ਚੋਣਾਂ ਤੋਂ ਪਹਿਲਾਂ ਮਾਤਾ ਮਾਤਾ ਚਿੰਤਪੁਰਨੀ ਦੇ ਦਰਬਾਰ ਪਹੁੰਚੇ ਰਾਜਾ ਵੜਿੰਗ, ਪਤਨੀ ਸਮੇਤ ਟੇਕਿਆ ਮੱਥਾ | lok sabha elections raja warring chintpurni mata mandir in una know full in punjabi Punjabi news - TV9 Punjabi

ਚੋਣਾਂ ਤੋਂ ਪਹਿਲਾਂ ਮਾਤਾ ਮਾਤਾ ਚਿੰਤਪੁਰਨੀ ਦੇ ਦਰਬਾਰ ਪਹੁੰਚੇ ਰਾਜਾ ਵੜਿੰਗ, ਪਤਨੀ ਸਮੇਤ ਟੇਕਿਆ ਮੱਥਾ

Published: 

16 Apr 2024 19:19 PM

ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਬਠਿੰਡਾ ਲੋਕ ਸਭਾ ਹਲਕੇ ਤੋਂ ਦਾਅਵਾ ਠੋਕ ਰਹੀ ਸੀ ਪਰ ਪਾਰਟੀ ਨੇ ਉਹਨਾਂ ਦੀ ਥਾਂ ਸਾਬਕਾ ਵਿਧਾਇਕ ਜੀਤ ਮੋਹਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਅੰਮ੍ਰਿਤ ਵੜਿੰਗ ਮਾਤਾ ਚਿੰਤਾਪੁਰਨੀ ਦੇ ਦਰਬਾਰ ਪਹੁੰਚੇ ਹਨ।

ਚੋਣਾਂ ਤੋਂ ਪਹਿਲਾਂ ਮਾਤਾ ਮਾਤਾ ਚਿੰਤਪੁਰਨੀ ਦੇ ਦਰਬਾਰ ਪਹੁੰਚੇ ਰਾਜਾ ਵੜਿੰਗ, ਪਤਨੀ ਸਮੇਤ ਟੇਕਿਆ ਮੱਥਾ

ਮਾਤਾ ਚਿੰਤਾਪੁਰਨੀ ਦੇ ਮੰਦਰ ਵਿੱਚ ਆਪਣੀ ਪਤਨੀ ਨਾਲ ਰਾਜਾ ਵੜਿੰਗ

Follow Us On

ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਹਾ ਅਸ਼ਟਮੀ ਦੇ ਮੌਕੇ ‘ਤੇ ਹਿਮਾਚਲ ਪ੍ਰਦੇਸ਼ ‘ਚ ਮਾਂ ਚਿੰਤਪੁਰਨੀ ਦੇ ਦਰਬਾਰ ‘ਚ ਹਾਜ਼ਰੀ ਭਰੀ। ਉਹਨਾਂ ਨੇ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਮੱਥਾ ਟੇਕਿਆ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਅਤੇ ਸਮੁੱਚੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੀ ਅਸ਼ੀਰਵਾਦ ਮੰਗਿਆ।

ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਮਾਤਾ ਚਿੰਤਪੁਰਨੀ ਅੱਗੇ ਅਰਦਾਸ ਕੀਤੀ ਹੈ ਕਿ ਉਹ ਸਾਰੇ ਲੋਕਾਂ ਦੇ ਬੋਝ ਅਤੇ ਚਿੰਤਾਵਾਂ ਨੂੰ ਘੱਟ ਕਰਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਹਿਮਾਚਲ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਸਨ। ਭਾਵੇਂ ਇਹ ਰਾਜਾ ਵੜਿੰਗ ਦੀ ਨਿੱਜੀ ਯਾਤਰਾ ਸੀ। ਪਰ ਜਿਵੇਂ ਹੀ ਕਾਂਗਰਸੀ ਨੇਤਾਵਾਂ ਨੂੰ ਉਹਨਾਂ ਦੇ ਆਉਣ ਦੀ ਹਵਾ ਮਿਲੀ ਤਾਂ ਉਹ ਵੀ ਉੱਥੇ ਪਹੁੰਚੇ। ਤੁਹਾਨੂੰ ਦਸ ਦਈਏ ਕਿ ਚਿੰਤਪੁਰਨੀ 51 ਸ਼ਕਤੀਪੀਠਾਂ ਵਿੱਚੋਂ ਇੱਕ ਹੈ। ਮਾਤਾ ਦੇ ਦਰਸ਼ਨਾਂ ਲਈ ਦੇਸ਼ ਹੀ ਨਹੀਂ ਦੇਸ਼ ਵਿਦੇਸ਼ ਤੋਂ ਵੀ ਸ਼ਰਧਾਲੂ ਆਉਂਦੇ ਹਨ।

ਅਮ੍ਰਿਤਾ ਵੜਿੰਗ ਨੂੰ ਨਹੀਂ ਮਿਲੀ ਟਿਕਟ

ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਬਠਿੰਡਾ ਲੋਕ ਸਭਾ ਹਲਕੇ ਤੋਂ ਦਾਅਵਾ ਠੋਕ ਰਹੀ ਸੀ ਪਰ ਪਾਰਟੀ ਨੇ ਉਹਨਾਂ ਦੀ ਥਾਂ ਸਾਬਕਾ ਵਿਧਾਇਕ ਜੀਤ ਮੋਹਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਅੰਮ੍ਰਿਤ ਵੜਿੰਗ ਮਾਤਾ ਚਿੰਤਾਪੁਰਨੀ ਦੇ ਦਰਬਾਰ ਪਹੁੰਚੇ ਹਨ।

ਇਹ ਵੀ ਪੜ੍ਹੋ- Tv9 Polstrat Opinion Poll LIVE: ਪੰਜਾਬ ਚ ਚਾਰ ਪਾਰਟੀਆਂ ਦੀ ਜੰਗ, AAP ਦਾ ਪੱਲਾ ਭਾਰੀ, BJP ਲਈ ਵੀ ਗੁੱਡ ਨਿਊਜ਼

Exit mobile version