Peripheral artery disease : ਤੁਹਾਡੇ ਵੀ ਪੈਰਾਂ ਵਿੱਚ ਦਰਦ ਹੈ? ਇਹ ਇਸ ਬਿਮਾਰੀ ਦਾ ਲੱਛਣ, ਕੋਲੇਸਟ੍ਰੋਲ ਨਾਲ ਹੈ ਸਬੰਧ | High Cholesterol can cause Peripheral artery disease know full news details in Punjabi Punjabi news - TV9 Punjabi

Peripheral artery disease : ਤੁਹਾਡੇ ਵੀ ਪੈਰਾਂ ਵਿੱਚ ਦਰਦ ਹੈ? ਇਹ ਇਸ ਬਿਮਾਰੀ ਦਾ ਲੱਛਣ, ਕੋਲੇਸਟ੍ਰੋਲ ਨਾਲ ਹੈ ਸਬੰਧ

Published: 

02 Jul 2024 16:34 PM

Peripheral artery disease : ਜੇਕਰ ਸਰੀਰ 'ਚ ਬੈਡ ਕੋਲੈਸਟ੍ਰੋਲ ਵਧਦਾ ਹੈ ਤਾਂ ਇਹ ਦਿਲ ਅਤੇ ਦਿਮਾਗ ਦੋਵਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਕੋਲੈਸਟ੍ਰੋਲ ਜ਼ਿਆਦਾ ਹੋਣ ਕਾਰਨ ਦਿਲ ਦਾ ਦੌਰਾ ਪੈਣ ਦਾ ਖਤਰਾ ਰਹਿੰਦਾ ਹੈ। ਕੋਲੈਸਟ੍ਰੋਲ ਦਾ ਵਧਣਾ ਅੱਜ ਦੇ ਸਮੇਂ ਦੀ ਇੱਕ ਵੱਡੀ ਸਿਹਤ ਸਮੱਸਿਆ ਹੈ। ਇਸ ਦੇ ਵਧਣ ਨਾਲ ਨਾ ਸਿਰਫ ਦਿਲ ਅਤੇ ਦਿਮਾਗ ਸਗੋਂ ਲੱਤਾਂ 'ਤੇ ਵੀ ਅਸਰ ਪੈ ਸਕਦਾ ਹੈ।

Peripheral artery disease : ਤੁਹਾਡੇ ਵੀ ਪੈਰਾਂ ਵਿੱਚ ਦਰਦ ਹੈ? ਇਹ ਇਸ ਬਿਮਾਰੀ ਦਾ ਲੱਛਣ, ਕੋਲੇਸਟ੍ਰੋਲ ਨਾਲ ਹੈ ਸਬੰਧ

ਪੈਰਾਂ 'ਚ ਹੁੰਦਾ ਹੈ ਦਰਦ ਤਾਂ ਕੋਲੇਸਟ੍ਰੋਲ ਨਾਲ ਸਬੰਧੰਤ ਹਨ ਇਹ ਲੱਛਣ Image Credit source: Boy_Anupong/Moment/Getty Images

Follow Us On

ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਵਿਗੜੇ ਹੋਏ Lifestyle ਕਾਰਨ ਲੋਕ ਕੋਲੈਸਟ੍ਰੋਲ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਕੋਲੈਸਟ੍ਰਾਲ ਵਧਣ ਨਾਲ ਦਿਲ ਨੂੰ ਨੁਕਸਾਨ ਹੁੰਦਾ ਹੈ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਵਧਿਆ ਹੋਇਆ ਬੈਡ ਕੋਲੈਸਟ੍ਰਾਲ ਤੁਹਾਡੇ ਪੈਰਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਜੇ ਤੁਹਾਡੀਆਂ ਲੱਤਾਂ ਵਿੱਚ ਦਰਦ ਰਹਿੰਦਾ ਹੈ, ਤਾਂ ਇਹ ਖਰਾਬ ਕੋਲੈਸਟ੍ਰੋਲ ਦੇ ਕਾਰਨ ਹੋ ਸਕਦਾ ਹੈ। ਇਸ ਸਮੱਸਿਆ ਨੂੰ ਪੈਰੀਫਿਰਲ ਆਰਟਰੀ ਡਿਜ਼ੀਜ਼ ਕਿਹਾ ਜਾਂਦਾ ਹੈ।

ਕੋਲੈਸਟ੍ਰਾਲ ਵਧਣ ਕਾਰਨ ਲੱਤਾਂ ‘ਚ ਬਲੱਡ ਸਰਕੂਲੇਸ਼ਨ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਹੈ। ਇਸ ਕਾਰਨ ਦਰਦ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ, ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਹੈ ਅਤੇ ਉਹ ਇਸ ਦਰਦ ਦੀ ਸਮੱਸਿਆ ਨੂੰ ਸਰੀਰ ‘ਚ ਕੈਲਸ਼ੀਅਮ ਜਾਂ ਖੂਨ ਦੀ ਕਮੀ ਸਮਝਦੇ ਹਨ ਪਰ ਜੇਕਰ ਤੁਹਾਨੂੰ ਇਨ੍ਹਾਂ ‘ਚੋਂ ਕੋਈ ਸਮੱਸਿਆ ਨਹੀਂ ਹੈ ਅਤੇ ਜੇਕਰ ਫਿਰ ਵੀ ਲੱਤਾਂ ਵਿੱਚ ਦਰਦ ਰਹਿੰਦਾ ਹੈ, ਤਾਂ ਤੁਹਾਨੂੰ ਆਪਣੇ ਕੋਲੇਸਟ੍ਰੋਲ ਦੇ ਪੱਧਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਡਬਲਯੂਐਚਓ ਦੇ ਅਨੁਸਾਰ, ਭਾਰਤ ਵਿੱਚ 25-30% ਲੋਕਾਂ ਨੂੰ ਉੱਚ ਕੋਲੇਸਟ੍ਰੋਲ ਦੀ ਸਮੱਸਿਆ ਹੈ, ਪਰ ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਇਸ ਬਾਰੇ ਜਾਣੂ ਨਹੀਂ ਹਨ।

ਪੈਰੀਫਿਰਲ ਆਰਟਰੀ ਬਿਮਾਰੀ ਕੀ ਹੈ?

ਦਿੱਲੀ ਦੇ ਸੀਨੀਅਰ ਡਾਕਟਰ ਅਜੇ ਕੁਮਾਰ ਦਾ ਕਹਿਣਾ ਹੈ ਕਿ ਪੈਰੀਫਿਰਲ ਆਰਟਰੀ ਬਿਮਾਰੀ ਕਾਰਨ ਲੱਤਾਂ ਵਿੱਚ ਦਰਦ ਹੁੰਦਾ ਹੈ ਅਤੇ ਕੁਝ ਲੋਕਾਂ ਨੂੰ ਅਕੜਣ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਸੀਂ ਕੋਈ Physical Activity ਕਰ ਰਹੇ ਹੋ ਤਾਂ ਇਹ ਦਰਦ ਵਧ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵਧਿਆ ਹੋਇਆ ਕੋਲੈਸਟ੍ਰੋਲ ਖੂਨ ਦੀਆਂ ਨਾੜੀਆਂ ਵਿੱਚ ਜਮ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਲੱਤਾਂ ਤੱਕ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਹੈ। ਜਦੋਂ ਖੂਨ ਦਾ ਸੰਚਾਰ ਘੱਟ ਹੋਣ ਲੱਗਦਾ ਹੈ ਤਾਂ ਇਸ ਦਾ ਅਸਰ ਲੱਤਾਂ ‘ਤੇ ਵੀ ਪੈਂਦਾ ਹੈ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ। ਇਹ ਸਮੱਸਿਆ ਬਹੁਤ ਸਾਰੇ ਲੋਕਾਂ ਵਿੱਚ ਦੇਖੀ ਜਾਂਦੀ ਹੈ। ਖਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ ਇਹ ਸਮੱਸਿਆ ਵੱਧ ਜਾਂਦੀ ਹੈ।

ਡਾਕਟਰ ਤੋਂ ਸਲਾਹ ਲਓ

ਜੇ ਤੁਹਾਡੀਆਂ ਲੱਤਾਂ ਵਿੱਚ ਲੰਬੇ ਸਮੇਂ ਤੋਂ ਦਰਦ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕੋਲੈਸਟ੍ਰੋਲ ਦੀ ਜਾਂਚ ਕਰਨ ਲਈ ਡਾਕਟਰ ਤੁਹਾਨੂੰ ਲਿਪਿਡ ਪ੍ਰੋਫਾਈਲ ਟੈਸਟ ਕਰਵਾਉਣ ਦੀ ਸਲਾਹ ਦੇਣਗੇ। ਜੇਕਰ ਟੈਸਟ ‘ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਦੇ ਲਈ ਖੁਰਾਕ ਅਤੇ ਦਵਾਈਆਂ ‘ਚ ਬਦਲਾਅ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਕੀ ਤੁਸੀਂ ਵੀ ਰੋਜ਼ਾਨਾ ਲੈ ਰਹੇ ਹੋ ਮਲਟੀਵਿਟਾਮਿਨ? ਜਾਣੋ ਇਸ ਦੇ ਨੁਕਸਾਨ

ਵਧੇ ਹੋਏ ਕੋਲੇਸਟ੍ਰੋਲ ਦੇ ਹੋਰ ਲੱਛਣ

ਛਾਤੀ ਵਿੱਚ ਦਰਦ

ਸਾਹ ਲੈਣ ਵਿੱਚ ਤਕਲੀਫ਼

ਥਕਾਣ ਰਹਿਣਾ

ਮਤਲੀ ਦੀ ਸਮੱਸਿਆ

ਕੋਲੈਸਟ੍ਰੋਲ ਨੂੰ ਕਿਵੇਂ ਕੰਟਰੋਲ ਕਰਨਾ ਹੈ

ਰੋਜ਼ਾਨਾ ਕਸਰਤ ਕਰੋ

ਫਾਸਟ ਫੂਡ ਨਾ ਖਾਓ

ਸ਼ਰਾਬ ਅਤੇ ਸਿਗਰਟ ਦਾ ਸੇਵਨ ਨਾ ਕਰੋ

ਹਰ 6 ਮਹੀਨੇ ਬਾਅਦ ਕੋਲੈਸਟ੍ਰੋਲ ਦੀ ਜਾਂਚ ਕਰਵਾਓ

Exit mobile version