ਪੰਜਾਬ ਭਾਜਪਾ ਵਿੱਚ ਬਗਾਵਤ, ਵਿਜੈ ਸਾਂਪਲਾ ਨੇ ਸੋਸ਼ਲ ਮੀਡੀਆ ਤੋਂ ਹਟਾਇਆ 'ਮੋਦੀ ਪਰਿਵਾਰ' | vjay sampla punjab bjp leader hoshiarpur lok sabha elections anita som parkash know full in punjabi Punjabi news - TV9 Punjabi

ਪੰਜਾਬ ਭਾਜਪਾ ਵਿੱਚ ਬਗਾਵਤ, ਵਿਜੈ ਸਾਂਪਲਾ ਨੇ ਸੋਸ਼ਲ ਮੀਡੀਆ ਤੋਂ ਹਟਾਇਆ ‘ਮੋਦੀ ਪਰਿਵਾਰ’

Updated On: 

16 Apr 2024 21:45 PM

Lok sabha elections: ਵਿਜੈ ਸਾਂਪਲਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਮੋਦੀ ਸਰਕਾਰ ਵਿੱਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਰਾਜ ਮੰਤਰੀ ਰਹਿ ਚੁੱਕੇ ਹਨ।

ਪੰਜਾਬ ਭਾਜਪਾ ਵਿੱਚ ਬਗਾਵਤ, ਵਿਜੈ ਸਾਂਪਲਾ ਨੇ ਸੋਸ਼ਲ ਮੀਡੀਆ ਤੋਂ ਹਟਾਇਆ ਮੋਦੀ ਪਰਿਵਾਰ

ਵਿਜੈ ਸਾਂਪਲਾ ਵੱਲੋਂ ਸ਼ੋਸਲ ਮੀਡੀਆ ਤੇ ਪਾਈ ਗਈ ਪੋਸਟ

Follow Us On

ਲੋਕ ਸਭਾ ਚੋਣਾਂ ਦੀਆਂ ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਭਾਜਪਾ ਵਿੱਚ ਪਹਿਲੀ ਵਾਰ ਬਗਾਵਤ ਸਾਹਮਣੇ ਆਈ ਹੈ। ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਸੋਸ਼ਲ ਮੀਡੀਆ (ਐਕਸ ਅਤੇ ਫੇਸਬੁੱਕ) ਤੋਂ ‘ਮੋਦੀ ਪਰਿਵਾਰ’ ਨੂੰ ਹਟਾ ਦਿੱਤਾ ਹੈ। ਸਾਂਪਲਾ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਦੇ ਦਾਅਵੇਦਾਰ ਸਨ। ਹਾਲਾਂਕਿ ਭਾਜਪਾ ਨੇ ਮੰਗਲਵਾਰ ਨੂੰ ਇੱਥੋਂ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਦਿੱਤੀ ਹੈ। 2019 ਵਿੱਚ ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਸੋਮਪ੍ਰਕਾਸ਼ ਨੂੰ ਦਿੱਤੀ ਗਈ ਸੀ। ਸੋਮ ਪ੍ਰਕਾਸ਼ ਦੀ ਪਤਨੀ ਨੂੰ ਟਿਕਟ ਮਿਲਣ ਤੋਂ ਬਾਅਦ ਸਾਂਪਲਾ ਨਰਾਜ਼ ਹੋ ਗਏ ਹਨ।

ਵਿਜੈ ਸਾਂਪਲਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਮੋਦੀ ਸਰਕਾਰ ਵਿੱਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਰਾਜ ਮੰਤਰੀ ਰਹਿ ਚੁੱਕੇ ਹਨ।

ਟਿਕਟਾਂ ਦੀ ਵੰਡ ਤੋਂ ਬਾਅਦ ਕੀਤਾ ਟਵੀਟ

ਟਵੀਟ ਵਿੱਚ ਬਗਾਵਤੀ ਸੁਰ

ਇਸ ਤੋਂ ਬਾਅਦ ਉਨ੍ਹਾਂ ਨੇ ਦੂਜੀ ਪੋਸਟ ‘ਚ ਲਿਖਿਆ- ‘ਅਸੀਂ ਆਪਣਾ ਖੂਨ-ਪਸੀਨਾ ਵਹਾਇਆ ਹੈ। ਹੁਣ ਮੀਂਹ ਜ਼ਮੀਨ ਦੀ ਕਿਸਮਤ ਲਿਖੇਗਾ। ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਭਾਜਪਾ ਛੱਡਣ ਨਾਲ ਜੋੜਿਆ ਜਾ ਰਿਹਾ ਹੈ।

ਟਿਕਟ ਨਾ ਮਿਲਣ ਕਾਰਨ ਨਰਾਜ਼ ਹਨ ਸਾਂਪਲਾ

ਵਿਜੈ ਸਾਂਪਲਾ ਪੰਜਾਬ ਦੇ ਉੱਘੇ ਦਲਿਤ ਨੇਤਾਵਾਂ ਵਿੱਚੋਂ ਇੱਕ ਹਨ। ਵਿਜੈ ਸਾਂਪਲਾ 2014 ਤੋਂ 2019 ਤੱਕ ਪੰਜਾਬ ਦੀ ਹੁਸ਼ਿਆਰਪੁਰ ਸੀਟ ਤੋਂ ਸੰਸਦ ਮੈਂਬਰ ਰਹੇ। 2019 ਵਿੱਚ ਉਨ੍ਹਾਂ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸੋਮ ਪ੍ਰਕਾਸ਼ ਇਸ ਸੀਟ ਤੋਂ ਜਿੱਤ ਕੇ ਕੇਂਦਰੀ ਰਾਜ ਮੰਤਰੀ ਬਣੇ। ਹਾਲਾਂਕਿ ਸਾਂਪਲਾ ਨੇ 2024 ਦੀ ਟਿਕਟ ਲਈ ਵੀ ਦਾਅਵਾ ਪੇਸ਼ ਕੀਤਾ ਸੀ। ਪਰ BJP ਨੇ ਉਨ੍ਹਾਂ ਨੂੰ ਟਿਕਟ ਦੇਣ ਦੀ ਬਜਾਏ ਮੌਜੂਦਾ ਸਾਂਸਦ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇ ਦਿੱਤੀ।

ਇਸ ਐਲਾਨ ਤੋਂ ਮਹਿਜ਼ 5 ਘੰਟਿਆਂ ਦੇ ਅੰਦਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵੱਡੇ ਬਦਲਾਅ ਕੀਤੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਮੋਦੀ ਪਰਿਵਾਰ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਸਾਂਪਲਾ ਨੇ ਕਈ ਹੋਰ ਪੋਸਟਾਂ ਵੀ ਪਾਈਆਂ ਹਨ।

ਸ਼ੁਸੀਲ ਰਿੰਕੂ ਨਾਲ ਵੀ ਸੀ ਨਰਾਜ਼ਗੀ

ਭਾਜਪਾ ਨੇ ਆਮ ਆਦਮੀ ਪਾਰਟੀ ਦੇ ਸਾਂਸਦ ਸ਼ੁਸੀਲ ਰਿੰਕੂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਜਿਸ ਨੂੰ ਲੈਕੇ ਵੀ ਵਿਜੈ ਸਾਂਪਲਾ ਨੂੰ ਨਰਾਜ਼ਗੀ ਸੀ। ਜਿਸ ਦਾ ਪ੍ਰਗਟਾਵਾ ਉਹਨਾਂ ਨੇ ਹਾਈਕਮਾਨ ਕੋਲ ਵੀ ਕੀਤਾ ਸੀ।

Exit mobile version