Live Updates: ਹੁਣ ਜਲੰਧਰ ਦਾ ਪੂਰਾ ਇਲਾਕਾ ਨੋ ਡਰੋਨ ਫਲਾਈਂਗ ਜ਼ੋਨ ਹੋਵੇਗਾ

jarnail-singhtv9-com
Updated On: 

14 May 2025 01:12 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਹੁਣ ਜਲੰਧਰ ਦਾ ਪੂਰਾ ਇਲਾਕਾ ਨੋ ਡਰੋਨ ਫਲਾਈਂਗ ਜ਼ੋਨ ਹੋਵੇਗਾ
Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 13 May 2025 10:50 PM (IST)

    ਹੁਣ ਜਲੰਧਰ ਦਾ ਪੂਰਾ ਇਲਾਕਾ ਨੋ ਡਰੋਨ ਫਲਾਈਂਗ ਜ਼ੋਨ ਹੋਵੇਗਾ

    ਹੁਣ ਜਲੰਧਰ ਦਾ ਪੂਰਾ ਇਲਾਕਾ ਨੋ ਡਰੋਨ ਫਲਾਇੰਗ ਜ਼ੋਨ ਹੋਵੇਗਾ। ਇਸ ਦੇ ਨਾਲ ਹੀ ਪਟਾਕੇ ਚਲਾਉਣ ਅਤੇ ਆਤਿਸ਼ਬਾਜ਼ੀ ਚਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਇਹ ਹੁਕਮ ਦਿਹਾਤੀ ਪੁਲਿਸ ਅਤੇ ਜਲੰਧਰ, ਪੰਜਾਬ ਦੇ ਡੀਸੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਹਨ।

  • 13 May 2025 05:43 PM (IST)

    ਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 20 ਹੋਈ

    ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ।

  • 13 May 2025 02:56 PM (IST)

    ਭਲਕੇ 3 ਵਜੇ ਆਵੇਗਾ 12ਵੀਂ ਦਾ ਰਿਜ਼ਲਟ, PSEB ਕਰੇਗਾ ਜਾਰੀ

    ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਲ੍ਹ ਬਾਰਵੀ ਕਲਾਸ ਦੇ ਨਤੀਜ਼ਿਆਂ ਦਾ ਐਲਾਨ ਕੀਤਾ ਜਾਵੇਗਾ। ਇਹ ਐਲਾਨ ਦੁਪਿਹਰ 3 ਵਜੇ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ ਵੱਲੋਂ ਕੀਤਾ ਜਾਵੇਗਾ।

  • 13 May 2025 01:38 PM (IST)

    ਮਜੀਠਾ ਸ਼ਰਾਬ ਕਾਂਡ ਨੂੰ ਲੈ ਕੇ ਰਾਜਪਾਲ ਨੂੰ ਮਿਲੇਗਾ ਪੰਜਾਬ ਬੀਜੇਪੀ ਦਾ ਵਫਦ

    ਮਜੀਠਾ ਸ਼ਰਾਬ ਕਾਂਡ ਚ 16 ਲੋਕਾਂ ਦੀ ਮੌਤ। ਰਾਜਪਾਲ ਨਾਲ ਜਲਦ ਬੀਜੇਪੀ ਦਾ ਵਫਦ ਕਰੇਗਾ ਮੁਲਾਕਾਤ

  • 13 May 2025 11:40 AM (IST)

    CBSE ਬੋਰਡ ਨੇ ਜਾਰੀ ਕੀਤਾ 12ਵੀਂ ਦਾ ਨਤੀਜਾ

    CBSE 12th Board Exam Results Live Updates: CBSE ਬੋਰਡ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣਾ ਸਕੋਰਕਾਰਡ ਦੇਖ ਸਕਦੇ ਹਨ।

  • 13 May 2025 10:36 AM (IST)

    ਮਜੀਠਾ ਜਾਣਗੇ CM ਮਾਨ

    ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਧਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਜੀਠਾ ਜਾਣਗੇ ਜਿੱਥੇ ਉਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਤਾਂ ਉੱਥੇ ਹੀ ਅਧਿਕਾਰੀਆਂ ਤੋਂ ਕਾਰਵਾਈ ਦੀ ਜਾਣਕਾਰੀ ਵੀ ਲੈਣਗੇ।

  • 13 May 2025 09:14 AM (IST)

    ਜੰਮੂ-ਕਸ਼ਮੀਰ ਵਿੱਚ ਹਾਲਾਤ ਆਮ, ਸਕੂਲ ਮੁੜ ਖੁੱਲ੍ਹੇ

    ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਖਤਮ ਹੋਣ ਤੋਂ ਬਾਅਦ, ਸਥਿਤੀ ਆਮ ਹੁੰਦੀ ਜਾ ਰਹੀ ਹੈ। ਰਿਆਸੀ ਵਿੱਚ ਸ਼ਾਂਤੀ ਬਹਾਲ ਹੋਣ ਤੋਂ ਬਾਅਦ ਸਕੂਲ ਦੁਬਾਰਾ ਖੁੱਲ੍ਹ ਗਏ ਹਨ।