Causes of Cancer : ਛੋਟੀ ਉਮਰ ਵਿੱਚ ਹੀ ਲੋਕ ਕਿਉਂ ਹੋ ਰਹੇ ਕੈਂਸਰ ਦੇ ਸ਼ਿਕਾਰ? ਮਾਹਿਰਾਂ ਤੋਂ ਜਾਣੋ | cancer-in-young-age-causes-of-and-prevention-tips-by-experts genetic reason lifestyle smoking full detail in punjabi Punjabi news - TV9 Punjabi

Causes of Cancer : ਛੋਟੀ ਉਮਰ ਵਿੱਚ ਹੀ ਲੋਕ ਕਿਉਂ ਹੋ ਰਹੇ ਕੈਂਸਰ ਦੇ ਸ਼ਿਕਾਰ? ਮਾਹਿਰਾਂ ਤੋਂ ਜਾਣੋ

Updated On: 

24 Jun 2024 17:27 PM

Causes of Cancer : ਛੋਟੀ ਉਮਰ ਵਿੱਚ ਹੀ ਲੋਕ ਕਿਉਂ ਹੋ ਰਹੇ ਕੈਂਸਰ ਦੇ ਸ਼ਿਕਾਰ? ਮਾਹਿਰਾਂ ਤੋਂ ਜਾਣੋ

ਛੋਟੀ ਉਮਰ ਵਿੱਚ ਹੀ ਲੋਕ ਕਿਉਂ ਹੋ ਰਹੇ ਕੈਂਸਰ ਦੇ ਸ਼ਿਕਾਰ? ਜਾਣੋ

Follow Us On

ਭਾਰਤ ਵਿੱਚ ਕੈਂਸਰ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਹ ਬਿਮਾਰੀ ਮੌਤਾਂ ਦਾ ਵੱਡਾ ਕਾਰਨ ਬਣ ਰਹੀ ਹੈ। ਕੈਂਸਰ ਹੁਣ ਨੌਜਵਾਨਾਂ ਨੂੰ ਵੀ ਹੋ ਰਿਹਾ ਹੈ। ਨੌਜਵਾਨਾਂ ਵਿੱਚ ਕੈਂਸਰ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਪਰ ਇਸ ਦਾ ਕਾਰਨ ਕੀ ਹੈ? ਆਓ ਜਾਣਦੇ ਹਾਂ ਇਸ ਬਾਰੇ ਓਨਕੋਲੋਜਿਸਟ ਡਾ: ਰੋਹਿਤ ਕਪੂਰ ਅਤੇ ਡਾ: ਅਨੁਰਾਗ ਕੁਮਾਰ ਤੋਂ।

ਭਾਰਤ ਵਿੱਚ ਕੈਂਸਰ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਦੇ ਕੇਸ ਹਰ ਸਾਲ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਦਹਾਕੇ ਵਿੱਚ ਕੈਂਸਰ ਦੇ ਕੇਸਾਂ ਦੇ ਪੈਟਰਨ ਵਿੱਚ ਬਦਲਾਅ ਆਇਆ ਹੈ। ਇਸ ਤੋਂ ਪਹਿਲਾਂ ਇਸ ਬੀਮਾਰੀ ਦੇ ਮਾਮਲੇ ਜ਼ਿਆਦਾਤਰ 50 ਜਾਂ 60 ਸਾਲ ਦੀ ਉਮਰ ਤੋਂ ਬਾਅਦ ਦੇਖਣ ਨੂੰ ਮਿਲਦੇ ਸਨ ਪਰ ਹੁਣ ਘੱਟ ਉਮਰ ‘ਚ ਵੀ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਗਲੋਬੋਕੋਨ ਦੀ ਰਿਪੋਰਟ ਦੇ ਅਨੁਸਾਰ, 2040 ਤੱਕ ਭਾਰਤ ਵਿੱਚ ਕੈਂਸਰ ਦੇ 2.1 ਮਿਲੀਅਨ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਇਹਨਾਂ ਵਿੱਚੋਂ ਵੱਡੀ ਗਿਣਤੀ 40 ਸਾਲ ਤੋਂ ਘੱਟ ਉਮਰ ਦੇ ਲੋਕ ਹੋ ਸਕਦੇ ਹਨ। ਪਿਛਲੇ ਸਾਲ ਬ੍ਰਿਟਿਸ਼ ਮੈਡੀਕਲ ਜਰਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਕੈਂਸਰ ਦੇ ਨਵੇਂ ਮਾਮਲੇ ਵੱਧ ਰਹੇ ਹਨ।

ਮਰਦਾਂ ਵਿੱਚ ਫੇਫੜਿਆਂ, ਮੂੰਹ ਅਤੇ ਪ੍ਰੋਸਟੇਟ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਜਦਕਿ ਔਰਤਾਂ ਵਿੱਚ ਸਰਵਾਈਕਲ ਅਤੇ ਬ੍ਰੈਸਟ ਕੈਂਸਰ ਦੇ ਮਾਮਲੇ ਵੱਧ ਰਹੇ ਹਨ, ਕੈਂਸਰ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਬਿਮਾਰੀ ਦੇ ਜ਼ਿਆਦਾਤਰ ਮਾਮਲੇ ਐਡਵਾਂਸ ਸਟੇਜ ਵਿੱਚ ਸਾਹਮਣੇ ਆਉਂਦੇ ਹਨ। ਅਜਿਹੇ ‘ਚ ਮਰੀਜ਼ ਦਾ ਇਲਾਜ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਇਸ ਦੌਰਾਨ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਲੋਕ ਛੋਟੀ ਉਮਰ ਵਿੱਚ ਹੀ ਕੈਂਸਰ ਦਾ ਸ਼ਿਕਾਰ ਕਿਉਂ ਹੋ ਰਹੇ ਹਨ? ਅਸੀਂ ਇਸ ਬਾਰੇ ਮਾਹਿਰਾਂ ਨਾਲ ਗੱਲ ਕੀਤੀ ਹੈ।

ਹੁਣ ਛੋਟੀ ਉਮਰ ਵਿੱਚ ਕਿਉਂ ਹੋ ਰਿਹਾ ਕੈਂਸਰ?

ਮੈਕਸ ਹਸਪਤਾਲ ਦੇ ਓਨਕੋਲੋਜਿਸਟ ਅਤੇ ਹੇਮੇਟੋਲੋਜਿਸਟ ਡਾਕਟਰ ਰੋਹਿਤ ਕਪੂਰ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਖਰਾਬ ਲਾਈਫਸਟਾਈਲ ਹੈ। ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਸੌਣ-ਜਾਗਣ ਦਾ ਪੈਟਰਨ ਕਾਫੀ ਵਿਗੜ ਗਿਆ ਹੈ। ਅੱਜਕੱਲ੍ਹ ਖਾਣ-ਪੀਣ ਦਾ ਢੰਗ ਵੀ ਠੀਕ ਨਹੀਂ ਹੈ। ਵਿਟਾਮਿਨ ਜਾਂ ਪ੍ਰੋਟੀਨ ਨਾਲ ਭਰਪੂਰ ਭੋਜਨ ਦੀ ਬਜਾਏ ਹੁਣ ਨੌਜਵਾਨ ਪ੍ਰੋਸੈਸਡ ਭੋਜਨ ਖਾਣ ਨੂੰ ਤਰਜੀਹ ਦਿੰਦੇ ਹਨ। ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਮੋਟਾਪਾ ਵਧ ਰਿਹਾ ਹੈ। ਸਰੀਰ ‘ਤੇ ਚਰਬੀ ਵਧਣ ਨਾਲ ਕਈ ਤਰ੍ਹਾਂ ਦੇ ਕੈਂਸਰ ਹੋ ਸਕਦੇ ਹਨ।

ਇਸ ਤੋਂ ਇਲਾਵਾ ਨੌਜਵਾਨਾਂ ਵਿੱਚ ਨਸ਼ੇ ਦੀ ਲਤ ਕਾਫੀ ਵੱਧ ਗਈ ਹੈ। ਸਿਗਰਟ ਪੀਣ ਅਤੇ ਮਸਾਲੇ ਖਾਣ ਦਾ ਸ਼ੌਕ ਬਹੁਤ ਵਧ ਗਿਆ ਹੈ। ਸਿਗਰਟ ਪੀਣ ਨਾਲ ਮੂੰਹ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਮੂੰਹ ਦੇ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਸਿਗਰਟਨੋਸ਼ੀ ਦਾ ਇਤਿਹਾਸ ਹੁੰਦਾ ਹੈ। ਸਿਗਰਟਨੋਸ਼ੀ ਤੋਂ ਇਲਾਵਾ, ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਵੀ ਕੈਂਸਰ ਦਾ ਇੱਕ ਵੱਡਾ ਖਤਰਾ ਹੈ।

ਵਾਤਾਵਰਨ ਵੀ ਵੱਡਾ ਕਾਰਨ

ਡਾਕਟਰ ਰੋਹਿਤ ਕਪੂਰ ਦਾ ਕਹਿਣਾ ਹੈ ਕਿ ਕੈਂਸਰ ਦੇ ਵਧਦੇ ਮਾਮਲਿਆਂ ਦਾ ਇੱਕ ਕਾਰਨ ਵਾਤਾਵਰਨ ਵੀ ਹੈ। ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਅਤੇ ਖਰਾਬ ਪਾਣੀ ਕੈਂਸਰ ਦੇ ਖਤਰੇ ਨੂੰ ਵਧਾ ਰਿਹਾ ਹੈ। ਪ੍ਰਦੂਸ਼ਣ ਕਾਰਨ ਲੋਕ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਸ਼ਹਿਰੀ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਇਹ ਲੋਕਾਂ ਨੂੰ ਕੈਂਸਰ ਦਾ ਸ਼ਿਕਾਰ ਬਣਾਉਂਦਾ ਹੈ।

ਕੈਂਸਰ ਦਾ ਜੈਨੇਟਿਕਸ ਵੀ ਹੁੰਦਾ ਹੈ ਕਾਰਨ

ਦਿੱਲੀ ਦੇ ਕੈਂਸਰ ਮਾਹਿਰ ਡਾਕਟਰ ਅਨੁਰਾਗ ਕੁਮਾਰ ਦਾ ਕਹਿਣਾ ਹੈ ਕਿ ਕੈਂਸਰ ਜੈਨੇਟਿਕ ਵੀ ਹੁੰਦਾ ਹੈ। ਭਾਵ ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਵੀ ਜਾ ਸਕਦਾ ਹੈ। ਇਸ ਕਿਸਮ ਦੇ ਕੈਂਸਰ ਦੀ ਮੌਜੂਦਗੀ ਕਿਸੇ ਬਾਹਰੀ ਜੋਖਮ ਕਾਰਕ ‘ਤੇ ਨਿਰਭਰ ਨਹੀਂ ਕਰਦੀ ਹੈ। ਸਹੀ ਸਮੇਂ ‘ਤੇ ਸਕ੍ਰੀਨਿੰਗ ਕਰਕੇ ਹੀ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਦਾ ਕੈਂਸਰ ਦਾ ਇਤਿਹਾਸ ਹੈ, ਤਾਂ 20 ਤੋਂ 25 ਸਾਲ ਦੀ ਉਮਰ ਵਿੱਚ ਆਪਣੇ ਸਾਰੇ ਟੈਸਟ ਕਰਵਾਓ। ਇਸ ਨਾਲ ਕੈਂਸਰ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਸੰਭਵ ਹੋਵੇਗਾ।

ਇਹ ਵੀ ਪੜ੍ਹੋ – ਤੰਬਾਕੂ ਛੱਡਣ ਚ ਫਾਇਦੇਮੰਦ ਹੈ ਨਿਕੋਟੀਨ ਰਿਪਲੇਸਮੈਂਟ ਥੈਰੇਪੀ, ਜਾਣੋ ਕੀ ਹੈ ਇਹ, ਕਿਵੇਂ ਕਰਦੀ ਹੈ ਕੰਮ

ਕਿਵੇਂ ਕਰਨਾ ਹੈ ਬਚਾਅ

ਰੋਜ਼ਾਨਾ ਕਸਰਤ ਕਰੋ

ਆਪਣੀ ਖੁਰਾਕ ਦਾ ਧਿਆਨ ਰੱਖੋ

ਆਪਣੀ ਖੁਰਾਕ ਵਿੱਚ ਹਰੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ

ਸਿਗਰਟ ਅਤੇ ਸ਼ਰਾਬ ਦਾ ਸੇਵਨ ਨਾ ਕਰੋ

Exit mobile version