NEET: NTA ਦਫਤਰ ਨੂੰ NSUI ਵਰਕਰਾਂ ਨੇ ਜੜਿਆ ਤਾਲਾ, ਪੁਲਿਸ ਨੇ ਕੀਤਾ ਲਾਠੀਚਾਰਜ | neet-paper-leak-case-congress-nsui-workers-protest entered-nta-office-delhi-police-lathicharged dharmendra pradhan full detail in punjabi Punjabi news - TV9 Punjabi

NEET: NTA ਦਫਤਰ ਨੂੰ NSUI ਵਰਕਰਾਂ ਨੇ ਜੜਿਆ ਤਾਲਾ, ਪੁਲਿਸ ਨੇ ਕੀਤਾ ਲਾਠੀਚਾਰਜ

Updated On: 

28 Jun 2024 14:42 PM

NEET ਪੇਪਰ ਵਿਵਾਦ ਨੂੰ ਲੈ ਕੇ ਐਨਐਸਯੂਆਈ (National Students' Union of India) ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਵੀਰਵਾਰ ਨੂੰ ਐਨਐਸਯੂਆਈ ਦੇ ਵਰਕਰ ਐਨਟੀਏ ਦਫ਼ਤਰ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਨੇ ਐਨਟੀਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦਫ਼ਤਰ ਨੂੰ ਤਾਲਾ ਲਾ ਦਿੱਤਾ।

NEET: NTA ਦਫਤਰ ਨੂੰ NSUI ਵਰਕਰਾਂ ਨੇ ਜੜਿਆ ਤਾਲਾ, ਪੁਲਿਸ ਨੇ ਕੀਤਾ ਲਾਠੀਚਾਰਜ

NTA ਦਫਤਰ ਨੂੰ NSUI ਵਰਕਰਾਂ ਨੇ ਜੜਿਆ ਤਾਲਾ

Follow Us On

ਕਾਂਗਰਸ ਦੀ ਵਿਦਿਆਰਥੀ ਵਿੰਗ NSUI (ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ) NEET ਪੇਪਰ ਵਿਵਾਦ ਦਾ ਵਿਰੋਧ ਕਰ ਰਹੀ ਹੈ। ਇਸੇ ਸਿਲਸਿਲੇ ਵਿੱਚ ਵੀਰਵਾਰ ਨੂੰ ਐਨਐਸਯੂਆਈ ਦੇ ਵਰਕਰ ਐਨਟੀਏ ਦਫ਼ਤਰ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਐਨਟੀਏ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦਫ਼ਤਰ ਨੂੰ ਤਾਲਾ ਲਾ ਦਿੱਤਾ। ਇਸ ਦੌਰਾਨ ਸੁਰੱਖਿਆ ਕਰਮੀਆਂ ਨਾਲ ਉਨ੍ਹਾਂ ਦੀ ਝੜਪ ਹੋ ਗਈ। ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਵੀ ਕੀਤਾ।

ਇੰਡੀਅਨ ਯੂਥ ਕਾਂਗਰਸ ਨੇ NEET-UG ਪ੍ਰੀਖਿਆ ‘ਚ ਕਥਿਤ ਧਾਂਦਲੀ ਨੂੰ ਲੈ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ। ਯੂਥ ਕਾਂਗਰਸ ਦਾ ਕਹਿਣਾ ਹੈ ਕਿ ਪੁਲਿਸ ਨੇ ਵਰਕਰਾਂ ਤੇ ਲਾਠੀਚਾਰਜ ਕੀਤਾ। ਇਸ ‘ਚ ਕਈ ਲੋਕ ਜ਼ਖਮੀ ਹੋਏ ਹਨ। ਸੰਸਥਾ ਦੇ ਪ੍ਰਧਾਨ ਸ੍ਰੀਨਿਵਾਸ ਦਾ ਕਹਿਣਾ ਹੈ ਕਿ ਪ੍ਰੀਖਿਆ ਵਿੱਚ ਧਾਂਦਲੀ ਅਤੇ ਘਪਲੇਬਾਜ਼ੀ ਨਾ ਸਿਰਫ਼ 24 ਲੱਖ ਵਿਦਿਆਰਥੀਆਂ ਨਾਲ ਧੋਖਾ ਹੈ। ਇਹ ਦੇਸ਼ ਦੀ ਮੈਡੀਕਲ ਪ੍ਰਣਾਲੀ ਅਤੇ ਦੇਸ਼ ਦੇ ਭਵਿੱਖ ਨਾਲ ਧੋਖਾ ਹੈ।

ਕੋਈ ਇਮਤਿਹਾਨ ਅਜਿਹਾ ਨਹੀਂ ਹੈ ਜਿਸ ਵਿੱਚ ਧਾਂਦਲੀ ਨਾ ਹੋਵੇ

ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਅਜਿਹੀ ਕੋਈ ਪ੍ਰੀਖਿਆ ਨਹੀਂ ਹੈ ਜਿਸ ਵਿੱਚ ਧਾਂਦਲੀ ਨਾ ਹੋ ਰਹੀ ਹੋਵੇ। ਇਸ ਤੋਂ ਨਿਰਾਸ਼ ਹੋ ਕੇ ਸੋਸ਼ਲ ਮੀਡੀਆ ‘ਤੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਇਸ ਸਰਕਾਰ ਨੂੰ ‘ਲੀਕੇਜ਼ ਸਰਕਾਰ’ ਕਹਿਣਾ ਸ਼ੁਰੂ ਕਰ ਦਿੱਤਾ ਹੈ। NEET ਦੀ ਪ੍ਰੀਖਿਆ ਦੁਬਾਰਾ ਕਰਵਾਈ ਜਾਵੇ। NSUI ਨੇ NEET ਪੇਪਰ ਨੂੰ ਲੈ ਕੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵੀ ਕੀਤੀ ਸੀ।

ਇਸ ਵਿੱਚ ਕਿਹਾ ਗਿਆ ਸੀ ਕਿ ਭਾਜਪਾ ਦੀ ਲੀਕ ਸਰਕਾਰ 3.0 ਵਿੱਚ ਵੀ ਸਿੱਖਿਆ ਮਾਫੀਆ ਦੇ ਹਵਾਲੇ ਕਰਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕੀਤਾ ਜਾ ਰਿਹਾ ਹੈ। NSUI NEET ਉਮੀਦਵਾਰਾਂ ਨੂੰ ਇਨਸਾਫ ਦਿਵਾਉਣ ਲਈ ਲੜਾਈ ਜਾਰੀ ਰੱਖੇਗੀ। ਸਾਡੀ ਮੰਗ ਹੈ ਕਿ NEET ਪ੍ਰੀਖਿਆ ਦੁਬਾਰਾ ਕਰਵਾਈ ਜਾਵੇ। ਨਾਲ ਹੀ, NTA ਵਰਗੇ ਭ੍ਰਿਸ਼ਟ ਅਦਾਰੇ ਬੰਦ ਕੀਤੇ ਜਾਣੇ ਚਾਹੀਦੇ ਹਨ।

JNU (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਵਿਦਿਆਰਥੀ ਯੂਨੀਅਨ ਨੇ ਵੀ ਇਸ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਸੀ। ਜੰਤਰ-ਮੰਤਰ ‘ਤੇ ਹੋਏ ਇਸ ਪ੍ਰਦਰਸ਼ਨ ਦੌਰਾਨ ਦਰਜਨ ਤੋਂ ਵੱਧ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਵਿਦਿਆਰਥੀ ਪੇਪਰ ‘ਚ ਕਥਿਤ ਬੇਨਿਯਮੀਆਂ ਦੇ ਖਿਲਾਫ NTA ਨੂੰ ਖਤਮ ਕਰਨ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਇਸ ਮੁਜ਼ਾਹਰੇ ਵਿੱਚ AISA ਅਤੇ DU ਦੇ ਇਨਕਲਾਬੀ ਯੁਵਾ ਸੰਗਠਨ ਸਮੇਤ ਹੋਰ ਜਥੇਬੰਦੀਆਂ ਨੇ ਵੀ ਹਿੱਸਾ ਲਿਆ।

ਇਹ ਵੀ ਪੜ੍ਹੋ – NEET ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਨੇ ਬਿਹਾਰ ਤੋਂ ਕੀਤੀ ਪਹਿਲੀ ਗ੍ਰਿਫ਼ਤਾਰੀ, ਲਾਤੂਰ ਤੋਂ ਵੀ ਜਾਂ ਹੈਂਡਓਵਰ

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਪੋਸਟਰ ਸਨ। ਉਨ੍ਹਾਂ ‘ਤੇ ‘ਧਰਮਿੰਦਰ ਪ੍ਰਧਾਨ ਅਸਤੀਫਾ ਦਿਓ’ ਅਤੇ ‘ਐਨਟੀਏ ਖ਼ਤਮ ਕਰੋ’ ਵਰਗੇ ਨਾਅਰੇ ਲਿਖੇ ਹੋਏ ਸਨ। ਵਿਦਿਆਰਥੀਆਂ ਨੇ ਐਨਈਈਟੀ-ਗ੍ਰੈਜੂਏਟ ਦੇ ਮੁੜ ਆਯੋਜਨ ਅਤੇ ਪ੍ਰੀਖਿਆਵਾਂ ਦਾ ਕੇਂਦਰੀਕਰਨ ਖਤਮ ਕਰਨ ਦੀ ਮੰਗ ਵੀ ਕੀਤੀ। ਇਸ ਮਾਮਲੇ ਬਾਰੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਸੀ ਕਿ ਇਹ ਵਿਦਿਆਰਥੀ ਰਾਤ ਭਰ ਧਰਨਾ ਜਾਰੀ ਰੱਖਣ ਦੀ ਯੋਜਨਾ ਬਣਾ ਰਹੇ ਸਨ। ਇਸ ਲਈ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਜੰਤਰ-ਮੰਤਰ ‘ਤੇ ਸ਼ਾਮ 5 ਵਜੇ ਤੋਂ ਬਾਅਦ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ।

Exit mobile version