Femina Miss India 2024: ਕੌਣ ਹੈ ਨਿਕਿਤਾ ਪੋਰਵਾਲ? ਜਿਨ੍ਹਾਂ ਸਿਰ ਸਜਾਇਆ ਗਿਆ ਫੇਮਿਨਾ ਮਿਸ ਇੰਡੀਆ 2024 ਦਾ ਤਾਜ ? | Nikita Porwal hails from Madhya Pradesh wins 2024 Femina Miss India World know all about her read full news details in Punjabi Punjabi news - TV9 Punjabi

Femina Miss India 2024: ਕੌਣ ਹਨ ਨਿਕਿਤਾ ਪੋਰਵਾਲ… ਜਿਨ੍ਹਾਂ ਸਿਰ ਸੱਜਿਆ ਫੇਮਿਨਾ ਮਿਸ ਇੰਡੀਆ 2024 ਦਾ ਤਾਜ ?

Updated On: 

17 Oct 2024 12:27 PM

Femina Miss India 2024: ਮੱਧ ਪ੍ਰਦੇਸ਼ ਦੀ ਨਿਕਿਤਾ ਪੋਰਵਾਲ ਨੇ ਫੈਮਿਨਾ ਮਿਸ ਇੰਡੀਆ 2024 ਦਾ ਖਿਤਾਬ ਜਿੱਤ ਲਿਆ ਹੈ। ਇਹ ਸਮਾਗਮ 16 ਅਕਤੂਬਰ ਨੂੰ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਈਵੈਂਟ ਵਿੱਚ 30 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ ਸੀ।

Femina Miss India 2024: ਕੌਣ ਹਨ ਨਿਕਿਤਾ ਪੋਰਵਾਲ... ਜਿਨ੍ਹਾਂ ਸਿਰ ਸੱਜਿਆ ਫੇਮਿਨਾ ਮਿਸ ਇੰਡੀਆ 2024 ਦਾ ਤਾਜ ?
Follow Us On

ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਦੀ ਰਹਿਣ ਵਾਲੀ ਨਿਕਿਤਾ ਪੋਰਵਾਲ ਨੇ ਫੈਮਿਨਾ ਮਿਸ ਇੰਡੀਆ 2024 ਦਾ ਖਿਤਾਬ ਜਿੱਤ ਲਿਆ ਹੈ। ਇਹ ਇਵੈਂਟ ਫੇਮਿਨਾ ਮਿਸ ਇੰਡੀਆ ਮੁਕਾਬਲੇ ਦਾ 60ਵਾਂ ਐਡੀਸ਼ਨ ਸੀ। ਫੇਮਿਨਾ ਮਿਸ ਇੰਡੀਆ 2024 ਦਾ ਆਯੋਜਨ 16 ਅਕਤੂਬਰ ਨੂੰ ਮੁੰਬਈ ਵਿੱਚ ਕੀਤਾ ਗਿਆ ਸੀ। ਇਸ ਵਿੱਚ ਦਿੱਲੀ ਸਮੇਤ 30 ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ।

ਨਿਕਿਤਾ ਪੋਰਵਾਲ ਨੇ ਸਿਰਫ਼ 18 ਸਾਲ ਦੀ ਉਮਰ ਵਿੱਚ ਇੱਕ ਹੋਸਟ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਨਿਕਿਤਾ ਨੇ ਵੀ ਫਿਲਮੀ ਦੁਨੀਆ ‘ਚ ਐਂਟਰੀ ਕਰ ਲਈ ਹੈ। ਆਪਣੇ ਪਰਿਵਾਰ ਦੀ ਗੱਲ ਕਰੀਏ ਤਾਂ ਨਿਕਿਤਾ ਦੇ ਪਿਤਾ ਅਸ਼ੋਕ ਪੋਰਵਾਲ ਇੱਕ ਪੈਟਰੋ-ਕੈਮੀਕਲ ਕਾਰੋਬਾਰੀ ਹਨ। ਅਦਾਕਾਰੀ ਤੋਂ ਇਲਾਵਾ ਨਿਕਿਤਾ ਨੂੰ ਕਿਤਾਬਾਂ ਪੜ੍ਹਨ, ਲਿਖਣ, ਪੇਂਟਿੰਗ ਅਤੇ ਫਿਲਮਾਂ ਦੇਖਣ ਦਾ ਸ਼ੌਕ ਹੈ।

ਨਿਕਿਤਾ ਨੇ ਹਾਸਲ ਕੀਤੀ ਹੈ ਬੈਚਲਰ ਦੀ ਡਿਗਰੀ

ਨਿਕਿਤਾ ਪੋਰਵਾਲ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬੜੌਦਾ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਬੈਚਲਰ ਆਫ਼ ਪਰਫਾਰਮਿੰਗ ਦੀ ਪੜ੍ਹਾਈ ਕੀਤੀ ਹੈ, ਜਿਸ ਵਿਚ ਉਨ੍ਹਾਂ ਦੀ ਵਿਸ਼ੇਸ਼ਤਾ ਡਰਾਮਾ ਰਹੀ ਹੈ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਫਿਲਮ ‘ਚੰਬਲ ਪਾਰ’ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ, ਜੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ‘ਚ ਸ਼ਾਮਲ ਹੈ।

ਮਿਸ ਵਰਲਡ ਲਈ ਦੇਸ਼ ਦੀ ਕਰਣਗੇ ਪ੍ਰਤੀਨਿਧਤਾ

ਜੇਕਰ ਨਿਕਿਤਾ ਦੀ ਲੇਖਣੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਕ ਨਹੀਂ ਸਗੋਂ ਕਈ ਨਾਟਕ ਲਿਖੇ ਹਨ, ਜਿਨ੍ਹਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੇ ਨਾਟਕ ਸ਼ਾਮਲ ਹਨ। ਉਨ੍ਹਾਂ ਨੇ ਕ੍ਰਿਸ਼ਨ ਲੀਲਾ ਵੀ ਲਿਖੀ ਹੈ, ਜੋ 250 ਪੰਨਿਆਂ ਦੀ ਹੈ। ਨਿਕਿਤਾ ਸਾਲ 2026 ‘ਚ ਹੋਣ ਵਾਲੀ ਮਿਸ ਵਰਲਡ ‘ਚ ਭਾਰਤ ਦੀ ਪ੍ਰਤੀਨਿਧਤਾ ਕਣਗੇ। ਦੇਸ਼ ਨੂੰ 1994 ਵਿੱਚ ਐਸ਼ਵਰਿਆ ਰਾਏ, 1997 ਵਿੱਚ ਡਾਇਨਾ ਹੇਡਨ, 1999 ਵਿੱਚ ਯੁਕਤਾ ਮੁਖੀ, 2000 ਵਿੱਚ ਪ੍ਰਿਯੰਕਾ ਚੋਪੜਾ ਅਤੇ 2017 ਵਿੱਚ ਮਾਨੁਸ਼ੀ ਛਿੱਲਰ ਤੋਂ ਬਾਅਦ ਇੱਕ ਨਵੀਂ ਮਿਸ ਵਰਲਡ ਅਵਾਰਡ ਦੀ ਉਡੀਕ ਸੀ।

ਇਹ ਵੀ ਪੜ੍ਹੋ- ਗਾਇਕ ਲਿਆਮ ਪੇਨ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਮੌਤ, ਪੋਪ ਬੈਂਡ ਵਨ ਡਾਇਰੈਕਸ਼ਨ ਦੇ ਸਨ ਮੈਂਬਰ

ਫੈਮਿਨਾ ਮਿਸ ਇੰਡੀਆ 2024 ਦੀ ਰਨਰ-ਅਪ

ਫੈਮਿਨਾ ਮਿਸ ਇੰਡੀਆ 2024 ਦੀ ਰਨਰ-ਅੱਪ ਦੀ ਗੱਲ ਕਰੀਏ ਤਾਂ ਪਹਿਲੀ ਰਨਰ-ਅੱਪ ਰੇਖਾ ਪਾਂਡੇ ਅਤੇ ਦੂਜੀ ਰਨਰ-ਅੱਪ ਆਯੂਸ਼ੀ ਢੋਲਕੀਆ ਰਹੀ। ਰੇਖਾ ਪਾਂਡੇ ਦਾਦਰਾ ਅਤੇ ਨਗਰ ਹਵੇਲੀ ਅਤੇ ਆਯੂਸ਼ੀ ਢੋਲਕੀਆ ਗੁਜਰਾਤ ਦੀ ਪ੍ਰਤੀਨਿਧਤਾ ਕਰ ਰਹੇ ਸਨ। ਨਿਕਿਤਾ ਨੂੰ ਫੈਮਿਨਾ ਮਿਸ ਇੰਡੀਆ 2023 ਦੀ ਜੇਤੂ ਨੰਦਿਨੀ ਗੁਪਤਾ ਨੇ ਤਾਜ ਪਹਿਨਾਇਆ, ਅਤੇ ਨੇਹਾ ਧੂਪੀਆ ਨੇ ਉਨ੍ਹਾਂ ਨੂੰ ਮਿਸ ਇੰਡੀਆ ਸ਼ੈਸ਼ ਭੇਟ ਕੀਤਾ।

Exit mobile version