ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼੍ਰੀ, ਰਾਸ਼ਟਰਪਤੀ ਨੇ ਕੀਤਾ ਸਨਮਾਨ | Punjabi actress Nirmal Rishi received Padma Shri President honored full in punjabi Punjabi news - TV9 Punjabi

ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼੍ਰੀ, ਰਾਸ਼ਟਰਪਤੀ ਨੇ ਕੀਤਾ ਸਨਮਾਨ

Updated On: 

23 Apr 2024 14:29 PM

ਰਿਸ਼ੀ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਸੀ ਨੇ ਕੀਤਾ ਸੀ। ਇਸ ਕਰਕੇ ਉਹਨਾਂ ਨੇ ਸ਼੍ਰੀਗੰਗਾਨਗਰ ਤੋਂ 10ਵੀਂ ਅਤੇ ਜੈਪੁਰ ਤੋਂ ਬੀ.ਐੱਡ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਦੇ ਨਾਲ ਨਾਲ ਉਹਨਾਂ ਨੇ ਥੀਏਟਰ, ਐਨਸੀਸੀ ਅਤੇ ਖੇਡਾਂ ਵਿੱਚ ਹਿੱਸਾ ਲਿਆ। ਉਹਨਾਂ ਨੂੰ ਬੈਸਟ ਕੈਡਿਟ ਦੇ ਤੌਰ ਤੇ ਵੀ ਸਨਮਾਨ ਮਿਲਿਆ।

ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼੍ਰੀ, ਰਾਸ਼ਟਰਪਤੀ ਨੇ ਕੀਤਾ ਸਨਮਾਨ

ਰਾਸ਼ਟਰਪਤੀ ਕੋਲੋਂ ਸਨਮਾਨ ਲੈਂਦੀ ਹੋਈ ਅਦਾਕਾਰਾ ਨਿਰਮਲ ਰਿਸ਼ੀ

Follow Us On

ਪੰਜਾਬੀ ਫਿਲਮ ਇੰਡਸਟਰੀ ਦੀ ਗੁਲਾਬੋ ਅੰਟੀ ਵਜੋਂ ਮਸ਼ਹੂਰ ਕਲਾਕਾਰ ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਭਵਨ ਵਿਖੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 80 ਸਾਲ ਨਿਰਮਲ ਰਿਸ਼ੀ ਨੂੰ ਇਹ ਐਵਾਰਡ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੀਤੀ 41 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਮਿਲਿਆ ਹੈ। ਨਿਰਮਲ ਹੁਣ ਤੋਂ 80 ਦੇ ਕਰੀਬ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ।

28 ਅਗਸਤ 1946 ਨੂੰ ਬਠਿੰਡਾ ਦੇ ਪਿੰਡ ਖੀਵਾ ਵਿੱਚ ਜਨਮੀ ਨਿਰਮਲ ਕੌਰ ਦਾ ਪਿੰਡ ਅਜ਼ਾਦੀ ਤੋਂ ਬਾਅਦ ਮਾਨਸਾ ਜ਼ਿਲ੍ਹੇ ਵਿੱਚ ਆ ਗਿਆ। ਰਿਸ਼ੀ ਦੇ ਪਿਤਾ ਪਿੰਡ ਦੇ ਸਰਪੰਚ ਸਨ। ਨਿਰਮਲ ਰਿਸ਼ੀ ਨੂੰ ਬਚਪਨ ਤੋਂ ਹੀ ਰੰਗਮੰਚ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਇਹ ਸ਼ੌਂਕ ਉਹਨਾਂ ਨੂੰ ਇੱਕ ਮੁਕਾਮ ਤੱਕ ਲੈ ਆਇਆ। ਨਿਰਮਲ ਨੇ ਸਕੂਲ ਦੇ ਸਮੇਂ ਤੋਂ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ।

ਰਾਜਸਥਾਨ ਤੋਂ ਪਟਿਆਲਾ ਤੱਕ ਦਾ ਸਫ਼ਰ

ਰਿਸ਼ੀ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਸੀ ਨੇ ਕੀਤਾ ਸੀ। ਇਸ ਕਰਕੇ ਉਹਨਾਂ ਨੇ ਸ਼੍ਰੀਗੰਗਾਨਗਰ ਤੋਂ 10ਵੀਂ ਪਾਸ ਅਤੇ ਜੈਪੁਰ ਤੋਂ ਬੀ.ਐੱਡ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਦੇ ਨਾਲ ਨਾਲ ਉਹਨਾਂ ਨੇ ਥੀਏਟਰ, ਐਨਸੀਸੀ ਅਤੇ ਖੇਡਾਂ ਵਿੱਚ ਹਿੱਸਾ ਲਿਆ। ਉਹਨਾਂ ਨੂੰ ਬੈਸਟ ਕੈਡਿਟ ਦੇ ਤੌਰ ਤੇ ਵੀ ਸਨਮਾਨ ਮਿਲਿਆ। ਰਾਜਸਥਾਨ ਤੋਂ ਬਾਅਦ ਉਹਨਾਂ ਨੇ ਮੁੜ ਪੰਜਾਬ ਵਾਪਸੀ ਕੀਤੀ ਅਤੇ ਪਟਿਆਲਾ ਦੇ ਸਰਕਾਰੀ ਕਾਲਜ ਤੋਂ ਸਰੀਰਕ ਸਿੱਖਿਆ ਦੀ ਐੱਮ. ਏ. ਕੀਤੀ।

ਇਹ ਵੀ ਪੜ੍ਹੋ- ਪਦਮ ਪੁਰਸਕਾਰ: ਵੈਂਕਈਆ ਨਾਇਡੂ, ਮਿਥੁਨ ਚੱਕਰਵਰਤੀ ਸਮੇਤ ਇਨ੍ਹਾਂ ਹਸਤੀਆਂ ਨੂੰ ਰਾਸ਼ਟਰਪਤੀ ਮੁਰਮੂ ਨੇ ਕੀਤਾ ਸਨਮਾਨਿਤ

ਨਿਰਮਲ ਨੇ ਆਪਣਾ ਪਹਿਲਾ ਨਾਟਕ ਹਰਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ 1966 ਵਿੱਚ ਅਧੂਰੇ ਸਪਨੇ ਦਾ ਮੰਚਨ ਕੀਤਾ। ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਨਾਟਕ ਸੀ। ਇਸ ਦੌਰਾਨ ਉਨ੍ਹਾਂ ਨੂੰ ਮਰਹੂਮ ਬਾਲੀਵੁੱਡ ਅਦਾਕਾਰ ਓਮ ਪੁਰੀ ਨਾਲ ਥੀਏਟਰ ਕਰਨ ਦਾ ਮੌਕਾ ਵੀ ਮਿਲਿਆ। 1984 ਵਿੱਚ ਉਹਨਾਂ ਨੇ ਵੱਡੇ ਪਰਦੇ ‘ਤੇ ਆਈ ਐਂਟਰੀ ਮਾਰੀ ਅਤੇ ਫਿਲਮ ਲੌਂਗ ਦਾ ਲਸ਼ਕਰ ਵਿੱਚ ਗੁਲਾਬੋ ਅੰਟੀ ਦੀ ਭੂਮਿਕਾ ਨਿਭਾਈ।

ਨਹੀਂ ਨਿਭਾਇਆ ਗੁਲਾਬੋ ਦਾ ਕਿਰਦਾਰ

ਕਿਹਾ ਜਾਂਦਾ ਹੈ ਕਿ ਗੁਲਾਬੋ ਦੇ ਕਿਰਦਾਰ ਨੇ ਉਹਨਾਂ ਨੂੰ ਨਵੀਂ ਪਹਿਚਾਣ ਦਵਾਈ। ਇਸ ਤੋਂ ਬਾਅਦ ਫਿਲਮ ਨਿਰਮਾਤਾ ਉਹਨਾਂ ਨੂੰ ਇਹ ਕਿਰਦਾਰ ਮੁੜ ਕਰਨ ਲਈ ਕਹਿ ਰਹੇ ਸਨ। ਪਰ ਨਿਰਮਲ ਰਿਸ਼ੀ ਨੇ ਇਹ ਕਰਨ ਤੋਂ ਇਨਕਾਰ ਕਰ ਦਿੱਤਾ। ਪਦਮਸ਼੍ਰੀ ਲਈ ਚੁਣੇ ਜਾਣ ਤੋਂ ਬਾਅਦ ਨਿਰਮਲ ਰਿਸ਼ੀ ਨੇ ਕਿਹਾ ਸੀ ਕਿ ਅੱਜ ਮੇਰੀ ਸਾਰੀ ਉਮਰ ਦੀ ਮਿਹਨਤ ਰੰਗ ਲਿਆਈ ਹੈ। ਮਾਣ ਹੈ ਕਿ ਉਹ ਪੰਜਾਬ ਦਾ ਨਾਂ ਰੌਸ਼ਨ ਕਰ ਰਹੀ ਹੈ।

Exit mobile version