UP ਪੁਲਿਸ 'ਚ ਅਗਨੀਵੀਰ ਨੂੰ ਮਿਲੇਗਾ ਰਿਜ਼ਰਵੇਸ਼ਨ, CM ਯੋਗੀ ਦਾ ਵੱਡਾ ਫੈਸਲਾ | agniveer-special-reservation-for-up-police-recruitment yogi Adityanath announces know full detail in punjabi Punjabi news - TV9 Punjabi

UP ਦੇ ਨਾਲ ਐਮਪੀ ਪੁਲਿਸ ‘ਚ ਸਾਬਕਾ ਅਗਨੀਵੀਰਾਂ ਨੂੰ ਮਿਲੇਗਾ ਰਿਜ਼ਰਵੇਸ਼ਨ, ਪੁਲਿਸ-ਪੀਏਸੀ ‘ਚ ਮਿਲੇਗੀ ਛੋਟ

Updated On: 

26 Jul 2024 18:40 PM

UP Government on Agniveer: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਗਨੀਵੀਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸੀਐਮ ਯੋਗੀ ਨੇ ਕਿਹਾ ਕਿ ਅਗਨੀਵੀਰ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਰਾਜ ਸਰਕਾਰ ਉਨ੍ਹਾਂ ਨੂੰ ਪੁਲਿਸ ਅਤੇ ਪੀਏਸੀ ਵਿੱਚ ਪਹਿਲ ਦੇਵੇਗੀ। ਉੱਤਰ ਪ੍ਰਦੇਸ਼ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਵੀ ਇਸੇ ਤਰ੍ਹਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

UP ਦੇ ਨਾਲ ਐਮਪੀ ਪੁਲਿਸ ਚ ਸਾਬਕਾ ਅਗਨੀਵੀਰਾਂ ਨੂੰ ਮਿਲੇਗਾ ਰਿਜ਼ਰਵੇਸ਼ਨ, ਪੁਲਿਸ-ਪੀਏਸੀ ਚ ਮਿਲੇਗੀ ਛੋਟ

UP ਪੁਲਿਸ 'ਚ ਅਗਨੀਵੀਰ ਨੂੰ ਮਿਲੇਗਾ ਰਿਜ਼ਰਵੇਸ਼ਨ

Follow Us On

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਗਨੀਵੀਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸੀਐਮ ਯੋਗੀ ਨੇ ਕਿਹਾ ਕਿ ਅਗਨੀਵੀਰ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਰਾਜ ਸਰਕਾਰ ਉਨ੍ਹਾਂ ਨੂੰ ਯੂਪੀ ਪੁਲਿਸ ਅਤੇ ਪੀਏਸੀ ਵਿੱਚ ਪਹਿਲ ਦੇਵੇਗੀ। ਸੀਐਮ ਯੋਗੀ ਨੇ ਕਿਹਾ ਕਿ ਯੂਪੀ ਸਰਕਾਰ ਅਗਨੀਵੀਰਾਂ ਲਈ ਇੱਕ ਨਿਸ਼ਚਿਤ ਰਿਜ਼ਰਵੇਸ਼ਨ ਸਹੂਲਤ ਪ੍ਰਦਾਨ ਕਰੇਗੀ। ਇਸ ਦੌਰਾਨ ਸੀਐਮ ਯੋਗੀ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਗਨੀਵੀਰ ਬਹੁਤ ਵਧੀਆ ਯੋਜਨਾ ਹੈ ਪਰ ਕੁਝ ਸਿਆਸੀ ਪਾਰਟੀਆਂ ਇਸ ‘ਤੇ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉੱਤਰ ਪ੍ਰਦੇਸ਼ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਵੀ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ, ਕੇਂਦਰ ਸਰਕਾਰ ਨੇ ਕੇਂਦਰੀ ਹਥਿਆਰਬੰਦ ਬਲਾਂ (ਸੀਏਪੀਐਫ) ਅਤੇ ਅਸਾਮ ਰਾਈਫਲਜ਼ ਵਿੱਚ ਸਾਬਕਾ ਅਗਨੀਵੀਰਾਂ ਨੂੰ 10 ਪ੍ਰਤੀਸ਼ਤ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਰਾਜ ਮੰਤਰੀ ਨੇ 24 ਜੁਲਾਈ ਨੂੰ ਇਹ ਜਾਣਕਾਰੀ ਦਿੱਤੀ ਸੀ। ਇਸ ਤਹਿਤ ਸਾਬਕਾ ਅਗਨੀਵੀਰਾਂ ਨੂੰ ਕਾਂਸਟੇਬਲ ਅਤੇ ਰਾਈਫਲਮੈਨ ਦੇ ਅਹੁਦੇ ਲਈ ਉਮਰ ਸੀਮਾ ਅਤੇ ਸਰੀਰਕ ਟੈਸਟ ਵਿੱਚ ਛੋਟ ਦਿੱਤੀ ਜਾਵੇਗੀ। ਹਾਲਾਂਕਿ ਕੇਂਦਰ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਵਿਰੋਧੀ ਨੇਤਾ ਇਕ ਵਾਰ ਫਿਰ ਅਗਨੀਵੀਰ ਯੋਜਨਾ ਨੂੰ ਲੈ ਕੇ ਸਰਕਾਰ ‘ਤੇ ਹਮਲਾਰ ਹੋ ਗਏ ਹਨ।

ਗ੍ਰਹਿ ਮੰਤਰਾਲੇ ਨੇ ਦਿੱਤੀ ਜਾਣਕਾਰੀ

ਗ੍ਰਹਿ ਮੰਤਰਾਲੇ ਦੇ ਐਕਸ ਅਕਾਊਂਟ ‘ਤੇ ਇਸ ਨਾਲ ਜੁੜੀ ਇਕ ਪੋਸਟ ਜਾਰੀ ਕੀਤੀ ਗਈ ਸੀ। ਇਸ ਪੋਸਟ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਲਿਖਿਆ ਗਿਆ ਸੀ ਕਿ 4 ਸਾਲ ਦੇ ਤਜ਼ਰਬੇ ਤੋਂ ਬਾਅਦ ਬੀਐਸਐਫ ਸਾਬਕਾ ਅਗਨੀਵੀਰਾਂ ਨੂੰ ਫੋਰਸ ਵਿੱਚ ਨਿਯੁਕਤੀ ਲਈ ਯੋਗ ਮੰਨਦੀ ਹੈ। ਸਾਬਕਾ ਅਗਨੀਵੀਰਾਂ ਨੂੰ ਭਰਤੀ ਦੌਰਾਨ 10 ਪ੍ਰਤੀਸ਼ਤ ਰਾਖਵਾਂਕਰਨ ਅਤੇ ਉਮਰ ਵਿੱਚ ਛੋਟ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਸਾਬਕਾ ਅਗਨੀਵੀਰਾਂ ਨੂੰ ਬੀਐਸਐਫ, ਐਸਐਸਬੀ, ਸੀਆਈਐਸਐਫ, ਸੀਆਰਪੀਐਫ ਵਿੱਚ ਤਰਜੀਹ ਮਿਲੇਗੀ।

ਆਰਪੀਐਫ ਵੀ ਕਰ ਚੁੱਕਾ ਹੈ ਐਲਾਨ

RPF ਯਾਨੀ ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਵੀ ਅਗਨੀਵੀਰਾਂ ਲਈ ਅਜਿਹਾ ਐਲਾਨ ਕੀਤਾ ਹੈ। ਆਰਪੀਐਫ ਦੇ ਡਾਇਰੈਕਟਰ ਜਨਰਲ ਨੇ ਉਤਸ਼ਾਹ ਜ਼ਾਹਰ ਕੀਤਾ ਸੀ ਅਤੇ ਘੋਸ਼ਣਾ ਕੀਤੀ ਸੀ ਕਿ ਇਹ ਰੇਲਵੇ ਪ੍ਰੋਟੈਕਸ਼ਨ ਫੋਰਸ ਵਿੱਚ ਸਾਬਕਾ ਅਗਨੀਵੀਰਾਂ ਲਈ ਉਮਰ ਅਤੇ ਸਰੀਰਕ ਕੁਸ਼ਲਤਾ ਟੈਸਟ ਵਿੱਚ ਵੀ ਛੋਟ ਪ੍ਰਦਾਨ ਕਰੇਗੀ। ਆਰਪੀਐਨ ਦੇ ਡਾਇਰੈਕਟਰ ਜਨਰਲ ਨੇ ਐਲਾਨ ਕੀਤਾ ਸੀ ਕਿ ਅਗਨੀਵੀਰਾਂ ਦੇ ਪਹਿਲੇ ਬੈਚ ਲਈ ਉਮਰ ਵਿੱਚ 5 ਸਾਲ ਤੱਕ ਦੀ ਛੋਟ ਹੋਵੇਗੀ, ਜਦੋਂ ਕਿ ਬਾਅਦ ਦੇ ਬੈਚਾਂ ਨੂੰ 3 ਸਾਲ ਦੀ ਛੋਟ ਮਿਲੇਗੀ।

ਪੀਐਮ ਮੋਦੀ ਨੇ ਆਪਣੀ ਤੋੜੀ ਚੁੱਪੀ

ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀਵੀਰ ਯੋਜਨਾ ਨੂੰ ਲੈ ਕੇ ਵਿਰੋਧੀ ਨੇਤਾਵਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਲੋਕ ਦੇਸ਼ ਦੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ ‘ਤੇ ਵੀ ਰਾਜਨੀਤੀ ਕਰ ਰਹੇ ਹਨ। ਪੀਐਮ ਮੋਦੀ ਨੇ ਵਿਰੋਧੀ ਧਿਰ ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਹੈ ਕਿ ਪੈਨਸ਼ਨ ਦਾ ਭੁਗਤਾਨ ਨਾ ਕਰਨ ਲਈ ਅਗਨੀਵੀਰ ਯੋਜਨਾ ਸ਼ੁਰੂ ਕੀਤੀ ਗਈ ਹੈ। ਪੀਐਮ ਮੋਦੀ ਨੇ ਕਿਹਾ ਕਿ 30 ਸਾਲ ਬਾਅਦ ਅਗਨੀਵੀਰ ਨੂੰ ਪੈਨਸ਼ਨ ਦੇਣ ਦਾ ਸਮਾਂ ਆਵੇਗਾ, ਉਦੋਂ ਤੱਕ ਉਹ 105 ਸਾਲ ਦੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਦੇਸ਼ ਸਰਵਉੱਚ ਹੈ, ਪਾਰਟੀ ਨਹੀਂ। ਉਨ੍ਹਾਂ ਲਈ ਦੇਸ਼ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ।

Exit mobile version