ਕਾਂਗਰਸ ਛੱਡ ਕੇ ਗਏ ਆਗੂਆਂ ਦੀ ਵਧਾਈ ਸੁਰੱਖਿਆ, ਨਰਾਜ਼ ਆਗੂ ਹੋਏ ਸਨ BJP 'ਚ ਸ਼ਾਮਲ | Punjab BJP leader Security upgrade after quitting congress vikramjeet singh chaudhary know full detail in punjabi Punjabi news - TV9 Punjabi

ਕਾਂਗਰਸ ਛੱਡ ਕੇ ਗਏ ਆਗੂਆਂ ਦੀ ਵਧਾਈ ਸੁਰੱਖਿਆ, ਨਰਾਜ਼ ਆਗੂ ਹੋਏ ਸਨ BJP ‘ਚ ਸ਼ਾਮਲ

Updated On: 

26 Apr 2024 14:56 PM

Vikramjit Singh Chaudhary: ਪੰਜਾਬ ਵਿੱਚ ਵੱਧਦੇ ਸਿਆਸੀ ਤਣਾਅ ਕਾਰਨ ਕੇਂਦਰੀ ਵਿਭਾਗ ਨੇ ਪੰਜਾਬ ਦੇ ਤਿੰਨ ਸਿਆਸੀ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ, ਜਲੰਧਰ ਦੇ ਤਜਿੰਦਰ ਪਾਲ ਸਿੰਘ ਬਿੱਟੂ ਅਤੇ ਕਰਮਜੀਤ ਕੌਰ ਚੌਧਰੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਕੇਂਦਰੀ ਵਿਭਾਗ ਵੱਲੋਂ ਕਾਂਗਰਸ ਪਾਰਟੀ ਤੋਂ ਮੁਅੱਤਲ ਕੀਤੇ ਗਏ ਵਿਕਰਮ ਸਿੰਘ ਚੌਧਰੀ ਨੂੰ ਵੀ ਸੁਰੱਖਿਆ ਦਿੱਤੀ ਗਈ ਹੈ।

ਕਾਂਗਰਸ ਛੱਡ ਕੇ ਗਏ ਆਗੂਆਂ ਦੀ ਵਧਾਈ ਸੁਰੱਖਿਆ, ਨਰਾਜ਼ ਆਗੂ ਹੋਏ ਸਨ BJP ਚ ਸ਼ਾਮਲ

ਵਿਕਰਮਜੀਤ ਸਿੰਘ ਅਤੇ ਸੰਤੋਖ ਸਿੰਘ ਚੌਧਰੀ

Follow Us On

Vikramjit Singh Chaudhary Security: ਪੰਜਾਬ ਵਿੱਚ ਵੱਧ ਰਹੇ ਸਿਆਸੀ ਤਣਾਅ ਦੇ ਮੱਦੇਨਜ਼ਰ ਕੇਂਦਰੀ ਵਿਭਾਗ ਨੇ ਤਿੰਨ ਸਿਆਸੀ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਕੁਝ ਦਿਨ ਪਹਿਲਾਂ ਜਲੰਧਰ ਦੇ ਤਜਿੰਦਰ ਪਾਲ ਸਿੰਘ ਬਿੱਟੂ ਅਤੇ ਕਰਮਜੀਤ ਕੌਰ ਚੌਧਰੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ, ਜਿਨ੍ਹਾਂ ਨੂੰ ਕੇਂਦਰੀ ਵਿਭਾਗ ਨੇ ਸੁਰੱਖਿਆ ਮੁਹੱਈਆ ਕਰਵਾਈ ਹੈ। ਜਦਕਿ ਵਿਕਰਮ ਸਿੰਘ ਚੌਧਰੀ ਨੂੰ ਵੀ ਸੁਰੱਖਿਆ ਲਈ 20 ਤੋਂ 25 ਸੁਰੱਖਿਆ ਮੁਲਾਜ਼ਮ ਦਿੱਤੇ ਗਏ ਹਨ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਕਰਮ ਸਿੰਘ ਚੌਧਰੀ ਪਿਛਲੇ ਕਈ ਦਿਨਾਂ ਤੋਂ ਇਕ-ਦੂਜੇ ‘ਤੇ ਸ਼ਬਦੀ ਹਮਲੇ ਕਰ ਰਹੇ ਸਨ। ਜਦਕਿ ਚਰਨਜੀਤ ਚੰਨੀ ਨੇ ਆਪਣੇ ਭਾਸ਼ਣ ‘ਚ ਵਿਧਾਇਕ ਵਿਕਰਮ ਸਿੰਘ ਚੌਧਰੀ ਨੂੰ ਦੁਰਯੋਧਨ ਕਿਹਾ ਸੀ ਅਤੇ ਕਿਹਾ ਸੀ ਕਿ ਚੌਧਰੀ ਪਰਿਵਾਰ ਨੂੰ ਤਬਾਹ ਕਰਨ ਲਈ ਵਿਕਰਮ ਖੁਦ ਜ਼ਿੰਮੇਵਾਰ ਹਨ। ਹਾਲ ‘ਚ ਕਾਂਗਰਸ ਹਾਈਕਮਾਂਡ ਨੇ ਵਿਕਰਮਜੀਤ ਸਿੰਘ ਚੌਧਰੀ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਮਲੋਟ ਤੇ ਮਾਹੁਆਣਾ ਦੀ ਅਨਾਜ ਮੰਡੀ ਦਾ ਕੀਤਾ ਦੌਰਾ, ਸੂਬਾ ਸਰਕਾਰ ਤੇ ਸਾਧੇ ਨਿਸ਼ਾਨੇ

ਨਰਾਜ ਹੋ ਛੱਡੀ ਸੀ ਕਾਂਗਰਸ

ਹਾਲ ਹੀ ‘ਚ ਕਾਂਗਰਸ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਲੰਧਰ ਆ ਕੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਨਬਜ਼ ਫੜੀ ਸੀ। ਕਰਮਜੀਤ ਕੌਰ ਚੌਧਰੀ ਅਤੇ ਸਾਬਕਾ ਸੀ.ਐਮ ਚੰਨੀ ਦੇ ਨਾਵਾਂ ਨੂੰ ਸਥਾਨਕ ਆਗੂਆਂ ਨੇ ਲਾਬਿੰਗ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬ ਇੰਚਾਰਜ ਨੇ ਜਲੰਧਰ ਸੀਟ ਲਈ ਚੰਨੀ ਦਾ ਨਾਂ ਕਾਂਗਰਸ ਹਾਈਕਮਾਂਡ ਨੂੰ ਸੌਂਪ ਦਿੱਤਾ ਸੀ। ਚੰਨੀ ਨੂੰ ਟਿਕਟ ਮਿਲਣ ਤੋਂ ਬਾਅਦ ਤੋਂ ਹੀ ਚੌਧਰੀ ਪਰਿਵਾਰ ਨਾਰਾਜ਼ ਸੀ।

Exit mobile version