Heat wave and Brain Damage: ਹੀਟ ਵੇਵ ਨਾਲ ਕਿਵੇਂ ਬ੍ਰੇਨ ਹੋ ਜਾਂਦਾ ਹੈ ਡੈਮੇਜ, ਜੋ ਬਣਦਾ ਹੈ ਮੌਤ ਦਾ ਕਾਰਨ, ਡਾਕਟਰ ਤੋਂ ਜਾਣੋ | heatwave-how damage brain through-heatstroke-damage know-from-experts full detail in punjabi Punjabi news - TV9 Punjabi

Heat wave and Brain Damage: ਹੀਟ ਵੇਵ ਨਾਲ ਕਿਵੇਂ ਬ੍ਰੇਨ ਹੋ ਜਾਂਦਾ ਹੈ ਡੈਮੇਜ, ਜੋ ਬਣਦਾ ਹੈ ਮੌਤ ਦਾ ਕਾਰਨ, ਡਾਕਟਰ ਤੋਂ ਜਾਣੋ

Updated On: 

20 Jun 2024 16:01 PM

Heat wave death: ਦੇਸ਼ ਦੇ ਕਈ ਇਲਾਕਿਆਂ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਅੱਤ ਦੀ ਗਰਮੀ ਅਤੇ ਲੂ ਕਾਰਨ ਲੋਕ ਮਰ ਰਹੇ ਹਨ। ਦਿੱਲੀ-ਐਨਸੀਆਰ ਤੋਂ ਲੈ ਕੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੱਕ ਗਰਮੀ ਕਾਰਨ ਲੋਕ ਮਰ ਰਹੇ ਹਨ। ਗਰਮੀ ਦਿਮਾਗ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਮੌਤ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ।

Heat wave and Brain Damage: ਹੀਟ ਵੇਵ ਨਾਲ ਕਿਵੇਂ ਬ੍ਰੇਨ ਹੋ ਜਾਂਦਾ ਹੈ ਡੈਮੇਜ, ਜੋ ਬਣਦਾ ਹੈ ਮੌਤ ਦਾ ਕਾਰਨ, ਡਾਕਟਰ ਤੋਂ ਜਾਣੋ

ਹੀਟ ਵੇਵ ਨਾਲ ਬ੍ਰੇਨ ਡੈਮੇਜ ਦਾ ਖ਼ਤਰਾ

Follow Us On

ਭਾਰਤ ਦੇ ਕਈ ਰਾਜਾਂ ਵਿੱਚ ਅੱਤ ਦੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਪਿਛਲੇ 24 ਘੰਟਿਆਂ ‘ਚ ਹੀਟਵੇਵ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਗਰਮੀ ਕਾਰਨ ਲੋਕ ਅਚਾਨਕ ਬੇਹੋਸ਼ ਹੋ ਰਹੇ ਹਨ ਅਤੇ ਇਸ ਕਾਰਨ ਮੌਤ ਹੋ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਵਧਦੇ ਤਾਪਮਾਨ ਦਾ ਦਿਮਾਗ ‘ਤੇ ਅਸਰ ਪੈਂਦਾ ਹੈ। ਇਸ ਕਾਰਨ ਦਿਮਾਗ ਨੂੰ ਨੁਕਸਾਨ ਹੋ ਰਿਹਾ ਹੈ। ਦਿਮਾਗ ਨੂੰ ਪ੍ਰਭਾਵਿਤ ਕਰਨ ਵਾਲੀ ਗਰਮੀ ਦੀ ਪ੍ਰਕਿਰਿਆ ਇੰਨੀ ਤੇਜ਼ੀ ਨਾਲ ਵਾਪਰਦੀ ਹੈ ਕਿ ਇਸਦਾ ਪਤਾ ਹੀ ਨਹੀਂ ਚੱਲਦਾ ਹੈ। ਗਰਮੀ ਕਾਰਨ ਵਿਅਕਤੀ ਅਚਾਨਕ ਬੇਹੋਸ਼ ਹੋ ਜਾਂਦਾ ਹੈ ਅਤੇ ਫਿਰ ਮੌਤ ਹੋ ਜਾਂਦੀ ਹੈ।

ਸ਼ੈਲਬੀ ਸ਼ਨਰ ਇੰਟਰਨੈਸ਼ਨਲ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਐਚਓਡੀ ਸੁਨੀਲ ਸਿੰਗਲਾ ਦਾ ਕਹਿਣਾ ਹੈ ਕਿ ਜਦੋਂ ਤਾਪਮਾਨ ਬਹੁਤ ਵੱਧ ਜਾਂਦਾ ਹੈ, ਤਾਂ ਇਹ ਦਿਮਾਗ ਨੂੰ ਨੁਕਸਾਨ ਪਹੁੰਚਾਉਂਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਦਿਮਾਗ ‘ਤੇ ਹੀਟਵੇਵ ਦਾ ਪ੍ਰਭਾਵ ਮੌਤ ਦਾ ਕਾਰਨ ਬਣਦਾ ਹੈ।

ਡਾ: ਸੁਨੀਲ ਦੱਸਦੇ ਹਨ ਕਿ ਦਿਮਾਗ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ। ਇਸਦੇ ਲਈ ਸਰੀਰ ਵਿੱਚ ਥਰਮੋ ਰੀਸੈਪਟਰ ਹੁੰਦੇ ਹਨ। ਪਰ ਜਦੋਂ ਤਾਪਮਾਨ 45 ਡਿਗਰੀ ਤੋਂ ਵੱਧ ਜਾਂਦਾ ਹੈ, ਤਾਂ ਇਹ ਫੰਕਸ਼ਨ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਕਾਰਨ ਦਿਮਾਗ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਅਤੇ ਡੈਮੇਜ ਹੋ ਜਾਂਦਾ ਹੈ। ਜਿਸ ਨਾਲ ਮੌਤ ਵੀ ਹੋ ਸਕਦੀ ਹੈ।

ਦਿੱਲੀ ਦੇ ਨਿਊਰੋਸਰਜਨ ਡਾਕਟਰ ਮਨੀਸ਼ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਦਿਮਾਗ ਦੇ ਆਲੇ-ਦੁਆਲੇ ਦੀ ਸੁਰੱਖਿਆ ਪਰਤ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਦਿਮਾਗ ਵਿੱਚ ਜ਼ਿਆਦਾ ਪ੍ਰੋਟੀਨ ਜਮ੍ਹਾ ਹੋਣ ਲੱਗਦਾ ਹੈ। ਇਸ ਕਾਰਨ ਦਿਮਾਗ ਦੇ ਸੈੱਲ ਮਰਨ ਲੱਗ ਜਾਂਦੇ ਹਨ ਜੋ ਘਾਤਕ ਹੋ ਸਕਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ, ਬਹੁਤ ਜ਼ਿਆਦਾ ਗਰਮੀ ਕਾਰਨ ਬ੍ਰੇਨ ਸਟ੍ਰੋਕ ਵੀ ਹੋ ਜਾਂਦਾ ਹੈ। ਇਹ ਬਹੁਤ ਜ਼ਿਆਦਾ ਗਰਮੀ ਤੋਂ ਆਮ ਤਾਪਮਾਨ ਵਿੱਚ ਅਚਾਨਕ ਜਾਣ ਕਾਰਨ ਵਾਪਰਦਾ ਹੈ। ਇਸ ਮੌਸਮ ‘ਚ ਬ੍ਰੇਨ ਸਟ੍ਰੋਕ ਦੇ ਮਾਮਲੇ ਵੀ ਕਾਫੀ ਵਧ ਗਏ ਹਨ। ਇਹ ਵੀ ਗਰਮੀ ਕਾਰਨ ਮੌਤਾਂ ਦਾ ਵੱਡਾ ਕਾਰਨ ਹੈ।

ਤੇਜ਼ ਗਰਮੀ ਵਿੱਚ ਫੇਲ ਹੋ ਜਾਂਦਾ ਹੈ ਕੂਲਿੰਗ ਸਿਸਟਮ

ਨੋਇਡਾ ਦੇ ਫੋਰਟਿਸ ਹਸਪਤਾਲ ਦੇ ਡਾਇਰੈਕਟਰ ਡਾਕਟਰ ਅਜੇ ਅਗਰਵਾਲ ਦਾ ਕਹਿਣਾ ਹੈ ਕਿ ਸਰੀਰ ਦਾ ਆਪਣਾ ਕੂਲਿੰਗ ਸਿਸਟਮ ਹੈ। ਜਦੋਂ ਬਾਹਰ ਦਾ ਤਾਪਮਾਨ ਵਧਿਆ ਹੋਇਆ ਰਹਿੰਦਾ ਹੈ ਅਤੇ ਵਿਅਕਤੀ ਧੂਪ ਵਿੱਚ ਹੁੰਦਾ ਹੈ, ਤਾਂ ਉਸਦੇ ਸਰੀਰ ਦਾ ਤਾਪਮਾਨ ਵੀ ਵਧਣ ਲੱਗਦਾ ਹੈ। ਅਜਿਹੇ ‘ਚ ਦਿਮਾਗ ਤਾਪਮਾਨ ਨੂੰ ਕੰਟਰੋਲ ਕਰਨ ‘ਚ ਰੁੱਝ ਜਾਂਦਾ ਹੈ। ਦਿਮਾਗ ਸਰੀਰ ਨੂੰ ਕਮਾਂਡ ਕਰਦਾ ਹੈ ਅਤੇ ਸਰੀਰ ਪਸੀਨਾ ਕੱਢਣਾ ਸ਼ੁਰੂ ਕਰ ਦਿੰਦਾ ਹੈ।

ਇਸ ਪ੍ਰਕਿਰਿਆ ਦੇ ਜ਼ਰੀਏ ਸਰੀਰ ਆਪਣੇ ਆਪ ਨੂੰ ਠੰਡਾ ਕਰ ਲੈਂਦਾ ਹੈ, ਪਰ ਜਦੋਂ ਇਹ ਬਾਹਰ ਬਹੁਤ ਗਰਮ ਹੁੰਦਾ ਹੈ, ਤਾਂ ਕੂਲਿੰਗ ਸਿਸਟਮ ਫੇਲ ਹੋ ਜਾਂਦਾ ਹੈ। ਸਰੀਰ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਸੋਡੀਅਮ ਦੀ ਕਮੀ ਹੋ ਜਾਂਦੀ ਹੈ। ਇਸ ਦਾ ਪ੍ਰਭਾਵ ਪਹਿਲਾਂ ਚਮੜੀ ‘ਤੇ ਪੈਂਦਾ ਹੈ ਅਤੇ ਫਿਰ ਅਚਾਨਕ ਇਹ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਬ੍ਰੇਨ ਸਟ੍ਰੋਕ ਵੀ ਹੁੰਦਾ ਹੈ, ਜਿਸ ਨਾਲ ਮੌਤ ਹੋ ਜਾਂਦੀ ਹੈ।

ਕਿਵੇਂ ਕਰੀਏ ਬਚਾਅ

  • ਧੁੱਪ ਵਿਚ ਬਾਹਰ ਨਾ ਨਿਕਲੋ। ਖਾਸ ਕਰਕੇ ਦੁਪਹਿਰ 12 ਤੋਂ 4 ਵਜੇ ਤੱਕ
    ਹਰ ਘੰਟੇ ਪਾਣੀ ਪੀਂਦੇ ਰਹੋ ਅਤੇ ਦਿਨ ਵਿਚ ਘੱਟ ਤੋਂ ਘੱਟ 5 ਲੀਟਰ ਪਾਣੀ ਪੀਓ
    ਬਾਹਰੋਂ ਜੰਕ ਫੂਡ ਨਾ ਖਾਓ
    ਨਿੰਬੂ ਪਾਣੀ ਅਤੇ ਲੱਸੀ ਵੀ ਪੀਂਦੇ ਰਹੋ
    ਸਿਰ ਢੱਕ ਕੇ ਬਾਹਰ ਜਾਓ
Exit mobile version