ਟੀਵੀ ਐਕਟਰ ਗਿਰਿਜਾ ਸ਼ੰਕਰ ਨੇ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਨਵੀਂ ਡਾਕੂਮੈਂਟਰੀ ਫਿਲਮਾਂ ਦੀ ਕਾਮਯਾਬੀ ਲਈ ਲਿਆ ਅਸ਼ੀਰਵਾਦ
Golden Temple: ਐਕਟਰ ਗਿਰਿਜਾ ਸ਼ੰਕਰ ਤੋਂ ਇਲਾਵਾ ਬਾਲੀਵੁੱਡ ਦੋ ਕਈ ਹੋਰ ਵੱਡੇ ਅਦਾਕਾਰ ਵੀ ਅੱਜ ਗੁਰੂ ਨਗਰੀ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚ ਸਭ ਤੋਂ ਵੱਡਾ ਨਾਂ ਐਕਟਰ ਸੰਜੇ ਦੱਤ ਦਾ ਹੈ। ਇਸ ਤੋਂ ਇਲਾਵਾ ਅਦਾਕਾਰਾਂ ਯਾਮੀ ਗੌਤਮ ਅਤੇ ਉਨ੍ਹਾਂ ਦਾ ਪਰਿਵਾਰ ਨੂੰ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਅੰਮ੍ਰਿਤਸਰ ਪਹੁੰਚਿਆ ਹੋਇਆ ਸੀ।
ਬਾਲੀਵੁੱਡ ਅਦਾਕਾਰ ਅਤੇ ਟੀਵੀ ਸੀਰੀਅਲ ਮਹਾਭਾਰਤ ਵਿੱਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਉਣ ਵਾਲੀ ਐਕਟਰ ਗਿਰੀਜਾ ਸ਼ੰਕਰ ਅੱਜ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਗਿਰੀਜਾ ਆਪਣੀਆਂ ਦੋ ਨਵੀਆਂ ਡਾਕੂਮੈਂਟਰੀ ਫਿਲਮਾਂ ਦੀ ਰਿਲੀਜ਼ ਲਈ ਆਸ਼ੀਰਵਾਦ ਲੈਣ ਇੱਥੇ ਪਹੁੰਚੇ ਸਨ।
ਟੀਵੀ ਐਕਟਰ ਗਿਰੀਜਾ ਸ਼ੰਕਰ ਨੇ ਗੁਰੂ ਘਰ ਵਿਖੇ ਅਰਦਾਸ ਕੀਤੀ ਅਤੇ ਕੀਰਤਨ ਵੀ ਸਰਵਣ ਕੀਤਾ। ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਗੁਰੂ ਘਰ ਨਹੀਂ ਆਏ ਸਨ। ਇਸੇ ਲਈ ਅੱਜ ਉਹ ਪਰਮਾਤਮਾ ਦੇ ਦਰ ਤੇ ਹਾਜ਼ਰੀ ਲਗਵਾਉਣ ਆਏ ਹਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਂਭਾਰਤ ਸੀਰੀਅਲ ਵਿੱਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਅੰਗਰੇਜ਼ੀ ਬਾਲੀਵੁੱਡ ਫਿਲਮਾਂ ਅਤੇ ਕਈ ਹਿੰਦੀ ਫਿਲਮਾਂ ਵੀ ਕੀਤੀਆਂ। ਉਨ੍ਹਾਂ ਦੱਸਿਆ ਕਿ ਦੋ ਡਾਕੂਮੈਂਟਰੀ ਫਿਲਮਾਂ ਬਣ ਚੁੱਕੀਆਂ ਹਨ, ਜਿਸ ਲਈ ਉਹ ਅੱਜ ਗੁਰੂ ਘਰ ਦਾ ਆਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬਹੁਤ ਵਧੀਆ ਸੂਬਾ ਹੈ ਅਤੇ ਪੰਜਾਬ ਵਾਸੀ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਨ।
ਆਉਣ ਵਾਲੀ ਫਿਲਮਾਂ ਬਾਰੇ ਜਾਣਕਾਰੀ ਉਨ੍ਹਾਂ ਦਿੰਦਿਆਂ ਦੱਸਿਆ ਕਿ ਇਹ ਪੰਜਾਬ ਅਤੇ ਪੰਜਾਬੀ ਸੱਭਿਆਚਾਰ ‘ਤੇ ਬਣੀ ਡਾਕੂਮੈਂਟਰੀ ਹੈ। ਜਿਸ ਵਿੱਚ ਪੰਜਾਬ ਦੀ ਇੱਕ ਅਜਿਹੀ ਝਲਕ ਦਿਖਾਈ ਗਈ ਹੈ ਜੋ ਕਿ ਹੋਰ ਕਿਧਰੇ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਬਹੁਤ ਹੀ ਪਿਆਰਾ ਅਤੇ ਪਿਆਰ ਭਰਿਆ ਸੂਬਾ ਹੈ ਜਿੱਥੋਂ ਲੋਕ ਹਮੇਸ਼ਾ ਨਵੀਆਂ ਯਾਦਾਂ ਲੈ ਕੇ ਜਾਂਦੇ ਹਨ ਅਤੇ ਨਵੀਂਆਂ ਯਾਦਾਂ ਬਣਾਉਣ ਲਈ ਮੁੜ ਆਉਂਦੇ ਹਨ।