'ਮੇਰੀ ਮਾਂ ਦਾ ਮੰਗਲਸੂਤਰ ਦੇਸ਼ ਲਈ ਕੁਰਬਾਨ ਹੋਇਆ', ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ | mangalsutra issue priyanka gandhi attack on PM modi know full in punjabi Punjabi news - TV9 Punjabi

‘ਮੇਰੀ ਮਾਂ ਦਾ ਮੰਗਲਸੂਤਰ ਦੇਸ਼ ਲਈ ਕੁਰਬਾਨ ਹੋਇਆ’, ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਿਆ

Updated On: 

24 Apr 2024 06:50 AM

ਬੈਂਗਲੁਰੂ 'ਚ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੇਰੀ ਮਾਂ ਦਾ ਮੰਗਲਸੂਤਰ ਇਸ ਦੇਸ਼ ਲਈ ਕੁਰਬਾਨ ਹੋਇਆ। ਪ੍ਰਿਅੰਕਾ ਨੇ ਕਿਹਾ ਕਿ ਮੋਦੀ ਦੇ ਉਸ ਬਿਆਨ ਨੂੰ ਲੈਕੇ ਨਿਸ਼ਾਨਾ ਸਾਧਿਆ ਜਿਸ ਵਿੱਚ ਉਹਨਾਂ ਇਲਜ਼ਾਮ ਲਗਾਇਆ ਸੀ ਕਿ ਉਹ (ਕਾਂਗਰਸ) ਮਾਂ ਬੇਟੀ ਦਾ ਮੰਗਲਸੂਤਰ ਖੋਹ ਲੈਣਗੇ।

ਮੇਰੀ ਮਾਂ ਦਾ ਮੰਗਲਸੂਤਰ ਦੇਸ਼ ਲਈ ਕੁਰਬਾਨ ਹੋਇਆ, ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਿਆ

PM ਨਰੇਂਦਰ ਮੋਦੀ ਖਿਲਾਫ਼ ਜਵਾਬੀ ਹਮਲਾ ਕਰਦੀ ਹੋਈ ਪ੍ਰਿਅੰਕਾ ਗਾਂਧੀ

Follow Us On

ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੀ ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਬੈਂਗਲੁਰੂ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਮੰਗਲਸੂਤਰ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਦਰਮਿਆਨ ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਮੰਗਲਸੂਤਰ ਇਸ ਦੇਸ਼ ਲਈ ਕੁਰਬਾਨ ਹੋਇਆ ਹੈ। ਪ੍ਰਿਅੰਕਾ ਨੇ ਕਿਹਾ ਕਿ ਪੀਐਮ ਮੋਦੀ ਕਹਿ ਰਹੇ ਹਨ ਕਿ ਕਾਂਗਰਸ ਪਾਰਟੀ ਤੁਹਾਡਾ ਮੰਗਲਸੂਤਰ ਅਤੇ ਸੋਨਾ ਖੋਹ ਲਵੇਗੀ।

ਪ੍ਰਿਯੰਕਾ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਕਾਂਗਰਸ 55 ਸਾਲਾਂ ਤੋਂ ਸੱਤਾ ਵਿੱਚ ਹੈ। ਕੀ ਕਿਸੇ ਨੇ ਤੁਹਾਡੇ ਕੋਲੋਂ ਸੋਨਾ ਅਤੇ ਮੰਗਲਸੂਤਰ ਖੋਹਿਆਂ ਹੈ? ਇੰਦਰਾ ਗਾਂਧੀ ਜੀ ਨੇ ਜੰਗ ਦੌਰਾਨ ਆਪਣਾ ਸੋਨਾ ਦੇਸ਼ ਨੂੰ ਦਿੱਤਾ ਸੀ।

ਪ੍ਰਿਅੰਕਾ ਗਾਂਧੀ ਨੇ ਹੋਰ ਕੀ ਕਿਹਾ?

ਪ੍ਰਿਅੰਕਾ ਗਾਂਧੀ ਨੇ ਕਿਹਾ, ਪਿਛਲੇ ਕੁਝ ਦਿਨਾਂ ਤੋਂ ਬਹੁਤ ਚਰਚਾ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਲੋਕਾਂ ਦਾ ਸੋਨਾ ਅਤੇ ਮੰਗਲਸੂਤਰ ਖੋਹਣ ਜਾ ਰਹੀ ਹੈ। ਇਹ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਹਨ, 55 ਸਾਲ ਕਾਂਗਰਸ ਸੱਤਾ ‘ਚ ਸੀ, ਪਰ ਕੀ ਤੁਹਾਡੇ ਤੋਂ ਸੋਨਾ ਕਿਸੇ ਨੇ ਖੋਹਿਆ? ਕਿਸਨੇ ਖੋਹਿਆ ਮੰਗਲਸੂਤਰ? ਜਦੋਂ ਜੰਗ ਹੋਈ ਤਾਂ ਇੰਦਰਾ ਗਾਂਧੀ ਨੇ ਆਪਣਾ ਸੋਨਾ ਦੇਸ਼ ਨੂੰ ਦਿੱਤਾ। ਮੇਰੀ ਮਾਂ ਦਾ ਮੰਗਲਸੂਤਰ ਇਸ ਦੇਸ਼ ਲਈ ਕੁਰਬਾਨ ਹੋਇਆ ਹੈ।

ਇਹ ਵੀ ਪੜ੍ਹੋ- ਅਗਲੇ ਮਹੀਨੇ ਪੰਜਾਬ ਆਉਣਗੇ PM ਨਰੇਂਦਰ ਮੋਦੀ, ਸੁਰੱਖਿਆ ਪ੍ਰਬੰਧਾਂ ਵਿੱਚ ਲੱਗਿਆ ਪੁਲਿਸ ਪ੍ਰਸ਼ਾਸਨ

ਜਦੋਂ ਕਿਸਾਨ ਸ਼ਹੀਦ ਹੋਏ ਉਦੋਂ PM ਕਿੱਥੇ ਸੀ- ਪ੍ਰਿਅੰਕਾ

ਪ੍ਰਿਅੰਕਾ ਗਾਂਧੀ ਨੇ ਅੱਗੇ ਕਿਹਾ ਕਿ ਜਦੋਂ ਮੇਰੀਆਂ ਭੈਣਾਂ ਨੂੰ ਨੋਟਬੰਦੀ ਦੌਰਾਨ ਆਪਣੇ ਮੰਗਲਸੂਤਰ ਗਹਿਣੇ ਰੱਖਣੇ ਪਏ ਤਾਂ ਪ੍ਰਧਾਨ ਮੰਤਰੀ ਕਿੱਥੇ ਸਨ? ਜਦੋਂ ਕਿਸਾਨ ਅੰਦੋਲਨ ਵਿੱਚ 600 ਕਿਸਾਨ ਸ਼ਹੀਦ ਹੋਏ ਤਾਂ ਕੀ ਤੁਸੀਂ ਉਨ੍ਹਾਂ ਦੀਆਂ ਵਿਧਵਾਵਾਂ ਦੇ ਮੰਗਲਸੂਤਰ ਬਾਰੇ ਸੋਚਿਆ ਸੀ? ਕੀ ਅੱਜ ਪੀਐਮ ਮੋਦੀ ਵੋਟਾਂ ਲਈ ਔਰਤਾਂ ਨੂੰ ਡਰਾ ਰਹੇ ਹਨ? ਜੇਕਰ ਪ੍ਰਧਾਨ ਮੰਤਰੀ ਨੇ ਮੰਗਲਸੂਤਰ ਦੀ ਮਹੱਤਤਾ ਨੂੰ ਸਮਝਿਆ ਹੁੰਦਾ ਤਾਂ ਉਹ ਅਜਿਹੀਆਂ ਅਸ਼ੋਭਾ ਦੇਣ ਵਾਲੀਆਂ ਗੱਲਾਂ ਨਾ ਕਰਦੇ।

Exit mobile version