ਰਾਜੌਰੀ 'ਚ ਫੌਜ ਦੀ ਗੱਡੀ ਹਾਦਸਾਗ੍ਰਸਤ, ਲਾਂਸ ਨਾਇਕ ਸ਼ਹੀਦ, ਕਈ ਜਵਾਨ ਜ਼ਖਮੀ | Jammu kashmir Rajouri army commandos injured in road accident know in Punjabi Punjabi news - TV9 Punjabi

ਰਾਜੌਰੀ ‘ਚ ਫੌਜ ਦੀ ਗੱਡੀ ਹਾਦਸਾਗ੍ਰਸਤ, ਲਾਂਸ ਨਾਇਕ ਸ਼ਹੀਦ, ਕਈ ਜਵਾਨ ਜ਼ਖਮੀ

Updated On: 

18 Sep 2024 00:56 AM

ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਮੰਜਾਕੋਟ ਇਲਾਕੇ 'ਚ ਫੌਜ ਦੀ ਇੱਕ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ 'ਚ ਕੁਝ ਜਵਾਨ ਜ਼ਖਮੀ ਹੋਏ ਹਨ, ਜਦਕਿ ਇਕ ਲਾਂਸ ਨਾਇਕ ਇਲਾਜ ਦੌਰਾਨ ਸ਼ਹੀਦ ਹੋ ਗਿਆ ਸੀ। ਜ਼ਖਮੀ ਜਵਾਨਾਂ ਦਾ ਰਾਜੌਰੀ ਦੇ ਆਰਮੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਰਾਜੌਰੀ ਚ ਫੌਜ ਦੀ ਗੱਡੀ ਹਾਦਸਾਗ੍ਰਸਤ, ਲਾਂਸ ਨਾਇਕ ਸ਼ਹੀਦ, ਕਈ ਜਵਾਨ ਜ਼ਖਮੀ
Follow Us On

ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਮੰਜਾਕੋਟ ਇਲਾਕੇ ‘ਚ ਫੌਜ ਦੀ ਇਕ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ‘ਚ ਕੁਝ ਜਵਾਨ ਜ਼ਖਮੀ ਹੋਏ ਹਨ, ਜਦਕਿ ਇੱਕ ਲਾਂਸ ਨਾਇਕ ਇਲਾਜ ਦੌਰਾਨ ਸ਼ਹੀਦ ਹੋ ਗਿਆ ਸੀ। ਫਿਲਹਾਲ ਇਨ੍ਹਾਂ ‘ਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਫੌਜ ਦੇ 6 ਕਮਾਂਡੋ ਜ਼ਖਮੀ ਹੋ ਗਏ, ਜਦੋਂ ਉਨ੍ਹਾਂ ਦੀ ਗੱਡੀ ਸੜਕ ਤੋਂ ਫਿਸਲ ਕੇ ਡੂੰਘੀ ਖੱਡ ‘ਚ ਡਿੱਗ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਹਾਦਸਾ ਫਰੰਟਲਾਈਨ ਜ਼ਿਲ੍ਹੇ ਦੇ ਮੰਜਾਕੋਟ ਇਲਾਕੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਉਹ ਗਸ਼ਤ ਲਈ ਜਾ ਰਹੇ ਸਨ। ਇਸ ਹਾਦਸੇ ਤੋਂ ਬਾਅਦ ਬਚਾਅ ਕਰਮੀਆਂ ਨੇ ਸਥਾਨਕ ਪਿੰਡ ਵਾਸੀਆਂ ਨਾਲ ਮਿਲ ਕੇ ਫੌਰੀ ਤੌਰ ‘ਤੇ ਜ਼ਖਮੀ 6 ਕਮਾਂਡੋਜ਼ ਨੂੰ ਬਾਹਰ ਕੱਢਿਆ ਅਤੇ ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਲਾਂਸ ਨਾਇਕ ਬਲਜੀਤ ਸ਼ਹੀਦ

ਹਾਦਸੇ ਦੀ ਸੂਚਨਾ ਦਿੰਦੇ ਹੋਏ ਜੀਓਸੀ ਵ੍ਹਾਈਟ ਨਾਈਟ ਗਰੁੱਪ ਨੇ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਉਹ ਲਾਂਸ ਨਾਇਕ ਬਲਜੀਤ ਸਿੰਘ ਦੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ, ਬਹਾਦਰ ਵਿਅਕਤੀ, ਜਿਸ ਨੇ ਅੱਤਵਾਦ ਰੋਕੂ ਡਿਊਟੀ ਦੌਰਾਨ ਮੰਜਾਕੋਟ, ਰਾਜੌਰੀ ਨੇੜੇ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ​​ਦਿੱਤੀ ਸੀ।

Exit mobile version