ਸਲਮਾਨ ਖਾਨ ਫਾਈਰਿੰਗ ਮਾਮਲਾ: ਬੰਦੂਕ ਦੀ ਭਾਲ 'ਚ ਸੂਰਤ ਪਹੁੰਚੀ ਮੁੰਬਈ ਕ੍ਰਾਈਮ ਬ੍ਰਾਂਚ, ਤਾਪੀ ਨਦੀ 'ਚ ਚਲਾਇਆ ਸਰਚ ਆਪਰੇਸ਼ਨ | salman khan firing case Mumbai crime branch police search operation in tapi river for gun full detail in punjabi Punjabi news - TV9 Punjabi

ਸਲਮਾਨ ਖਾਨ ਫਾਈਰਿੰਗ ਮਾਮਲਾ: ਬੰਦੂਕ ਦੀ ਭਾਲ ‘ਚ ਸੂਰਤ ਪਹੁੰਚੀ ਮੁੰਬਈ ਕ੍ਰਾਈਮ ਬ੍ਰਾਂਚ, ਤਾਪੀ ਨਦੀ ‘ਚ ਚਲਾਇਆ ਸਰਚ ਆਪਰੇਸ਼ਨ

Updated On: 

22 Apr 2024 15:03 PM

ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਸੂਰਤ ਦੀ ਇਕ ਵੱਡੀ ਨਦੀ 'ਚ ਬੰਦੂਕ ਸੁੱਟ ਦਿੱਤੀ ਸੀ। ਇਸ ਬੰਦੂਕ ਦੀ ਭਾਲ ਲਈ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਸੂਰਤ ਪਹੁੰਚ ਗਈ ਹੈ। ਦੱਸ ਦੇਈਏ ਕਿ 14 ਅਪ੍ਰੈਲ ਦੀ ਸਵੇਰ ਨੂੰ ਬਾਂਦਰਾ ਸਥਿਤ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ 'ਤੇ ਦੋ ਮੋਟਰਸਾਈਕਲ ਸਵਾਰ ਲੋਕਾਂ ਨੇ ਗੋਲੀਬਾਰੀ ਕੀਤੀ ਸੀ।

ਸਲਮਾਨ ਖਾਨ ਫਾਈਰਿੰਗ ਮਾਮਲਾ: ਬੰਦੂਕ ਦੀ ਭਾਲ ਚ ਸੂਰਤ ਪਹੁੰਚੀ ਮੁੰਬਈ ਕ੍ਰਾਈਮ ਬ੍ਰਾਂਚ, ਤਾਪੀ ਨਦੀ ਚ ਚਲਾਇਆ ਸਰਚ ਆਪਰੇਸ਼ਨ

ਸਲਮਾਨ ਖਾਨ ਫਾਈਰਿੰਗ ਮਾਮਲਾ

Follow Us On

ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਸੂਰਤ ਪਹੁੰਚ ਗਈ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਤਾਪੀ ਨਦੀ ‘ਚ ਬੰਦੂਕ ਦੀ ਭਾਲ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਇਸ ਗੋਲੀਬਾਰੀ ‘ਚ ਦੋਸ਼ੀਆਂ ਵੱਲੋਂ ਵਰਤੀ ਗਈ ਬੰਦੂਕ ਦੀ ਭਾਲ ਲਈ ਸੂਰਤ ਪਹੁੰਚ ਗਈ ਹੈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਸੂਰਤ ਦੀ ਇਕ ਵੱਡੀ ਨਦੀ ‘ਚ ਬੰਦੂਕ ਸੁੱਟ ਦਿੱਤੀ ਸੀ।

ਕ੍ਰਾਈਮ ਬ੍ਰਾਂਚ ਦੀ ਟੀਮ ਸੂਰਤ ‘ਚ ਤਲਾਸ਼ ਕਰ ਰਹੀ ਹੈ। ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਗੋਤਾਖੋਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਐਨਕਾਊਂਟਰ ਸਪੈਸ਼ਲਿਸਟ ਦਯਾ ਨਾਇਕ ਕ੍ਰਾਈਮ ਬ੍ਰਾਂਚ ਯੂਨਿਟ 9 ਦੇ ਇੰਚਾਰਜ ਹਨ। ਆਪਣੀ ਟੀਮ ਨਾਲ ਗੁਜਰਾਤ ਪਹੁੰਚੇ ਹਨ। ਦੱਸ ਦਈਏ ਕਿ ਸਲਮਾਨ ਖਾਨ ਗੋਲੀਬਾਰੀ ਮਾਮਲੇ ‘ਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਬੀਤੇ ਸ਼ਨੀਵਾਰ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੂੰ ਆਰੋਪੀ ਬਣਾਇਆ ਸੀ ਅਤੇ ਮਾਮਲੇ ‘ਚ ਕਈ ਨਵੀਆਂ ਧਾਰਾਵਾਂ ਜੋੜੀਆਂ ਹਨ। ਮੁੰਬਈ ਕ੍ਰਾਈਮ ਬ੍ਰਾਂਚ ਜਲਦ ਹੀ ਅਨਮੋਲ ਬਿਸ਼ਨੋਈ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ।

ਫਾਈਰਿੰਗ ਤੋਂ ਬਾਅਦ ਪਹਿਲੀ ਵਾਰ ਬਾਹਰ ਨਜ਼ਰ ਆਏ ਸਲਮਾਨ ਖਾਨ, ਲਾਰੈਂਸ ਬਿਸ਼ਨੋਈ ਨੇ ਫਿਰ ਦੇ ਦਿੱਤੀ ਧਮਕੀ!

ਅਨਮੋਲ ਬਿਸ਼ਨੋਈ ਗੋਲੀਕਾਂਡ ਦਾ ਮਾਸਟਰਮਾਈਂਡ

ਦੱਸ ਦੇਈਏ ਕਿ ਅਨਮੋਲ ਬਿਸ਼ਨੋਈ ਇਸ ਫਾਈਰਿੰਗ ਕਾਂਡ ਦਾ ਮਾਸਟਰਮਾਈਂਡ ਹੈ ਅਤੇ ਫਿਲਹਾਲ ਉਹ ਵਿਦੇਸ਼ ‘ਚ ਹੈ। ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਸਾਬਰਮਤੀ ਜੇਲ ‘ਚ ਬੰਦ ਲਾਰੈਂਸ ਬਿਸ਼ਨੋਈ ਦੀ ਹਿਰਾਸਤ ਦੀ ਮੰਗ ਨੂੰ ਲੈ ਕੇ ਅਦਾਲਤ ‘ਚ ਅਰਜ਼ੀ ਦਾਇਰ ਕਰਨ ਦੀ ਤਿਆਰੀ ਕਰ ਰਹੀ ਹੈ। ਸਲਮਾਨ ਖਾਨ ਗੋਲੀਬਾਰੀ ਮਾਮਲੇ ‘ਚ ਦੋਵਾਂ ਨੂੰ ਲੋੜੀਂਦਾ ਆਰੋਪੀ ਬਣਾਉਣ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਦੋਵਾਂ ਕਾਰਵਾਈਆਂ ‘ਚ ਜੁਟੀ ਹੋਈ ਹੈ।

ਲਾਰੈਂਸ ਬਿਸ਼ਨੋਈ ਵਾਂਟੇਂਡ ਘੋਸ਼ਿਤ

ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਨੇ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਇਸ ਮਾਮਲੇ ‘ਚ ਲੋੜੀਂਦਾ ਐਲਾਨ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਗ੍ਰਿਫਤਾਰ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਬਿਸ਼ਨੋਈ ਭਰਾਵਾਂ ਤੋਂ ਨਿਰਦੇਸ਼ ਮਿਲ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ 14 ਅਪ੍ਰੈਲ ਦੀ ਸਵੇਰ ਨੂੰ ਬਾਂਦਰਾ ਸਥਿਤ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ‘ਤੇ ਦੋ ਮੋਟਰਸਾਈਕਲ ਸਵਾਰ ਲੋਕਾਂ ਨੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਹੈ।

Exit mobile version