NEET ਪੇਪਰ ਲੀਕ 'ਤੇ ਵੱਡਾ ਖੁਲਾਸਾ, ਪਟਨਾ ਦੇ NHAI ਗੈਸਟ ਹਾਊਸ 'ਚ ਰੁਕੇ ਸਨ ਵਿਦਿਆਰਥੀ, ਪੂਰੀ ਰਾਤ ਰਟੇ ਆਂਸਰ | neet-ug-2024-paper-leak-various-candidates-already-received-question-paper-in-patna guest house full detail in punjabi Punjabi news - TV9 Punjabi

NEET ਪੇਪਰ ਲੀਕ ‘ਤੇ ਵੱਡਾ ਖੁਲਾਸਾ, ਪਟਨਾ ਦੇ NHAI ਗੈਸਟ ਹਾਊਸ ‘ਚ ਰੁਕੇ ਸਨ ਵਿਦਿਆਰਥੀ, ਪੂਰੀ ਰਾਤ ਰਟੇ ਆਂਸਰ

Updated On: 

18 Jun 2024 15:03 PM

NEET UG Result 2024: NEET UG 2024 ਪੇਪਰ ਲੀਕ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਪਟਨਾ ਵਿੱਚ ਕਈ ਉਮੀਦਵਾਰਾਂ ਨੂੰ ਪੇਪਰ ਮਿਲ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਦਿਆਰਥੀ ਅਨੁਰਾਗ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

NEET ਪੇਪਰ ਲੀਕ ਤੇ ਵੱਡਾ ਖੁਲਾਸਾ, ਪਟਨਾ ਦੇ NHAI ਗੈਸਟ ਹਾਊਸ ਚ ਰੁਕੇ ਸਨ ਵਿਦਿਆਰਥੀ, ਪੂਰੀ ਰਾਤ ਰਟੇ ਆਂਸਰ

NEET ਪੇਪਰ ਲੀਕ ਖਿਲਾਫ਼ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ

Follow Us On

NEET UG ਪੇਪਰ ਲੀਕ ਮਾਮਲੇ ‘ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਹੈ। NEET ਦੇ ਉਮੀਦਵਾਰ ਨੂੰ NHAI ਦੇ ਗੈਸਟ ਹਾਊਸ ਵਿੱਚ ਪਹਿਲਾਂ ਹੀ ਪ੍ਰਸ਼ਨ ਪੱਤਰ ਮਿਲ ਚੁੱਕਾ ਸੀ ਅਤੇ ਉਹ ਸਾਰੀ ਰਾਤ ਪ੍ਰਸ਼ਨ ਪੱਤਰ ਦੇ ਉੱਤਰਾਂ ਨੂੰ ਯਾਦ ਕਰਦਾ ਰਿਹਾ। ਕਈ ਵਿਦਿਆਰਥੀਆਂ ਨੂੰ ਪਟਨਾ ਏਅਰਪੋਰਟ ਦੇ ਸਾਹਮਣੇ ਸਥਿਤ NHAI ਗੈਸਟ ਹਾਊਸ ਦੇ ਕਮਰਾ ਨੰਬਰ 404 ਵਿੱਚ ਠਹਿਰਾਇਆ ਗਿਆ ਸੀ।

ਉਮੀਦਵਾਰ ਦੇ ਠਹਿਰਨ ਦਾ ਪ੍ਰਬੰਧ ਸਿਕੰਦਰ ਨਾਂ ਦੇ ਵਿਅਕਤੀ ਨੇ ਕੀਤਾ ਸੀ। TV9 ਭਾਰਤਵਰਸ਼ ਕੋਲ ਇਸ ਦੇ ਠੋਸ ਸਬੂਤ ਹਨ। ਪੁਲਿਸ ਨੇ ਵਿਦਿਆਰਥੀ ਅਨੁਰਾਗ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਆਪਣੀ ਮਾਂ ਰੀਨਾ ਅਤੇ ਕੁਝ ਹੋਰ ਉਮੀਦਵਾਰਾਂ ਨਾਲ ਉਸੇ ਗੇਸਟ ਹਾਊਸ ਵਿੱਚ ਰਹਿ ਰਿਹਾ ਸੀ। TV9 ਭਾਰਤਵਰਸ਼ ਕੋਲ ਸਬੂਤ ਵਜੋਂ ਇਸ NHAI ਗੈਸਟ ਹਾਊਸ ਦੇ ਗੈਸਟ ਐਂਟਰੀ ਰਜਿਸਟਰ ਦਾ ਪੰਨਾ ਵੀ ਹੈ, ਜਿਸ ਵਿੱਚ ਅਨੁਰਾਗ ਯਾਦਵ ਦੀ 4 ਮਈ ਨੂੰ ਦੁਪਹਿਰ 12:40 ਵਜੇ ਐਂਟਰੀ ਦਰਜ ਹੈ।

ਬਰਾਮਦ ਕੀਤੇ ਗਏ ਕਈ ਪਾਸਬੁੱਕ ਅਤੇ ਏਟੀਐਮ ਕਾਰਡ

ਬਿਹਾਰ ਵਿੱਚ NEET UG ਪੇਪਰ ਲੀਕ ਮਾਮਲੇ ਦੀ ਬਿਹਾਰ ਆਰਥਿਕ ਅਪਰਾਧ ਯੂਨਿਟ ਜਾਂਚ ਕਰ ਰਹੀ ਹੈ। ਯੂਨਿਟ ਨੇ ਤਫ਼ਤੀਸ਼ ਦੌਰਾਨ ਏ.ਜੀ. ਕਾਲੋਨੀ ਲਾਲੂ ਖਟਾਲ, ਪਟਨਾ ਨੇੜੇ ਕਿਰਾਏ ਦੇ ਮਕਾਨ ਵਿੱਚੋਂ ਵੱਖ-ਵੱਖ ਬੈਂਕਾਂ ਦੇ ਇੱਕ ਦਰਜਨ ਏਟੀਐਮ ਕਾਰਡ ਅਤੇ ਪਾਸਬੁੱਕਸ ਬਰਾਮਦ ਕੀਤੀਆਂ ਹਨ। ਇਸ ਤੋਂ ਪਹਿਲਾਂ ਜਾਂਚ ਦੌਰਾਨ 6 ਪੋਸਟ ਡੇਟਿਡ ਚੈੱਕ ਵੀ ਬਰਾਮਦ ਕੀਤੇ ਗਏ ਸਨ। ਆਰਥਿਕ ਅਪਰਾਧ ਯੂਨਿਟ ਅਨੁਸਾਰ ਸਾਰੇ ਚੈੱਕ ਮਾਫੀਆਵਾਂ ਦੇ ਨਾਂ ਜਾਰੀ ਕੀਤੇ ਗਏ ਸਨ।

ਇਹ ਵੀ ਪੜ੍ਹੋ – 0.001% ਲਾਪਰਵਾਹੀ ਹੋਈ ਹੈ ਤਾਂ. NEET ਤੇ ਸੁਪਰੀਮ ਕੋਰਟ ਨੇ NTA ਅਤੇ ਕੇਂਦਰ ਤੋਂ ਮੰਗਿਆ ਜਵਾਬ

ਹੁਣ ਤੱਕ ਕੁੱਲ 14 ਗ੍ਰਿਫਤਾਰ

ਬਿਹਾਰ ‘ਚ NEET ਪੇਪਰ ਲੀਕ ਮਾਮਲੇ ‘ਚ ਹੁਣ ਤੱਕ ਕੁੱਲ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ 5 NEET UG ਉਮੀਦਵਾਰ ਵੀ ਸ਼ਾਮਲ ਹਨ। ਮਾਮਲੇ ਦੀ ਜਾਂਚ ਕਰ ਰਹੀ ਕ੍ਰਾਈਮ ਯੂਨਿਟ ਨੇ ਪਹਿਲਾਂ ਹੀ 35 ਉਮੀਦਵਾਰਾਂ ਨੂੰ ਪਹਿਲਾਂ ਹੀ ਪੇਪਰ ਮਿਲਣ ਦਾ ਖਦਸ਼ਾ ਜਤਾਇਆ ਹੈ। ਇਸ ਪ੍ਰੀਖਿਆ ਨੂੰ ਰੱਦ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਪ੍ਰੀਖਿਆ ‘ਚ ਬੈਠੇ ਉਮੀਦਵਾਰਾਂ ਦਾ ਕਹਿਣਾ ਹੈ ਕਿ NEET UG ਪ੍ਰੀਖਿਆ ‘ਚ ਵੱਡੇ ਪੱਧਰ ‘ਤੇ ਧਾਂਦਲੀ ਹੋਈ ਹੈ। ਇਸ ਲਈ ਪ੍ਰੀਖਿਆ ਦੁਬਾਰਾ ਕਰਵਾਈ ਜਾਵੇ।

Exit mobile version