Stree 2: ਨਾ CGI ਤੇ ਨਾ ਹੀ VFX, ਮਿਲ ਗਈ ਅਸਲੀ ਸਰਕਟੇ ਦੀ ਫੋਟੋ, ਉਸਦੇ ਸਾਹਮਣੇ ਬੱਚੇ ਲੱਗ ਰਹੇ ਸ਼ਰਧਾ ਤੇ ਰਾਜਕੁਮਾਰ
Who is Sarkata in Stree-2: ਸ਼ਰਧਾ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ ਅਤੇ ਅਭਿਸ਼ੇਕ ਬੈਨਰਜੀ ਸਟਾਰਰ ਫਿਲਮ 'ਸਤ੍ਰੀ 2' ਨੇ ਜਿੱਥੇ ਸਾਰਿਆਂ ਦਾ ਦਿਲ ਜਿੱਤ ਲਿਆ। ਉੱਥੇ ਹੀ ਸਰਕਟੇ ਦੀ ਦਹਿਸ਼ਤ ਨੇ ਪੂਰੀ ਕਹਾਣੀ ਵਿੱਚ ਜਾਨ ਪਾ ਦਿੱਤੀ ਹੈ। ਸਤ੍ਰੀ ਦੇ ਨਾਲ-ਨਾਲ ਸਰਕਟੇ ਦੀ ਵੀ ਖੂਬ ਚਰਚਾ ਹੋ ਰਹੀ ਹੈ। ਇਸ ਦੌਰਾਨ ਅਸਲੀ ਸਰਕਟੇ ਦੀ ਤਸਵੀਰ ਸਾਹਮਣੇ ਆ ਗਈ ਹੈ।
ਸ਼ਰਧਾ ਕਪੂਰ ਦੀ ‘ਸਤ੍ਰੀ 2’ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਫਿਲਮ ਨੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। 6 ਸਾਲ ਪਹਿਲਾਂ ਜਦੋਂ ਸਤ੍ਰੀ ਨੇ ਸਿਨੇਮਾਘਰਾਂ ‘ਚ ਦਸਤਕ ਦਿੱਤੀ ਸੀ ਤਾਂ ਦਰਸ਼ਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਨਿਰਮਾਤਾਵਾਂ ਨੇ ‘ਸਤ੍ਰੀ 2’ ਬਣਾਉਣ ਦਾ ਫੈਸਲਾ ਕੀਤਾ ਸੀ। ਪਰ ਨਿਰਮਾਤਾਵਾਂ ਅਤੇ ਲੇਖਕਾਂ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਇਸ ਦੀ ਕਹਾਣੀ ਨੂੰ ਅੱਗੇ ਲੋਕਾਂ ਵਿੱਚ ਕਿਵੇਂ ਪੇਸ਼ ਕੀਤਾ ਜਾਵੇ। ਅਕਸਰ, ਜਿਵੇਂ ਹੀ ਪਹਿਲਾ ਭਾਗ ਹਿੱਟ ਹੁੰਦਾ ਹੈ, ਦੂਜੇ ਭਾਗ ਤੋਂ ਲੋਕਾਂ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ ਹਨ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਫਿਲਮਾਂ ਦਾ ਦੂਜਾ ਭਾਗ ਜਾਂ ਸੀਕਵਲ ਦਰਸ਼ਕਾਂ ਨੂੰ ਖਾਸ ਪਸੰਦ ਨਹੀਂ ਆਉਂਦਾ। ਹਾਲਾਂਕਿ, ‘ਸਤ੍ਰੀ 2’ ਨੇ ਪੂਰੀ ਬਾਜ਼ੀ ਹੀ ਜਿੱਤ ਲਈ ਹੈ। ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਸਟਾਰਰ ਇਹ ਫਿਲਮ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ।
ਇਸ ਵਾਰ ‘ਸਤ੍ਰੀ 2’ ‘ਚ ਔਰਤ ਪਿੰਡ ਦੀ ਰੱਖਿਅਕ ਬਣ ਕੇ ਸਾਰਿਆਂ ਦਾ ਬਚਾਅ ਕਰਦੀ ਹੋਈ ਨਜ਼ਰ ਆ ਰਹੀ ਹੈ। ਹੌਰਰ ਕਾਮੇਡੀ ਦੇ ਇਸ ਸੀਕਵਲ ‘ਚ ਨਿਰਮਾਤਾਵਾਂ ਨੇ ਸਰਕਟੇ ਦੀ ਐਂਟਰੀ ਕਰਵਾਈ ਹੈ। ਫਿਲਮ ਦੇਖ ਕੇ ਬਾਹਰ ਆਉਣ ਵਾਲੇ ਦਰਸ਼ਕਾਂ ਦੇ ਮਨ ‘ਚ ਇਹ ਸਵਾਲ ਆਇਆ ਕਿ ਇਸ ਸਰਕਟੇ ਦਾ ਕਿਰਦਾਰ ਕਿਸ ਨੇ ਨਿਭਾਇਆ ਹੈ। ਹੁਣ ਸਕ੍ਰੀਨ ‘ਤੇ, CGI ਅਤੇ VFX ਦੀ ਮਦਦ ਨਾਲ, ਸਰਕਟੇ ਨੂੰ ਕਾਫੀ ਡਰਾਉਣਾ ਅਤੇ ਵੱਡਾ ਦਿਖਾਇਆ ਗਿਆ ਸੀ। ਪਰ ਅਸਲ ਵਿੱਚ ਕਹਾਣੀ ਕੁਝ ਹੋਰ ਹੈ। TV9 ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਸਰਕਟੇ ਦਾ ਚਿਹਰਾ ਅਤੇ ਉਸ ਕਿਰਦਾਰ ਨੂੰ ਨਿਭਾਉਣ ਵਾਲਾ ਵਿਅਕਤੀ ਦੋ ਵੱਖ-ਵੱਖ ਵਿਅਕਤੀ ਹਨ। ਯਾਨੀ ਕਿ ਨਿਰਮਾਤਾਵਾਂ ਨੇ ਲੰਬੇ ਆਦਮੀ ਦੀ ਖੋਜ ਕੀਤੀ ਅਤੇ ਪਹਿਲਾਂ ਉਸ ਦੇ ਚਿਹਰੇ ਦਾ ਪ੍ਰੋਸਥੇਟਿਕ ਚੇਹਰਾ ਬਣਾਇਆ।
ਸਾਹਮਣੇ ਆਈ ਸਰਕਟੇ ਦੀ ਤਸਵੀਰ
ਹਾਲਾਂਕਿ ਹੁਣ ਸੋਸ਼ਲ ਮੀਡੀਆ ‘ਤੇ ਸਰਕਟੇ ਦੀ ਅਸਲੀ ਤਸਵੀਰ ਸਾਹਮਣੇ ਆ ਗਈ ਹੈ। ਹੁਣ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਨਾਲ ਉਨ੍ਹਾਂ ਦੀ ਤਸਵੀਰ ਸਾਹਮਣੇ ਆਈ ਹੈ। ਸੁਨੀਲ ਦੇ ਸਾਹਮਣੇ ਸ਼ਰਧਾ ਅਤੇ ਰਾਜਕੁਮਾਰ ਬੱਚੇ ਨਜ਼ਰ ਆ ਰਹੇ ਹਨ। ਸੁਨੀਲ ਕੁਮਾਰ ਨਾਂ ਦੇ ਵਿਅਕਤੀ ਦੇ ਚਿਹਰੇ ਤੋਂ ਸਰਕਟੇ ਦਾ ਚਿਹਰਾ ਬਣਾਇਆ ਗਿਆ ਹੈ। ਸਰਕਟੇ ਨੇ ਚੰਦੇਰੀ ਪਿੰਡ ਵਿੱਚ ਦਹਿਸ਼ਤ ਪੈਦਾ ਕੀਤੀ ਹੋਈ ਸੀ। ਇੱਕ ਸਤ੍ਰੀ ਅਤੇ ਇੱਕ ਵੱਡੇ ਚਿਹਰੇ ਵਾਲੇ ਭੂਤ ਵਿਚਕਾਰ ਸਿੱਧਾ ਮੁਕਾਬਲਾ ਦਿਖਾਇਆ ਗਿਆ ਹੈ। ਲੋਕ 7 ਫੁੱਟ 6 ਇੰਚ ਲੰਬੇ ਸੁਨੀਲ ਕੁਮਾਰ ਦੀ ਤੁਲਨਾ ਦ ਗ੍ਰੇਟ ਖਲੀ ਨਾਲ ਕਰਦੇ ਹਨ। ਜੰਮੂ ਦਾ ਰਹਿਣ ਵਾਲੇ ਸੁਨੀਲ ਪੁਲਿਸ ਵਿੱਚ ਕਾਂਸਟੇਬਲ ਹਨ। ਇਸ ਤੋਂ ਇਲਾਵਾ ਉਹ ਕੁਸ਼ਤੀ ਵੀ ਕਰਦੇ ਹਨ।
ਇਹ ਵੀ ਪੜ੍ਹੋ
‘ਸਰਕਾਟੇ’ ਦੇ ਹੋ ਰਹੇ ਚਰਚੇ
ਅਸਲ ਵਿੱਚ ਹਰ ਕੋਈ ਸਵਾਲ ਕਰ ਰਿਹਾ ਸੀ ਕਿ ਅਸਲੀ ਸਰਕਟਾ ਕੌਣ ਹੈ। ਅਜਿਹੇ ‘ਚ ਸਤ੍ਰੀ ਦੇ ਨਾਲ-ਨਾਲ ਸਰਕਟੇੇ ਦੀ ਵੀ ਕਾਫੀ ਚਰਚਾ ਹੋਈ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਸਰਕਟ ਦੀ ਅਸਲ ਪਛਾਣ ਸਭ ਦੇ ਸਾਹਮਣੇ ਖੁੱਲ੍ਹ ਕੇ ਪੇਸ਼ ਕੀਤੀ ਜਾ ਰਹੀ ਹੈ। ਤਸਵੀਰਾਂ ‘ਚ ਸੁਨੀਲ ਦੇ ਲੰਬੇ ਸਰੀਰ ਨੂੰ ਦੇਖ ਕੇ ਯੂਜ਼ਰਸ ਵੀ ਹੈਰਾਨ ਹਨ। ਮੇਕਰਸ ਸੁਨੀਲ ਦੇ ਚਿਹਰੇ ਦਾ ਇਸਤੇਮਾਲ ਕਰਕੇ ਕਾਫੀ ਪੈਸੇ ਛਾਪ ਰਹੇ ਹਨ। ਫਿਲਮ ਨੇ ਭਾਰਤ ‘ਚ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।