Salman Khan: ਸਲਮਾਨ ਖਾਨ ਨੂੰ ਧਮਕੀ ਦੇ ਕੇ ਕੀਤਾ ਚੈਲੇਂਜ! ਲਾਰੈਂਸ ਬਿਸ਼ਨੋਈ 'ਤੇ ਗੀਤ ਬਣਾਉਣ ਵਾਲੇ ਨੂੰ ਜਾਨ ਦਾ ਖਤਰਾ | Salman Khan receives death threat again Lawrence Bishnoi Gang Know Details in Punjabi Punjabi news - TV9 Punjabi

Salman Khan: ਸਲਮਾਨ ਖਾਨ ਨੂੰ ਧਮਕੀ ਦੇ ਕੇ ਕੀਤਾ ਚੈਲੇਂਜ! ਲਾਰੈਂਸ ਬਿਸ਼ਨੋਈ ‘ਤੇ ਗੀਤ ਬਣਾਉਣ ਵਾਲੇ ਨੂੰ ਜਾਨ ਦਾ ਖਤਰਾ

Updated On: 

08 Nov 2024 10:33 AM

ਸਲਮਾਨ ਖਾਨ ਨੂੰ ਨਿੱਤ ਨਵੀਆਂ ਧਮਕੀਆਂ ਮਿਲ ਰਹੀਆਂ ਹਨ। ਬੀਤੀ ਰਾਤ ਸਲਮਾਨ ਨੂੰ ਫਿਰ ਧਮਕੀ ਦਿੱਤੀ ਗਈ। ਧਮਕੀ ਭਰੇ ਸੰਦੇਸ਼ 'ਚ ਸਲਮਾਨ ਖਾਨ ਅਤੇ ਲਾਰੈਂਸ ਬਿਸ਼ਨੋਈ 'ਤੇ ਗੀਤ ਲਿਖਣ ਵਾਲੇ ਵਿਅਕਤੀ ਨੂੰ ਮਾਰਨ ਬਾਰੇ ਲਿਖਿਆ ਗਿਆ ਸੀ। ਸੁਪਰਸਟਾਰ ਨੂੰ ਕਿਹਾ ਗਿਆ ਹੈ ਕਿ ਜੇਕਰ ਹਿੰਮਤ ਹੈ ਤਾਂ ਉਸ ਨੂੰ ਬਚਾ ਲਵੇ।

Salman Khan: ਸਲਮਾਨ ਖਾਨ ਨੂੰ ਧਮਕੀ ਦੇ ਕੇ ਕੀਤਾ ਚੈਲੇਂਜ! ਲਾਰੈਂਸ ਬਿਸ਼ਨੋਈ ਤੇ ਗੀਤ ਬਣਾਉਣ ਵਾਲੇ ਨੂੰ ਜਾਨ ਦਾ ਖਤਰਾ
Follow Us On

ਸਲਮਾਨ ਖਾਨ ਨੂੰ ਮਿਲ ਰਹੀਆਂ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਸ਼ਾਇਦ ਹੀ ਕੋਈ ਦਿਨ ਅਜਿਹਾ ਜਾਂਦਾ ਹੋਵੇ ਜਦੋਂ ਸੁਪਰਸਟਾਰ ਦੇ ਨਾਂ ‘ਤੇ ਕੋਈ ਸੁਨੇਹਾ ਨਾ ਆਉਂਦਾ ਹੋਵੇ। ਰੋਜ਼ ਧਮਕੀਆਂ ਮਿਲਣ ਤੋਂ ਬਾਅਦ ਸਲਮਾਨ ਖਾਨ ਨੂੰ ਵੀ ਇਸ ਦੀ ਆਦਤ ਪੈ ਗਈ ਹੋਵੇਗੀ। ਵੀਰਵਾਰ ਰਾਤ ਕਰੀਬ 12 ਵਜੇ ਸਲਮਾਨ ਖਾਨ ਨੂੰ ਫਿਰ ਤੋਂ ਧਮਕੀ ਦਿੱਤੀ ਗਈ। ਇਸ ਵਾਰ ਉਸ ਨੂੰ ਧਮਕੀਆਂ ਰਾਹੀਂ ਚੁਣੌਤੀ ਦਿੱਤੀ ਗਈ। ਮੁੰਬਈ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਧਮਕੀ ਭਰਿਆ ਸੁਨੇਹਾ ਆਇਆ।

ਧਮਕੀ ਭਰੇ ਸੰਦੇਸ਼ ਵਿੱਚ ਲਿਖਿਆ ਗਿਆ ਹੈ ਕਿ ਸਲਮਾਨ ਖਾਨ ਅਤੇ ਲਾਰੈਂਸ ਬਿਸ਼ਨੋਈ ‘ਤੇ ਗੀਤ ਲਿਖਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਸੇਜ ‘ਚ ਲਿਖਿਆ ਹੈ ਕਿ ਜਿਸ ਨੇ ਵੀ ਇਹ ਗੀਤ ਲਿਖਿਆ ਹੈ, ਉਸ ਨੂੰ ਇੱਕ ਮਹੀਨੇ ਦੇ ਅੰਦਰ ਮਾਰ ਦਿੱਤਾ ਜਾਵੇਗਾ। ਗੀਤ ਲਿਖਣ ਵਾਲੇ ਦੀ ਹਾਲਤ ਅਜਿਹੀ ਹੋ ਜਾਵੇਗੀ ਕਿ ਉਹ ਆਪਣਾ ਨਾਂ ਵੀ ਨਹੀਂ ਲਿਖ ਸਕੇਗਾ। ਜੇਕਰ ਸਲਮਾਨ ‘ਚ ਹਿੰਮਤ ਹੈ ਤਾਂ ਉਸ ਨੂੰ ਬਚਾ ਲਵੇ- ਲਾਰੈਂਸ ਬਿਸ਼ਨੋਈ ਗੈਗ।

ਧਮਕੀ ਜ਼ਰੀਏ ਸਲਮਾਨ ਨੂੰ ਚੇਤਾਵਨੀ

ਭੇਜੇ ਗਏ ਸੁਨੇਹੇ ਵਿੱਚ ਲਾਰੈਂਸ ਬਿਸ਼ਨੋਈ ਗੈਗ ਦਾ ਨਾਂ ਦੱਸਿਆ ਗਿਆ ਹੈ। ਇਸ ਸੰਦੇਸ਼ ਨੂੰ ਚੇਤਾਵਨੀ ਵਜੋਂ ਵੀ ਲਿਆ ਜਾ ਰਿਹਾ ਹੈ। ਹੁਣ ਮੁੰਬਈ ਦੀ ਵਰਲੀ ਪੁਲਿਸ ਨੇ ਇਸ ਮਾਮਲੇ ‘ਚ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਧਮਕੀ ਦੇਣ ਵਾਲੇ ਨੰਬਰ ਨੂੰ ਟਰੇਸ ਕਰਨ ਵਿੱਚ ਲੱਗੀ ਹੋਈ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਕੱਲ੍ਹ ਕਰਨਾਟਕ ਤੋਂ ਧਮਕੀ ਦੇਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਫੜਿਆ ਗਿਆ ਮੁਲਜ਼ਮ ਬਿਕਰਮ ਜਲਰਾਮ ਬਿਸ਼ਨੋਈ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਮੁੰਬਈ ਪੁਲਿਸ ਨੇ ਮੁਲਜ਼ਮ ਨੂੰ ਕਰਨਾਟਕ ਤੋਂ ਗ੍ਰਿਫਤਾਰ ਕੀਤਾ ਹੈ। ਹਾਲ ਹੀ ‘ਚ ਬਿਕਰਮ ਨੇ ਧਮਕੀ ਭਰਿਆ ਸੰਦੇਸ਼ ਭੇਜਿਆ ਸੀ, ਜਿਸ ‘ਚ ਲਿਖਿਆ ਸੀ ਕਿ ਜਾਂ ਤਾਂ ਸਲਮਾਨ ਖਾਨ ਮੰਦਰ ਜਾ ਕੇ ਮੁਆਫੀ ਮੰਗਣ ਜਾਂ ਫਿਰ 5 ਕਰੋੜ ਰੁਪਏ ਦੀ ਫਿਰੌਤੀ ਮੰਗਣ। ਜਿਸ ਨੰਬਰ ਤੋਂ ਧਮਕੀ ਦਿੱਤੀ ਗਈ ਸੀ, ਪੁਲਿਸ ਨੇ ਉਸ ਨੰਬਰ ਨੂੰ ਟਰੇਸ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Exit mobile version