ਸ਼੍ਰੋਮਣੀ ਅਕਾਲੀ ਦਲ ਭਲਕੇ ਉਮੀਦਵਾਰਾਂ ਦਾ ਕਰ ਸਕਦਾ ਹੈ ਐਲਾਨ: ਸੁਖਬੀਰ ਬਾਦਲ ਦੇ ਸੰਪਰਕ ਵਿੱਚ ਮਹਿੰਦਰ ਕੇਪੀ, ਕਈ ਨਾਵਾਂ 'ਤੇ ਚਰਚਾ ਜਾਰੀ | Shiromani Akali Dal may announce another candidates tomorrow know in Punjabi Punjabi news - TV9 Punjabi

ਸ਼੍ਰੋਮਣੀ ਅਕਾਲੀ ਦਲ ਭਲਕੇ ਉਮੀਦਵਾਰਾਂ ਦਾ ਕਰ ਸਕਦਾ ਹੈ ਐਲਾਨ: ਸੁਖਬੀਰ ਬਾਦਲ ਦੇ ਸੰਪਰਕ ਵਿੱਚ ਮਹਿੰਦਰ ਕੇਪੀ, ਕਈ ਨਾਵਾਂ ‘ਤੇ ਚਰਚਾ ਜਾਰੀ

Published: 

21 Apr 2024 09:09 AM

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਜਲੰਧਰ ਵਿੱਚ ਇੱਕ ਅਜਿਹੇ ਚਿਹਰੇ ਦੀ ਲੋੜ ਹੈ ਜੋ ਪੰਥ ਦੀਆਂ ਗਤੀਵਿਧੀਆਂ ਵਿੱਚ ਚੰਗੀ ਪਕੜ ਰੱਖਦਾ ਹੋਵੇ। ਅਕਾਲੀ ਦਲ ਵੱਲੋਂ ਪ੍ਰੋ. ਹਰਬੰਸ ਸਿੰਘ ਬੋਲੀਨਾ, ਸਰਬਣ ਸਿੰਘ ਫਿਲੌਰ ਅਤੇ ਸਾਬਕਾ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਭਲਕੇ ਉਮੀਦਵਾਰਾਂ ਦਾ ਕਰ ਸਕਦਾ ਹੈ ਐਲਾਨ: ਸੁਖਬੀਰ ਬਾਦਲ ਦੇ ਸੰਪਰਕ ਵਿੱਚ ਮਹਿੰਦਰ ਕੇਪੀ, ਕਈ ਨਾਵਾਂ ਤੇ ਚਰਚਾ ਜਾਰੀ

(Photo Credit: @Akali_Dal_ )

Follow Us On

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਸੋਮਵਾਰ ਨੂੰ ਜਲੰਧਰ ਦੇ ਉਮੀਦਵਾਰਾਂ ਨਾਲ ਆਪਣੀ ਅਗਲੀ ਸੂਚੀ ਜਾਰੀ ਕਰਨ ਦੀ ਸੰਭਾਵਨਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਕਈ ਨਾਵਾਂ ‘ਤੇ ਚਰਚਾ ਕੀਤੀ ਹੈ। ਮਿਲੀ ਜਾਣਾਕਰੀ ਮੁਤਾਬਕ ਸੋਮਵਾਰ ਨੂੰ ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋ ਸਕਦਾ ਹੈ। ਦੱਸ ਦਈਏ ਕਿ ਪਵਨ ਕੁਮਾਰ ਟੀਨੂੰ ਸ਼੍ਰੋਮਣੀ ਅਕਾਲੀ ਦਲ ਛੱਡ ਹੁਣ AAP ਵਿੱਚ ਸ਼ਾਮਲ ਹੋ ਗਏ ਹਨ। ਇਸ ਲਈ ਜਲੰਧਰ ਸੀਟ ਦੇ ਉਮੀਦਵਾਰ ਦੀ ਵੀ ਚਰਚਾ ਹੋ ਰਹੀ ਹੈ। ਅਕਾਲੀ ਦਲ ਇਥੋ ਮਜ਼ਬੂਤ ਦਾਵੇਦਾਰ ਖੜ੍ਹਾ ਕਰੇਗੀ ਕਿਉਂਕਿ ਜਲੰਧਰ ਤੋਂ ਕਈ ਦਿੱਗਜ ਸਿਆਸੀ ਮੈਦਾਨ ਵਿੱਚ ਹਨ।

ਜਲੰਧਰ ‘ਚ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਆਪਣੀਆਂ ਪਾਰਟੀਆਂ ਛੱਡ ਸ਼ਾਮਲ ਹੋਏ ਸਨ। ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ, ਉਥੇ ਹੀ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਗੁੱਸੇ ‘ਚ ਬੀਜੇਪੀ ‘ਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਟੀਨੂੰ ਉਮਦੀਵਾਰ ਹਨ।

ਪੰਥਕ ਚਿਹਰੇ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਪਾਰਟੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਜਲੰਧਰ ਵਿੱਚ ਇੱਕ ਅਜਿਹੇ ਚਿਹਰੇ ਦੀ ਲੋੜ ਹੈ ਜੋ ਪੰਥ ਦੀਆਂ ਗਤੀਵਿਧੀਆਂ ਵਿੱਚ ਚੰਗੀ ਪਕੜ ਰੱਖਦਾ ਹੋਵੇ। ਅਕਾਲੀ ਦਲ ਵੱਲੋਂ ਪ੍ਰੋ. ਹਰਬੰਸ ਸਿੰਘ ਬੋਲੀਨਾ, ਸਰਬਣ ਸਿੰਘ ਫਿਲੌਰ ਅਤੇ ਸਾਬਕਾ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਜਾਣੋਂ ਕਿੱਥੋਂ ਕੌਣ ਬਣਿਆ ਉਮੀਦਵਾਰ

ਮਹਿੰਦਰ ਕੇਪੀ ਨਾਲ ਵੀ ਚੱਲ ਰਹੀ ਹੈ ਗੱਲਬਾਤ

ਮਹਿੰਦਰ ਸਿੰਘ ਕੇਪੀ ਵੀ ਹੁਣੇ ਜਿਹੇ ਜਲੰਧਰ ਵਿੱਚ ਸੁਖਬੀਰ ਬਾਦਲ ਨੂੰ ਮਿਲ ਚੁੱਕੇ ਹਨ। ਉਹ ਖੁਦ ਇਸ ਮੁਲਾਕਾਤ ਤੋਂ ਇਨਕਾਰ ਨਹੀਂ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਇਸ ਸਾਲ ਚੋਣ ਲੜਨ ਦੀ ਗੱਲ ਵੀ ਕਰ ਰਹੇ ਹਨ। ਇਸ ਦਾ ਕਾਰਨ ਉਸ ਨੇ ਆਪਣੀ ਪਤਨੀ ਦੀ ਸਿਹਤ ਨੂੰ ਦੱਸਿਆ।

Exit mobile version