ਤੰਬਾਕੂ ਛੱਡਣ 'ਚ ਫਾਇਦੇਮੰਦ ਹੈ ਨਿਕੋਟੀਨ ਰਿਪਲੇਸਮੈਂਟ ਥੈਰੇਪੀ, ਜਾਣੋ ਕੀ ਹੈ ਇਹ, ਕਿਵੇਂ ਕਰਦੀ ਹੈ ਕੰਮ | Nicotine replacement therapy is useful in quitting smoking know details in punjabi Punjabi news - TV9 Punjabi

ਤੰਬਾਕੂ ਛੱਡਣ ‘ਚ ਫਾਇਦੇਮੰਦ ਹੈ ਨਿਕੋਟੀਨ ਰਿਪਲੇਸਮੈਂਟ ਥੈਰੇਪੀ, ਜਾਣੋ ਕੀ ਹੈ ਇਹ, ਕਿਵੇਂ ਕਰਦੀ ਹੈ ਕੰਮ

Updated On: 

19 Jun 2024 13:57 PM

ਸਿਗਰਟਨੋਸ਼ੀ ਦੀ ਲਤ ਨੂੰ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਇਸ ਥੈਰੇਪੀ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਕਿਸ ਲਈ ਇਹ ਜ਼ਿਆਦਾ ਫਾਇਦੇਮੰਦ ਹੈ। ਏਮਜ਼, ਨਵੀਂ ਦਿੱਲੀ ਵਿਖੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਸਾਬਕਾ ਐਚਓਡੀ ਡਾ ਚੰਦਰਕਾਂਤ ਐਸ ਪਾਂਡਵ ਨੇ ਇਸ ਬਾਰੇ ਦੱਸਿਆ।

ਤੰਬਾਕੂ ਛੱਡਣ ਚ ਫਾਇਦੇਮੰਦ ਹੈ ਨਿਕੋਟੀਨ ਰਿਪਲੇਸਮੈਂਟ ਥੈਰੇਪੀ, ਜਾਣੋ ਕੀ ਹੈ ਇਹ, ਕਿਵੇਂ ਕਰਦੀ ਹੈ ਕੰਮ

ਨਿਕੋਟੀਨ ਰਿਪਲੇਸਮੈਂਟ ਥੈਰੇਪੀ

Follow Us On

ਜੇਕਰ ਤੁਸੀਂ ਤੰਬਾਕੂ ਦੀ ਲਤ ਨੂੰ ਛੱਡਣਾ ਚਾਹੁੰਦੇ ਹੋ, ਤਾਂ ਇਸ ਲਈ ਨਿਕੋਟੀਨ ਰਿਪਲੇਸਮੈਂਟ ਥੈਰੇਪੀ (ਐੱਨ.ਆਰ.ਟੀ.) ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਐਨਆਰਟੀ ਨਾ ਸਿਰਫ਼ ਤੰਬਾਕੂ ਛੱਡਣ ਦਾ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਤਰੀਕਾ ਹੈ ਸਗੋਂ ਇਸ ਨੂੰ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਤੰਬਾਕੂਨੋਸ਼ੀ ਛੱਡਣ ਦੇ ਚਾਹਵਾਨ ਲੋਕਾਂ ਲਈ ਐਨਆਰਟੀ ਇੱਕ ਪ੍ਰਭਾਵਸ਼ਾਲੀ ਥੈਰੇਪੀ ਹੈ। ਇਸ ਨਾਲ ਲੋਕਾਂ ਨੂੰ ਤੰਬਾਕੂ ਮੁਕਤ ਜੀਵਨ ਜਿਉਣ ਦਾ ਮੌਕਾ ਮਿਲ ਸਕਦਾ ਹੈ।

ਏਮਜ਼, ਨਵੀਂ ਦਿੱਲੀ ਵਿਖੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਸਾਬਕਾ ਐਚਓਡੀ ਡਾ ਚੰਦਰਕਾਂਤ ਐਸ ਪਾਂਡਵ ਦਾ ਕਹਿਣਾ ਹੈ ਕਿ ਸਿਗਰਟਨੋਸ਼ੀ ਛੱਡਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਐਨਆਰਟੀ ਕਾਫ਼ੀ ਸੁਰੱਖਿਅਤ ਹੈ। ਇਸ ਨਾਲ ਲੋਕਾਂ ਦੇ ਹੌਲੀ-ਹੌਲੀ ਨਿਕੋਟੀਨ ਦੇ ਸੇਵਨ ਨੂੰ ਘਟਾਉਣ ਅਤੇ ਧੂੰਏਂ ਤੋਂ ਮੁਕਤ ਜੀਵਨ ਜੀਉਣ ਦੀ ਸੰਭਾਵਨਾ ਵਧ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਵਿੱਚ ਹਰ ਸਾਲ 10 ਲੱਖ ਤੋਂ ਵੱਧ ਲੋਕ ਸਿਗਰਟਨੋਸ਼ੀ ਕਾਰਨ ਮਰਦੇ ਹਨ। ਨਿਕੋਟੀਨ ਰਿਪਲੇਸਮੈਂਟ ਥੈਰੇਪੀ (NRT) ਮੌਤ ਦੇ ਇਹਨਾਂ ਅੰਕੜਿਆਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।

NRT ਵਿੱਚ ਕੀ ਵਰਤਿਆ ਜਾਂਦਾ ਹੈ

ਡਾ. ਚੰਦਰਕਾਂਤ ਐਸ ਪਾਂਡਵ ਦੱਸਦੇ ਹਨ ਕਿ ਐਨਆਰਟੀ ਵਿੱਚ ਚਿਊਇੰਗ ਗਮ, ਪੈਚ ਅਤੇ ਲੋਜ਼ੈਂਗੇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਭ ਸਿਗਰਟ ਛੱਡਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੇ ਹਨ। ਹਾਲਾਂਕਿ ਇਹਨਾਂ ਦੇ ਪ੍ਰਭਾਵ ਨੂੰ ਦੇਖਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ, ਤੁਸੀਂ ਸਿਗਰਟਨੋਸ਼ੀ ਦੀ ਲਤ ਨੂੰ ਛੱਡਣ ਲਈ NRT ਦੀ ਮਦਦ ਲੈ ਸਕਦੇ ਹੋ। NRT ਵਿੱਚ ਮੌਜੂਦ ਚਿਊਇੰਗ ਗਮ, ਪੈਚ ਅਤੇ ਲੋਜ਼ੈਗੇਸ ਹੁਣ ਇਸ ਸਮੱਗਰੀ ਵਾਲੀਆਂ ਨੇੜਲੀਆਂ ਦੁਕਾਨਾਂ ਤੋਂ ਖਰੀਦੇ ਜਾ ਸਕਦੇ ਹਨ। ਇਸ ਸਬੰਧੀ ਹਾਈਕੋਰਟ ਨੇ ਹੁਕਮ ਵੀ ਜਾਰੀ ਕੀਤੇ ਹਨ।

ਲੋਕਾਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ

ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ (FMRI), ਗੁੜਗਾਓਂ ਦੇ ਡਾਇਰੈਕਟਰ ਓਨਕੋ-ਸਰਜਰੀ ਡਾ. ਨਿਰੰਜਨ ਨਾਇਕ ਦਾ ਕਹਿਣਾ ਹੈ ਕਿ ਲੋਕਾਂ ਨੂੰ NRT ਥੈਰੇਪੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀ ਮਦਦ ਨਾਲ ਲੋਕ ਤੰਬਾਕੂ ਦੀ ਲਤ ਤੋਂ ਛੁਟਕਾਰਾ ਪਾ ਸਕਦੇ ਹਨ। NRT ਤੰਬਾਕੂ ਛੱਡਣ ਦੇ ਚਾਹਵਾਨਾਂ ਲਈ ਉਮੀਦ ਦੀ ਕਿਰਨ ਹੈ। ਕਿਉਂਕਿ ਇਹ ਹੁਣ ਪ੍ਰਚੂਨ ਦੁਕਾਨਾਂ ‘ਤੇ ਉਪਲਬਧ ਹੈ, ਇਸ ਨਾਲ ਲੋਕਾਂ ਨੂੰ ਤੰਬਾਕੂ ਦੀ ਲਤ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਮਿਲੇਗੀ। NRT ਵਿੱਚ ਮੌਜੂਦ ਤੱਤ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਤੁਸੀਂ ਡਾਕਟਰਾਂ ਦੀ ਸਲਾਹ ‘ਤੇ ਇਸਨੂੰ ਆਸਾਨੀ ਨਾਲ ਵਰਤ ਸਕਦੇ ਹੋ।

Exit mobile version