ਮੈਂ ਰੋਜ਼ਾਨਾ ਇੰਸੁਲਿਨ ਮੰਗ ਰਿਹਾ ਹਾਂ... ਕੇਜਰੀਵਾਲ ਦਾ ਵੱਡਾ ਇਲਜ਼ਾਮ- ਸਿਆਸੀ ਦਬਾਅ ਹੇਠ ਝੂਠ ਬੋਲ ਰਿਹਾ ਤਿਹਾੜ ਪ੍ਰਸ਼ਾਸਨ | Arvind Kejriwal Letter to tihar jail superintendent on insulin delhi liquor policy case know full detail in punjabi Punjabi news - TV9 Punjabi

ਮੈਂ ਰੋਜ਼ਾਨਾ ਇੰਸੁਲਿਨ ਮੰਗ ਰਿਹਾ ਹਾਂ… ਕੇਜਰੀਵਾਲ ਦਾ ਵੱਡਾ ਇਲਜ਼ਾਮ- ਸਿਆਸੀ ਦਬਾਅ ਹੇਠ ਝੂਠ ਬੋਲ ਰਿਹਾ ਤਿਹਾੜ ਪ੍ਰਸ਼ਾਸਨ

Updated On: 

22 Apr 2024 14:31 PM

Arvind Kejriwal Letter : ਕੇਜਰੀਵਾਲ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਬਿਆਨ ਨੂੰ ਲੈ ਕੇ ਚਿੱਠੀ ਲਿਖੀ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ਬਿਆਨ ਪੜ੍ਹ ਕੇ ਮੈਨੂੰ ਦੁਖ ਹੋਇਆ, ਮੈਂ ਰੋਜ਼ਾਨਾ ਇਨਸੁਲਿਨ ਮੰਗ ਰਿਹਾ ਹਾਂ।

ਮੈਂ ਰੋਜ਼ਾਨਾ ਇੰਸੁਲਿਨ ਮੰਗ ਰਿਹਾ ਹਾਂ... ਕੇਜਰੀਵਾਲ ਦਾ ਵੱਡਾ ਇਲਜ਼ਾਮ- ਸਿਆਸੀ ਦਬਾਅ ਹੇਠ ਝੂਠ ਬੋਲ ਰਿਹਾ ਤਿਹਾੜ ਪ੍ਰਸ਼ਾਸਨ

ਅਰਵਿੰਦ ਕੇਜਰੀਵਾਲ

Follow Us On

ਸ਼ੂਗਰ ਲੈਵਲ ਨਾਲ ਜੁੜੇ ਮਾਮਲੇ ਅਤੇ ਇੰਸੁਲਿਨ ਨਾ ਮਿਲਣ ਦੇ ਮੁੱਦੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਚਿੱਠੀ ਲਿਖੀ ਹੈ। ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਅਖਬਾਰ ਵਿੱਚ ਤਿਹਾੜ ਪ੍ਰਸ਼ਾਸਨ ਦਾ ਬਿਆਨ ਪੜ੍ਹਿਆ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਨੂੰ ਬਿਆਨ ਪੜ੍ਹ ਕੇ ਦੁੱਖ ਹੋਇਆ, ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਦੋਵੇਂ ਬਿਆਨ ਝੂਠੇ ਹਨ। ਕੇਜਰੀਵਾਲ ਨੇ ਕਿਹਾ ਕਿ ਮੈਂ ਰੋਜ਼ਾਨਾ ਇੰਸੁਲਿਨ ਮੰਗ ਰਿਹਾ ਹਾਂ।

ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਇੱਕ ਸੀਨੀਅਰ ਡਾਕਟਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਸਿਹਤ ਬਾਰੇ ਸਲਾਹ ਦਿੱਤੀ। ਇਸ ਦੌਰਾਨ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਵੀਡੀਓ ਕਾਨਫਰੰਸਿੰਗ ਦੌਰਾਨ ਨਾ ਤਾਂ ਅਰਵਿੰਦ ਕੇਜਰੀਵਾਲ ਵੱਲੋਂ ਇੰਸੁਲਿਨ ਦਾ ਮੁੱਦਾ ਉਠਾਇਆ ਗਿਆ ਅਤੇ ਨਾ ਹੀ ਡਾਕਟਰਾਂ ਵੱਲੋਂ ਸੁਝਾਅ ਦਿੱਤਾ ਗਿਆ।

ਕੇਜਰੀਵਾਲ ਨੇ ਲਗਾਏ ਤਿਹਾੜ ਪ੍ਰਸ਼ਾਸਨ ‘ਤੇ ਆਰੋਪ

ਜਿਸ ‘ਤੇ ਹੁਣ ਸੀਐਮ ਕੇਜਰੀਵਾਲ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਮੈਂ ਰੋਜ਼ਾਨਾ ਇੰਸੁਲਿਨ ਮੰਗ ਰਿਹਾ ਹਾਂ। ਸੀਐਮ ਨੇ ਕਿਹਾ ਕਿ ਜਦੋਂ ਮੈਂ ਡਾਕਟਰ ਨੂੰ ਗਲੂਕੋ ਮੀਟਰ ਰੀਡਿੰਗ ਦਿਖਾਈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਦਿਨ ਵਿੱਚ ਤਿੰਨ ਵਾਰ ਸ਼ੂਗਰ ਬਹੁਤ ਜ਼ਿਆਦਾ ਜਾ ਰਹੀ ਹੈ। ਸ਼ੁਗਰ 250 ਤੋਂ 320 ਦੇ ਵਿਚਕਾਰ ਜਾ ਰਹੀ ਹੈ। ਸੀਐਮ ਕੇਜਰੀਵਾਲ ਨੇ ਅੱਗੇ ਕਿਹਾ ਕਿ ਏਮਜ਼ ਦੇ ਡਾਕਟਰਾਂ ਨੇ ਕਦੇ ਨਹੀਂ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਏਮਜ਼ ਦੇ ਡਾਕਟਰਾਂ ਨੇ ਕਿਹਾ ਕਿ ਉਹ ਡਾਟਾ ਅਤੇ ਹਿਸਟ੍ਰੀ ਦੇਖਣ ਤੋਂ ਬਾਅਦ ਦੱਸਣਗੇ। ਸੀਐਮ ਕੇਜਰੀਵਾਲ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤਿਹਾੜ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਝੂਠ ਬੋਲ ਰਿਹਾ ਹੈ।

ਰੋਜ਼ਾਨਾ ਇੰਸੁਲਿਨ ਦੀ ਮੰਗ ਕੀਤੀ

ਸੀਐਮ ਕੇਜਰੀਵਾਲ ਨੇ ਪੱਤਰ ਵਿੱਚ ਕਿਹਾ ਕਿ ਤਿਹਾੜ ਪ੍ਰਸ਼ਾਸਨ ਦਾ ਪਹਿਲਾ ਬਿਆਨ ਸੀ ਕਿ ਅਰਵਿੰਦ ਕੇਜਰੀਵਾਲ ਨੇ ਕਦੇ ਵੀ ਇੰਸੁਲਿਨ ਦਾ ਮੁੱਦਾ ਨਹੀਂ ਉਠਾਇਆ। ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਰਾਸਰ ਝੂਠ ਹੈ। ਮੈਂ ਪਿਛਲੇ 10 ਦਿਨਾਂ ਤੋਂ ਲਗਾਤਾਰ ਇੰਸੁਲਿਨ ਦੇ ਮੁੱਦੇ ਨੂੰ ਦਿਨ ਵਿੱਚ ਕਈ ਵਾਰ ਉਠਾਉਂਦਾ ਰਿਹਾ ਹਾਂ। ਜਦੋਂ ਵੀ ਕੋਈ ਡਾਕਟਰ ਮੈਨੂੰ ਮਿਲਣ ਆਇਆ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਹੈ। ਮੈਂ ਗਲੂਕੋ-ਮੀਟਰ ਦੀ ਰੀਡਿੰਗ ਦਿਖਾਈ ਅਤੇ ਦੱਸਿਆ ਕਿ ਦਿਨ ਵਿੱਚ ਤਿੰਨ ਵਾਰ ਪੀਕ ਆਉਂਦੀ ਹੈ ਅਤੇ ਸ਼ੂਗਰ ਦਾ ਪੱਧਰ 250-320 ਦੇ ਵਿਚਕਾਰ ਜਾਂਦਾ ਹੈ। ਮੈਂ ਦੱਸਿਆ ਕਿ ਫਾਸਟਿੰਗ ਸ਼ੂਗਰ ਲੈਵਲ 160-200 ਪ੍ਰਤੀ ਦਿਨ ਹੈ। ਮੈਂ ਰੋਜ਼ਾਨਾ ਇੰਸੁਲਿਨ ਲਈ ਕਿਹਾ ਹੈ। ਤਾਂ ਤੁਸੀਂ ਇਹ ਝੂਠਾ ਬਿਆਨ ਕਿਵੇਂ ਦੇ ਸਕਦੇ ਹਨ ਕਿ ਕੇਜਰੀਵਾਲ ਨੇ ਕਦੇ ਵੀ ਇੰਸੁਲਿਨ ਦਾ ਮੁੱਦਾ ਨਹੀਂ ਉਠਾਇਆ?

Exit mobile version