ਦਿਲਜੀਤ ਦੋਸਾਂਝ ਦੇ ਗੀਤ ਲਿਖਣ ਵਾਲੇ ਹਰਮਨਜੀਤ ਖਿਆਲਾ ਨੂੰ ਦਿੱਤੀ ਧਮਕੀ, ਮੰਗੀ 5 ਲੱਖ ਰੁਪਏ ਦੀ ਫਿਰੌਤੀ

Updated On: 

26 Dec 2024 14:30 PM

ਕਿਤਾਬ ਰਾਣੀ ਤੱਤ ਲਿਖ ਕੇ ਨੈਸ਼ਨਲ ਐਵਾਰਡ ਅਤੇ ਪੰਜਾਬੀ ਗੀਤਕਾਰ ਹਰਮਨਜੀਤ ਸਿੰਘ ਖਿਆਲਾ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਇਨ੍ਹਾ ਦੇ ਲਿਖੇ ਜਿਆਦਾਤਰ ਗੀਤ ਦਿਲਜੀਤ ਦੋਸਾਂਝ ਨੇ ਗਾਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਸਕੂਲ ਦੇ ਇੱਕ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ।

ਦਿਲਜੀਤ ਦੋਸਾਂਝ ਦੇ ਗੀਤ ਲਿਖਣ ਵਾਲੇ ਹਰਮਨਜੀਤ ਖਿਆਲਾ ਨੂੰ ਦਿੱਤੀ ਧਮਕੀ, ਮੰਗੀ 5 ਲੱਖ ਰੁਪਏ ਦੀ ਫਿਰੌਤੀ

ਹਰਮਨਜੀਤ ਅਤੇ ਦਿਲਜੀਤ ਦੋਸਾਂਝ

Follow Us On

ਪੰਜਾਬੀ ਗੀਤ ਲੰਬੀ ਲਾਚੀ ਅਤੇ ਕਿਤਾਬ ਰਾਣੀ ਤੱਤ ਲਿਖ ਕੇ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੇ ਮਸ਼ਹੂਰ ਗੀਤਕਾਰ ਹਰਮਨਜੀਤ ਸਿੰਘ ਖਿਆਲਾ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਗੀਤਕਾਰ ਨੂੰ ਧਮਕੀ ਮਿਲਣ ਤੋਂ ਬਾਅਦ ਮਾਨਸਾ ਥਾਣਾ ਸਦਰ ਦੀ ਪੁਲਿਸ ਨੇ ਗੀਤਕਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਸਕੂਲ ਦੇ ਇੱਕ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਾਨਸਾ ਦੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਗੀਤਕਾਰ ਹਰਮਨਜੀਤ ਸਿੰਘ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਪੱਤਰ ਮਿਲੀਆ ਹੈ। ਜਿਸ ਵਿੱਚ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਹੈ। ਫਿਰੌਤੀ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਜਿਸ ‘ਤੇ ਮਾਨਸਾ ਸਦਰ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਅਧਿਆਪਕ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਰਮਨਜੀਤ ਸਿੰਘ ਪੇਸ਼ ਤੋਂ ਅਧਿਆਪਕ ਵੀ ਹਨ

ਤੁਹਾਨੂੰ ਦੱਸ ਦੇਈਏ ਕਿ ਗੀਤਕਾਰ ਹਰਮਨਜੀਤ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੂ ਵਿੱਚ ਅਧਿਆਪਕ ਵਜੋਂ ਤਾਇਨਾਤ ਹਨ। ਉਨ੍ਹਾਂ ਦੇ ਲਿਖੇ ਜ਼ਿਆਦਾਤਰ ਗੀਤ ਗਾਇਕ ਦਿਲਜੀਤ ਦੋਸਾਂਝ ਨੇ ਹੀ ਗਾਏ ਹਨ। ਹਰਮਨਜੀਤ ਦੇ ਗੀਤ ਕਈ ਪੰਜਾਬੀ ਫਿਲਮਾਂ ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਰਾਣੀ ਤੱਤ ਕਿਤਾਬ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਪੰਜਾਬੀ ਵਿੱਚ ਆਏ ਦਿਨ ਪੰਜਾਬੀ ਸਿੰਗਰਾਂ ਨੂੰ ਗੈਂਗਸਟਰਾਂ ਵੱਲੋਂ ਧਮਕਿਆਂ ਦਿੱਤੀਆਂ ਜਾ ਰਹਿਆਂ ਹਨ। ਪੰਜਾਬੀ ਸਿੰਗਰ ਕਰਨ ਔਜਲਾ, ਏਪੀ ਢਿੱਲੋਂ ਅਤੇ ਪਰਮੀਸ਼ ਬਰਮਾ ਸਣੇ ਕਈ ਹੋਰ ਸਿੰਗਰਾਂ ਨੂੰ ਧਮਕਿਆਂ ਦਿੱਤੀਆਂ ਜਾ ਚੁੱਕੀਆਂ ਹਨ।

Exit mobile version