ਗੁਰਨਾਮ ਸਿੰਘ ਚੜੂਨੀ ਦਾ ਐਲਾਨ, ਕਿਸਾਨ ਲੜਣਗੇ ਪੰਜਾਬ-ਹਰਿਆਣਾ 'ਚ ਚੋਣ | gurnam singh chaduni announce ssp Farmer leader contest Punjab Haryana election know full detail in punjabi Punjabi news - TV9 Punjabi

ਗੁਰਨਾਮ ਸਿੰਘ ਚੜੂਨੀ ਦਾ ਐਲਾਨ, ਕਿਸਾਨ ਲੜਣਗੇ ਪੰਜਾਬ-ਹਰਿਆਣਾ ‘ਚ ਚੋਣ

Updated On: 

26 Jul 2024 11:56 AM

Gurnam Singh Charuni: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ (ਸੰਯੁਕਤ ਸੰਘਰਸ਼ ਪਾਰਟੀ) ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ, ਇਹ ਉਹ ਸੀਟਾਂ ਹਨ ਜੋ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਹਨ। ਬਰਨਾਲਾ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਚੱਬੇਵਾਲ ਵਿਧਾਨ ਸਭਾ ਸੀਟਾਂ ਹਨ ਜਿਨ੍ਹਾਂ 'ਤੇ ਕਿਸਾਨ ਆਗੂ ਚੋਣ ਲੜਨਗੇ।

ਗੁਰਨਾਮ ਸਿੰਘ ਚੜੂਨੀ ਦਾ ਐਲਾਨ, ਕਿਸਾਨ ਲੜਣਗੇ ਪੰਜਾਬ-ਹਰਿਆਣਾ ਚ ਚੋਣ

ਗੁਰਨਾਮ ਸਿੰਘ ਚੜੂਨੀ

Follow Us On

Gurnam Singh Charuni: ਕਿਸਾਨ ਅੰਦੋਲਨ ਦੇ ਮੁੱਖ ਚਿਹਰੇ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਇਹ ਸੰਯੁਕਤ ਸਾਂਝੇ ਸੰਘਰਸ਼ ਪਾਰਟੀ ਦੇ ਬੈਨਰ ਹੇਠ ਲੜਨਗੇ। ਵਿਧਾਨ ਸਭਾ 2022 ਵਿੱਚ ਹਾਰ ਤੋਂ ਬਾਅਦ ਕਿਸਾਨ ਆਗੂ ਇੱਕ ਵਾਰ ਫਿਰ ਤੋਂ ਚੋਣ ਲੜਨ ਲਈ ਤਿਆਰ ਹਨ।

ਜਾਣਕਾਰੀ ਮਿਲੀ ਹੈ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ (ਸੰਯੁਕਤ ਸੰਘਰਸ਼ ਪਾਰਟੀ) ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ, ਇਹ ਉਹ ਸੀਟਾਂ ਹਨ ਜੋ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਹਨ। ਬਰਨਾਲਾ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਚੱਬੇਵਾਲ ਵਿਧਾਨ ਸਭਾ ਸੀਟਾਂ ਹਨ ਜਿਨ੍ਹਾਂ ‘ਤੇ ਕਿਸਾਨ ਆਗੂ ਚੋਣ ਲੜਨਗੇ। ਇੰਨਾ ਹੀ ਨਹੀਂ ਹਰਿਆਣਾ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਵੀ ਹਨ।

ਲੋਕ ਸਭਾ ਚੋਣ ਤੋਂ ਬਾਅਦ ਹੋਇਆਂ ਸਨ ਖਾਲੀ

ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੀਟ ਗਿੱਦੜਬਾਹਾ, ਗੁਰਮੀਤ ਸਿੰਘ ਮੀਤ ਹੇਅਰ ਦੀ ਸੀਟ ਬਰਨਾਲਾ, ਸੁਖਜਿੰਦਰ ਸਿੰਘ ਰੰਧਾਵਾ ਦੀ ਸੀਟ ਡੇਰਾ ਬਾਬਾ ਨਾਨਕ ਅਤੇ ਰਾਜਕੁਮਾਰ ਚੱਬੇਵਾਲ ਦੀ ਸੀਟ ਚੱਬੇਵਾਲ ਖਾਲੀ ਹੋ ਗਈ ਹੈ। ਇਸ ਤੋਂ ਇਲਾਵਾ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਉਥੇ ਇਸ ਸਾਲ ਦੇ ਅੰਤ ਵਿਚ ਚੋਣਾਂ ਹੋਣੀਆਂ ਹਨ। ਹਰਿਆਣਾ ਵਿੱਚ ਕੁੱਲ 90 ਵਿਧਾਨ ਸਭਾ ਸੀਟਾਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਆਗੂ ਕਿੰਨੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਨਗੇ।

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਖੁਦ ਚੋਣ ਲੜਨ ਦੀ ਗੱਲ ਕਹੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਖੁਦ ਪੇਹਵਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਹਰਿਆਣਾ ਦੀ ਕਿਸੇ ਹੋਰ ਸੀਟ ਲਈ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦਾ ਫੈਸਲਾ ਸੀਨੀਅਰ ਐਸਐਸਪੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਸਪੱਸ਼ਟ ਹੋਵੇਗਾ।

ਇਹ ਵੀ ਪੜ੍ਹੋ: ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਚ ਦੌਰਾ, ਵਿਲੇਜ ਡਿਫੈਂਸ ਕਮੇਟੀਆਂ ਨਾਲ ਕੀਤੀ ਮੀਟਿੰਗ

ਜ਼ਮਾਨਤ ਹੋਈ ਸੀ ਜ਼ਬਤ

ਕਿਸਾਨ ਆਗੂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਆਏ ਸਨ। ਪਰ ਇਸ ਫੈਸਲੇ ਤੋਂ ਬਾਅਦ ਕਿਸਾਨ ਆਗੂਆਂ ਵਿੱਚ ਵੀ ਫੁੱਟ ਪੈ ਗਈ, ਜਿਸ ਦਾ ਖਮਿਆਜ਼ਾ ਚੋਣ ਲੜ ਰਹੇ ਕਿਸਾਨ ਆਗੂਆਂ ਨੂੰ ਭੁਗਤਣਾ ਪਿਆ। ਇਨ੍ਹਾਂ ਚੋਣਾਂ ਵਿੱਚ ਸਾਰੇ ਕਿਸਾਨ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਕਿਸਾਨਾਂ ਦੀ ਤਰਫੋਂ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨੇ ਗਏ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਲੁਧਿਆਣਾ ਦੇ ਸਮਰਾਲਾ ਵਿਧਾਨ ਸਭਾ ਹਲਕੇ ਵਿੱਚ ਸਿਰਫ਼ 3.5% ਵੋਟਾਂ ਹੀ ਹਾਸਲ ਕਰ ਸਕੇ।

Exit mobile version