ਦਿੱਲੀ: 8 ਸਾਲਾਂ ਬਾਅਦ ਬਦਲਿਆ 'AAP' ਦਫ਼ਤਰ ਦਾ ਪਤਾ, ਡੀਡੀਯੂ ਮਾਰਗ ਤੋਂ ਇੱਥੇ ਹੋਵੇਗਾ ਸ਼ਿਫਟ | aam-admi-party-office-address-change-high-court-central-gov ddu marg ravi shankar Shukla lane full detail in punjabi Punjabi news - TV9 Punjabi

ਦਿੱਲੀ: 8 ਸਾਲਾਂ ਬਾਅਦ ਬਦਲਿਆ ‘AAP’ ਦਫ਼ਤਰ ਦਾ ਪਤਾ, ਡੀਡੀਯੂ ਮਾਰਗ ਤੋਂ ਇੱਥੇ ਹੋਵੇਗਾ ਸ਼ਿਫਟ

Updated On: 

25 Jul 2024 14:58 PM

AAP New Office: ਇਸ ਵੇਲੇ ਆਮ ਆਦਮੀ ਪਾਰਟੀ ਦਾ ਦਫ਼ਤਰ 206 ਰਾਉਜ਼ ਐਵੇਨਿਊ ਵਿਖੇ ਹੈ ਪਰ ਇਸ ਜ਼ਮੀਨ ਤੇ ਅਦਾਲਤ ਦੀ ਇਮਾਰਤ ਦਾ ਵਿਸਤਾਰ ਕੀਤਾ ਜਾਣਾ ਹੈ। ਸੁਪਰੀਮ ਕੋਰਟ ਦੇ ਹੁਕਮਾਂ 'ਤੇ 10 ਅਗਸਤ ਤੱਕ ਜ਼ਮੀਨ ਖਾਲੀ ਕਰਨੀ ਪਵੇਗੀ। ਦਫਤਰ ਲਈ ਜ਼ਮੀਨ ਦਾ ਮਾਮਲਾ ਦਿੱਲੀ ਹਾਈਕੋਰਟ ਪਹੁੰਚਿਆ ਸੀ। ਪਾਰਟੀ ਦੀ ਪਟੀਸ਼ਨ 'ਤੇ ਅਦਾਲਤ ਨੇ ਕੇਂਦਰ ਸਰਕਾਰ ਨੂੰ ਪਾਰਟੀ ਨੂੰ ਅਸਥਾਈ ਦਫ਼ਤਰ ਬਣਾਉਣ ਲਈ ਜਗ੍ਹਾ ਦੇਣ 'ਤੇ 25 ਜੁਲਾਈ ਤੱਕ ਫ਼ੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸਨ।

ਦਿੱਲੀ: 8 ਸਾਲਾਂ ਬਾਅਦ ਬਦਲਿਆ AAP ਦਫ਼ਤਰ ਦਾ ਪਤਾ, ਡੀਡੀਯੂ ਮਾਰਗ ਤੋਂ ਇੱਥੇ ਹੋਵੇਗਾ ਸ਼ਿਫਟ

8 ਸਾਲਾਂ ਬਾਅਦ ਬਦਲਿਆ 'AAP' ਦਫ਼ਤਰ ਦਾ ਪਤਾ

Follow Us On

ਆਮ ਆਦਮੀ ਪਾਰਟੀ ਦੇ ਦਫਤਰ ਦਾ ਪਤਾ 8 ਸਾਲ ਬਾਅਦ ਬਦਲਣ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਨਵੇਂ ਦਫਤਰ ਦਾ ਪਤਾ ਹੁਣ ਬੰਗਲਾ ਨੰਬਰ 1 ਰਵੀ ਸ਼ੰਕਰ ਸ਼ੁਕਲ ਲੇਨ ਹੋਵੇਗਾ। ਇਹ ਦਫ਼ਤਰ ਪਹਿਲਾਂ ਐਨਸੀਪੀ (ਰਾਸ਼ਟਰਵਾਦੀ ਕਾਂਗਰਸ ਪਾਰਟੀ) ਨੂੰ ਅਲਾਟ ਕੀਤਾ ਗਿਆ ਸੀ, ਪਰ ਪਿਛਲੇ ਸਾਲ ਪਾਰਟੀ ਵਿੱਚ ਫੁੱਟ ਪੈਣ ਤੋਂ ਬਾਅਦ ਇਹ ਦਫ਼ਤਰ ਖਾਲੀ ਹੋ ਗਿਆ ਸੀ। ਇਸ ਬੰਗਲੇ ਵਿੱਚ 6 ਕਮਰੇ ਹਨ।

ਇਸ ਵੇਲੇ ਆਮ ਆਦਮੀ ਪਾਰਟੀ ਦਾ ਦਫ਼ਤਰ 206 ਰਾਉਜ਼ ਐਵੇਨਿਊ ਵਿਖੇ ਹੈ ਪਰ ਇਸ ਜ਼ਮੀਨ ਤੇ ਅਦਾਲਤ ਦੀ ਇਮਾਰਤ ਦਾ ਵਿਸਤਾਰ ਕੀਤਾ ਜਾਣਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ 10 ਅਗਸਤ ਤੱਕ ਜ਼ਮੀਨ ਖਾਲੀ ਕਰਨੀ ਹੋਵੇਗੀ। ਦਫਤਰ ਲਈ ਜ਼ਮੀਨ ਦਾ ਮਾਮਲਾ ਦਿੱਲੀ ਹਾਈਕੋਰਟ ਪਹੁੰਚਿਆ ਸੀ। ਆਮ ਆਦਮੀ ਪਾਰਟੀ ਦੀ ਪਟੀਸ਼ਨ ‘ਤੇ ਅਦਾਲਤ ਨੇ ਕੇਂਦਰ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਅਸਥਾਈ ਦਫ਼ਤਰ ਬਣਾਉਣ ਲਈ ਜਗ੍ਹਾ ਦੇਣ ‘ਤੇ 25 ਜੁਲਾਈ ਤੱਕ ਫ਼ੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸਨ।

2015 ਵਿੱਚ ਅਲਾਟ ਹੋਇਆ ਦਫ਼ਤਰ

206 ਰਾਉਜ਼ ਐਵੇਨਿਊ ਦਾ ਦਫ਼ਤਰ 2015 ਵਿੱਚ ਆਮ ਆਦਮੀ ਪਾਰਟੀ ਨੂੰ ਅਲਾਟ ਕੀਤਾ ਗਿਆ ਸੀ। 2016 ਵਿੱਚ, ਆਮ ਆਦਮੀ ਪਾਰਟੀ ਨੇ ਉੱਥੇ ਆਪਣਾ ਦਫ਼ਤਰ ਸਥਾਪਿਤ ਕੀਤਾ ਸੀ, ਇਸ ਦੌਰਾਨ ਇਹ ਜਗ੍ਹਾ ਅਦਾਲਤ ਦੇ ਵਿਸਥਾਰ ਅਧੀਨ ਆ ਗਈ ਸੀ। ਆਮ ਆਦਮੀ ਪਾਰਟੀ ਨੂੰ ਦੱਖਣੀ ਦਿੱਲੀ ਵਿੱਚ ਜਗ੍ਹਾ ਦੇ ਕੇ ਮੌਜੂਦਾ ਦਫ਼ਤਰ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ ਪਰ ਆਮ ਆਦਮੀ ਪਾਰਟੀ ਨੇ ਆਰੋਪ ਲਾਇਆ ਕਿ ਸਾਰੀਆਂ ਕੌਮੀ ਪਾਰਟੀਆਂ ਦੇ ਦਫ਼ਤਰ ਮੱਧ ਦਿੱਲੀ ਵਿੱਚ ਹਨ ਅਤੇ ਉਨ੍ਹਾਂ ਨੂੰ ਦੱਖਣੀ ਦਿੱਲੀ ਵਿੱਚ ਦਫ਼ਤਰ ਦਿੱਤਾ ਜਾ ਰਿਹਾ ਹੈ।

ਪਾਰਟੀ ਦੀ ਦਲੀਲ ‘ਤੇ ਅਦਾਲਤ ਨੇ ਕੇਂਦਰ ਸਰਕਾਰ ਦੇ ਐਲਐਂਡਡੀਓ (ਭੂਮੀ ਅਤੇ ਵਿਕਾਸ ਦਫ਼ਤਰ) ਵਿਭਾਗ ਤੋਂ ਪੁੱਛਿਆ ਸੀ ਕਿ ਆਮ ਆਦਮੀ ਪਾਰਟੀ ਨੂੰ ਕੇਂਦਰੀ ਦਿੱਲੀ ‘ਚ ਦਫ਼ਤਰ ਕਿਉਂ ਨਹੀਂ ਦਿੱਤਾ ਜਾ ਸਕਦਾ। ਜਿਸ ‘ਤੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਫਿਲਹਾਲ ਦਫ਼ਤਰ ਲਈ ਅਲਾਟ ਕਰਨ ਲਈ ਕੋਈ ਜ਼ਮੀਨ ਉਪਲਬਧ ਨਹੀਂ ਹੈ।

ਅਦਾਲਤ ਦੇ ਹੁਕਮਾਂ ‘ਤੇ ਆਰਜ਼ੀ ਦਫ਼ਤਰ ਅਲਾਟ

ਪਿਛਲੀ ਸੁਣਵਾਈ ਦੌਰਾਨ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ 25 ਜੁਲਾਈ ਤੱਕ ਆਮ ਆਦਮੀ ਪਾਰਟੀ ਨੂੰ ਸਥਾਈ ਦਫ਼ਤਰ ਦੀ ਜਗ੍ਹਾ ਅਲਾਟ ਕਰਨ ਬਾਰੇ ਫੈਸਲਾ ਲੈਣ ਲਈ ਕਿਹਾ ਸੀ, ਜਿਸ ਕਾਰਨ ਕੇਂਦਰ ਸਰਕਾਰ ਨੇ ਇਹ ਜਾਣਕਾਰੀ ਦਿੱਲੀ ਹਾਈ ਕੋਰਟ ਨੂੰ ਦਿੱਤੀ। ਆਮ ਆਦਮੀ ਪਾਰਟੀ ਦਾ ਇਹ ਨਵਾਂ ਪਤਾ ਅਜੇ ਵੀ ਆਰਜ਼ੀ ਹੈ। ਮਾਨਤਾ ਪ੍ਰਾਪਤ ਪਾਰਟੀ ਨੂੰ ਦਫਤਰ ਦੀ ਜਗ੍ਹਾ ਦਿੱਤੀ ਜਾਂਦੀ ਹੈ, ਜਿਸ ‘ਤੇ ਪਾਰਟੀ ਖੁਦ ਦਫਤਰ ਬਣਾਉਂਦੀ ਹੈ। ਇਹ ਆਮ ਆਦਮੀ ਪਾਰਟੀ ਦਾ ਆਰਜ਼ੀ ਪਤਾ ਹੈ ਜਦੋਂ ਤੱਕ ਕੋਈ ਜਗ੍ਹਾ ਨਹੀਂ ਮਿਲ ਜਾਂਦੀ ਅਤੇ ਦਫਤਰ ਨਹੀਂ ਬਣ ਜਾਂਦਾ।

Exit mobile version