ਕਾਂਗਰਸ ਦੀ ਲੁੱਟ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ... ਸੈਮ ਪਿਤਰੋਦਾ ਦੇ ਬਿਆਨ 'ਤੇ ਬੋਲੇ ਪੀਐਮ ਮੋਦੀ | pm-modi-surguja-chhattisgrah-rally- congress-manifesto--sam-pitroda muslim-league virasati tax full detail in punjabi Punjabi news - TV9 Punjabi

ਕਾਂਗਰਸ ਦੀ ਲੁੱਟ ਜ਼ਿੰਦਗੀ ਦੇ ਨਾਲ ਵੀ…ਜ਼ਿੰਦਗੀ ਦੇ ਬਾਅਦ ਵੀ… ਸੈਮ ਪਿਤਰੋਦਾ ਦੇ ਬਿਆਨ ‘ਤੇ ਬੋਲੇ ਪੀਐਮ ਮੋਦੀ

Updated On: 

24 Apr 2024 12:57 PM

Modi Shah on Sam Pitroda Statement: ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਕਿਹਾ ਸੀ ਕਿ ਅਮਰੀਕਾ ਵਿੱਚ ਵਿਰਾਸਤੀ ਟੈਕਸ ਲਗਾਇਆ ਜਾਂਦਾ ਹੈ। ਜੇਕਰ ਕਿਸੇ ਕੋਲ 100 ਮਿਲੀਅਨ ਡਾਲਰ ਦੀ ਜਾਇਦਾਦ ਹੈ ਅਤੇ ਜਦੋਂ ਉਹ ਮਰਦਾ ਹੈ ਤਾਂ ਉਹ ਸਿਰਫ 45% ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰ ਸਕਦਾ ਹੈ, 55% ਸਰਕਾਰ ਲੈ ਲੈਂਦੀ ਹੈ। ਉਨ੍ਹਾਂ ਦੇ ਇਸ ਬਿਆਨ 'ਤੇ ਵਿਵਾਦ ਖੜ੍ਹਾ ਹੋ ਗਿਆ। ਕਾਂਗਰਸ ਨੇ ਵੀ ਦੂਰੀ ਬਣਾ ਲਈ ਹੈ। ਹੁਣ ਪੀਐਮ ਮੋਦੀ ਨੇ ਸੈਮ ਪਿਤਰੋਦਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਕਾਂਗਰਸ ਦੀ ਲੁੱਟ ਜ਼ਿੰਦਗੀ ਦੇ ਨਾਲ ਵੀ...ਜ਼ਿੰਦਗੀ ਦੇ ਬਾਅਦ ਵੀ... ਸੈਮ ਪਿਤਰੋਦਾ ਦੇ ਬਿਆਨ ਤੇ ਬੋਲੇ ਪੀਐਮ ਮੋਦੀ

ਪੀਐਮ ਮੋਦੀ ਦੀ ਰੈਲੀ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਛੱਤੀਸਗੜ੍ਹ ਦੇ ਸਰਗੁਜਾ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ‘ਤੇ ਹਮਲਾ ਬੋਲਿਆ। ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਤੇ ਮੁਸਲਿਮ ਲੀਗ ਦੀ ਛਾਪ ਹੈ। ਉਨ੍ਹਾਂ ਦੀ ਨਜ਼ਰ ਤੁਹਾਡੇ ਘਰ, ਦੁਕਾਨ ਅਤੇ ਖੇਤ ‘ਤੇ ਹੈ। ਉਹ ਤੁਹਾਡੀ ਜਾਇਦਾਦ ਲੈਣਾ ਚਾਹੁੰਦੇ ਹਨ। ਪੀਐਮ ਮੋਦੀ ਨੇ ਇੰਡੀਆ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ ਬਿਆਨ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਲੁੱਟ ਜ਼ਿੰਦਗੀ ਨਾਲ ਅਤੇ ਜ਼ਿੰਦਗੀ ਤੋਂ ਬਾਅਦ ਵੀ ਰਹੇਗੀ।

ਤੁਹਾਨੂੰ ਦੱਸ ਦੇਈਏ ਕਿ ਸੈਮ ਪਿਤਰੋਦਾ ਨੇ ਅਮਰੀਕੀ ਪ੍ਰਣਾਲੀ ਦੀ ਵਿਆਖਿਆ ਕਰਦੇ ਹੋਏ ਕਿਹਾ ਸੀ ਕਿ ਅਮਰੀਕਾ ਵਿੱਚ ਵਿਰਾਸਤੀ ਟੈਕਸ ਲਗਾਇਆ ਜਾਂਦਾ ਹੈ। ਜੇਕਰ ਕਿਸੇ ਕੋਲ 100 ਮਿਲੀਅਨ ਡਾਲਰ ਦੀ ਜਾਇਦਾਦ ਹੈ ਅਤੇ ਜਦੋਂ ਉਹ ਮਰਦਾ ਹੈ ਤਾਂ ਉਹ ਸਿਰਫ 45% ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰ ਸਕਦਾ ਹੈ, 55% ਸਰਕਾਰ ਲੈ ਲੈਂਦੀ ਹੈ। ਇਹ ਇੱਕ ਦਿਲਚਸਪ ਕਾਨੂੰਨ ਹੈ। ਇਹ ਕਹਿੰਦਾ ਹੈ ਕਿ ਤੁਸੀਂ ਆਪਣੀ ਪੀੜ੍ਹੀ ਵਿੱਚ ਦੌਲਤ ਬਣਾਈ ਅਤੇ ਹੁਣ ਤੁਸੀਂ ਜਾ ਰਹੇ ਹੋ, ਤੁਹਾਨੂੰ ਆਪਣੀ ਦੌਲਤ ਜਨਤਾ ਲਈ ਛੱਡਣੀ ਚਾਹੀਦੀ ਹੈ, ਪੂਰੀ ਨਹੀਂ, ਅੱਧੀ, ਜੋ ਮੈਨੂੰ ਸਹੀ ਜਾਪਦੀ ਹੈ।

‘ਕਾਂਗਰਸ ਦੇ ਖਤਰਨਾਕ ਇਰਾਦੇ ਖੁੱਲ੍ਹ ਕੇ ਸਾਹਮਣੇ ਆ ਰਹੇ’

ਸੈਮ ਪਿਤਰੋਦਾ ਦੇ ਬਿਆਨ ‘ਤੇ ਪੀਐਮ ਮੋਦੀ ਨੇ ਕਿਹਾ, ‘ਕਾਂਗਰਸ ਪਾਰਟੀ ਦੇ ਖਤਰਨਾਕ ਇਰਾਦੇ ਇਕ ਤੋਂ ਬਾਅਦ ਇਕ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਸ਼ਾਹੀ ਪਰਿਵਾਰ ਦੇ ਰਾਜਕੁਮਾਰ ਦੇ ਸਲਾਹਕਾਰ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਮੱਧ ਵਰਗ ‘ਤੇ ਹੋਰ ਟੈਕਸ ਲਗਾਏ ਜਾਣੇ ਚਾਹੀਦੇ ਹਨ। ਹੁਣ ਇਹ ਲੋਕ ਇੱਕ ਕਦਮ ਹੋਰ ਅੱਗੇ ਵਧ ਗਏ ਹਨ। ਹੁਣ ਕਾਂਗਰਸ ਦਾ ਕਹਿਣਾ ਹੈ ਕਿ ਉਹ ਵਿਰਾਸਤੀ ਟੈਕਸ ਲਗਾਏਗੀ। ਮਾਪਿਆਂ ਤੋਂ ਮਿਲੀ ਵਿਰਾਸਤ ‘ਤੇ ਵੀ ਟੈਕਸ ਲਗਾਇਆ ਜਾਵੇਗਾ। ਜੋ ਦੌਲਤ ਤੁਸੀਂ ਆਪਣੀ ਮਿਹਨਤ ਨਾਲ ਇਕੱਠੀ ਕੀਤੀ ਹੈ, ਉਹ ਤੁਹਾਡੇ ਬੱਚਿਆਂ ਨੂੰ ਨਹੀਂ ਮਿਲੇਗੀ, ਸਗੋਂ ਕਾਂਗਰਸ ਸਰਕਾਰ ਦਾ ਪੰਜਾ ਉਸ ਨੂੰ ਤੁਹਾਡੇ ਤੋਂ ਖੋਹ ਲਵੇਗਾ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਇਹੀ ਕਾਂਗਰਸ ਦਾ ਮੰਤਰ ਹੈ, ਜਿੰਦਗੀ ਦੇ ਨਾਲ ਵੀ ਅਤੇ ਜਿੰਦਗੀ ਤੋਂ ਬਾਅਦ ਵੀ ਕਾਂਗਰਸ ਦੀ ਲੁੱਟ। ਜਿੰਨਾ ਚਿਰ ਤੁਸੀਂ ਜਿਉਂਦੇ ਹੋ, ਕਾਂਗਰਸ ਤੁਹਾਨੂੰ ਵਾਧੂ ਟੈਕਸਾਂ ਨਾਲ ਮਾਰਦੀ ਰਹੇਗੀ ਅਤੇ ਜਦੋਂ ਤੁਸੀਂ ਜਿਉਂਦੇ ਨਹੀਂ ਰਹੋਗੇ ਤਾਂ ਇਹ ਤੁਹਾਡੇ ਤੇ ਵਿਰਾਸਤੀ ਟੈਕਸ ਦਾ ਬੋਝ ਲੱਦ ਦੇਵੇਗੀ। ਜਿਹੜੇ ਲੋਕ ਸਮੁੱਚੀ ਕਾਂਗਰਸ ਪਾਰਟੀ ਨੂੰ ਜੱਦੀ ਜਾਇਦਾਦ ਸਮਝ ਕੇ ਆਪਣੇ ਬੱਚਿਆਂ ਨੂੰ ਦੇ ਦਿੰਦੇ ਹਨ, ਉਹ ਨਹੀਂ ਚਾਹੁੰਦੇ ਕਿ ਕੋਈ ਆਮ ਭਾਰਤੀ ਆਪਣੀ ਜਾਇਦਾਦ ਆਪਣੇ ਬੱਚਿਆਂ ਨੂੰ ਦੇਵੇ।

ਇਹ ਵੀ ਪੜ੍ਹੋ – ਸਾਬਕਾ ਵਿਧਾਇਕ ਦਾ AAP ਤੋਂ ਅਸਤੀਫਾ, ਟਿਕਟ ਨਾ ਮਿਲਣ ਤੋਂ ਸਨ ਨਰਾਜ਼

ਅਮਿਤ ਸ਼ਾਹ ਵੀ ਬੋਲੇ…

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੈਮ ਪਿਤਰੋਦਾ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੈਮ ਪਿਤਰੋਦਾ ਦੇ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਇਹ ਮੁੱਦਾ ਉਠਾਇਆ ਤਾਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਸਮੁੱਚੀ ਕਾਂਗਰਸ ਬੈਕਫੁੱਟ ‘ਤੇ ਆ ਗਈ। ਸੈਮ ਪਿਤਰੋਦਾ ਦੇ ਬਿਆਨ ਨੇ ਉਨ੍ਹਾਂ ਦਾ ਮਨੋਰਥ ਸਪੱਸ਼ਟ ਕਰ ਦਿੱਤਾ ਹੈ।

Exit mobile version