ਪਰਿੰਦਾ ਵੀ ਨਹੀਂ ਮਾਰ ਸਕੇਗਾ ਪਰ, ਸਲਮਾਨ ਦਾ ਘਰ ਬਣ ਗਿਆ ਕਿਲਾ, ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮਿਲੀ Y+ ਸੁਰੱਖਿਆ | salman khan y security arrangement baba siddique murder know full in punjabi Punjabi news - TV9 Punjabi

ਪਰਿੰਦਾ ਵੀ ਨਹੀਂ ਮਾਰ ਸਕੇਗਾ ਪਰ, ਸਲਮਾਨ ਦਾ ਘਰ ਬਣ ਗਿਆ ਕਿਲਾ, ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮਿਲੀ Y+ ਸੁਰੱਖਿਆ

Updated On: 

16 Oct 2024 07:23 AM

Salman Khan Y+ Security: 12 ਅਕਤੂਬਰ ਨੂੰ ਲਾਰੇਂਸ ਬਿਸ਼ਨੋਈ ਗੈਂਗ ਨੇ ਕਥਿਤ ਤੌਰ 'ਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਲਾਰੈਂਸ ਬਿਸ਼ਨੋਈ ਗੈਂਗ ਉਹੀ ਹੈ ਜਿਸ ਨੇ ਪਹਿਲਾਂ ਵੀ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ। ਖਤਰੇ ਨੂੰ ਦੇਖਦੇ ਹੋਏ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਪਰਿੰਦਾ ਵੀ ਨਹੀਂ ਮਾਰ ਸਕੇਗਾ ਪਰ, ਸਲਮਾਨ ਦਾ ਘਰ ਬਣ ਗਿਆ ਕਿਲਾ, ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮਿਲੀ Y+ ਸੁਰੱਖਿਆ

ਬਾਬਾ ਸਿੱਦੀਕੀ ਦੇ ਕਤਲ ਤੋ ਬਾਅਦ ਮਿਲੀ Y+ ਸੁਰੱਖਿਆ, ਕਿਲੇ ‘ਚ ਬਦਲਿਆ ਸਲਮਾਨ ਦਾ ਘਰ

Follow Us On

Salman Khan Security: NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਹਰ ਕੋਈ ਹੈਰਾਨ ਹੈ। ਸਿਆਸੀ ਹਲਕਿਆਂ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ ਤੱਕ ਹਰ ਪਾਸੇ ਉਦਾਸੀ ਦਾ ਮਾਹੌਲ ਹੈ। ਬਾਬਾ ਸਿੱਦੀਕੀ ਦੇ ਸਭ ਤੋਂ ਕਰੀਬੀ ਦੋਸਤ ਮੰਨੇ ਜਾਣ ਵਾਲੇ ਅਦਾਕਾਰ ਸਲਮਾਨ ਖਾਨ ਵੀ ਸਦਮੇ ਵਿੱਚ ਹਨ। 12 ਅਕਤੂਬਰ ਨੂੰ ਲਾਰੇਂਸ ਬਿਸ਼ਨੋਈ ਗੈਂਗ ਨੇ ਕਥਿਤ ਤੌਰ ‘ਤੇ ਬਾਬੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਲਾਰੈਂਸ ਬਿਸ਼ਨੋਈ ਗੈਂਗ ਉਹੀ ਹੈ ਜਿਸ ਨੇ ਪਹਿਲਾਂ ਵੀ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਕੀਤੀ ਸੀ। ਖਤਰੇ ਨੂੰ ਦੇਖਦੇ ਹੋਏ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਖਬਰਾਂ ਮੁਤਾਬਕ ਬਾਬਾ ਸਿੱਦੀਕੀ ਨੂੰ ਸਲਮਾਨ ਖਾਨ ਨਾਲ ਕਰੀਬੀ ਸਬੰਧਾਂ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। ਸਲਮਾਨ ਖਾਨ ਸਾਲਾਂ ਤੋਂ ਲਾਰੇਂਸ ਬਿਸ਼ਨੋਈ ਗੈਂਗ ਦੇ ਰਾਡਾਰ ‘ਤੇ ਹਨ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਆਲੇ-ਦੁਆਲੇ ਦਾ ਇਲਾਕਾ ਹੁਣ ਸੁੰਨਸਾਨ ਹੋ ਗਿਆ ਹੈ, ਜਿੱਥੇ ਉੱਥੇ ਖੜ੍ਹੇ ਲੋਕਾਂ ਨੂੰ ਸੈਲਫੀ ਜਾਂ ਵੀਡੀਓ ਲੈਣ ਲਈ ਇਕ ਪਲ ਲਈ ਵੀ ਰੁਕਣ ਦੀ ਮਨਾਹੀ ਕਰ ਦਿੱਤੀ ਗਈ ਹੈ। ਸਲਮਾਨ ਨੂੰ Y+ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਕਿਲ੍ਹੇ ਚ ਬਦਲਿਆ ਗਲੈਕਸੀ ਅਪਾਰਟਮੈਂਟ

ਖਬਰਾਂ ਦੀ ਮੰਨੀਏ ਤਾਂ ਸਲਮਾਨ ਦੇ ਘਰ ਗਲੈਕਸੀ ਅਪਾਰਟਮੈਂਟ ਨੂੰ ਅਜਿਹੇ ਕਿਲੇ ‘ਚ ਬਦਲ ਦਿੱਤਾ ਗਿਆ ਹੈ, ਜਿੱਥੇ ਪੰਛੀ ਵੀ ਪਰ ਨਹੀਂ ਮਾਰ ਸਕਦੇ। ਪੁਲਿਸ ਨੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਹਾਲਾਤ ਇਹ ਹਨ ਕਿ ਮੀਡੀਆ ਕਰਮੀਆਂ ਨੂੰ ਵੀ ਇਸ ਥਾਂ ‘ਤੇ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਸਲਮਾਨ ਦੇ ਘਰ ਦੇ ਬਾਹਰ ਸੜਕ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਅਪਾਰਟਮੈਂਟ ਦੇ ਬਾਹਰ ਕਿਸੇ ਵੀ ਗਤੀਵਿਧੀ ਨੂੰ ਕੈਦ ਕਰ ਰਹੇ ਹਨ। ਗਲੈਕਸੀ ਅਪਾਰਟਮੈਂਟ ਦੇ ਬਾਹਰ ਸੜਕ ‘ਤੇ ਕਿਸੇ ਵੀ ਵਿਅਕਤੀ ਦੇ ਆਉਣ-ਜਾਣ ਦੀ ਪੂਰੀ ਮਨਾਹੀ ਹੈ। ਇੱਥੇ ਪੁਲੀਸ ਦਾ ਸਖ਼ਤ ਪਹਿਰਾ ਹੈ। ਸੁਪਰਸਟਾਰ ਦੇ ਪਨਵੇਲ ਫਾਰਮ ਹਾਊਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਫਾਰਮ ਹਾਊਸ ਦੇ ਅੰਦਰ ਅਤੇ ਬਾਹਰ ਫੋਰਸ ਤਾਇਨਾਤ ਹੈ। ਇਸ ਤੋਂ ਇਲਾਵਾ ਇਸ ਫਾਰਮ ਹਾਊਸ ਨੂੰ ਜਾਣ ਵਾਲੀ ਸੜਕ ਵੀ ਜਾਮ ਕਰ ਦਿੱਤੀ ਗਈ ਹੈ।

Y+ ਵਿੱਚ ਸੁਰੱਖਿਆ ਕੀਤੀ ਗਈ ਅੱਪਗ੍ਰੇਡ

ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਦੁੱਗਣੀ ਕਰ ਦਿੱਤੀ ਗਈ ਹੈ। ਘਟਨਾ ਦੇ ਬਾਅਦ ਤੋਂ, ਸਲਮਾਨ ਖਾਨ ਦੀ ਸੁਰੱਖਿਆ ਨੂੰ ਵਾਈ-ਪਲੱਸ ‘ਤੇ ਅਪਗ੍ਰੇਡ ਕਰ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ ਪੁਲਿਸ ਐਸਕਾਰਟ ਵਾਹਨ ਵੀ ਸ਼ਾਮਲ ਹੈ। ਸਲਮਾਨ ਨੂੰ ਪਿਛਲੇ ਕਈ ਦਿਨਾਂ ਤੋਂ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲ ਰਹੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਲਈ ਇਹ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਸਲਮਾਨ ਖਾਨ ਜਿੱਥੇ ਵੀ ਸ਼ੂਟਿੰਗ ਲਈ ਜਾਣਗੇ, ਸਥਾਨਕ ਪੁਲਸ ਸਟੇਸ਼ਨ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਪੁਲਸ ਦੀ ਟੀਮ ਸ਼ੂਟਿੰਗ ਲੋਕੇਸ਼ਨ ‘ਤੇ ਪਹੁੰਚ ਕੇ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖੇਗੀ।

Exit mobile version