ਦਿੱਲੀ ਮੇਅਰ ਚੋਣਾਂ 'ਤੇ ਸੰਕਟ: AAP ਨੇ ਚੰਡੀਗੜ੍ਹ ਵਰਗੀ ਸਾਜ਼ਿਸ਼ ਦਾ ਜਤਾਇਆ ਖ਼ਦਸ਼ਾ | delhi mayor & deputy mayor election aap Saurabh Bhardwaj chandigarh mayor election delhi lg full detail in punjabi Punjabi news - TV9 Punjabi

ਦਿੱਲੀ ਮੇਅਰ ਚੋਣਾਂ ‘ਤੇ ਸੰਕਟ: AAP ਦਾ ਆਰੋਪ – LG ਤੋੜ ਰਹੇ ਪਰੰਪਰਾ; ਚੰਡੀਗੜ੍ਹ ਮੇਅਰ ਚੋਣ ਵਰਗੀ ਸਾਜ਼ਿਸ਼ ਦਾ ਜਤਾਇਆ ਖਦਸ਼ਾ

Updated On: 

25 Apr 2024 19:06 PM

Delhi Mayor & Dy Mayor Election: 'ਆਪ' ਨੇ ਆਰੋਪ ਲਾਇਆ ਹੈ ਕਿ ਚੋਣਾਂ ਕਰਵਾਉਣ ਲਈ ਪ੍ਰੀਜ਼ਾਈਡਿੰਗ ਅਫ਼ਸਰ ਦੀ ਫਾਈਲ ਜੋ ਮੁੱਖ ਮੰਤਰੀ ਦਫ਼ਤਰ ਤੋਂ ਬਾਅਦ ਲੈਫ਼ਟੀਨੈਂਟ ਗਵਰਨਰ (ਐੱਲਜੀ) ਨੂੰ ਭੇਜੀ ਜਾਣੀ ਸੀ, ਉਸਨੂੰ ਚੋਰੀ ਛਿਪੇ ਐੱਲਜੀ ਨੂੰ ਭੇਜ ਦਿੱਤਾ ਗਿਆ ਅਤੇ ਐਲਜੀ ਕੇਰਲ ਮੌਜੂਦ ਹਨ। ਆਮ ਆਦਮੀ ਪਾਰਟੀ ਨੇ ਇਸ ਚੋਣ ਵਿੱਚ ਚੰਡੀਗੜ੍ਹ ਚੋਣ ਵਰਗੀ ਸਾਜਿਸ਼ ਦਾ ਖ਼ਦਸ਼ਾ ਜਤਾਇਆ ਹੈ।

ਦਿੱਲੀ ਮੇਅਰ ਚੋਣਾਂ ਤੇ ਸੰਕਟ: AAP ਦਾ ਆਰੋਪ - LG ਤੋੜ ਰਹੇ ਪਰੰਪਰਾ; ਚੰਡੀਗੜ੍ਹ ਮੇਅਰ ਚੋਣ ਵਰਗੀ ਸਾਜ਼ਿਸ਼ ਦਾ ਜਤਾਇਆ ਖਦਸ਼ਾ

AAP ਆਗੂ ਸੌਰਭ ਭਾਰਦਵਾਜ

Follow Us On

ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਸੌਰਭ ਭਾਰਦਵਾਜ ਨੇ ਦਿੱਲੀ ਵਿੱਚ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਹੋਣ ਵਾਲੀਆਂ ਮੇਅਰ ਅਤੇ ਡਿਪਟੀ ਮੇਅਰ ਚੋਣਾਂ ਦੀ ਪ੍ਰਕਿਰਿਆ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਭਲਕੇ ਹੋਣ ਵਾਲੀ ਮੇਅਰ ਦੀ ਚੋਣ ਲਈ ਅਜੇ ਤੱਕ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਨਹੀਂ ਕੀਤਾ ਗਿਆ ਹੈ। ਇੱਕ ਨਵੀਂ ਕਿਸਮ ਦਾ ਸੰਵਿਧਾਨਕ ਸੰਕਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਪ੍ਰੀਜ਼ਾਈਡਿੰਗ ਅਫ਼ਸਰ ਦੀ ਨਿਯੁਕਤੀ ਤੋਂ ਬਿਨਾਂ ਨਹੀਂ ਹੋ ਸਕਦੀਆਂ।

ਮੰਤਰੀ ਸੌਰਭ ਭਾਰਦਵਾਜ ਨੇ ਆਰੋਪ ਲਾਇਆ, ‘ਚੋਣਾਂ ਕਰਵਾਉਣ ਲਈ ਪ੍ਰੀਜ਼ਾਈਡਿੰਗ ਅਫਸਰ ਦੀ ਫਾਈਲ ਜੋ ਚੁਣੇ ਹੋਏ ਮੰਤਰੀ ਰਾਹੀਂ ਉਪ ਰਾਜਪਾਲ (ਐੱਲਜੀ) ਕੋਲ ਜਾਣੀ ਸੀ, ਉਸਨੂੰ ਗੁਪਤ ਰੂਪ ਨਾਲ ਐੱਲਜੀ ਕੋਲ ਭੇਜ ਦਿੱਤਾ ਗਿਆ ਅਤੇ ਐਲਜੀ ਕੇਰਲ ‘ਚ ਮੌਜੂਦ ਹਨ। ਤੈਅ ਪ੍ਰਕਿਰਿਆ ਤਾਂ ਇਹ ਹੈ ਕਿ ਆਉਟਗੋਇਂਗ ਮੇਅਰ ਪ੍ਰੀਜ਼ਾਈਡਿੰਗ ਅਫਸਰ ਬਣੇਗਾ, ਇਹੀ ਨਿਯਮ ਅਤੇ ਵਿਧੀ ਲੰਬੇ ਸਮੇਂ ਤੋਂ ਅਪਣਾਈ ਜਾ ਰਹੀ ਸੀ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਦੇ ਐਲਜੀ ਇਸ ਰਵਾਇਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।

ਸੌਰਭ ਭਾਰਦਵਾਜ ਨੇ ਕਿਹਾ, ਕੱਲ੍ਹ ਮੈਂ ਐਲਜੀ ਨੂੰ ਪੱਤਰ ਲਿਖਿਆ ਸੀ ਕਿ ਪ੍ਰਿੰਸੀਪਲ ਸਕੱਤਰ ਨੇ ਨਿਯਮਾਂ ਦੇ ਉਲਟ ਇਹ ਫਾਈਲ ਐਲਜੀ ਨੂੰ ਭੇਜੀ ਹੈ। ਐਲਜੀ ਨੂੰ ਫਾਈਲ ਵਾਪਸ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਫਾਈਲ ਵਾਪਸ ਨਹੀਂ ਕੀਤੀ। ਇਸ ਤੋਂ ਬਾਅਦ ਪ੍ਰਮੁੱਖ ਸਕੱਤਰ ਨੂੰ ਵੀ ਪੁੱਛਿਆ ਗਿਆ ਕਿ ਇਹ ਫਾਈਲ ਕਿਹੜੇ ਨਿਯਮਾਂ ਤਹਿਤ ਐੱਲਜੀ ਨੂੰ ਭੇਜੀ ਗਈ ਸੀ, ਪਰ ਉਸ ‘ਤੇ ਵੀ ਕੋਈ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ – ਜੇਲ ਚ ਬੰਦ ਕੇਜਰੀਵਾਲ ਦੀ ਨਿਗਰਾਨੀ ਕਰ ਰਿਹਾ ਹੈ PMO, LG ਨੂੰ ਵੀ ਇੱਸੇ ਕੰਮ ਵਿੱਚ ਲਗਾਇਆਸੰਜੇ ਸਿੰਘ ਦਾ ਵੱਡਾ ਇਲਜ਼ਾਮ

ਚੰਡੀਗੜ੍ਹ ਮੇਅਰ ਚੋਣ ਵਰਗੀ ਸਾਜ਼ਿਸ਼ ਦਾ ਜਤਾਇਆ ਖਦਸ਼ਾ

ਚੰਡੀਗੜ੍ਹ ਮੇਅਰ ਚੋਣਾਂ ਦਾ ਜ਼ਿਕਰ ਕਰਦਿਆਂ ਸੌਰਭ ਭਾਰਦਵਾਜ ਨੇ ਪੁੱਛਿਆ ਕਿ ਅਜਿਹੀ ਚੋਰੀ ਕਿਉਂ ਕੀਤੀ ਗਈ? ਨਾਲ ਹੀ ਆਰੋਪ ਲਾਇਆ ਕਿ ਅਜਿਹਾ ਲੱਗਦਾ ਹੈ ਕਿ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਜੋ ਮੇਅਰ ਚੋਣਾਂ ਨਾ ਕਰਵਾਈਆਂ ਜਾਣ ਜਾਂ ਭਾਜਪਾ ਨੂੰ ਬੇਇਮਾਨੀ ਨਾਲ ਮੇਅਰ ਬਣਾਇਆ ਜਾ ਸਕੇ।

Exit mobile version