ਡੈਮੇਜ ਕੰਟਰੋਲ ਵੱਲ ਵਧੀ BJP!,ਸਾਂਪਲਾ ਨੂੰ ਮਿਲਣ ਲਈ ਪਹੁੰਚੇ ਵਿਜੇ ਰੁਪਾਣੀ | punjab incharge vijay rupani meets vijay sampla in hoshiarpur know full detail in punjabi Punjabi news - TV9 Punjabi

ਡੈਮੇਜ ਕੰਟਰੋਲ ਵੱਲ ਵਧੀ BJP!,ਸਾਂਪਲਾ ਨੂੰ ਮਿਲਣ ਲਈ ਪਹੁੰਚੇ ਵਿਜੇ ਰੁਪਾਣੀ

Updated On: 

24 Apr 2024 16:58 PM

Vijay Sampla: ਜੇਪੀ ਨੱਡਾ ਨਾਲ ਮੀਟਿੰਗ ਤੋਂ ਬਾਅਦ ਵੀ ਉਨ੍ਹਾਂ ਦੀ ਨਾਰਾਜ਼ਗੀ ਦੂਰ ਨਹੀਂ ਹੋਈ ਸੀ। ਇਸ ਦੇ ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਉਨ੍ਹਾਂ ਦੀ ਰਿਹਾਇਸ਼ 'ਤੇ ਗਏ ਸਨ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ ਸੀ। ਇਲ ਤੋਂ ਇਲਾਵਾ ਪਾਰਟੀ ਹਾਈਕਮਾਂਡ ਵਿਜੇ ਸਾਂਪਲਾ ਨੂੰ ਮਨਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਵਿਜੇ ਸਾਂਪਲਾ ਦੀ ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਚੰਗੀ ਪਕੜ ਹੈ ਤੇ ਦਲਿਤ ਵਰਗ ਦੇ ਆਗੂ ਵਜੋਂ ਉਨ੍ਹਾਂ ਦਾ ਬਹੁਤ ਪ੍ਰਭਾਵ ਹੈ।

ਡੈਮੇਜ ਕੰਟਰੋਲ ਵੱਲ ਵਧੀ BJP!,ਸਾਂਪਲਾ ਨੂੰ ਮਿਲਣ ਲਈ ਪਹੁੰਚੇ ਵਿਜੇ ਰੁਪਾਣੀ

ਵਿਜੇ ਸਾਂਪਲਾ

Follow Us On

Vijay Sampla: ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦੀ ਨਾਰਾਜ਼ਗੀ ਲਗਾਤਾਰ ਦੂਰ ਹੁੰਦੀ ਨਜ਼ਰ ਨਹੀਂ ਦਿਖ ਰਹੀ ਹੈ। ਬੁੱਧਵਾਰ ਨੂੰ ਪੰਜਾਬ ਭਾਜਪਾ ਇੰਚਾਰਜ ਵਿਜੇ ਰੁਪਾਣੀ ਭਾਜਪਾ ਆਗੂ ਦੇ ਘਰ ਪਹੁੰਚੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮਨਾਉਣ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਰਹੇ ਸਨ। ਵਿਜੇ ਸਾਂਪਲਾ ਭਾਜਪਾ ਦੇ ਸੀਨੀਅਰ ਦਲਿਤ ਆਗੂ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਜਾਂਦੀ ਹੈ। ਪਰ ਟਿਕਟ ਨਾ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ਅਕਾਉਂਟ ਤੋਂ ਬਾਅਦ ‘ਮੋਦੀ ਕਾ ਪਰਿਵਾਰ’ ਵੀ ਹਟਾ ਦਿੱਤਾ ਸੀ।

ਜਿਵੇਂ ਕੀ ਜਾਣਕਾਰੀ ਮਿਲ ਰਹੀ ਹੈ ਕਿ ਸਾਂਪਲਾ ਨੂੰ ਉਮੀਦ ਸੀ ਕਿ ਪਾਰਟੀ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਵੇਗੀ, ਪਰ ਪਾਰਟੀ ਹਾਈਕਮਾਂਡ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਅਨੀਤਾ ਸੋਮ ਪ੍ਰਕਾਸ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਵਿਜੇ ਸਾਂਪਲਾ ਪਾਰਟੀ ਹਾਈਕਮਾਂਡ ਤੋਂ ਬਹੁਤ ਨਾਰਾਜ਼ ਚੱਲ ਰਹੇ ਸਨ। ਕਿਹਾ ਇਹ ਵੀ ਜਾ ਰਿਹਾ ਹੈ ਕਿ ਨਾਰਾਜ਼ਗੀ ਦੇ ਚੱਲਦੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਨੂੰ ਦਿੱਲੀ ਬੁਲਾਇਆ ਸੀ ਅਤੇ ਮੁਲਾਕਾਤ ਰਾਹੀਂ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ੀਸ਼ ਕੀਤੀ ਸੀ।

ਇਹ ਵੀ ਪੜ੍ਹੋ: 7ਵੇਂ ਦਿਨ ਵੀ ਸਾਥੀਆਂ ਦੀ ਰਿਹਾਈ ਦੀ ਮੰਗ ਤੇ ਅੜੇ ਕਿਸਾਨ, ਹੁਣ ਤੱਕ 494 ਟਰੇਨਾਂ ਪ੍ਰਭਾਵਿਤ

ਦੱਸਿਆ ਜਾ ਰਿਹਾ ਹੈ ਕਿ ਜੇਪੀ ਨੱਡਾ ਨਾਲ ਮੀਟਿੰਗ ਤੋਂ ਬਾਅਦ ਵੀ ਉਨ੍ਹਾਂ ਦੀ ਨਾਰਾਜ਼ਗੀ ਦੂਰ ਨਹੀਂ ਹੋਈ ਸੀ। ਇਸ ਦੇ ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਉਨ੍ਹਾਂ ਦੀ ਰਿਹਾਇਸ਼ ‘ਤੇ ਗਏ ਸਨ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ ਸੀ। ਇਲ ਤੋਂ ਇਲਾਵਾ ਪਾਰਟੀ ਹਾਈਕਮਾਂਡ ਵਿਜੇ ਸਾਂਪਲਾ ਨੂੰ ਮਨਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਵਿਜੇ ਸਾਂਪਲਾ ਦੀ ਹੁਸ਼ਿਆਰਪੁਰ ਲੋਕਸਭਾ ਸੀਟ ‘ਤੇ ਚੰਗੀ ਪਕੜ ਹੈ ਤੇ ਦਲਿਤ ਵਰਗ ਦੇ ਆਗੂ ਵਜੋਂ ਉਨ੍ਹਾਂ ਦਾ ਬਹੁਤ ਪ੍ਰਭਾਵ ਹੈ।

Exit mobile version