ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਲੜ ਸਕਦੇ ਹਨ ਚੋਣ, ਬਠਿੰਡਾ ਤੋਂ ਹਰਸਿਮਰਤ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਕੋਸ਼ਿਸ਼ | Sukhbir Badal and Harsimrat Kaur Badal may be the next Candidates of Akali Dal know in Punjabi Punjabi news - TV9 Punjabi

ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਲੜ ਸਕਦੇ ਹਨ ਚੋਣ, ਬਠਿੰਡਾ ਤੋਂ ਹਰਸਿਮਰਤ ਨੂੰ ਚੋਣ ਮੈਦਾਨ ‘ਚ ਉਤਾਰਨ ਦੀ ਕੋਸ਼ਿਸ਼

Updated On: 

21 Apr 2024 13:12 PM

ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਦੀ ਗੱਲ ਕਰੀਏ ਤਾਂ ਇਹ ਸੀਟਾਂ ਪਿਛਲੀਆਂ ਤਿੰਨ ਚੋਣਾਂ ਤੋਂ ਅਕਾਲੀ ਦਲ ਕੋਲ ਹਨ। ਇਹ ਦੋਵੇਂ ਹੀ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਹਨ। ਪਰ 1997 ਤੋਂ ਬਾਅਦ ਇਹ ਪਹਿਲੀ ਲੋਕ ਸਭਾ ਚੋਣ ਹੈ ਜਦੋਂ ਪੰਜਾਬ ਵਿਚ ਅਕਾਲੀ ਇਕੱਲੇ ਲੜ ਰਹੇ ਹਨ। ਅਕਾਲੀ ਦਲ ਨੂੰ ਨੁੱਕਰੇ ਲਾਉਣ ਲਈ ਕਾਂਗਰਸ ਹੀ ਨਹੀਂ, ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਵੀ ਇੱਥੋਂ ਆਪਣੇ ਮਜ਼ਬੂਤ ​​ਉਮੀਦਵਾਰ ਖੜ੍ਹੇ ਕੀਤੇ ਹਨ।

ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਲੜ ਸਕਦੇ ਹਨ ਚੋਣ, ਬਠਿੰਡਾ ਤੋਂ ਹਰਸਿਮਰਤ ਨੂੰ ਚੋਣ ਮੈਦਾਨ ਚ ਉਤਾਰਨ ਦੀ ਕੋਸ਼ਿਸ਼

ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ

Follow Us On

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ਲੜਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਬਕ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਚੋਣ ਲੜਣਗੇ। ਇਸ ਦੇ ਨਾਲ ਹੀ ਬਾਦਲ ਪਰਿਵਾਰ ਦੀ ਨੂੰਹ ਅਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਵੱਲੋਂ ਬਠਿੰਡਾ ਤੋਂ ਚੋਣ ਲੜਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਦਰਅਸਲ ਵਿਰੋਧੀ ਪਾਰਟੀਆਂ ਵੱਲੋਂ ਬਠਿੰਡਾ ਸੀਟ ‘ਤੇ ਕੀਤੀ ਘੇਰਾਬੰਦੀ ਦੇ ਮੱਦੇਨਜ਼ਰ ਅਕਾਲੀ ਦਲ ਇਹ ਫੈਸਲਾ ਲੈਣਾ ਚਾਹੁੰਦਾ ਹੈ।

ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਦੀ ਗੱਲ ਕਰੀਏ ਤਾਂ ਇਹ ਸੀਟਾਂ ਪਿਛਲੀਆਂ ਤਿੰਨ ਚੋਣਾਂ ਤੋਂ ਅਕਾਲੀ ਦਲ ਕੋਲ ਹਨ। ਇਹ ਦੋਵੇਂ ਹੀ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਹਨ। ਪਰ 1997 ਤੋਂ ਬਾਅਦ ਇਹ ਪਹਿਲੀ ਲੋਕ ਸਭਾ ਚੋਣ ਹੈ ਜਦੋਂ ਪੰਜਾਬ ਵਿਚ ਅਕਾਲੀ ਇਕੱਲੇ ਲੜ ਰਹੇ ਹਨ। ਅਕਾਲੀ ਦਲ ਨੂੰ ਨੁੱਕਰੇ ਲਾਉਣ ਲਈ ਕਾਂਗਰਸ ਹੀ ਨਹੀਂ, ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਵੀ ਇੱਥੋਂ ਆਪਣੇ ਮਜ਼ਬੂਤ ​​ਉਮੀਦਵਾਰ ਖੜ੍ਹੇ ਕੀਤੇ ਹਨ।

ਆਮ ਆਦਮੀ ਪਾਰਟੀ ਨੇ ਇੱਥੇ ਆਪਣੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਸਾਬਕਾ ਆਈਏਐਸ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਕਾਂਗਰਸ ਨੇ ਲੰਮਾ ਸਮਾਂ ਅਕਾਲੀ ਦਲ ਵਿੱਚ ਰਹਿ ਕੇ ਵਾਪਸੀ ਕਰਨ ਵਾਲੇ ਜੀਤ ਮਹਿੰਦਰ ਸਿੰਘ ਨੂੰ ਵੀ ਮੈਦਾਨ ਵਿੱਚ ਉਤਾਰਿਆ ਹੈ।

ਸੰਸਦ ਵਿੱਚ ਹੋਂਦ ਬਚਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼

ਲੋਕ ਸਭਾ ਚੋਣਾਂ 2019 ਵਿਚ ਅਕਾਲੀ ਦਲ ਸਿਰਫ਼ ਦੋ ਸੀਟਾਂ ‘ਤੇ ਹੀ ਸਿਮਟ ਗਿਆ ਸੀ। ਇਨ੍ਹਾਂ ਦੋਵਾਂ ਸੀਟਾਂ ‘ਤੇ ਸੁਖਬੀਰ ਬਾਦਲ ਖੁਦ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਸੰਸਦ ਮੈਂਬਰ ਸਨ। ਇਸ ਦੇ ਨਾਲ ਹੀ ਜੇਕਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ 2009 ਤੋਂ 2017 ਤੱਕ ਪੰਜਾਬ ‘ਤੇ ਰਾਜ ਕਰਨ ਵਾਲਾ ਅਕਾਲੀ ਦਲ 3 ਸੀਟਾਂ ‘ਤੇ ਸਿਮਟ ਗਿਆ। ਜਿਨ੍ਹਾਂ ਵਿੱਚੋਂ ਸਿਰਫ਼ ਮਜੀਠੀਆ ਤੋਂ ਗੁਣੀਵ ਕੌਰ ਮਜੀਠੀਆ, ਬੰਗਾ ਤੋਂ ਸੁਖਵਿੰਦਰ ਕੁਮਾਰ ਅਤੇ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਪੰਜਾਬ ਵਿਧਾਨ ਸਭਾ ਵਿੱਚ ਪੁੱਜੇ ਸਨ।

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਦਾ ਕੇਂਦਰੀ ਪਾਰਟੀਆਂ ਤੇ ਹਮਲਾ: ਕਿਹਾ- ਦਿੱਲੀ ਵਾਲਿਆਂ ਨੇ ਬੈਰੀਕੇਡ ਨਾਲ ਸਰਹੱਦਾਂ ਕੀਤੀਆਂ ਸੀਲ, ਲੋਕ ਵੋਟਾਂ ਨਾਲ ਰਸਤਾ ਕਰਨ ਬੰਦ

ਹਰਸਿਮਰਤ ਨੂੰ ਮਨਾਉਣ ਦੀ ਕੋਸ਼ਿਸ਼

ਹਰਸਿਮਰਤ ਕੌਰ ਬਾਦਲ ਨੇ ਆਪਣਾ ਸਿਆਸੀ ਸਫਰ 2009 ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਪਹਿਲੀ ਵਾਰ ਬਠਿੰਡਾ ਤੋਂ ਹੀ ਚੋਣ ਲੜੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਬਠਿੰਡਾ ਤੋਂ ਤਿੰਨ ਚੋਣਾਂ ਲੜ ਚੁੱਕੀ ਹੈ ਅਤੇ ਸਾਰੀਆਂ ਹੀ ਜਿੱਤੀਆਂ ਹਨ। ਪਰ ਬਦਲਦੇ ਸਮੀਕਰਨਾਂ ਦਰਮਿਆਨ ਅਕਾਲੀ ਦਲ ਹਰਸਿਮਰਤ ਨੂੰ ਪਾਰਲੀਮੈਂਟ ਤੱਕ ਪਹੁੰਚਣ ਲਈ ਸਭ ਤੋਂ ਸੁਰੱਖਿਅਤ ਸੀਟ ‘ਤੇ ਖੜ੍ਹਾ ਕਰਨਾ ਚਾਹੁੰਦਾ ਹੈ ਪਰ ਹਰਸਿਮਰਤ ਇਸ ਲਈ ਤਿਆਰ ਨਹੀਂ ਹੈ। ਹਾਲ ਹੀ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਨੇ ਸਾਫ ਕਿਹਾ ਸੀ ਕਿ ਜੇਕਰ ਉਹ ਚੋਣ ਲੜਦੀ ਹੈ ਤਾਂ ਉਹ ਬਠਿੰਡਾ ਤੋਂ ਹੀ ਚੋਣ ਲੜੇਗੀ। ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਦਾ ਕੰਮ ਹੈ।

ਫਿਰੋਜ਼ਪੁਰ ਨੂੰ ਸੁਰੱਖਿਅਤ ਸੀਟ ਮੰਨ ਰਹੀ ਅਕਾਲੀ ਦਲ

ਫ਼ਿਰੋਜ਼ਪੁਰ ਅਕਾਲੀ ਦਲ ਲਈ ਸੁਰੱਖਿਅਤ ਸੀਟ ਮੰਨੀ ਜਾਂਦੀ ਹੈ। ਇਸ ਦਾ ਮੁੱਖ ਕਾਰਨ ਉੱਥੇ ਕਿਸੇ ਵੱਡੇ ਵਿਰੋਧੀ ਦਾ ਨਾ ਹੋਣਾ ਹੈ। 1998 ਤੋਂ ਬਾਅਦ ਇਹ ਸੀਟ ਹਮੇਸ਼ਾ ਅਕਾਲੀ ਦਲ ਕੋਲ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ 2019 ‘ਚ ਇੱਥੋਂ ਚੋਣ ਲੜੀ ਸੀ। ਸ਼ੇਰ ਸਿੰਘ ਨੇ ਸੁਖਬੀਰ ਬਦਾਲ ਦੇ ਵਿਰੋਧ ਵਿੱਚ ਚੋਣ ਲੜੀ ਸੀ।

Exit mobile version