ਕਸ਼ਮੀਰ ‘ਚ ਅੱਤਵਾਦੀਆਂ ਨੇ ਟੈਰੀਟੋਰੀਅਲ ਆਰਮੀ ਦੇ ਜਵਾਨ ਨੂੰ ਕੀਤਾ ਅਗਵਾ, ਤਲਾਸ਼ੀ ਮੁਹਿੰਮ ਜਾਰੀ – Punjabi News

ਕਸ਼ਮੀਰ ‘ਚ ਅੱਤਵਾਦੀਆਂ ਨੇ ਟੈਰੀਟੋਰੀਅਲ ਆਰਮੀ ਦੇ ਜਵਾਨ ਨੂੰ ਕੀਤਾ ਅਗਵਾ, ਤਲਾਸ਼ੀ ਮੁਹਿੰਮ ਜਾਰੀ

Updated On: 

09 Oct 2024 09:36 AM

ਕਸ਼ਮੀਰ 'ਚ ਅੱਤਵਾਦੀਆਂ ਨੇ ਟੈਰੀਟੋਰੀਅਲ ਆਰਮੀ ਦੇ ਜਵਾਨ ਨੂੰ ਅਗਵਾ ਕਰ ਲਿਆ ਹੈ। ਇੱਕ ਹੋਰ ਟੈਰੀਟੋਰੀਅਲ ਆਰਮੀ ਦਾ ਸਿਪਾਹੀ ਅਗਵਾ ਕਰਨ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਹੋ ਗਿਆ। ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਇੱਕ ਸਾਂਝੀ ਟੀਮ ਇਲਾਕੇ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

ਕਸ਼ਮੀਰ ਚ ਅੱਤਵਾਦੀਆਂ ਨੇ ਟੈਰੀਟੋਰੀਅਲ ਆਰਮੀ ਦੇ ਜਵਾਨ ਨੂੰ ਕੀਤਾ ਅਗਵਾ, ਤਲਾਸ਼ੀ ਮੁਹਿੰਮ ਜਾਰੀ

ਭਾਰਤੀ ਫੌਜ

Follow Us On

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਜੰਗਲੀ ਖੇਤਰ ‘ਚ ਟੈਰੀਟੋਰੀਅਲ ਆਰਮੀ ਦੇ ਦੋ ਜਵਾਨਾਂ ਨੂੰ ਅਗਵਾ ਕਰਨ ਦੀ ਖਬਰ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਦੋਵੇਂ ਜਵਾਨਾਂ ਨੂੰ ਸ਼ੱਕੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਹਾਲਾਂਕਿ ਇਨ੍ਹਾਂ ‘ਚੋਂ ਇਕ ਫੌਜੀ ਕਿਸੇ ਤਰ੍ਹਾਂ ਵਾਪਸ ਪਰਤਣ ‘ਚ ਕਾਮਯਾਬ ਰਿਹਾ। ਹੁਣ ਸੁਰੱਖਿਆ ਬਲਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਲਾਪਤਾ ਫੌਜੀ ਨੂੰ ਲੱਭਿਆ ਜਾ ਸਕੇ। ਇਹ ਘਟਨਾ ਉਦੋਂ ਵਾਪਰੀ ਜਦੋਂ ਕੁਝ ਦਿਨ ਪਹਿਲਾਂ ਹੀ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।

5 ਅਕਤੂਬਰ ਨੂੰ ਹੋਏ ਇਸ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਸਨ। ਜਾਣਕਾਰੀ ਦਿੰਦੇ ਹੋਏ ਫੌਜ ਦੇ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਦੱਸਿਆ ਕਿ ਫੌਜ ਦੀ ਗਸ਼ਤੀ ਟੀਮ ਨੇ ਕੁਪਵਾੜਾ ਦੇ ਗੁਗਲਧਰ ਇਲਾਕੇ ‘ਚ ਸ਼ੱਕੀ ਗਤੀਵਿਧੀ ਦੇਖੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ।

ਅਨੰਤਨਾਗ ‘ਚ ਫੌਜ ਦੇ ਦੋ ਜਵਾਨ ਅਗਵਾ

ਮੁਕਾਬਲੇ ਤੋਂ ਬਾਅਦ ਫੌਜ ਨੇ ਮੌਕੇ ਤੋਂ ਹਥਿਆਰ ਅਤੇ ਹੋਰ ਜੰਗੀ ਸਮਾਨ ਵੀ ਬਰਾਮਦ ਕੀਤਾ ਹੈ। ਫੌਜ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕਰ ਰਹੀ ਹੈ। ਹਾਲ ਹੀ ਦੇ ਮਹੀਨਿਆਂ ‘ਚ ਕਸ਼ਮੀਰ ਘਾਟੀ ‘ਚ ਅੱਤਵਾਦੀਆਂ ਦੀਆਂ ਗਤੀਵਿਧੀਆਂ ‘ਚ ਵਾਧਾ ਹੋਇਆ ਹੈ, ਜਿਸ ਕਾਰਨ ਸੁਰੱਖਿਆ ਬਲਾਂ ਨੇ ਚੌਕਸੀ ਵਧਾ ਦਿੱਤੀ ਹੈ।

ਅਨੰਤਨਾਗ ਵਿੱਚ ਫੌਜੀਆਂ ਨੂੰ ਅਗਵਾ ਕਰਨ ਦੀ ਇਹ ਘਟਨਾ ਇਲਾਕੇ ਦੀ ਸੁਰੱਖਿਆ ਸਥਿਤੀ ਨੂੰ ਲੈ ਕੇ ਚਿੰਤਾਵਾਂ ਵਧਾ ਰਹੀ ਹੈ। ਫੌਜ ਅਤੇ ਪੁਲਸ ਦੀਆਂ ਸਾਂਝੀਆਂ ਟੀਮਾਂ ਲਾਪਤਾ ਫੌਜੀ ਦੀ ਭਾਲ ਕਰ ਰਹੀਆਂ ਹਨ ਅਤੇ ਇਲਾਕੇ ‘ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਫੌਜੀ ਦੇ ਸੁਰੱਖਿਅਤ ਮਿਲਣ ਦੀ ਉਮੀਦ ਨਾਲ ਸੁਰੱਖਿਆ ਬਲਾਂ ਨੇ ਇਲਾਕੇ ‘ਚ ਸਖਤ ਨਿਗਰਾਨੀ ਵਧਾ ਦਿੱਤੀ ਹੈ।

Exit mobile version