ਥੋੜ੍ਹੀ ਦੇਰ ਵਿੱਚ ਰਾਸ਼ਟਰਪਤੀ ਦਾ ਭਾਸ਼ਣ, ਰਾਸ਼ਟਰਪਤੀ ਪਹੁੰਚੇ ਪਾਰਲੀਮੈਂਟ | lok sabha president speech live updates know full in punjabi Punjabi news - TV9 Punjabi

Live Updates: ਲੋਕ ਸਭਾ ਅਤੇ ਰਾਜ ਸਭਾ ਦੇ ਸੰਯੁਕਤ ਇਜਲਾਸ ਨੂੰ ਰਾਸ਼ਟਰਪਤੀ ਕੀਤਾ ਸੰਬੋਧਨ

Updated On: 

29 Jun 2024 21:19 PM

18ਵੀਂ ਲੋਕ ਸਭਾ ਅਤੇ ਰਾਜ ਸਭਾ ਦੇ ਸੰਯੁਕਤ ਇਜਲਾਸ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਦੀਆਂ ਉੱਪਲੱਬਧੀਆਂ ਗਿਣਵਾਈਆਂ ਅਤੇ ਕਿਹਾ ਕਿ ਆਉਣ ਵਾਲੀ ਸਦੀ ਭਾਰਤ ਦੀ ਸਦੀ ਹੈ ਅਤੇ ਆਉਣ ਵਾਲਾ ਟਾਈਮ ਭਾਰਤ ਦਾ ਟਾਇਮ ਹੈ।

Live Updates: ਲੋਕ ਸਭਾ ਅਤੇ ਰਾਜ ਸਭਾ ਦੇ ਸੰਯੁਕਤ ਇਜਲਾਸ ਨੂੰ ਰਾਸ਼ਟਰਪਤੀ ਕੀਤਾ ਸੰਬੋਧਨ

ਰਾਸ਼ਟਰਪਤੀ ਦ੍ਰੌਪਦੀ ਮੁਰਮੂ

Follow Us On

18ਵੀਂ ਲੋਕ ਸਭਾ ਅਤੇ ਰਾਜ ਸਭਾ ਦੇ ਸੰਯੁਕਤ ਇਜਲਾਸ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਦੀਆਂ ਉੱਪਲੱਬਧੀਆਂ ਗਿਣਵਾਈਆਂ ਅਤੇ ਕਿਹਾ ਕਿ ਆਉਣ ਵਾਲੀ ਸਦੀ ਭਾਰਤ ਦੀ ਸਦੀ ਹੈ ਅਤੇ ਆਉਣ ਵਾਲਾ ਟਾਈਮ ਭਾਰਤ ਦਾ ਟਾਇਮ ਹੈ।

LIVE NEWS & UPDATES

The liveblog has ended.
  • 27 Jun 2024 11:54 AM (IST)

    ਸੰਸਦ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾਣਾ ਚਾਹੀਦਾ ਹੈ- ਰਾਸ਼ਟਰਪਤੀ

    ਰਾਸ਼ਟਰਪਤੀ ਨੇ ਕਿਹਾ ਕਿ ਨੀਤੀਆਂ ਦਾ ਵਿਰੋਧ ਕਰਨਾ ਅਤੇ ਸੰਸਦ ਦੇ ਕੰਮਕਾਰ ਨੂੰ ਰੋਕਣਾ ਦੋਹਾਂ ਵਿੱਚ ਬਹੁਤ ਫਰਕ ਹੈ। ਮੈਂ ਉਮੀਦ ਕਰਾਂਗੀ ਕਿ ਸੰਸਦ ਸੁਚਾਰੂ ਰੂਪ ਵਿੱਚ ਚੱਲੇਗੀ ਅਤੇ ਜਨ ਮਾਨਸ ਦੇ ਹਿੱਤ ਦੇ ਮੁੱਦਿਆਂ ਦੀ ਗੱਲ ਹੋਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸਦੀ ਭਾਰਤ ਦੀ ਸਦੀ ਹੈ। ਆਉਣ ਵਾਲਾ ਸਮਾਂ ਭਾਰਤ ਦਾ ਹੈ।

  • 27 Jun 2024 11:51 AM (IST)

    ਐਮਰਜੈਂਸੀ ਸੰਵਿਧਾਨ ਉੱਪਰ ਸਿੱਧਾ ਹਮਲਾ ਸੀ- ਰਾਸ਼ਟਰਪਤੀ

    ਭਾਰਤ 50ਵਾਂ ਗਣਤੰਤਰ ਦਿਵਸ ਮਨਾਇਆ ਜਾਣਾ ਹੈ। ਐਮਰਜੈਂਸੀ ਸੰਵਿਧਾਨ ਉੱਪਰ ਸਿੱਧਾ ਹਮਲਾ ਸੀ। ਪਰ ਦੇਸ਼ ਨੇ ਉਹਨਾਂ ਤਾਕਤਾਂ ਨੂੰ ਹਰਾ ਦਿੱਤਾ। ਅੱਜ ਕਸ਼ਮੀਰ ਵਿੱਚ ਸੰਵਿਧਾਨ ਪੂਰੀ ਤਰ੍ਹਾਂ ਨਾਲ ਲਾਗੂ ਹੈ। ਜੋ 370 ਤੋਂ ਪਹਿਲਾਂ ਨਹੀਂ ਸੀ।

  • 27 Jun 2024 11:49 AM (IST)

    ਸ਼ੋਸਲ ਮੀਡੀਆ ਦਾ ਗਲਤ ਇਸਤੇਮਾਲ ਖਤਰਨਾਕ-ਰਾਸ਼ਟਰਪਤੀ

    ਭਾਰਤ ਗਲੋਬਲ ਸਾਊਥ ਦੇ ਲੀਡਰ ਵਜੋਂ ਅੱਗੇ ਆਇਆ ਹੈ। ਭਾਰਤ ਨੇ ਗੁਆਂਢੀ ਸੂਬਿਆਂ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਹੈ। ਭਾਰਤ ਸਭ ਦਾ ਸਾਥ ਸਭ ਦਾ ਵਿਕਾਸ ਵਿਜ਼ਨ ਲੈਕੇ ਅੱਗੇ ਚੱਲ ਰਿਹਾ ਹੈ।

  • 27 Jun 2024 11:42 AM (IST)

    CAA ਤੇ ਬੋਲੀ ਰਾਸ਼ਟਰਪਤੀ ਦ੍ਰੋਪਦੀ ਮੂਰਮੂ

    ਰਾਸ਼ਟਰਪਤੀ ਦ੍ਰੋਪਦੀ ਮੂਰਮੂ ਨੇ ਕਿਹਾ ਕਿ ਸਰਕਾਰ ਨੇ CAA ਦੇ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਦੀ ਨਾਗਰਿਕਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਨੂੰ ਨਾਗਰਿਕਤਾ ਮਿਲੀ ਹੈ ਮੈਂ ਉਹਨਾਂ ਪਰਿਵਾਰ ਨੂੰ ਵਧਾਈ ਦਿੰਦੀ ਹਾਂ।

  • 27 Jun 2024 11:38 AM (IST)

    ਪੇਪਰ ਲੀਕ ਤੇ ਬੋਲੀ ਰਾਸ਼ਟਰਪਤੀ

    ਰਾਸ਼ਟਰਪਤੀ ਨੇ ਕਿਹਾ ਕਿ ਪੇਪਰ ਲੀਕ ਦੇ ਮਾਮਲੇ ਨੂੰ ਲੈਕੇ ਕਾਨੂੰਨ ਲਿਆਂਦਾ ਹੈ। ਪੇਪਰ ਲੀਕ ਦੇ ਮਾਮਲਿਆਂ ਤੇ ਸਿਆਸਤ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ।

  • 27 Jun 2024 11:36 AM (IST)

    ਸਾਡੀ ਸਰਕਾਰ ਨੇ ਸੈਨਿਕਾਂ ਨੂੰ ਤਵੱਜੋਂ ਦਿੱਤੀ- ਰਾਸ਼ਟਰਪਤੀ

    ਰਾਸ਼ਟਰਪਤੀ ਨੇ ਕਿਹਾ ਕਿ ਸੈਨਿਕਾਂ ਨੂੰ ਵਨ ਰੈਂਕ ਵਨ ਪੈਂਸਨ ਦਾ ਲਾਭ ਲੈ ਰਹੇ ਹਨ। ਕੇਂਦਰ ਸਰਕਾਰ ਨੇ ਗਰੁੱਪ ਸੀ ਅਤੇ ਡੀ ਦੀਆਂ ਭਰਤੀ ਵਿਚੋਂ ਇੰਟਰਵਿਊ ਪ੍ਰੀਖਿਆ ਖ਼ਤਮ ਕੀਤੀ। ਕੇਂਦਰ ਸਰਕਾਰ ਨੇ ਨਵੀ ਸਿੱਖਿਆ ਲਾਗੂ ਕਰਕੇ ਸਿੱਖਿਆ ਖੇਤਰ ਵਿੱਚ ਚੰਗਾ ਕਾਰੋਬਾਰ ਕੀਤਾ ਹੈ।

  • 27 Jun 2024 11:32 AM (IST)

    ਸਰਕਾਰ ਦੇ ਸੁਧਾਰਾਂ ਦਾ ਨਕਰਾਤਮਕ ਲੋਕਾਂ ਨੇ ਵਿਰੋਧ ਕੀਤਾ-ਰਾਸ਼ਟਰਪਤੀ

    ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਈ ਸੁਧਾਰ ਹੋਏ ਹਨ। ਕਈ ਲੋਕਾਂ ਨੇ ਸਰਕਾਰ ਦੇ ਸੁਧਾਰਾਂ ਦਾ ਵਿਰੋਧ ਕੀਤਾ ਪਰ ਉਹ ਸਮੇਂ ਦੀ ਕਸੌਟੀ ਤੇ ਖਰ੍ਹੇ ਉੱਤਰੇ। GST ਨਾਲ ਸੂਬਿਆਂ ਨੂੰ ਵੀ ਫਾਇਦਾ ਹੋਇਆ। ਰਾਸ਼ਟਰਪਤੀ ਨੇ ਕਿਹਾ ਕਿ ਡਿਫੈਸ ਸੈਕਟਰ ਵਿੱਚ ਕਈ ਸੁਧਾਰ ਕੀਤਾ ਹੈ।

  • 27 Jun 2024 11:29 AM (IST)

    ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਇੰਟੀਗ੍ਰਟਿਡ ਕੀਤਾ ਜਾ ਰਿਹਾ ਹੈ-ਰਾਸ਼ਟਰਪਤੀ

    ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਨੇ ਪਹਿਲੀ ਵਾਰ ਗਰੀਬਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਸਰਕਾਰ ਉਹਨਾਂ ਦੀ ਸੇਵਾ ਵਿੱਚ ਹੈ। ਕੋਰੋਨਾ ਕਾਲ ਦੌਰਾਨ ਗਰੀਬਾਂ ਨੂੰ ਫ੍ਰੀ ਰਾਸ਼ਨ ਵੰਡਿਆ ਗਿਆ। ਗਰੀਬਾਂ ਲਈ ਬਾਥਰੂਮ ਬਣਾਏ ਗਏ। ਦੇਸ਼ ਵਿੱਚ ਜਨ ਔਸਧੀ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ।

  • 27 Jun 2024 11:26 AM (IST)

    ਬਿਜਲੀ ਯੋਜਨਾ ਲਈ ਯੋਜਨਾ ਲੈਕੇ ਆਈ ਹੈ ਸਰਕਾਰ- ਰਾਸ਼ਟਰਪਤੀ

    ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਬਿਜਲੀ ਦਾ ਬਿੱਲ ਜ਼ੀਰੋ ਕਰਨ ਅਤੇ ਦੇਸ਼ ਵਿੱਚ ਬਿਜਲੀ ਬਣਾਕੇ ਬਾਹਰ ਵੇਚਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਸੋਲਰ ਪੈਨਲ ਨੂੰ ਲੈਕੇ ਵੀ ਯੋਜਨਾ ਚਲਾ ਰਹੀ ਹੈ। ਸਰਕਾਰ ਨੇ 25 ਕਰੋੜ ਲੋਕਾਂ ਨੂੰ ਗਰੀਬੀ ਲਾਈਨ ਤੋਂ ਉੱਪਰ ਚੁੱਕਿਆ ਹੈ।

  • 27 Jun 2024 11:23 AM (IST)

    ਨੌਰਥ ਈਸਟ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਸਰਕਾਰ- ਰਾਸ਼ਟਰਪਤੀ

    ਰਾਸ਼ਟਰਪਤੀ ਨੇ ਕਿਹਾ ਕਿ ਨੌਰਥ ਈਸਟ ਵਿੱਚ ਵਿਕਾਸ ਲਈ ਵੱਖ ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਮਹਿਲਾ ਸ਼ਸ਼ਕਤੀਕਰਨ ਕਰ ਰਹੀ ਹੈ। ਪ੍ਰਧਾਨਮੰਤਰੀ ਅਵਾਸ ਯੋਜਨਾ ਦੇ ਘਰ ਵੀ ਮਹਿਲਾਵਾਂ ਦੇ ਨਾਮ ਤੇ ਹੀ ਵੰਡੇ ਜਾ ਰਹੇ ਹਨ।

  • 27 Jun 2024 11:18 AM (IST)

    ਸਾਫ਼ ਹਵਾ ਵਿੱਚ ਸਾਹ ਲੈਣਾ ਮੇਰੇ ਨਾਗਰਿਕਾਂ ਦਾ ਹੱਕ ਹੈ- ਰਾਸ਼ਟਰਪਤੀ

  • 27 Jun 2024 11:14 AM (IST)

    ਰਾਸ਼ਟਰਪਤੀ ਨੇ ਕੋਰੋਨਾ ਕਾਲ ਦਾ ਕੀਤਾ ਜ਼ਿਕਰ

    ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਪਿਛਲੇ ਸਾਲਾ ਵਿੱਚ ਵਿਸ਼ਵਵਿਆਪੀ ਮਹਾਮਾਰੀ ਦੇਖੀ ਹੈ। ਪਰ ਸਾਡੀ ਸਰਕਾਰ ਹਮੇਸ਼ਾ ਅੱਗੇ ਵਧਦੀ ਰਹੀ ਚਾਹੇ ਜੋ ਵੀ ਹਲਾਤ ਰਹੇ ਹਨ। ਸਾਡੀ ਸਰਕਾਰ ਦੁਨੀਆਂ ਦੀ ਗ੍ਰੋਥ 15 ਫੀਸਦ ਦਾ ਯੋਗਦਾਨ ਦੇ ਰਹੀ ਹੈ। ਸਰਕਾਰ ਦੇਸ਼ ਦੀ ਆਰਥਿਕਤਾ ਨੂੰ ਦੁਨੀਆਂ ਦੀ ਤੀਜੀ ਅਰਥਵਿਵਸਥਾ ਬਣਾਉਣ ਵਿੱਚ ਜੁਟੀ ਹੋਈ ਹੈ।

  • 27 Jun 2024 11:10 AM (IST)

    18ਵੀਂ ਲੋਕ ਸਭਾ ਵਿੱਚ ਪੇਸ਼ ਹੋਵੇਗਾ ਪਹਿਲਾ ਬਜਟ- ਰਾਸ਼ਟਰਪਤੀ

    ਰਾਸ਼ਟਰਪਤੀ ਨੇ ਕਿਹਾ ਕਿ ਆਉਣ ਵਾਲੇ ਬਜਟ ਵਿੱਚ ਆਰਥਿਕ ਅਤੇ ਸਾਮਜਿਕ ਫੈਸਲਿਆਂ ਦੇ ਨਾਲ ਨਾਲ ਇਤਿਹਾਸਿਕ ਫੈਸਲੇ ਵੀ ਦੇਖਣ ਨੂੰ ਮਿਲੇਗੀ। ਵਿਕਸਤ ਭਾਰਤ ਦੇ ਸੰਕਲਪ ਉੱਪਰ ਦੇਸ਼ ਦੇ ਲੋਕਾਂ ਨੂੰ ਭਰੋਸਾ ਹੈ।

  • 27 Jun 2024 11:07 AM (IST)

    ਵਿਰੋਧੀਧਿਰਾਂ ਨੇ ਕੀਤਾ ਹੰਗਾਮਾ

    ਰਾਸ਼ਟਰਪਤੀ ਨੇ ਕਿਹਾ ਕਿ ਤੀਜੀ ਵਾਰ ਲੋਕ ਸਭਾ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਆਈ ਹੈ। ਜਿਸ ਨੂੰ ਲੈਕੇ ਵਿਰੋਧੀਧਿਰਾਂ ਨੇ ਹੰਗਾਮਾ ਕੀਤਾ।

  • 27 Jun 2024 11:06 AM (IST)

    ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦਾ ਕੀਤਾ ਧੰਨਵਾਦ

    ਰਾਸ਼ਟਰਪਤੀ ਨੇ ਕਿਹਾ ਚੋਣਾਂ ਵਿੱਚ ਮਹਿਲਾਵਾਂ ਨੇ ਅੱਗੇ ਵਧਕੇ ਕੰਮ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਵੀ ਚੰਗਾ ਕੀਤਾ ਹੈ। ਪਹਿਲੀ ਵਾਰ ਚੋਣ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ। ਕਸ਼ਮੀਰ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਿੰਗ ਕੀਤੀ।

  • 27 Jun 2024 10:52 AM (IST)

    ਥੋੜ੍ਹੀ ਦੇਰ ਵਿੱਚ ਪਾਰਲੀਮੈਂਟ ਪਹੁੰਚਣਗੇ ਰਾਸ਼ਟਰਪਤੀ

    ਥੋੜ੍ਹੀ ਦੇਰ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪਾਰਲੀਮੈਂਟ ਪਹੁੰਚਣਗੇ। ਜਿੱਥੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਸਪੀਕਰ ਓਮ ਬਿੜਲਾ ਉਹਨਾਂ ਦਾ ਸਵਾਗਤ ਕਰਨਗੇ।

Exit mobile version