ਸਿੱਧੂ ਮੂਸੇਵਾਲਾ ਦਾ 7ਵਾਂ ਗੀਤ ਹੋਵੇਗਾ ਰਿਲੀਜ਼, ਸਟੀਫਲਨ ਡੌਨ ਲੰਡਨ ਦੀਆਂ ਸੜਕਾਂ 'ਤੇ ਖੁਦ ਕਰ ਰਹੀ ਪ੍ਰਚਾਰ | Sidhu Moosewalas 7th song will be released on 24th June know in Punjabi Punjabi news - TV9 Punjabi

ਸਿੱਧੂ ਮੂਸੇਵਾਲਾ ਦਾ 7ਵਾਂ ਗੀਤ ਹੋਵੇਗਾ ਰਿਲੀਜ਼, ਸਟੀਫਲਨ ਡੌਨ ਲੰਡਨ ਦੀਆਂ ਸੜਕਾਂ ‘ਤੇ ਖੁਦ ਕਰ ਰਹੀ ਪ੍ਰਚਾਰ

Updated On: 

22 Jun 2024 19:50 PM

ਸਟੀਫਲਨ ਡੌਨ ਨੇ ਇਸ ਗੀਤ ਦੇ ਲਾਂਚ ਹੋਣ ਤੋਂ 48 ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇੱਕ ਪੋਸਟ ਕੀਤੀ ਹੈ। ਜਿਸ 'ਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੰਡਨ ਦੇ ਸਾਊਥ ਹਾਲ 'ਚ ਪਹੁੰਚਓ। ਸਟੀਫਲਨ ਨੇ ਗੀਤ ਦੀ ਪ੍ਰਮੋਸ਼ਨ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਹਨ। ਜਿਸ ਵਿੱਚ ਇੱਕ ਪਾਸੇ ਸਿੱਧੂ ਦੀ ਤਸਵੀਰ ਅਤੇ ਦੂਜੇ ਪਾਸੇ ਸਟੀਫਲਨਦੀ ਤਸਵੀਰ ਛਪੀ ਹੈ।

ਸਿੱਧੂ ਮੂਸੇਵਾਲਾ ਦਾ 7ਵਾਂ ਗੀਤ ਹੋਵੇਗਾ ਰਿਲੀਜ਼, ਸਟੀਫਲਨ ਡੌਨ ਲੰਡਨ ਦੀਆਂ ਸੜਕਾਂ ਤੇ ਖੁਦ ਕਰ ਰਹੀ ਪ੍ਰਚਾਰ

ਮਰਹੂਮ ਸਿੱਧੂ ਮੂਸੇਵਾਲਾ

Follow Us On

ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ 7ਵਾਂ ਗੀਤ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਿਲੈਮਾ’ ਬ੍ਰਿਟਿਸ਼ ਗਾਇਕ ਸਟੀਫਲੋਨ ਡੌਨ ਨਾਲ ਆਵੇਗਾ। ਸਟੀਫਲੋਨ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਸ ਗੀਤ ਦਾ ਪ੍ਰਚਾਰ ਕਰ ਰਹੀ ਹੈ। ਇੰਨਾ ਹੀ ਨਹੀਂ ਇਸ ਦੇ ਲਈ ਉਹ ਲੰਡਨ ਦੀਆਂ ਸੜਕਾਂ ‘ਤੇ ਵੀ ਉਤਰ ਆਈ ਹੈ। ਇਸ ਗੀਤ ‘ਚ ਸਟੀਫਲੋਨ ਵੀ ਸਿੱਧੂ ਲਈ ਇਨਸਾਫ ਦੀ ਮੰਗ ਕਰਦੀ ਨਜ਼ਰ ਆਵੇਗੀ।

ਸਟੀਫਲਨ ਡੌਨ ਨੇ ਇਸ ਗੀਤ ਦੇ ਲਾਂਚ ਹੋਣ ਤੋਂ 48 ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇੱਕ ਪੋਸਟ ਕੀਤੀ ਹੈ। ਜਿਸ ‘ਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੰਡਨ ਦੇ ਸਾਊਥ ਹਾਲ ‘ਚ ਪਹੁੰਚਓ। ਸਟੀਫਲਨ ਨੇ ਗੀਤ ਦੀ ਪ੍ਰਮੋਸ਼ਨ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਹਨ। ਜਿਸ ਵਿੱਚ ਇੱਕ ਪਾਸੇ ਸਿੱਧੂ ਦੀ ਤਸਵੀਰ ਅਤੇ ਦੂਜੇ ਪਾਸੇ ਸਟੀਫਲਨਦੀ ਤਸਵੀਰ ਛਪੀ ਹੈ।

ਸਿੱਧੂ ਮੂਸੇਵਾਲ ਦਾ ਇਹ ਨਵਾਂ ਗੀਤ ਕਿੰਨੇ ਮਿੰਟ ਦਾ ਹੋਵੇਗਾ ਤੇ ਇਸ ਦੇ ਕੀ ਬੋਲ ਹੋਣਗੇ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਸਟੀਫਲਨ ਨੇ ਗੀਤ ਦੇ ਸਬੰਧ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ##JusticeForSidhuMooseWala ਨੂੰ ਪ੍ਰਮੋਟ ਕਰ ਰਹੀ ਹੈ।

2 ਮਹੀਨੇ ਪਹਿਲਾਂ ਹੀ ਲਾਂਚ ਹੋਇਆ ਸੀ ਸਿੱਧੂ ਦਾ ਗੀਤ

10 ਅਪ੍ਰੈਲ 2024 ਨੂੰ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 4:10 ਲਾਂਚ ਹੋਇਆ ਸੀ। ਸਿੱਧੂ ਦੇ ਇਸ ਗੀਤ ਨੂੰ ਰੈਪਰ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਮੂਸੇਵਾਲਾ ਦੇ ਫੈਨਸ ਲਈ ਇਸ ਸਾਲ ਇਹ ਦੂਜੀ ਵੱਡੀ ਖੁਸ਼ਖਬਰੀ ਸੀ। ਇਸ ਸਾਲ ਦੀ ਸ਼ੁਰੂਆਤ ‘ਚ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੇ ਭਰਾ ਦੇ ਜਨਮ ਦੀ ਖ਼ਬਰ ਮਿਲੀ ਸੀ। 17 ਮਾਰਚ ਨੂੰ ਮੂਸੇਵਾਲਾ ਦੇ ਭਰਾ ਦਾ ਜਨਮ ਹੋਇਆ ਸੀ।

Exit mobile version