ਚਾਂਦੀਪੁਰਾ ਵਾਇਰਸ ਕੀ ਹੈ, ਇਸ ਦਾ ਨਾਮ ਕਿਵੇਂ ਪਿਆ, ਕਿਵੇਂ ਫੈਲਦਾ ਅਤੇ ਲੱਛਣ ਕੀ ਹਨ, ਜਾਣੋ ਸਭ ਕੁਝ | What is Chandipura virus how it got its name how it spreads and what are the symptoms Punjabi news - TV9 Punjabi

ਚਾਂਦੀਪੁਰਾ ਵਾਇਰਸ ਕੀ ਹੈ, ਇਸ ਦਾ ਨਾਮ ਕਿਵੇਂ ਪਿਆ, ਕਿਵੇਂ ਫੈਲਦਾ ਅਤੇ ਲੱਛਣ ਕੀ ਹਨ, ਜਾਣੋ ਸਭ ਕੁਝ

Updated On: 

14 Jul 2024 12:18 PM

ਹਿੰਮਤਨਗਰ ਸਿਵਲ ਹਸਪਤਾਲ ਵਿੱਚ ਪਹਿਲੇ ਕੇਸ ਦੀ ਪਛਾਣ 27 ਜੂਨ, 2024 ਨੂੰ ਰਾਜਸਥਾਨ ਦੇ ਉਦੇਪੁਰ ਜ਼ਿਲ੍ਹੇ ਦੀ ਖੇਰਵਾੜਾ ਤਹਿਸੀਲ ਦੇ ਪਾਲੇਚਾ ਪਿੰਡ ਦੇ ਇੱਕ 4 ਸਾਲਾ ਲੜਕੇ ਦੀ ਮੌਤ ਵਜੋਂ ਹੋਈ ਸੀ। ਇਸ ਤੋਂ ਬਾਅਦ 5 ਜੁਲਾਈ ਨੂੰ ਅਰਾਵਲੀ ਜ਼ਿਲ੍ਹੇ ਦੀ ਭਿਲੋਡਾ ਤਹਿਸੀਲ ਦੇ ਮੋਟਾ ਕੰਥਾਰੀਆ ਦੀ 6 ਸਾਲਾ ਬੱਚੀ ਦੀ ਮੌਤ ਹੋ ਗਈ। 9 ਜੁਲਾਈ ਨੂੰ ਸਾਬਰਕਾਂਠਾ ਜ਼ਿਲ੍ਹੇ ਦੇ ਕੋਡਰੀਆ ਪਿੰਡ ਦੇ ਇੱਕ 5 ਸਾਲਾ ਲੜਕੇ ਅਤੇ ਅਰਾਵਲੀ ਜ਼ਿਲ੍ਹੇ ਦੇ ਤਾਨਪੁਰ ਦੇ ਇੱਕ 2 ਸਾਲਾ ਲੜਕੇ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ 17 ਦਿਨਾਂ ਦੇ ਅੰਦਰ 4 ਬੱਚਿਆਂ ਦੀ ਮੌਤ ਹੋ ਗਈ।

ਚਾਂਦੀਪੁਰਾ ਵਾਇਰਸ ਕੀ ਹੈ, ਇਸ ਦਾ ਨਾਮ ਕਿਵੇਂ ਪਿਆ, ਕਿਵੇਂ ਫੈਲਦਾ ਅਤੇ ਲੱਛਣ ਕੀ ਹਨ, ਜਾਣੋ ਸਭ ਕੁਝ

ਸੰਕੇਤਕ ਤਸਵੀਰ

Follow Us On

ਮਹਾਰਾਸ਼ਟਰ ਤੋਂ ਸ਼ੁਰੂ ਹੋਇਆ ਚਾਂਦੀਪੁਰਾ ਵਾਇਰਸ ਗੁਜਰਾਤ ਤੱਕ ਪਹੁੰਚ ਗਿਆ ਹੈ। ਸਾਬਰਕਾਂਠਾ ਅਤੇ ਅਰਾਵਲੀ ਜ਼ਿਲ੍ਹਿਆਂ ਵਿੱਚ ਚਾਂਦੀਪੁਰਾ ਵਾਇਰਸ ਦੇ ਸ਼ੱਕੀ ਮਾਮਲੇ ਪਾਏ ਗਏ ਹਨ। ਹਿੰਮਤਨਗਰ ਦੇ ਸਿਵਲ ਹਸਪਤਾਲ ਵਿੱਚ ਜੂਨ ਅਤੇ ਜੁਲਾਈ ਦੇ ਦੋ ਮਹੀਨਿਆਂ ਦੌਰਾਨ 4 ਬੱਚਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ।

ਦੱਸਿਆ ਜਾ ਰਿਹਾ ਹੈ ਕਿ 27 ਜੂਨ ਤੋਂ 9 ਜੁਲਾਈ ਦਰਮਿਆਨ ਵੱਖ-ਵੱਖ ਤਰੀਕਾਂ ਨੂੰ ਹਿੰਮਤਨਗਰ ਦੇ ਸਿਵਲ ਹਸਪਤਾਲ ਵਿੱਚ ਰਾਜਸਥਾਨ, ਅਰਾਵਲੀ ਅਤੇ ਸਾਬਰਕਾਂਠਾ ਜ਼ਿਲ੍ਹਿਆਂ ਦੇ 4 ਬੱਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 2 ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਅਤੇ ਇਲਾਜ ਅਧੀਨ ਬੱਚਿਆਂ ਵਿੱਚ ਬੁਖਾਰ, ਉਲਟੀਆਂ, ਦਸਤ ਅਤੇ ਮਿਰਗੀ ਦੇ ਦੌਰੇ ਦੇ ਲੱਛਣ ਪਾਏ ਗਏ।

2 ਤੋਂ 9 ਸਾਲ ਦੇ ਬੱਚੇ ਪੀੜਤ

ਹਿੰਮਤਨਗਰ ਸਿਵਲ ਹਸਪਤਾਲ ਵਿੱਚ ਪਹਿਲੇ ਕੇਸ ਦੀ ਪਛਾਣ 27 ਜੂਨ, 2024 ਨੂੰ ਰਾਜਸਥਾਨ ਦੇ ਉਦੇਪੁਰ ਜ਼ਿਲ੍ਹੇ ਦੀ ਖੇਰਵਾੜਾ ਤਹਿਸੀਲ ਦੇ ਪਾਲੇਚਾ ਪਿੰਡ ਦੇ ਇੱਕ 4 ਸਾਲਾ ਲੜਕੇ ਦੀ ਮੌਤ ਵਜੋਂ ਹੋਈ ਸੀ। ਇਸ ਤੋਂ ਬਾਅਦ 5 ਜੁਲਾਈ ਨੂੰ ਅਰਾਵਲੀ ਜ਼ਿਲ੍ਹੇ ਦੀ ਭਿਲੋਡਾ ਤਹਿਸੀਲ ਦੇ ਮੋਟਾ ਕੰਥਾਰੀਆ ਦੀ 6 ਸਾਲਾ ਬੱਚੀ ਦੀ ਮੌਤ ਹੋ ਗਈ। 9 ਜੁਲਾਈ ਨੂੰ ਸਾਬਰਕਾਂਠਾ ਜ਼ਿਲ੍ਹੇ ਦੇ ਕੋਡਰੀਆ ਪਿੰਡ ਦੇ ਇੱਕ 5 ਸਾਲਾ ਲੜਕੇ ਅਤੇ ਅਰਾਵਲੀ ਜ਼ਿਲ੍ਹੇ ਦੇ ਤਾਨਪੁਰ ਦੇ ਇੱਕ 2 ਸਾਲਾ ਲੜਕੇ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ 17 ਦਿਨਾਂ ਦੇ ਅੰਦਰ 4 ਬੱਚਿਆਂ ਦੀ ਮੌਤ ਹੋ ਗਈ। 8 ਜੁਲਾਈ ਨੂੰ ਰਾਜਸਥਾਨ ਦੇ ਉਦੇਪੁਰ ਜ਼ਿਲੇ ਦੇ ਪਿੰਡ ਅਕੀਵਾੜਾ ਦੀ 4 ਸਾਲ ਦੀ ਬੱਚੀ ਅਤੇ 9 ਜੁਲਾਈ ਨੂੰ ਸਾਬਰਕਾਂਠਾ ਜ਼ਿਲੇ ਦੀ ਹਿੰਮਤਨਗਰ ਤਹਿਸੀਲ ਦੇ ਪਿਪਲੀਆ ਪਿੰਡ ਦੀ 9 ਸਾਲ ਦੀ ਬੱਚੀ ਨੂੰ ਬੀਮਾਰੀ ਦੇ ਅਜਿਹੇ ਲੱਛਣ ਦੇਖ ਕੇ ਦਾਖਲ ਕਰਵਾਇਆ ਗਿਆ ਹੈ। .

ਲੱਛਣ ਕੀ ਹਨ

ਇਹ ਅਜਿਹਾ ਖਤਰਨਾਕ ਵਾਇਰਸ ਹੈ ਜੋ ਸਿੱਧੇ ਤੌਰ ‘ਤੇ ਬੱਚਿਆਂ ਦੇ ਦਿਮਾਗ ‘ਤੇ ਹਮਲਾ ਕਰਦਾ ਹੈ। ਇਸ ਕਾਰਨ ਦਿਮਾਗ ਵਿੱਚ ਸੋਜ ਆ ਜਾਂਦੀ ਹੈ। ਸ਼ੁਰੂ ਵਿੱਚ ਫਲੂ ਦੇ ਲੱਛਣ ਦਿਖਾਈ ਦਿੰਦੇ ਹਨ, ਪਰ ਬਾਅਦ ਵਿੱਚ ਬੱਚਾ ਸਿੱਧਾ ਕੋਮਾ ਵਿੱਚ ਚਲਾ ਜਾਂਦਾ ਹੈ।

ਇਸਦਾ ਨਾਮ ਕਿਵੇਂ ਪਿਆ?

ਇਸ ਵਾਰਸ ਦਾ ਨਾਂ ਮਹਾਰਾਸ਼ਟਰ ਦੇ ਇਕ ਛੋਟੇ ਜਿਹੇ ਪਿੰਡ ਦੇ ਨਾਂ ‘ਤੇ ਰੱਖਿਆ ਗਿਆ ਹੈ। 1965 ਵਿੱਚ ਪਹਿਲੀ ਵਾਰ ਇਸ ਵਾਇਰਸ ਨਾਲ ਬਿਮਾਰ ਬੱਚੇ ਦਾ ਮਾਮਲਾ ਸਾਹਮਣੇ ਆਇਆ ਸੀ।

ਚਾਂਦੀਪੁਰਾ ਵਾਇਰਸ ਕਿਵੇਂ ਫੈਲਦਾ ਹੈ?

ਆਮ ਤੌਰ ‘ਤੇ ਇਹ ਵਾਇਰਸ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਇਹ ਮੱਛਰਾਂ ਅਤੇ ਵੱਡੀਆਂ ਮੱਖੀਆਂ ਦੁਆਰਾ ਫੈਲਦਾ ਹੈ। ਇਹ ਮੱਖੀਆਂ ਦੀ ਇੱਕ ਪ੍ਰਜਾਤੀ ਹੈ ਜਿਸ ਨੂੰ ਸੈਂਡ ਫਲਾਈ ਕਿਹਾ ਜਾਂਦਾ ਹੈ ਜੋ ਚਿੱਕੜ ਵਿੱਚ ਪਾਈ ਜਾਂਦੀ ਹੈ। ਬਰਸਾਤ ਦੇ ਮੌਸਮ ਦੌਰਾਨ ਇਸ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੈ।

Exit mobile version