ਪੁੰਛ ‘ਚ ਫੌਜ ਦੀ ਗੱਡੀ ਖਾਈ ‘ਚ ਡਿੱਗੀ, 5 ਜਵਾਨ ਸ਼ਹੀਦ, 10 ਜ਼ਖਮੀ

Updated On: 

24 Dec 2024 20:32 PM

Poonch Army Vehicle: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਮੇਂਢਰ ਇਲਾਕੇ ਵਿੱਚੋਂ ਲੰਘ ਰਹੀ ਗੱਡੀ ਅਚਾਨਕ ਡੂੰਘੀ ਖੱਡ ਵਿੱਚ ਜਾ ਡਿੱਗੀ ਹੈ। ਇਸ ਹਾਦਸੇ 'ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ, ਜਦਕਿ 10 ਤੋਂ ਵੱਧ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ।

ਪੁੰਛ ਚ ਫੌਜ ਦੀ ਗੱਡੀ ਖਾਈ ਚ ਡਿੱਗੀ, 5 ਜਵਾਨ ਸ਼ਹੀਦ, 10 ਜ਼ਖਮੀ
Follow Us On

Poonch Army Vehicle: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਮੰਗਲਵਾਰ ਨੂੰ ਫੌਜ ਦਾ ਇਕ ਵਾਹਨ ਖਾਈ ‘ਚ ਡਿੱਗਣ ਕਾਰਨ 5 ਜਵਾਨਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 10 ਤੋਂ ਵੱਧ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਫੌਜ ਵੱਲੋਂ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਪਹਿਲਾਂ ਰਸਤਾ ਭਟਕ ਗਈ ਸੀ। ਇਸ ਤੋਂ ਬਾਅਦ ਬੇਕਾਬੂ ਹੋਣ ਕਾਰਨ ਇਹ ਡੂੰਘੀ ਖਾਈ ਵਿੱਚ ਜਾ ਡਿੱਗੀ।

ਇਹ ਹਾਦਸਾ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਦੇ ਬਲਨੋਈ ਇਲਾਕੇ ਵਿੱਚ ਵਾਪਰਿਆ। ਇਹ ਇਲਾਕਾ LOC ਦੇ ਨੇੜੇ ਪੈਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਗੱਡੀ ਜਵਾਨਾਂ ਨੂੰ ਚੌਕੀ ਵੱਲ ਲੈ ਜਾ ਰਹੀ ਸੀ। ਇਸ ਦੌਰਾਨ ਇਹ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਸੂਚਨਾ ਮਿਲਦੇ ਹੀ ਫੌਜ ਦੀ ਰਾਹਤ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਫੌਜੀਆਂ ਨੂੰ ਖਾਈ ਵਿੱਚੋਂ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ।

ਪੁਣਛ ਜ਼ਿਲੇ ਦੇ ਬਲਨੋਈ ਇਲਾਕੇ ‘ਚ ਫੌਜ ਦਾ ਇਕ ਵਾਹਨ ਲਗਭਗ 300 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੱਡੀ ਦੇ ਅਚਾਨਕ ਬੇਕਾਬੂ ਹੋ ਜਾਣ ਕਾਰਨ ਵਾਪਰਿਆ। ਗੱਡੀ ਵਿੱਚ ਕਈ ਫੌਜੀ ਸਵਾਰ ਸਨ ਜੋ ਆਪਣੀ ਚੌਕੀ ਵੱਲ ਜਾ ਰਹੇ ਸਨ। ਇਸੇ ਦੌਰਾਨ ਹਾਦਸਾ ਵਾਪਰ ਗਿਆ। ਫੌਜ ਨੇ ਅਧਿਕਾਰਤ ਤੌਰ ‘ਤੇ ਹੁਣ ਤੱਕ 5 ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਕਈ ਸੈਨਿਕਾਂ ਦੀ ਹਾਲਤ ਗੰਭੀਰ

ਇਸ ਹਾਦਸੇ ‘ਚ 10 ਤੋਂ ਵੱਧ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਵਿਚ ਅਜੇ ਵੀ ਕਈ ਜਵਾਨ ਹਨ ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫੌਜ ਦੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਜ਼ਖਮੀ ਫੌਜੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਅਜਿਹਾ ਹੀ ਹਾਦਸਾ ਪਿਛਲੇ ਮਹੀਨੇ ਵੀ ਵਾਪਰਿਆ ਸੀ

ਅਜਿਹਾ ਹੀ ਹਾਦਸਾ ਜੰਮੂ-ਕਸ਼ਮੀਰ ‘ਚ ਪਿਛਲੇ ਮਹੀਨੇ ਵੀ ਵਾਪਰਿਆ ਸੀ, ਜਿਸ ‘ਚ ਫੌਜ ਦੇ ਇਕ ਜਵਾਨ ਦੀ ਜਾਨ ਚਲੀ ਗਈ ਸੀ ਅਤੇ ਹੋਰ ਜ਼ਖਮੀ ਹੋ ਗਏ ਸਨ। ਇਹ ਹਾਦਸਾ 4 ਨਵੰਬਰ ਨੂੰ ਕਾਲਾਕੋਟ ਦੇ ਪਿੰਡ ਬਡੋਗ ਨੇੜੇ ਵਾਪਰਿਆ। ਇਸ ‘ਚ ਨਾਇਕ ਬਦਰੀਲਾਲ ਅਤੇ ਕਾਂਸਟੇਬਲ ਜੈ ਪ੍ਰਕਾਸ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

Exit mobile version