ਜਾਰਜਿਆ ਹਾਦਸੇ ‘ਚ ਮਾਰੇ ਗਏ 4 ਪੰਜਾਬੀਆਂ ਦੀਆਂ ਦੇਹਾਂ ਪਹੁੰਚੀਆਂ ਅੰਮ੍ਰਿਤਸਰ, ਸਰਬੱਤ ਦਾ ਭਲਾ ਟਰੱਸਟ ਕਰ ਰਿਹਾ ਘਰ ਭਿਜਵਾਉਣ ਦੇ ਯਤਨ
Georgia accident: ਟਰੱਸਟ ਦੇ ਆਗੂ ਗੋਕਲ ਚੰਦ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਜਾਰਜੀਆ ਹਾਦਸੇ 'ਚ ਮਰਨ ਵਾਲੇ 11 ਪੰਜਾਬੀ ਨੌਜਵਾਨਾਂ 'ਚੋਂ 4 ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਹਨ ਇਨ੍ਹਾਂ ਚੋਂ ਨਨਾਨ ਅਤੇ ਭਾਬੀ ਸ਼ਾਮਲ ਹਨ। ਸਹੁਰਾ ਅਮਰਿੰਦਰ ਸਿੰਘ ਅਤੇ ਸੱਸ ਸਮੇਤ ਹੋਰ ਪਰਿਵਾਰਕ ਮੈਂਬਰ ਰਾਜਾਸਾਂਸੀ ਹਵਾਈ ਅੱਡੇ ਤੇ ਲਾਸ਼ ਲੈਣ ਲਈ ਪੁੱਜੇ।
Georgia accident: ਹਾਲ ਹੀ ਵਿੱਚ ਜਾਰਜੀਆ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚੋਂ 4 ਦੀਆਂ ਲਾਸ਼ਾਂ ਅੱਜ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾਸਾਂਸੀ ਵਿਖੇ ਪੁੱਜੀਆਂ ਹਨ। ਜਿਸ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ.ਐਸ.ਪੀ ਸਿੰਘ ਓਬਰਾਏ ਵੱਲੋਂ ਭੇਜਿਆ ਗਿਆ ਹੈ। ਇਨ੍ਹਾਂ ਨੂੰ ਐਂਬੂਲੈਂਸ ਰਾਹੀਂ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਆਗੂ ਗੋਕਲ ਚੰਦ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਜਾਰਜੀਆ ਹਾਦਸੇ ‘ਚ ਮਰਨ ਵਾਲੇ 11 ਪੰਜਾਬੀ ਨੌਜਵਾਨਾਂ ‘ਚੋਂ 4 ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਹਨ ਇਨ੍ਹਾਂ ਚੋਂ ਨਨਾਨ ਅਤੇ ਭਾਬੀ ਸ਼ਾਮਲ ਹਨ। ਸਹੁਰਾ ਅਮਰਿੰਦਰ ਸਿੰਘ ਅਤੇ ਸੱਸ ਸਮੇਤ ਹੋਰ ਪਰਿਵਾਰਕ ਮੈਂਬਰ ਰਾਜਾਸਾਂਸੀ ਹਵਾਈ ਅੱਡੇ ਤੇ ਲਾਸ਼ ਲੈਣ ਲਈ ਪੁੱਜੇ।
ਪਰਿਵਾਰਕ ਮੈਂਬਰਾਂ ਨਾਲ ਕੀਤਾ ਜਾ ਰਿਹਾ ਸੰਪਰਕ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਵੱਲੋਂ ਭੇਜੇ ਗਏ ਟਰੱਸਟ ਦੇ ਚੇਅਰਮੈਨ ਗੋਕਲ ਚੰਦ ਹਵਾਈ ਅੱਡੇ ਤੇ ਗਏ, ਜਿੱਥੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਪਰ ਟਰੱਸਟ ਵੱਲੋਂ ਭੇਜੀਆਂ ਐਂਬੂਲੈਂਸਾਂ ਰਾਹੀਂ ਸਾਰੀਆਂ ਲਾਸ਼ਾਂ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤੀਆਂ ਗਈਆਂ।
ਡਾ. ਐਸਪੀ ਸਿੰਘ ਓਬਰਾਏ ਨੇ ਦੁਹਰਾਇਆ ਕਿ ਉਹ ਆਪਣੇ ਜ਼ਿਲ੍ਹੇ ਦੀਆਂ ਟੀਮਾਂ ਰਾਹੀਂ ਪ੍ਰਭਾਵਿਤ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਬਣਾ ਰਹੇ ਹਨ। ਜਲਦੀ ਹੀ ਮੌਕੇ ਅਨੁਸਾਰ ਇਨ੍ਹਾਂ ਨੂੰ ਸਹਾਇਤਾ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਪੀੜਤ ਪਰਿਵਾਰਾਂ ਦੀ ਆਰਥਿਕ ਸਥਿਤੀ ਅਨੁਸਾਰ ਲੋੜੀਂਦੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।
16 ਦਸੰਬਰ ਨੂੰ ਹੋਈਆਂ ਸਨ ਮੌਤਾਂ
ਯੂਰਪੀ ਦੇਸ਼ ਜਾਰਜੀਆ ਦੇ ਇੱਕ ਪਹਾੜੀ ਰਿਜ਼ਾਰਟ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 11 ਪੰਜਾਬ ਦੇ ਵਸਨੀਕ ਸਨ। ਪੁਲਿਸ ਨੇ ਜਾਂਚ ਦੌਰਾਨ ਗੈਸ ਲੀਕ ਹੋਣ ਦੀ ਸੂਚਨਾ ਦਿੱਤੀ ਸੀ। ਜਾਰਜੀਆ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਜਾਰਜੀਆ ਦੀ ਘਟਨਾ ਦੀ ਜਾਣਕਾਰੀ ਦਿੱਤੀ ਸੀ। ਇੱਕ ਪ੍ਰੈਸ ਬਿਆਨ ਵਿੱਚ, ਦੂਤਾਵਾਸ ਨੇ ਲਿਖਿਆ ਕਿ ਉਹ ਜਾਰਜੀਆ ਦੇ ਸ਼ਹਿਰ ਗੁਦੌਰੀ ਵਿੱਚ 12 ਭਾਰਤੀ ਨਾਗਰਿਕਾਂ ਦੀ ਮੰਦਭਾਗੀ ਮੌਤ ਤੋਂ ਦੁਖੀ ਹੈ। ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ।