ਹਥਿਆਰਾਂ ਦਾ ਜਖੀਰਾ, DIG-SSP 'ਤੇ ਗੋਲੀਬਾਰੀ, 1 ਜਵਾਨ ਸ਼ਹੀਦ... ਤਬਾਹੀ ਮਚਾਉਣ ਦੇ ਮਨਸੂਬਿਆਂ ਨਾਲ ਆਏ ਸੀ ਅੱਤਵਾਦੀ | kathua terrorist attack and encounter 1 soldier martyred know full in punjabi Punjabi news - TV9 Punjabi

ਹਥਿਆਰਾਂ ਦਾ ਜਖੀਰਾ, DIG-SSP ‘ਤੇ ਗੋਲੀਬਾਰੀ, 1 ਜਵਾਨ ਸ਼ਹੀਦ… ਤਬਾਹੀ ਮਚਾਉਣ ਦੇ ਮਨਸੂਬਿਆਂ ਨਾਲ ਆਏ ਸੀ ਅੱਤਵਾਦੀ

Updated On: 

12 Jun 2024 11:18 AM

ਜੰਮੂ-ਕਸ਼ਮੀਰ 'ਚ ਪਿਛਲੇ 48 ਘੰਟਿਆਂ 'ਚ ਤਿੰਨ ਅੱਤਵਾਦੀ ਘਟਨਾਵਾਂ ਸਾਹਮਣੇ ਆਈਆਂ ਹਨ। ਕਠੂਆ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਡੀਆਈਜੀ-ਐਸਐਸਪੀ ਹਮਲੇ ਵਿੱਚ ਵਾਲ-ਵਾਲ ਬਚ ਗਏ। ਇਸ ਦੇ ਨਾਲ ਹੀ ਸੀਆਰਪੀਐਫ ਦਾ ਇੱਕ ਜਵਾਨ ਕਬੀਰ ਦਾਸ ਸ਼ਹੀਦ ਹੋ ਗਿਆ ਹੈ। ਅੱਤਵਾਦੀਆਂ ਨੂੰ ਖਤਮ ਕਰਨ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਹਥਿਆਰਾਂ ਦਾ ਜਖੀਰਾ, DIG-SSP ਤੇ ਗੋਲੀਬਾਰੀ, 1 ਜਵਾਨ ਸ਼ਹੀਦ... ਤਬਾਹੀ ਮਚਾਉਣ ਦੇ ਮਨਸੂਬਿਆਂ ਨਾਲ ਆਏ ਸੀ ਅੱਤਵਾਦੀ
Follow Us On

ਜੰਮੂ-ਕਸ਼ਮੀਰ ਦੇ ਕਠੂਆ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਦਿੱਤਾ ਹੈ ਅਤੇ ਬਾਕੀਆਂ ਦਾ ਜਲਦ ਹੀ ਇਨਕਾਉਂਟਰ ਕੀਤਾ ਜਾ ਸਕਦਾ ਹੈ। ਇਹ ਮੁਕਾਬਲਾ ਹੀਰਾਨਗਰ ਵਿੱਚ ਹੋਇਆ। ਇਸ ਦੌਰਾਨ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਕਠੂਆ ਹਮਲੇ ‘ਚ ਡੀਆਈਜੀ-ਐਸਐਸਪੀ ਵਾਲ-ਵਾਲ ਬਚੇ। ਅੱਤਵਾਦੀਆਂ ਨੇ ਪੁਲਿਸ ਕਾਫ਼ਲੇ ‘ਤੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਤੇਜ਼ੀ ਨਾਲ 12 ਤੋਂ ਵੱਧ ਰਾਉਂਡ ਫਾਇਰ ਕੀਤੇ।

ਡੀਆਈਜੀ-ਐਸਐਸਪੀ ‘ਤੇ ਹਮਲੇ ‘ਚ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸਵੇਰੇ ਕਰੀਬ 3.30 ਵਜੇ ਹੋਇਆ। ਹੋਰ ਅੱਤਵਾਦੀਆਂ ਨੂੰ ਢੇਰ ਕਰਨ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਸਿਪਾਹੀ ਕਬੀਰ ਦਾਸ ਸਵੇਰੇ ਕਰੀਬ 3 ਵਜੇ ਕਠੂਆ ਜ਼ਿਲ੍ਹੇ ਦੇ ਸੈਦਾ ਸੁਖਲ ਪਿੰਡ ਵਿੱਚ ਲੁਕੇ ਹੋਏ ਇੱਕ ਅੱਤਵਾਦੀ ਦੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਗਿਆ। ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਦੇ ਨਾਲ ਹੀ ਜੰਮੂ-ਕਸ਼ਮੀਰ ‘ਚ ਪਿਛਲੇ 48 ਘੰਟਿਆਂ ‘ਚ ਤਿੰਨ ਅੱਤਵਾਦੀ ਘਟਨਾਵਾਂ ਸਾਹਮਣੇ ਆਈਆਂ ਹਨ। ਪਹਿਲੀ ਘਟਨਾ ਐਤਵਾਰ ਨੂੰ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਅੱਤਵਾਦੀਆਂ ਨੇ ਇੱਕ ਬੱਸ ਉੱਤੇ ਹਮਲਾ ਕੀਤਾ। ਇਸ ਹਮਲੇ ‘ਚ ਅੱਤਵਾਦੀਆਂ ਨੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਬੱਸ 200 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ। ਇਸ ਘਟਨਾ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।

ਅੱਤਵਾਦੀ ਤੋਂ ਮਿਲਿਆ ਗੋਲਾ-ਬਰੂਦ

ਇਸ ਤੋਂ ਬਾਅਦ ਮੰਗਲਵਾਰ ਨੂੰ ਕਠੂਆ ਜ਼ਿਲੇ ‘ਚ ਆਮ ਨਾਗਰਿਕਾਂ ਨੇ ਸੁਰੱਖਿਆ ਬਲਾਂ ਨੂੰ ਦੱਸਿਆ ਕਿ ਇਲਾਕੇ ‘ਚ ਦੋ ਅੱਤਵਾਦੀ ਲੁਕੇ ਹੋਏ ਹਨ। ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ‘ਚ ਇਕ ਅੱਤਵਾਦੀ ਮਾਰਿਆ ਗਿਆ, ਜਦਕਿ ਦੂਜਾ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਅੱਤਵਾਦੀ ਦੀ ਭਾਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਹਮਲੇ ‘ਚ ਇਕ ਨਾਗਰਿਕ ਜ਼ਖਮੀ ਹੋ ਗਿਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।

ਸੁਰੱਖਿਆ ਬਲਾਂ ਨੇ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਕੋਲੋਂ ਵੱਡੀ ਗਿਣਤੀ ‘ਚ ਗੋਲਾ ਬਾਰੂਦ ਬਰਾਮਦ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ ਏ ਕੇ 47 ਦੇ ਤਿੰਨ ਮੈਗਜ਼ੀਨ ਮਿਲੇ ਹਨ, ਇਹ ਮੈਗਜ਼ੀਨ 30-30 ਰਾਊਂਡ ਦੇ ਹਨ। ਇੱਕ ਮੈਗਜ਼ੀਨ ਵਿੱਚ 24 ਰੌਂਦ, ਵੱਖਰੇ ਪੋਲੀਥੀਨ ਵਿੱਚ 75 ਰੌਂਦ ਪਾਏ ਗਏ। ਇਸ ਤੋਂ ਇਲਾਵਾ 3 ਜਿੰਦਾ ਗ੍ਰਨੇਡ, 1 ਲੱਖ ਰੁਪਏ ਦੀ ਕਰੰਸੀ ਅਤੇ ਖਾਣ-ਪੀਣ ਦੀਆਂ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ, ਜੋ ਕਿ ਪਾਕਿਸਤਾਨੀ ਚਾਕਲੇਟ, ਸੁੱਕੇ ਛੋਲੇ ਅਤੇ ਬਾਸੀ ਚੱਪੱਤੀ ਹਨ। ਇੰਨਾ ਹੀ ਨਹੀਂ ਪਾਕਿਸਤਾਨ ‘ਚ ਬਣੀਆਂ ਦਵਾਈਆਂ, ਦਰਦ ਨਿਵਾਰਕ ਟੀਕਾ ਅਤੇ 1 ਸਰਿੰਜ ਮਿਲੀ। ਏ4 ਬੈਟਰੀਆਂ ਦੇ 2 ਪੈਕ, ਟੇਪ ਵਿੱਚ ਲਪੇਟਿਆ 1 ਹੈਂਡਸੈੱਟ, ਐਂਟੀਨਾ ਨਾਲ ਅਤੇ ਲਟਕਦੀਆਂ 2 ਤਾਰਾਂ ਬਰਾਮਦ ਕੀਤੀਆਂ ਗਈਆਂ।

ਡੋਡਾ ‘ਚ ਅੱਤਵਾਦੀ ਹਮਲਾ, 6 ਜਵਾਨ ਜ਼ਖਮੀ

ਇਸ ਦੇ ਨਾਲ ਹੀ ਬੀਤੀ ਰਾਤ ਕਠੂਆ ਹਮਲੇ ਤੋਂ ਬਾਅਦ ਡੋਡਾ ‘ਚ ਵੀ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਇਸ ਮੁਕਾਬਲੇ ‘ਚ ਰਾਸ਼ਟਰੀ ਰਾਈਫਲਜ਼ ਯੂਨਿਟ ਦੇ 5 ਜਵਾਨ ਜ਼ਖਮੀ ਹੋ ਗਏ ਹਨ, ਜਦਕਿ 1 ਪੁਲਸ ਐੱਸ.ਪੀ.ਓ. ਸਾਰੇ ਜ਼ਖਮੀਆਂ ਦਾ ਐਸਡੀਐਚ ਭੱਦਰਵਾਹ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸੁਰੱਖਿਆ ਬਲ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਤਿਆਰ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਇਲਾਕਿਆਂ ‘ਚ ਅੱਤਵਾਦੀ ਘਟਨਾਵਾਂ ਹੋਈਆਂ ਹਨ, ਉੱਥੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਆਉਣ-ਜਾਣ ਵਾਲੇ ਹਰ ਵਿਅਕਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਅੱਤਵਾਦੀ ਕਿਸੇ ਵੀ ਹਾਲਤ ‘ਚ ਭੱਜਣ ‘ਚ ਕਾਮਯਾਬ ਨਾ ਹੋ ਸਕਣ।

Exit mobile version