ਮਸ਼ਹੂਰ ਫਿਲਮਕਾਰ ਸ਼ਿਆਮ ਬੇਨੇਗਲ ਦਾ ਦੇਹਾਂਤ, 9 ਦਿਨ ਪਹਿਲਾਂ ਹੀ ਮਨਾਇਆ ਸੀ 90ਵਾਂ ਜਨਮਦਿਨ
Shyam Benegal passed away: ਮਸ਼ਹੂਰ ਫਿਲਮ ਨਿਰਦੇਸ਼ਕ ਸ਼ਿਆਮ ਬੇਨੇਗਲ ਇਸ ਦੁਨੀਆ 'ਚ ਨਹੀਂ ਰਹੇ। ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਹਿੰਦੀ ਸਿਨੇਮਾ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਸਨ। ਉਨ੍ਹਾਂ ਨੇ 1974 'ਚ ਫਿਲਮ 'ਅੰਕੁਰ' ਨਾਲ ਆਪਣੇ ਨਿਰਦੇਸ਼ਨ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
Shyam Benegal passed away: ਮਸ਼ਹੂਰ ਫਿਲਮ ਨਿਰਦੇਸ਼ਕ ਸ਼ਿਆਮ ਬੇਨੇਗਲ ਇਸ ਦੁਨੀਆ ‘ਚ ਨਹੀਂ ਰਹੇ। 90 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਇਸ ਅਚਾਨਕ ਆਈ ਖਬਰ ਨੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਉਨ੍ਹਾਂ ਦਾ ਜਾਣਾ ਹਿੰਦੀ ਸਿਨੇਮਾ ਲਈ ਬਹੁਤ ਵੱਡਾ ਘਾਟਾ ਹੈ। ਸ਼ਿਆਮ ਬੇਨੇਗਲ ਨੇ 9 ਦਿਨ ਪਹਿਲਾਂ ਹੀ ਆਪਣਾ 90ਵਾਂ ਜਨਮਦਿਨ ਮਨਾਇਆ ਸੀ। ਉਨ੍ਹਾਂ ਦਾ ਜਨਮ ਦਿਨ 14 ਦਸੰਬਰ ਨੂੰ ਸੀ। ਹਾਲਾਂਕਿ ਹੁਣ ਅਚਾਨਕ ਆਈ ਇਸ ਖਬਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ।
ਸ਼ਿਆਮ ਬੇਨੇਗਲ ਦਾ ਜਨਮ 1934 ਵਿੱਚ ਸਿਕੰਦਰਾਬਾਦ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਕਾਪੀਰਾਈਟਰ ਵਜੋਂ ਕੀਤੀ ਅਤੇ ਫਿਰ ਆਪਣੀ ਮਿਹਨਤ ਅਤੇ ਕੰਮ ਨਾਲ ਉਨ੍ਹਾਂ ਨੇ ਹਿੰਦੀ ਸਿਨੇਮਾ ਵਿੱਚ ਇੱਕ ਵੱਡਾ ਮੁਕਾਮ ਹਾਸਿਲ ਕੀਤਾ। ਹਿੰਦੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਸ਼ਿਆਮ ਬੈਨੇਗਲ ਦੀ ਪਹਿਲੀ ਫਿਲਮ
ਸ਼ਿਆਮ ਬੇਨੇਗਲ ਨੇ ਸਾਲ 1974 ਵਿੱਚ ਆਪਣਾ ਫਿਲਮ ਨਿਰਦੇਸ਼ਨ ਕਰੀਅਰ ਸ਼ੁਰੂ ਕੀਤਾ ਸੀ। ‘ਅੰਕੁਰ’ ਨਾਂ ਦੀ ਫ਼ਿਲਮ ਰਿਲੀਜ਼ ਹੋਈ, ਜੋ ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀ ਪਹਿਲੀ ਫ਼ਿਲਮ ਸੀ। 1986 ਵਿੱਚ ਉਨ੍ਹਾਂ ਨੇ ਟੀਵੀ ਦੀ ਦੁਨੀਆ ਵਿੱਚ ਵੀ ਐਂਟਰੀ ਕੀਤੀ। ਉਨ੍ਹਾਂ ਨੇ ਆਪਣਾ ਸੀਰੀਅਲ ‘ਯਾਤਰਾ’ ਦਾ ਨਿਰਦੇਸ਼ਨ ਕੀਤਾ ਸੀ।
ਫਿਲਮਾਂ ਦੇ ਨਾਲ, ਉਨ੍ਹਾਂ ਨੇ 900 ਤੋਂ ਵੱਧ ਦਸਤਾਵੇਜ਼ੀ ਅਤੇ ਵਿਗਿਆਪਨ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਉਨ੍ਹਾਂ ਨੂੰ ਸਾਲ 976 ਵਿੱਚ ਪਦਮ ਸ਼੍ਰੀ ਅਤੇ ਸਾਲ 1991 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। 2005 ਵਿੱਚ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਸ਼ੋਅ ‘ਯਾਤਰਾ’ ਰਾਹੀਂ ਟੀਵੀ ਦੀ ਦੁਨੀਆ ‘ਚ ਐਂਟਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਸੀਰੀਅਲ ਬਣਾਏ, ਜੋ ਕਾਫੀ ਮਸ਼ਹੂਰ ਹੋਏ। ਦੂਰਦਰਸ਼ਨ ਦੇ ਪ੍ਰੋਗਰਾਮ ‘ਭਾਰਤ ਏਕ ਖੋਜ’ ਦਾ ਨਾਂ ਵੀ ਹੈ।