ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ ਦਾ ਪਹਿਲਾ ਸੰਦੇਸ਼, ਕਿਹਾ- ਸੰਗਤਾਂ ਆਪਣੇ ਘਰ ਹੀ ਰਹਿਣ | dera sacha sauda sant ram rahim parole message to devotees Punjabi news - TV9 Punjabi

ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ ਦਾ ਪਹਿਲਾ ਸੰਦੇਸ਼, ਕਿਹਾ- ਸੰਗਤਾਂ ਆਪਣੇ ਘਰ ਹੀ ਰਹਿਣ

Updated On: 

02 Oct 2024 23:37 PM

ਡੇਰਾ ਮੈਨੇਜਮੈਂਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ- ਸਤਿਕਾਰਯੋਗ ਪਿਤਾ ਜੀ ਸੰਤ ਡਾ: ਗੁਰਮੀਤ ਸਿੰਘ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ (ਯੂਪੀ) ਡੇਰੇ ਪਹੁੰਚ ਗਏ ਹਨ। ਉਨ੍ਹਾਂ ਨੇ ਸਮੁੱਚੀ ਸਾਧ ਸੰਗਤ ਦਾ ਹਾਲ-ਚਾਲ ਪੁੱਛਿਆ ਹੈ। ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਘਰ ਰਹਿ ਕੇ ਸੇਵਾ ਸਿਮਰਨ ਕਰਨਾ ਹੈ।

ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ ਦਾ ਪਹਿਲਾ ਸੰਦੇਸ਼, ਕਿਹਾ- ਸੰਗਤਾਂ ਆਪਣੇ ਘਰ ਹੀ ਰਹਿਣ

ਰਾਮ ਰਹੀਮ (Pic Source:X/@DSSNewsUpdates)

Follow Us On

ਡੇਰਾ ਸੱਚਾ ਸੌਦਾ ਦਾ ਮੁੱਖੀ ਰਾਮ ਰਹੀਮ ਬੁੱਧਵਾਰ ਨੂੰ ਪੈਰੋਲ ‘ਤੇ ਬਾਹਰ ਆ ਗਿਆ ਹੈ। ਉਸ ਦੀ ਪਹਿਲੀ ਤਸਵੀਰ ਵੀ ਸਾਹਮਣੇ ਆ ਗਈ ਹੈ। ਉਹ ਉੱਤਰ ਪ੍ਰਦੇਸ਼ ਦੇ ਬਰਨਾਵਾ ਡੇਰੇ ਪਹੁੰਚ ਗਿਆ ਹੈ। ਇਸ ਦੀ ਪੁਸ਼ਟੀ ਡੇਰਾ ਮੈਨੇਜਮੈਂਟ ਨੇ ਕੀਤੀ ਹੈ। ਡੇਰਾ ਮੈਨੇਜਮੈਂਟ ਨੇ ਆਫਿਸ਼ੀਅਲ X ਪੋਸਟ ‘ਤੇ ਰਾਮ ਰਹੀਮ ਦੀ ਤਸਵੀਰ ਜਾਰੀ ਕੀਤੀ ਹੈ, ਜਿਸ ‘ਚ ਉਹ ਚਿੱਟੇ ਕੁੜਤੇ ਵਿੱਚ ਨਜ਼ਰ ਆ ਰਿਹਾ ਹੈ।

ਡੇਰਾ ਮੈਨੇਜਮੈਂਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ- ਸਤਿਕਾਰਯੋਗ ਪਿਤਾ ਜੀ ਸੰਤ ਡਾ: ਗੁਰਮੀਤ ਸਿੰਘ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ (ਯੂਪੀ) ਡੇਰੇ ਪਹੁੰਚ ਗਏ ਹਨ। ਉਨ੍ਹਾਂ ਨੇ ਸਮੁੱਚੀ ਸਾਧ ਸੰਗਤ ਦਾ ਹਾਲ-ਚਾਲ ਪੁੱਛਿਆ ਹੈ। ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਘਰ ਰਹਿ ਕੇ ਸੇਵਾ ਸਿਮਰਨ ਕਰਨਾ ਹੈ।

ਰਾਮ ਰਹੀਮ ਨੂੰ ਹਰਿਆਣਾ ਚੋਣਾਂ ਦੌਰਾਨ ਪੈਰੋਲ ਦੇਣ ਨਾਲ ਹੰਗਾਮਾ ਵੀ ਖੜਾ ਹੋ ਰਿਹਾ ਹੈ। ਰਾਮ ਰਹੀਮ ਦੇ ਹਰਿਆਣਾ ਵਿੱਚ ਲੱਖਾਂ ਸ਼ਰਧਾਲੂ ਹੋਣ ਕਾਰਨ ਕਾਂਗਰਸ ਦਾ ਕਹਿਣਾ ਹੈ ਕਿ ਉਹ ਵੋਟਿੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਾਂਗਰਸ ਨੇ ਇਸ ਦੇ ਖਿਲਾਫ ਚੋਣ ਕਮੀਸ਼ਨ ਨੂੰ ਚਿੱਠੀ ਵੀ ਲਿਖੀ ਸੀ।

ਉੱਧਰ ਬੀਜੇਪੀ ਨੇ ਵੀ ਇਸ ਨੂੰ ਲੈ ਕੇ ਬਚਾਅ ਕੀਤਾ ਹੈ। ਸੀਐਮ ਨੇ ਨਾਇਬ ਸੈਣੀ ਨੇ ਪਾਰਟੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਢੋਲੀ ਨੇ ਕਿਹਾ ਹੈ ਕਿ ਇਹ ਕਾਨੂੰਨ ਦਾ ਵਿਸ਼ਾ ਹੈ ਤੇ ਉਸ ਹਿਸਾਬ ਨਾਲ ਹੀ ਪੈਰੋਲ ਮਿਲੀ ਹੈ। ਕਾਂਗਰਸ ਬਿਨਾਂ ਮਤਲਬ ਮਾਮਲੇ ਨੂੰ ਵਧਾ ਰਹੀ ਹੈ।

ਚੋਣ ਕਮਿਸ਼ਨ ਨੇ ਸੋਮਵਾਰ ਨੂੰ ਗੁਰਮੀਤ ਰਾਮ ਰਹੀਮ ਦੀ ਪੈਰੋਲ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ‘ਤੇ ਵਿਚਾਰ ਕਰ ਸਕਦੀ ਹੈ। ਇਸ ਲਈ ਉਸ ਦੀ ਪੈਰੋਲ ਪਟੀਸ਼ਨ ਵਿਚ ਲਿਖੇ ਤੱਥਾਂ ਨੂੰ ਸੱਚ ਹੋਣਾ ਚਾਹੀਦਾ ਹੈ। ਨਾਲ ਹੀ ਚੋਣਾਂ ਲਈ ਆਦਰਸ਼ ਚੋਣ ਜ਼ਾਬਤੇ ਸਬੰਧੀ ਹੋਰ ਸ਼ਰਤਾਂ ਵੀ ਪੂਰੀਆਂ ਕੀਤੀਆਂ ਜਾਣ।

ਰਾਮ ਰਹੀਮ ‘ਤੇ ਲੱਗੀਆਂ ਕਈ ਪਾਬੰਦੀਆਂ

ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਤੁਰੰਤ ਉਨ੍ਹਾਂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ਡੇਰਾ ਮੁਖੀ ਦੀ ਰਿਹਾਈ ਦਾ ਫੈਸਲਾ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ। ਉਸ ਦਾ ਹਰਿਆਣਾ ਅਤੇ ਪੰਜਾਬ ਵਿੱਚ ਬਹੁਤ ਪ੍ਰਭਾਵ ਮੰਨਿਆ ਜਾਂਦਾ ਹੈ। ਗੁਰਮੀਤ ਰਾਮ ਰਹੀਮ ਨੇ 20 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਉਸ ਨੇ ਪੈਰੋਲ ਦੀ ਮਿਆਦ ਦੌਰਾਨ ਬਾਗਪਤ, ਉੱਤਰ ਪ੍ਰਦੇਸ਼ ਵਿੱਚ ਰਹਿਣ ਦੀ ਮੰਗ ਕੀਤੀ ਸੀ। ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੀ ਮਿਆਦ ਦੌਰਾਨ ਹਰਿਆਣਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਉਹ ਵਿਅਕਤੀਗਤ ਤੌਰ ‘ਤੇ ਜਾਂ ਸੋਸ਼ਲ ਮੀਡੀਆ ਰਾਹੀਂ ਕਿਸੇ ਵੀ ਚੋਣ ਸੰਬੰਧੀ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਸਕਦਾ। ਇਸ ਤੋਂ ਇਲਾਵਾ ਉਸ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ।

Exit mobile version