AP Dhillon ਦੇ ਘਰ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਕੈਨੇਡਾ ‘ਚ ਹੋਈ ਸੀ ਵਾਰਦਾਤ – Punjabi News

AP Dhillon ਦੇ ਘਰ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਕੈਨੇਡਾ ‘ਚ ਹੋਈ ਸੀ ਵਾਰਦਾਤ

Updated On: 

01 Nov 2024 08:43 AM

ਵੈਨਕੂਵਰ ਪ੍ਰਾਂਤ ਦੀ ਆਰਸੀਐਮਪੀ (ਪੁਲਿਸ) ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਸੰਗੀਤਕਾਰ ਏਪੀ ਢਿੱਲੋਂ ਦੇ ਵਿਕਟੋਰੀਆ ਖੇਤਰ ਦੇ ਘਰ ਗੋਲੀਬਾਰੀ ਤੋਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਦੇ ਕੈਨੇਡਾ ਤੋਂ ਭਾਰਤ ਭੱਜਣ ਦਾ ਖਦਸ਼ਾ ਹੈ। ਇਹ ਗ੍ਰਿਫਤਾਰੀ ਬੁੱਧਵਾਰ ਨੂੰ ਓਨਟਾਰੀਓ ਵਿੱਚ ਕੀਤੀ ਗਈ ਸੀ।

AP Dhillon ਦੇ ਘਰ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਕੈਨੇਡਾ ਚ ਹੋਈ ਸੀ ਵਾਰਦਾਤ

AP Dhillon

Follow Us On

ਕੈਨੇਡਾ ਦੀ ਆਰਸੀਐਮਪੀ ਦੀ ਟੀਮ ਨੇ ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਕਰਨ ਵਾਲੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਦੀ ਪਛਾਣ ਹੋ ਗਈ ਹੈ। ਇਸ ਘਟਨਾ ਨੂੰ ਇਸ ਸਾਲ 2 ਸਤੰਬਰ ਨੂੰ ਅੰਜਾਮ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ‘ਚ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਬਾਰੀ ਹੋਈ।

ਵੈਨਕੂਵਰ ਪ੍ਰਾਂਤ ਦੀ ਆਰਸੀਐਮਪੀ (ਪੁਲਿਸ) ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਸੰਗੀਤਕਾਰ ਏਪੀ ਢਿੱਲੋਂ ਦੇ ਵਿਕਟੋਰੀਆ ਖੇਤਰ ਦੇ ਘਰ ਗੋਲੀਬਾਰੀ ਤੋਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਦੇ ਕੈਨੇਡਾ ਤੋਂ ਭਾਰਤ ਭੱਜਣ ਦਾ ਖਦਸ਼ਾ ਹੈ। ਇਹ ਗ੍ਰਿਫਤਾਰੀ ਬੁੱਧਵਾਰ ਨੂੰ ਓਨਟਾਰੀਓ ਵਿੱਚ ਕੀਤੀ ਗਈ ਸੀ। ਇਨ੍ਹਾਂ ਦੀ ਪਛਾਣ ਵਿਨੀਪੈਗ ਦੇ ਅਬਜੀਤ ਕਿੰਗਰਾ (25) ਅਤੇ ਵਿਕਰਮ ਸ਼ਰਮਾ (25) ਵਜੋਂ ਹੋਈ ਹੈ।

ਇਸ ਸਾਲ ਸਤੰਬਰ ਵਿੱਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਤੇਜ਼ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਸੀ। ਗਾਇਕ ਦਾ ਕੈਨੇਡਾ ਦੇ ਵੈਨਕੂਵਰ ਵਿਕਟੋਰੀਆ ਆਈਲੈਂਡ ਵਿੱਚ ਘਰ ਹੈ। ਇਸ ਘਟਨਾ ਕਾਰਨ ਸਨਸਨੀ ਫੈਲ ਗਈ। ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਦੋਂ ਤੋਂ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਸਨ। ਹਾਲਾਂਕਿ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।

ਇਸ ਤੋਂ ਬਾਅਦ ਇੱਕ ਪੋਸਟ ਵਾਇਰਲ ਹੋਈ ਸੀ ਜਿਸ ‘ਚ ਕਿਹਾ ਗਿਆ ਸੀ ਕਿ ਕਿ ਅੰਡਰਵਰਲਡ ਲਾਈਫ ਜਿਸ ਦੀ ਤੁਸੀਂ ਨਕਲ ਕਰਦੇ ਹੋ ਉਸ ਨੂੰ ਅਸਲ ‘ਚ ਉਹ ਜਿਉਂਦੇ ਹਨ। ਆਪਣੀ ਹੱਦ ਵਿੱਚ ਰਹੋ, ਨਹੀਂ ਤਾਂ ਮਾਰੇ ਜਾਓਗੇ। ਕੈਨੇਡਾ ਦੀ ਸੁਰੱਖਿਆ ਏਜੰਸੀਆਂ ਨੇ ਇਸ ਪੋਸਟ ਤੇ ਗੋਲੀਬਾਰੀ ਦੇ ਤੱਥਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਗੋਲਡੀ-ਲਾਰੈਂਸ ਗੈਂਗ ਨੇ ਕੁਝ ਮਹੀਨੇ ਪਹਿਲਾਂ ਹੀ ਗਿੱਪੀ ਗਰੇਵਾਲ ਦੇ ਕੈਨੇਡਾ ਵਾਲੇ ਘਰ ‘ਤੇ ਗੋਲੀਆਂ ਚਲਾਈਆਂ ਸਨ।
Exit mobile version