22 Jul 2024 20:32 PM

Parliament Monsoon Session : ਰਾਜਸਭਾ ਅਤੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਕੱਲ੍ਹ ਬਜਟ ਪੇਸ਼ ਕੀਤਾ ਜਾਵੇਗਾ ਪਰ ਅੱਜ ਉਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕਰਨਗੇ। ਭਲਕੇ ਆਮ ਬਜਟ ਪੇਸ਼ ਕੀਤਾ ਜਾਵੇਗਾ। ਸੈਸ਼ਨ ਹੰਗਾਮੇ ਵਾਲੇ ਹੋਣ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀ ਕਾਵੜ ਯਾਤਰਾ 'ਤੇ ਨੇਮ ਪਲੇਟਸ ਅਤੇ NEET ਪੇਪਰ ਲੀਕ ਦਾ ਮੁੱਦਾ ਉਠਾ ਸਕਦੀ ਹੈ। ਸੰਸਦ ਦਾ ਮਾਨਸੂਨ ਸੈਸ਼ਨ 12 ਅਗਸਤ ਤੱਕ ਚੱਲੇਗਾ। ਇਸ ਦੌਰਾਨ 19 ਮੀਟਿੰਗਾਂ ਹੋਣਗੀਆਂ। ਇੱਥੇ ਸਾਰੇ ਅਪਡੇਟਸ ਜਾਣੋ...

LIVE Updates: ਸਦਨ ਵਿੱਚ ਖ਼ਜਾਨਾ ਮੰਤਰੀ ਨੇ ਪੇਸ਼ ਕੀਤਾ ਆਰਥਿਕ ਸਰਵੇ, ਪੇਪਰ ਲੀਕ ਤੇ ਸਦਨ ਚ ਚਰਚਾ
Follow Us On

Parliament Monsoon Session : ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਤਿੱਖੇ ਹਮਲੇ ਕੀਤੇ। ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਸੈਸ਼ਨ ਵਿੱਚ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਸੀ। ਪ੍ਰਧਾਨ ਮੰਤਰੀ ਦੀ ਆਵਾਜ਼ ਢਾਈ ਘੰਟੇ ਤੱਕ ਦਬਾਈ ਗਈ। ਸਦਨ ਦੇਸ਼ ਲਈ ਹੈ, ਪਾਰਟੀ ਲਈ ਨਹੀਂ। ਵਿਰੋਧੀ ਧਿਰ ਲਗਾਤਾਰ ਨਕਾਰਾਤਮਕ ਰਾਜਨੀਤੀ ਕਰ ਰਹੀ ਹੈ। ਅਸੀਂ ਕੱਲ੍ਹ ਜੋ ਬਜਟ ਪੇਸ਼ ਕਰਾਂਗੇ, ਉਹ ਅੰਮ੍ਰਿਤਕਾਲ ਦਾ ਮਹੱਤਵਪੂਰਨ ਬਜਟ ਹੈ। ਦਰਅਸਲ, ਬਜਟ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕਰਨਗੇ। ਭਲਕੇ ਆਮ ਬਜਟ ਪੇਸ਼ ਕੀਤਾ ਜਾਵੇਗਾ। ਸੈਸ਼ਨ ਹੰਗਾਮੇ ਵਾਲੇ ਹੋਣ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀ ਕਾਵੜ ਯਾਤਰਾ ‘ਤੇ ਨੇਮ ਪਲੇਟਸ ਅਤੇ NEET ਪੇਪਰ ਲੀਕ ਦਾ ਮੁੱਦਾ ਉਠਾ ਸਕਦੀ ਹੈ। ਸੰਸਦ ਦਾ ਮਾਨਸੂਨ ਸੈਸ਼ਨ 12 ਅਗਸਤ ਤੱਕ ਚੱਲੇਗਾ। ਇਸ ਦੌਰਾਨ 19 ਮੀਟਿੰਗਾਂ ਹੋਣਗੀਆਂ। ਇੱਥੇ ਸਾਰੇ ਅਪਡੇਟਸ ਜਾਣੋ…

LIVE NEWS & UPDATES

The liveblog has ended.
  • 22 Jul 2024 02:53 PM (IST)

    ਮੁਜ਼ੱਫਰਨਗਰ ‘ਚ ਕਾਵੜੀਆਂ ਦੀ ਹੁੱਲੜਬਾਜ਼ੀ

    ਮੁਜ਼ੱਫਰਨਗਰ ‘ਚ ਕਾਵੜੀਆਂ ਵੱਲੋਂ ਕੁੱਟਮਾਰ ਅਤੇ ਭੰਨਤੋੜ ਕਰਨ ਦੇ ਮਾਮਲੇ ‘ਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਦਰਜਨਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਛਪਾਰ ਥਾਣਾ ਖੇਤਰ ‘ਚ ਦੇਰ ਰਾਤ ਕਾਵੜੀਆਂ ਨੇ ਹੰਗਾਮਾ ਕਰ ਦਿੱਤਾ ਸੀ।

  • 22 Jul 2024 12:14 PM (IST)

    ਲੋਕ ਸਭਾ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ

    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ।

  • 22 Jul 2024 11:47 AM (IST)

    ਸਰਕਾਰ ਪੇਪਰ ਲੀਕ ਦਾ ਰਿਕਾਰਡ ਬਣਾਏਗੀ – ਅਖਿਲੇਸ਼ ਯਾਦਵ

    NEET ਪੇਪਰ ਲੀਕ ਦੇ ਮੁੱਦੇ ‘ਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਪੇਪਰ ਲੀਕ ਦਾ ਰਿਕਾਰਡ ਬਣਾਏਗੀ। ਜਾਂਚ ਤੋਂ ਬਾਅਦ ਲੋਕਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀ ਉਹ ਸਭ ਤੋਂ ਵੱਧ ਅੰਕ ਲੈਣ ਵਾਲੇ ਦੀ ਸੂਚੀ ਜਾਰੀ ਕਰਨਗੇ?

  • 22 Jul 2024 11:46 AM (IST)

    ਰਾਹੁਲ ਗਾਂਧੀ ਦੇ ਬਿਆਨ ‘ਤੇ ਧਰਮਿੰਦਰ ਪ੍ਰਧਾਨ ਦਾ ਪਲਟਵਾਰ

    ਰਾਹੁਲ ਗਾਂਧੀ ਦੇ ਬਿਆਨ ‘ਤੇ ਧਰਮਿੰਦਰ ਪ੍ਰਧਾਨ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਮੰਦਭਾਗਾ ਕਿਹਾ ਹੈ। ਮੈਨੂੰ ਉਨ੍ਹਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਜਨਤਾ ਨੇ ਮੈਨੂੰ ਚੁਣ ਕੇ ਭੇਜਿਆ ਹੈ। ਰਿਮੋਟ ਤੋਂ ਸਰਕਾਰ ਚਲਾਉਣ ਵਾਲੇ ਬਿਆਨ ਦੇ ਰਹੇ ਹਨ। ਪ੍ਰੀਖਿਆ ਪ੍ਰਣਾਲੀ ‘ਤੇ ਕੋਈ ਸਵਾਲ ਨਹੀਂ ਹੋਣੇ ਚਾਹੀਦੇ। ਸਿਸਟਮ ਨੂੰ ਸੁਧਾਰਨ ਲਈ ਸੁਝਾਅ ਦਿਓ।

  • 22 Jul 2024 11:45 AM (IST)

    ਪੇਪਰ ਲੀਕ ਦੀ ਸਮੱਸਿਆ ਨੂੰ ਸਿੱਖਿਆ ਮੰਤਰੀ ਸਮਝ ਨਹੀਂ ਪਾ ਰਹੇ – ਰਾਹੁਲ ਗਾਂਧੀ

    NEET ਪੇਪਰ ਲੀਕ ਮੁੱਦੇ ‘ਤੇ ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਕਿਹਾ ਕਿ ਪੇਪਰ ਲੀਕ ਇਕ ਗੰਭੀਰ ਮੁੱਦਾ ਹੈ। ਪ੍ਰੀਖਿਆ ਪ੍ਰਣਾਲੀ ‘ਚ ਵੱਡੀ ਗਲਤੀ ਹੋਈ ਹੈ। ਸਿੱਖਿਆ ਮੰਤਰੀ ਇਸ ਸਮੱਸਿਆ ਨੂੰ ਸਮਝ ਨਹੀਂ ਪਾ ਰਹੇ ਹਨ। ਜੇਕਰ ਤੁਹਾਡੇ ਕੋਲ ਪੈਸੇ ਹਨ ਤਾਂ ਤੁਸੀਂ ਕੋਈ ਵੀ ਸੀਟ ਲੈ ਸਕਦੇ ਹੋ।

  • 22 Jul 2024 11:45 AM (IST)

    ਪਿਛਲੇ 7 ਸਾਲਾਂ ਵਿੱਚ ਪੇਪਰ ਲੀਕ ਦਾ ਇੱਕ ਵੀ ਸਬੂਤ ਨਹੀਂ – ਧਰਮਿੰਦਰ ਪ੍ਰਧਾਨ

    NEET ਪੇਪਰ ਲੀਕ ਦੇ ਮੁੱਦੇ ‘ਤੇ ਸੰਸਦ ‘ਚ ਹੰਗਾਮਾ ਜਾਰੀ ਹੈ। ਪੇਪਰ ਲੀਕ ਦੇ ਮੁੱਦੇ ‘ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਪਿਛਲੇ 7 ਸਾਲਾਂ ‘ਚ ਇਕ ਵੀ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਹੈ। ਹਾਂ, ਕੁਝ ਥਾਵਾਂ ‘ਤੇ ਬੇਨਿਯਮੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਲੁਕਾ ਰਹੀ ਹੈ।

  • 22 Jul 2024 11:26 AM (IST)

    ਆਰਥਿਕ ਸਰਵੇਖਣ ‘ਚ ਦੇਰੀ ਹੋਈ ਹੈ – ਕੇਸੀ ਵੇਣੂਗੋਪਾਲ

    ਕਾਂਗਰਸ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਆਰਥਿਕ ਸਰਵੇਖਣ ਵਿੱਚ ਦੇਰੀ ਹੋਈ ਹੈ। ਆਰਥਿਕ ਸਰਵੇਖਣ ਵੇਖਣ ਦਿਓ ਅਤੇ ਫਿਰ ਅਸੀਂ ਇਸ ‘ਤੇ ਟਿੱਪਣੀ ਕਰਾਂਗੇ। ਬਹੁਤ ਸਾਰੇ ਮੁੱਦੇ ਹਨ ਅਤੇ ਸਾਰੇ ਮੁੱਦੇ (ਸੰਸਦ ਵਿੱਚ) ਉਠਾਏ ਜਾਣਗੇ।

  • 22 Jul 2024 11:25 AM (IST)

    ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ

    ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਰਥਿਕ ਸਰਵੇਖਣ ਪੇਸ਼ ਕਰਨਗੇ।

Exit mobile version