ਨਿਕ ਜੋਨਸ ਦੇ ਸਿਰ 'ਤੇ ਦਿਖਾਈ ਗਈ ਲੇਜ਼ਰ ਬੀਮ, ਪ੍ਰਿਯੰਕਾ ਚੋਪੜਾ ਦੇ ਪਤੀ ਡਰ ਕੇ ਛੱਡੀ ਸਟੇਜ | nick-jonas-priyanka-chopra-husband was-aimed-with-laser-beam-in-concert-prague-left-the-stage more detail in punjabi Punjabi news - TV9 Punjabi

Nick Jonas: ਨਿਕ ਜੋਨਸ ਦੇ ਸਿਰ ‘ਤੇ ਦਿਖਾਈ ਗਈ ਲੇਜ਼ਰ ਬੀਮ, ਪ੍ਰਿਯੰਕਾ ਚੋਪੜਾ ਦੇ ਪਤੀ ਡਰ ਕੇ ਛੱਡੀ ਸਟੇਜ

Updated On: 

16 Oct 2024 16:03 PM

Priyanka Chopra Husband Nick Jonasਪ੍ਰਿਅੰਕਾ ਚੋਪੜਾ ਦੇ ਪਤੀ ਨਿਕ ਜੋਨਸ ਇਸ ਸਮੇਂ ਵਰਲਡ ਟੂਰ 'ਤੇ ਹਨ। ਇਸ ਦੌਰਾਨ ਉਨ੍ਹਾਂ ਦਾ ਪ੍ਰਾਗ 'ਚ ਇਕ ਕਸੰਰਟ ਚੱਲ ਰਿਹਾ ਸੀ, ਜਿਸ 'ਚ ਉਨ੍ਹਾਂ ਦੇ ਸਿਰ 'ਤੇ ਲੇਜ਼ਰ ਬੀਮ ਦਿਖੀ ਅਤੇ ਉਹ ਸਟੇਜ ਛੱਡ ਕੇ ਚਲੇ ਗਏ।

Nick Jonas: ਨਿਕ ਜੋਨਸ ਦੇ ਸਿਰ ਤੇ ਦਿਖਾਈ ਗਈ ਲੇਜ਼ਰ ਬੀਮ, ਪ੍ਰਿਯੰਕਾ ਚੋਪੜਾ ਦੇ ਪਤੀ ਡਰ ਕੇ ਛੱਡੀ ਸਟੇਜ

ਨਿਕ ਜੋਨਸ, ਅਮਰੀਕੀ ਸਿੰਗਰ ਅਤੇ ਪ੍ਰਿਅੰਕਾ ਚੋਪੜਾ ਦੇ ਪਤੀ

Follow Us On

ਪ੍ਰਿਅੰਕਾ ਚੋਪੜਾ ਦੇ ਪਤੀ ਨਿਕ ਜੋਨਸ ਅਤੇ ਉਨ੍ਹਾਂ ਦੇ ਭਰਾ ਇਸ ਸਮੇਂ ਵਰਲਡ ਟੂਰ ‘ਤੇ ਹਨ। ਇਸ ਤਹਿਤ ਪੂਰੀ ਦੁਨੀਆ ‘ਚ ਉਨ੍ਹਾਂ ਦੇ ਕੰਸਰਟ ਹੋ ਰਹੇ ਹਨ। ਅਜਿਹਾ ਹੀ ਇੱਕ ਸੰਗੀਤ ਕੰਸਰਟ ਪ੍ਰਾਗ (ਚੈੱਕ ਗਣਰਾਜ) ਵਿੱਚ ਹੋ ਰਿਹਾ ਸੀ। ਇਸ ਵਿੱਚ ਇੱਕ ਅਜੀਬ ਘਟਨਾ ਵਾਪਰੀ।

ਦੱਸਿਆ ਜਾ ਰਿਹਾ ਹੈ ਕਿ ਨਿਕ ਜੋਨਸ ਦੇ ਸਿਰ ‘ਤੇ ਲੇਜ਼ਰ ਲਾਈਟ ਵੇਖੀ ਗਈ। ਅਜਿਹਾ ਕਿਹਾ ਗਿਆ ਸੀ ਕਿ ਇਹ ਅਜਿਹੀ ਲਾਈਟ ਸੀ ਜੋ ਬੰਦੂਕ ਨਾਲ ਨਿਸ਼ਾਨਾ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਤੋਂ ਬਾਅਦ ਨਿਕ ਸਟੇਜ ਛੱਡਕੇ ਦੌੜਦੇ ਨਜ਼ਰ ਆਏ।

ਨਿਕ ਜੋਨਸ ਦੇ ਕੰਸਰਟ ਵਿੱਚ ਸ਼ਰਾਰਤ

ਸੋਸ਼ਲ ਮੀਡੀਆ ‘ਤੇ ਜੋਨਸ ਬ੍ਰਦਰਜ਼ ਯਾਨੀ ਨਿਕ ਜੋਨਸ, ਕੇਵਿਨ ਜੋਨਸ ਅਤੇ ਜੋ ਜੋਨਸ ਦੇ ਪ੍ਰਾਗ ਕੰਸਰਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਨਿਕ ਜੋਨਸ ‘ਤੇ ਲੇਜ਼ਰ ਬੀਮ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਹ ਸਟੇਜ ਤੋਂ ਜਾਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਸੁਰੱਖਿਆ ਗਾਰਡਾਂ ਨੂੰ ਸੰਕੇਤ ਕਰਦੇ ਵੀ ਦੇਖਿਆ ਜਾ ਸਕਦਾ ਹੈ। ਜਦੋਂ ਅਜਿਹਾ ਹੋਇਆ ਤਾਂ ਦੋਵੇਂ ਨਿਕ ਭਰਾ ਜੋਅ ਅਤੇ ਕੇਵਿਨ ਵੀ ਉੱਥੇ ਮੌਜੂਦ ਸਨ।

ਓਡੀਐਂਸ ਚੋਂ ਕਿਸੇ ਨੇ ਪਾਈ ਸੀ ਲੇਜ਼ਰ ਲਾਈਟ

ਅਸਲ ‘ਚ ਕਿਹਾ ਜਾ ਰਿਹਾ ਸੀ ਕਿ ਨਿਕ ‘ਤੇ ਜੋ ਲਾਈਟ ਸੀ ਉਹ ਬੰਦੂਕ ਦੀ ਸੀ। ਪਰ ਨਿਕ ਦੇ ਇੱਕ ਪ੍ਰਸ਼ੰਸਕ ਦੇ ਅਨੁਸਾਰ, ਅਜਿਹਾ ਬਿਲਕੁਲ ਨਹੀਂ ਹੈ। ਉੱਥੇ ਇੱਕ ਵਿਅਕਤੀ ਸੀ ਜਿਸ ਨੇ ਨਿਕ ‘ਤੇ ਲੇਜ਼ਰ ਬੀਮ ਪਾਈ। ਇਸ ਤੋਂ ਬਾਅਦ ਨਿਕ ਨੂੰ ਸ਼ੱਕ ਹੋ ਗਿਆ। ਉਹ ਸਟੇਜ ਛੱਡਕੇ ਚਲੇ ਗਏ। ਸ਼ੋਅ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਫਿਰ ਜਿਸ ਵਿਅਕਤੀ ਨੇ ਨਿਕ ‘ਤੇ ਲੇਜ਼ਰ ਬੀਮ ਪਾਈ ਸੀ, ਉਸ ਨੂੰ ਦਰਸ਼ਕਾਂ ਚੋਂ ਹਟਾ ਕੇਸ਼ੋਅ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ। ਸ਼ੇਅਰ ਕੀਤੇ ਵੀਡੀਓ ਦੇ ਕੈਪਸ਼ਨ ‘ਚ ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ।

ਜੋਨਸ ਨੇ ਲਿਆ ਸੋਸ਼ਲ ਮੀਡੀਆ ਤੋਂ ਬ੍ਰੇਕ

ਇਸ ਘਟਨਾ ਤੋਂ ਬਾਅਦ ਨਿਕ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਲਿਆ। ਬਾਅਦ ਵਿੱਚ ਵਾਪਸ ਵੀ ਆ ਗਏ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ ਮੈਂ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਲਿਆ ਹੈ। ਮੈਨੂੰ ਨਿੱਜੀ ਸਮੇਂ ਦੀ ਲੋੜ ਸੀ। ਹੁਣ ਮੇਰੇ ਕੋਲ ਇਹ ਖੂਬਸੂਰਤ ਫੋਟੋ ਹੈ, ਬਲੂ ਵਾਲ ਦੇ ਨਾਲ। #Enjoy #IamBack

ਹਾਲਾਂਕਿ, ਲੇਜ਼ਰ ਲਾਈਟ ਵਾਲੀ ਪੂਰੀ ਘਟਨਾ ਕੀ ਸੀ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ। ਪ੍ਰਸ਼ੰਸਕਾਂ ਨੇ ਜੋ ਦੱਸਿਆ ਹੈ, ਉਸ ਨਾਲ ਹੀ ਗੱਲਾਂ ਸਾਹਮਣੇ ਆਈਆਂ ਹਨ। ਨਿਕ ਜੋਨਸ ਜਾਂ ਪ੍ਰਿਯੰਕਾ ਚੋਪੜਾ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

Exit mobile version